ਸਿੱਖਿਆ ਮੰਤਰਾਲਾ
azadi ka amrit mahotsav

ਸਕੂਲੀ ਸਿੱਖਿਆ ਸਾਖਰਤਾ ਵਿਭਾਗ ‘ਵਿਸ਼ੇਸ਼ ਅਭਿਆਨ 6’ ਦੇ ਹਿੱਸੇ ਵਜੋਂ ਪ੍ਰਸ਼ਾਸਨਿਕ ਕੁਸ਼ਲਤਾ, ਸਾਫ-ਸੁਥਰੇ ਸਕੂਲ ਕੈਂਪਸ ਅਤੇ ਈ-ਵੇਸਟ ਦੇ ਜ਼ਿੰਮੇਵਾਰ ਪ੍ਰਬੰਧਨ ‘ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ


28 ਅਕਤੂਬਰ, 2026 ਨੂੰ ਦੇਸ਼ ਵਿਆਪੀ ਪੱਧਰ ‘ਤੇ ਈ-ਵੇਸਟ ਦੇ ਪ੍ਰਤੀ ਜਾਗਰੂਕਤਾ ਅਤੇ ਸੰਗ੍ਰਹਿਣ ਅਭਿਆਨ ਦਾ ਆਯੋਜਨ ਕੀਤਾ ਜਾਵੇਗਾ

Posted On: 18 OCT 2026 8:37PM by PIB Chandigarh

ਕੇਂਦਰੀ ਸਿੱਖਿਆ ਮੰਤਰਾਲੇ ਦੇ ਤਹਿਤ ‘ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ’ (ਡੀਓਐੱਸਈਐੱਲ) 2 ਅਕਤੂਬਰ ਤੋਂ 31 ਅਕਤੂਬਰ, 2026 ਦੌਰਾਨ ‘ਵਿਸ਼ੇਸ਼ ਅਭਿਆਨ 6’ ਦਾ ਸਰਗਰਮ ਤੌਰ ‘ਤੇ ਸੰਚਾਲਨ ਕਰ ਰਿਹਾ ਹੈ। ਇਸ ਅਭਿਆਨ ਦਾ ਮੁੱਖ ਉਦੇਸ਼ ਪ੍ਰਸ਼ਾਸਨਿਕ ਕੁਸ਼ਲਤਾ ਵਿੱਚ ਸੁਧਾਰ ਕਰਨਾ, ਸਕੂਲ ਕੈਂਪਸ ਵਿੱਚ ਸਵੱਛਤਾ ਨੂੰ ਹੁਲਾਰਾ ਦੇਣਾ ਅਤੇ ਇਲੈਕਟ੍ਰੌਨਿਕ  ਵੇਸਟ (ਈ-ਵੇਸਟ) ਦੇ ਜ਼ਿੰਮੇਵਾਰ ਪ੍ਰਬੰਧਨ ਨੂੰ ਮਜ਼ਬੂਤ ਕਰਨਾ ਹੈ। ਨਾਲ ਹੀ, ਇਹ ਅਭਿਆਨ ਸਕੂਲੀ ਵਿਦਿਆਰਥੀਆਂ ਅਤੇ ਭਾਈਚਾਰਿਆਂ ਨੂੰ ਟਿਕਾਊ ਤੌਰ-ਤਰੀਕੇ ਅਪਣਾਉਣ ਲਈ ਪ੍ਰੋਤਸਾਹਿਤ ਕਰਨ ਦਾ ਵੀ ਯਤਨ ਕਰਦਾ ਹੈ।

ਵਿਸ਼ੇਸ਼ ਅਭਿਆਨ 6 ਦੇ ਤਹਿਤ ਮੁੱਖ ਤਰਜੀਹ ਵਾਲੇ ਖੇਤਰਾਂ ਵਿੱਚ ਸ਼ਾਮਲ ਹਨ:

  1. ਅਧਿਕਾਰਤ ਕੰਮਕਾਜ ਵਿੱਚ ਲੰਬਿਤ ਮਾਮਲਿਆਂ ਨੂੰ ਘੱਟ ਕਰਨਾ ਅਤੇ ਕੁਸ਼ਲਤਾ ਵਧਾਉਣਾ

 

ਵਿਭਾਗ ਅਤੇ ਉਸ ਦੇ ਸੰਗਠਨਾਂ ਵਿੱਚ ਅਧਿਕਾਰਤ ਕਾਰਜਾਂ ਦੇ ਲੰਬਿਤ ਮਾਮਲਿਆਂ ਨੂੰ ਘੱਟ ਕਰਨ, ਵੱਖ-ਵੱਖ ਸ਼੍ਰੇਣੀਆਂ ਦੀਆਂ ਫਾਈਲਾਂ ਦੀ ਸਮੀਖਿਆ ਕਰਨ, ਰਿਕਾਰਡ ਨੂੰ ਡਿਜੀਟਲ ਬਣਾਉਣ, ਪੁਰਾਣੀ ਅਤੇ ਗੈਰ-ਜ਼ਰੂਰੀ ਫਾਈਲਾਂ ਨੂੰ ਹਟਾਉਣ ਅਤੇ ਰਿਕਾਰਡ ਪ੍ਰਬੰਧਨ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਉਪਾਵਾਂ ਦਾ ਉਦੇਸ਼ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣਾ, ਦਫ਼ਤਰ ਦੀ ਥਾਂ ਦੀ ਬਿਹਤਰ ਵਰਤੋਂ ਕਰਨਾ ਅਤੇ ਕੰਮਕਾਜ ਦੀ ਕਾਰਜ ਕੁਸ਼ਲਤਾ ਨੂੰ ਉਤਸ਼ਾਹਿਤ ਕਰਨਾ ਹੈ।

 

 

  1. ਸਕੂਲ ਕੈਂਪਸ ਵਿੱਚ ਸਵੱਛਤਾ ਨੂੰ ਹੁਲਾਰਾ ਦੇਣਾ

 ‘ਮਿਸ਼ਨ ਲਾਈਫ’ ਦੇ ਤਹਿਤ ਈਕੋ ਕਲੱਬਾਂ ਦੀ ਅਗਵਾਈ ਵਿੱਚ, ਦੇਸ਼ ਭਰ ਦੇ ਸਕੂਲ ਆਪਣੇ ਕੈਂਪਸ ਨੂੰ ਸਾਫ-ਸੁਥਰਾ ਅਤੇ ਸਵੱਛ ਬਣਾਏ ਰੱਖਣ ਲਈ ਸਫਾਈ ਅਭਿਆਨ ਦਾ ਸੰਚਾਲਨ ਕਰ ਰਹੇ ਹਨ। ਇਨ੍ਹਾਂ ਯਤਨਾਂ ਦਾ ਉਦੇਸ਼ ਵਿਦਿਆਰਥੀਆਂ ਅਤੇ ਸਕੂਲ ਦੇ ਕਰਮਚਾਰੀਆਂ ਦਰਮਿਆਨ ਸਵੱਛਤਾ ਦੇ ਸੱਭਿਆਚਾਰ ਅਤੇ ਸਮੂਹਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ ਤਾਂ ਜੋ ਸਿੱਖਣ ਦਾ ਇੱਕ ਸਿਹਤਮੰਦ ਮਾਹੌਲ ਤਿਆਰ ਕੀਤਾ ਜਾ ਸਕੇ।

  1. ਸਕੂਲਾਂ ਵਿੱਚ ਈ-ਵੇਸਟ ਦੇ ਪ੍ਰਤੀ ਜਾਗਰੂਕਤਾ ਅਤੇ ਇਸ ਦੇ ਸੰਗ੍ਰਹਿਣ ਨੂੰ ਮਜ਼ਬੂਤ ਕਰਨਾ

 ‘ਵਿਸ਼ੇਸ਼ ਅਭਿਆਨ 6’ ਦੇ ਹਿੱਸੇ ਵਜੋਂ ਅਤੇ ‘ਮਿਸ਼ਨ ਲਾਈਫ’ ਦੇ ਲਈ ‘ਈਕੋ ਕਲੱਬ’ ਦੀ ਅਗਵਾਈ ਹੇਠ, ਦੇਸ਼ ਭਰ ਦੇ ਸਕੂਲਾਂ ਵਿੱਚ ਈ-ਵੇਸਟ ਦੇ ਪ੍ਰਤੀ ਜਾਗਰੂਕਤਾ ਅਤੇ ਸੰਗ੍ਰਹਿਣ ਅਭਿਆਨ ਸੰਚਾਲਿਤ ਕੀਤੇ ਜਾ ਰਹੇ ਹਨ। ਇਸ ਦਾ ਉਦੇਸ਼ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਈ-ਵੇਸਟ ਦੇ ਜ਼ਿੰਮੇਵਾਰ ਪ੍ਰਬੰਧਨ ਦੇ ਮਹੱਤਵ ਦੇ ਪ੍ਰਤੀ ਜਾਗਰੂਕ ਕਰਨਾ ਹੈ।

ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਇਲੈਕਟ੍ਰੌਨਿਕ ਵੇਸਟ ਦੇ ਵਾਤਾਵਰਣਿਕ ਪ੍ਰਭਾਵਾਂ ਬਾਰੇ ਜਾਗਰੂਕਤਾ ਵਧਾਉਣਾ ਹੈ। ਨਾਲ ਹੀ, ਵਿਦਿਆਰਥੀਆਂ ਨੂੰ ਈ-ਵੇਸਟ ਦੇ ਪ੍ਰਬੰਧਨ ਵਿੱਚ ਸਰਗਰਮ ਤੌਰ ‘ਤੇ ਸ਼ਾਮਲ ਹੋਣ ਲਈ ਪ੍ਰੋਤਸਾਹਿਤ ਕਰਨਾ ਹੈ ਤਾਂ ਜੋ ਉਹ ਇਲੈਕਟ੍ਰੌਨਿਕ ਵੇਸਟ ਨੂੰ ਘੱਟ ਕਰ ਸਕਣ ਅਤੇ ਬੇਕਾਰ ਹੋ ਚੁੱਕੇ ਉਪਕਰਣਾਂ ਦਾ ਨਿਪਟਾਰਾ ਅਧਿਕਾਰਤ ਚੈਨਲਾਂ ਰਾਹੀਂ ਕੀਤਾ ਜਾਣਾ ਯਕੀਨੀ ਬਣਾਇਆ ਜਾ ਸਕੇ।

ਇਨ੍ਹਾਂ ਯਤਨਾਂ ਦਾ ਉਦੇਸ਼ ਵਿਦਿਆਰਥੀਆਂ ਦਰਮਿਆਨ ਵਾਤਾਵਰਣ ਦੇ ਪ੍ਰਤੀ ਜਾਗਰੂਕ ਵਿਵਹਾਰ ਨੂੰ ਹੁਲਾਰਾ ਦੇਣਾ ਅਤੇ ਟਿਕਾਊ ਤੌਰ-ਤਰੀਕਿਆਂ ਨੂੰ ਪ੍ਰੋਤਸਾਹਿਤ ਕਰਨ ਵਿੱਚ ਸਕੂਲਾਂ ਦੀ ਭੂਮਿਕਾ ਨੂੰ ਮਜ਼ਬੂਤ ਕਰਨਾ ਹੈ।

 

  1. ਕਰਤਵਯ ਭਵਨ 2 ਵਿੱਚ ਈ-ਵੇਸਟ ਬਿਨਸ ਅਤੇ ਕੰਧ-ਚਿੱਤਰ ਲਗਾਉਣਾ

14 ਅਕਤੂਬਰ 2026 ਨੂੰ ‘ ਅੰਤਰਰਾਸ਼ਟਰੀ ਈ-ਵੇਸਟ ਦਿਵਸ’ ਦੇ ਮੌਕੇ ‘ਤੇ ਡੀਓਐੱਸਈਐੱਲ ਨੇ ਕਰਤਵਯ ਭਵਨ 2 ਵਿੱਚ ਈ-ਵੇਸਟ ਤੋਂ ਬਣੀ ਇੱਕ ਰਚਨਾਤਮਕ ਕੰਧ-ਚਿੱਤਰ ਅਤੇ ਈ-ਵੇਸਟ ਬਿਨਸ ਲਗਾਏ। ਇਹ ਕੰਧ ਚਿੱਤਰ ਸਕੂਲੀ ਵਿਦਿਆਰਥੀਆਂ ਦੁਆਰਾ ਇਕੱਠੇ ਕੀਤੇ ਗਏ 50 ਕਿਲੋਗ੍ਰਾਮ ਈ-ਵੇਸਟ ਨਾਲ ਤਿਆਰ ਕੀਤੇ ਗਏ ਹਨ। ‘ਰਾਸ਼ਟਰੀ ਸਿੱਖਿਆ ਨੀਤੀ 2020’ ਅਤੇ ‘ਮਿਸ਼ਨ ਲਾਈਫ’ ਦੇ ਤਹਿਤ ‘ਈਕੋ ਕਲੱਬ’ ਦੇ ਵਿਜ਼ਨ ਦੇ ਅਨੁਸਾਰ, ਇਹ ਕੰਧ ਚਿੱਤਰ “ਘਟਾਉਣ, ਮੁੜ ਵਰਤੋਂ ਕਰਨ ਅਤੇ ਰੀਸਾਈਕਲ” ਦਾ ਸੰਦੇਸ਼ ਦਿੰਦੀ ਹੈ। ਇਹ ਵੇਸਟ ਬਿਨਸ ਖਰਾਬ ਹੋ ਚੁੱਕੇ ਇਲੈਕਟ੍ਰੌਨਿਕਸ ਸਮਾਨਾਂ ਨੂੰ ਇਕੱਠੇ ਕਰਨ ਦੀ ਇੱਕ ਸਮਰਪਿਤ ਸੁਵਿਧਾ ਪ੍ਰਦਾਨ ਕਰਦੇ ਹਨ ਅਤੇ ਸੰਸਥਾਨਾਂ ਵਿੱਚ ਈ-ਵੇਸਟ ਦੇ ਉੱਚਿਤ ਪ੍ਰਬੰਧਨ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹਨ।

 

  1. ਵਾਤਾਵਰਣ-ਅਨੁਕੂਲਤਾ ਦੇ ਪ੍ਰਤੀ ਵਚਨਬੱਧਤਾ

ਡੀਓਐੱਸਈਐੱਲ ਦੇ ਸਕੱਤਰ, ਸ਼੍ਰੀ ਟੀ.ਕੇ. ਅਨਿਲ ਕੁਮਾਰ ਨੇ 28 ਅਕਤੂਬਰ, 2026 ਨੂੰ ਹੋਣ ਵਾਲੇ ਦੇਸ਼ਵਿਆਪੀ ਪੱਧਰ ‘ਤੇ ਈ-ਵੇਸਟ ਦੇ ਪਤੀ ਜਾਗਰੂਕਤਾ ਅਤੇ ਸੰਗ੍ਰਹਿਣ ਅਭਿਆਨ ਦੀਆਂ ਤਿਆਰੀਆਂ ਦੀ ਸਮੀਖਿਆ ਲਈ 16 ਅਕਤੂਬਰ, 2026 ਨੂੰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਖੁਦਮੁਖਤਿਆਰ ਸੰਸਥਾਵਾਂ ਦੇ ਨਾਲ ਇੱਕ ਵੀਡੀਓ ਕਾਨਫਰੰਸ ਦੀ ਪ੍ਰਧਾਨਗੀ ਕੀਤੀ। ਸਕੱਤਰ ਨੇ ਭਾਗੀਦਾਰਾਂ ਨੂੰ ਆਈਈਸੀ ਅਭਿਆਨ ਸਮੇਤ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਸਕੂਲਾਂ ਵਿੱਚ ਇਕੱਠੇ ਕੀਤੇ ਗਏ ਈ-ਵੇਸਟ ਨੂੰ ਅਧਿਕਾਰਤ ਵਿਕਰੇਤਾਵਾਂ ਨੂੰ ਸੌਂਪਣ ਲਈ ਇੱਕ ਯੋਜਨਾ ਤਿਆਰ ਕਰਨ ‘ਤੇ ਜ਼ੋਰ ਦਿੱਤਾ।

 ‘ਮਿਸ਼ਨ ਲਾਈਫ’ ਦੇ ਤਹਿਤ ਈਕੋ ਕਲੱਬਾਂ ਦੀ ਅਗਵਾਈ ਹੇਠ, ਸਕੂਲ-ਪੱਧਰੀ ਸਵੱਛਤਾ ਅਭਿਆਨਾਂ ਨੂੰ ਈ-ਵੇਸਟ ਦੇ ਪ੍ਰਤੀ ਜਾਗਰੂਕਤਾ ਅਤੇ ਉਸ ਦੇ ਸੰਗ੍ਰਹਿਣ ਸਬੰਧੀ ਯਤਨਾਂ ਦੇ ਨਾਲ ਜੋੜ ਕੇ, ‘ਵਿਸ਼ੇਸ਼ ਅਭਿਆਨ 6’ ਸਵੱਛ ਅਤੇ ਵਾਤਾਵਰਣ ਦੇ ਪ੍ਰਤੀ ਜ਼ਿੰਮੇਵਾਰ ਵਿਦਿਅਕ ਸੰਸਥਾਨ ਦੇ ਨਿਰਮਾਣ ਵਿੱਚ ਸਮੂਹਿਕ ਯਤਨਾਂ ਦੇ ਮਹੱਤਵ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ।

*****

ਆਰਆਰਟੀਐੱਨ /ਏਕੇ


(Release ID: 2325098) ਵਿਜ਼ੀਟਰ ਕਾਊਂਟਰ : 3