ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਏਪੀਡਾ ਨੇ ਤਮਿਲ ਨਾਡੂ ਤੋਂ ਬੁਲਗਾਰੀਆ ਨੂੰ 1.755 ਮੀਟ੍ਰਿਕ ਟਨ ਔਰਗੈਨਿਕ ਪਾਮੀਰਾ ਜੈਗਰੀ ਪਾਊਡਰ (Palmyra Jaggery Powder) ਦੇ ਨਿਰਯਾਤ ਵਿੱਚ ਸਹਾਇਤਾ ਪ੍ਰਦਾਨ ਕੀਤੀ


ਭਾਰਤ ਦਾ ਰਵਾਇਤੀ ਪਾਮੀਰਾ ਜੈਗਰੀ ਪਾਊਡਰ ਬੁਲਗਾਰੀਆ ਦੇ ਬਜ਼ਾਰ ਵਿੱਚ ਪਹੁੰਚਿਆ

Posted On: 16 OCT 2026 12:06PM by PIB Chandigarh

ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਅਧੀਨ ਖੇਤੀਬਾੜੀ ਅਤੇ ਪ੍ਰੋਸੈੱਸਿੰਗ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਿਟੀ (ਏਪੀਡਾ) ਨੇ 15 ਅਕਤੂਬਰ 2026 ਨੂੰ ਤਮਿਲ ਨਾਡੂ ਦੇ ਇਰੋਡ ਜ਼ਿਲ੍ਹੇ ਦੇ ਗੋਬੀਚੇੱਟੀਪਲਯਮ (Gobichettipalayam) ਤੋਂ ਬੁਲਗਾਰੀਆ ਦੇ ਵਰਨਾ ਲਈ 1.755 ਮੀਟ੍ਰਿਕ ਟਨ ਐੱਨਪੀਓਪੀ ਅਤੇ ਯੂਰੋਪੀਅਨ ਯੂਨੀਅਨ ਦੁਆਰਾ ਪ੍ਰਮਾਣਿਤ ਔਰਗੈਨਿਕ ਪਾਮੀਰਾ ਜੈਗਰੀ ਪਾਊਡਰ (ਤਾੜ ਦੇ ਫੁੱਲ ਦਾ ਰਸ) ਦੀ ਪਹਿਲੀ ਨਿਰਯਾਤ ਖੇਪ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਵਿੱਚ ਸੁਵਿਧਾ ਪ੍ਰਦਾਨ ਕੀਤੀ। 

ਇਹ ਖੇਪ ਭਾਰਤ ਦੇ ਤਾੜ ਦੇ ਰੁੱਖ ਤੋਂ ਬਣੇ ਰਵਾਇਤੀ ਉਤਪਾਦਾਂ ਨੂੰ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਪੇਸ਼ ਕਰਨ ਅਤੇ ਦੇਸ਼ ਦੇ ਔਰਗੈਨਿਕ ਨਿਰਯਾਤ ਉਤਪਾਦਾਂ ਵਿੱਚ ਵਿਭਿੰਨਤਾ ਲਿਆਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। 

ਇਸ ਖੇਪ ਦਾ ਨਿਰਮਾਣ ਅਤੇ ਨਿਰਯਾਤ ਇਰੋਡ ਸਥਿਤ ਮੈਸਰਜ਼ ਵੈੱਲਬੀਇੰਗ ਫੂਡਜ਼ ਦੁਆਰਾ ਚੇੱਨਈ ਸਥਿਤ ਮੈਸਰਜ਼ ਚੈੱਟੀ ਐਕਸਪੋਰਟਸ ਪ੍ਰਾਈਵੇਟ ਲਿਮਿਟੇਡ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਇਹ ਖੇਪ ਚੇੱਨਈ ਬੰਦਰਗਾਹ ਰਾਹੀਂ ਸਮੁੰਦਰੀ ਰਸਤੇ ਤੋਂ ਭੇਜੀ ਜਾਵੇਗੀ। ਵਿਦੇਸ਼ੀ ਆਯਾਤਕ ਅਤੇ ਵੰਡ ਬੁਲਗਾਰੀਆ ਸਥਿਤ ਮੈਸਰਜ਼ ਸੋ ਲਾਈਫ ਲਿਮਿਟੇਡ ਹੈ।

ਇਸ ਪਹਿਲ ਦਾ ਉਦੇਸ਼ ਤਮਿਲ ਨਾਡੂ ਦੇ ਰਵਾਇਤੀ ਪਾਮੀਰਾ ਦੇ ਉਤਪਾਦਾਂ ਲਈ ਬਜ਼ਾਰ ਸਬੰਧਾਂ ਨੂੰ ਮਜ਼ਬੂਤ ​​ਕਰਨਾ ਅਤੇ ਔਰਗੈਨਿਕ ਖੇਤੀ ਵਾਲੇ ਉਤਪਾਦਕਾਂ ਲਈ ਨਵੇਂ ਮੌਕੇ ਪੈਦਾ ਕਰਨਾ ਹੈ। ਇਹ ਪਹਿਲ 137 ਏਕੜ ਜ਼ਮੀਨ ‘ਤੇ ਔਰਗੈਨਿਕ ਖੇਤੀ ਨੂੰ ਕਵਰ ਕਰਦੀ ਹੈ ਅਤੇ ਬਿਹਤਰ ਮਾਰਕਿਟ ਪਹੁੰਚ ਅਤੇ ਨਿਰਯਾਤ-ਅਧਾਰਿਤ ਵੈਲਿਊ ਚੇਨਾਂ ਰਾਹੀਂ ਕਿਸਾਨਾਂ ਨੂੰ ਲਾਭ ਪਹੁੰਚਾਉਣ ਦੀ ਉਮੀਦ ਹੈ। ਘਰੇਲੂ ਬਜ਼ਾਰ ਦੇ ਮੁਕਾਬਲੇ ਵਿੱਚ ਕਿਸਾਨਾਂ ਨੂੰ ਲਗਭਗ 15-22 ਪ੍ਰਤੀਸ਼ਤ ਅਤੇ ਨਿਰਮਾਤਾਵਾਂ ਨੂੰ 17 ਪ੍ਰਤੀਸ਼ਤ ਵਧੇਰੇ ਮੁੱਲ ਪ੍ਰਾਪਤ ਹੁੰਦਾ ਹੈ ਜਿਸ ਨਾਲ ਕਿਸਾਨਾਂ ਲਈ ਲਾਭ ਵਧਾਉਣ ਅਤੇ ਸਥਾਈ ਆਜੀਵਿਕਾ ਦਾ ਸਮਰਥਨ ਕਰਨ ਦਾ ਮੌਕਾ ਮਿਲਦਾ ਹੈ। 

ਤਾੜ ਦੇ ਫੁੱਲਾਂ ਦੇ ਰਸ ਨਾਲ ਬਣਿਆ ਪਾਮੀਰਾ ਜੈਗਰੀ ਪਾਊਡਰ, ਇੱਕ ਰਵਾਇਤੀ ਭਾਰਤੀ ਮੀਠਾ ਪਦਾਰਥ ਹੈ ਜਿਸ ਵਿੱਚ ਵੈਲਿਊ-ਐਡੀਸ਼ਨ ਅਤੇ ਵਿਆਪਕ ਅੰਤਰਰਾਸ਼ਟਰੀ ਬਜ਼ਾਰ ਸਵੀਕ੍ਰਿਤੀ ਦੀਆਂ ਅਪਾਰ ਸੰਭਾਵਨਾਵਾਂ ਹਨ। ਰਿਫਾਇੰਡ ਸ਼ੂਗਰ ਦੇ ਵਿਕਲਪ ਵਜੋਂ ਇਹ ਵਿਟਾਮਿਨ ਅਤੇ ਖਣਿਜਾਂ ਸਮੇਤ ਕਈ ਸੰਭਾਵੀ ਪੌਸ਼ਟਿਕ ਲਾਭ ਪ੍ਰਦਾਨ ਕਰਦਾ ਹੈ।

ਤਾੜ ਦੇ ਰੁੱਖ ਤੋਂ ਬਣੇ ਉਤਪਾਦ ਰਵਾਇਤੀ ਉਤਪਾਦਨ ਅਭਿਆਸਾਂ ਅਤੇ ਤਾੜ ਦੇ ਰੁੱਖ ਦੀ ਵਰਤੋਂ ਨਾਲ ਜੁੜੇ ਹਨ ਜੋ ਤਮਿਲ ਨਾਡੂ ਦੇ ਖੇਤੀਬਾੜੀ ਅਤੇ ਸੱਭਿਆਚਾਰਕ ਦ੍ਰਿਸ਼ ਦਾ ਲੰਬੇ ਸਮੇਂ ਤੋਂ ਅਨਿੱਖੜਵਾਂ ਅੰਗ ਰਿਹਾ ਹੈ। ਇਸ ਸਰੋਤ ਨਾਲ ਨਿਰਯਾਤ ਲਈ ਤਿਆਰ ਉਤਪਾਦ ਵਿਕਸਿਤ ਕਰਨ ਨਾਲ ਬਜ਼ਾਰ ਦੇ ਮੌਕਿਆਂ ਦਾ ਵਿਸਤਾਰ ਕਰਨ ਦੇ ਨਾਲ-ਨਾਲ ਉਤਪਾਦਕਾਂ ਅਤੇ ਵਿਆਪਕ ਵੈਲਿਊ-ਚੇਨ ਨੂੰ ਸਮਰਥਨ ਦੇਣ ਦਾ ਮੌਕਾ ਮਿਲਦਾ  ਹੈ।

ਏਪੀਡਾ ਦੇ ਚੇਅਰਮੈਨ ਸ਼੍ਰੀ ਅਭਿਸ਼ੇਕ ਦੇਵ ਨੇ ਖੇਪ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸਮਾਗਮ ਵਿੱਚ ਏਪੀਡਾ ਦੇ ਸਕੱਤਰ ਡਾ. ਸਸਵਤੀ ਬੋਸ, ਏਪੀਡਾ ਦੇ ਸੀਨੀਅਰ ਅਧਿਕਾਰੀ, ਨਿਰਯਾਤ  ਕਰਨ ਵਾਲੀਆਂ ਕੰਪਨੀਆਂ ਦੇ ਪ੍ਰਤੀਨਿਧੀ, ਅੰਤਰਰਾਸ਼ਟਰੀ ਸਾਂਝੇਦਾਰ, ਪ੍ਰਗਤੀਸ਼ੀਲ ਚੌਲ ਕਿਸਾਨ ਅਤੇ ਨਿਰਯਾਤ ਵੈਲਿਊ ਚੇਨ ਨਾਲ ਜੁੜੇ ਹੋਰ ਹਿਤਧਾਰਕ ਵੀ ਮੌਜੂਦ ਸਨ। ਇਸ ਮੌਕੇ ‘ਤੇ ਭਾਰਤ ਦੇ ਖੇਤੀਬਾੜੀ ਨਿਰਯਾਤ ਨੂੰ ਮਜ਼ਬੂਤ ​​ਕਰਨ ਲਈ ਕੀਤੇ ਜਾ ਰਹੇ ਸਹਿਯੋਗੀ ਯਤਨਾਂ ਦਾ ਜ਼ਿਕਰ ਕੀਤਾ ਗਿਆ।

ਏਪੀਡਾ ਪ੍ਰਮਾਣਿਤ ਔਰਗੈਨਿਕ ਅਤੇ ਵੈਲਿਊ-ਐਡਿਡ ਖੇਤੀਬਾੜੀ ਉਤਪਾਦਾਂ ਦੇ ਨਿਰਯਾਤ ਨੂੰ ਹੁਲਾਰਾ ਦੇਣ ਲਈ ਬਜ਼ਾਰ ਵਿਕਾਸ, ਗੁਣਵੱਤਾ ਦੀ ਪਾਲਣਾ ਅਤੇ ਭਾਰਤੀ ਉਤਪਾਦਕਾਂ ਅਤੇ ਵਿਦੇਸ਼ੀ ਖਰੀਦਾਰਾਂ ਵਿਚਕਾਰ ਸਬੰਧ ਸਥਾਪਿਤ ਕਰਨ ਵਿੱਚ ਸਹਿਯੋਗ ਪ੍ਰਦਾਨ ਕਰਦਾ ਹੈ। ਬੁਲਗਾਰੀਆ ਨੂੰ ਔਰਗੈਨਿਕ ਪਾਮੀਰਾ ਜੈਗਰੀ ਪਾਊਡਰ ਦਾ ਪਹਿਲਾਂ ਨਿਰਯਾਤ ਬਜ਼ਾਰ ਵਿਸਥਾਰ ਦੇ ਨਵੇਂ ਰਸਤੇ ਖੋਲ੍ਹੇਗਾ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਭਾਰਤ ਦੇ ਰਵਾਇਤੀ ਉਤਪਾਦਾਂ ਦੀ ਮੌਜੂਦਗੀ ਨੂੰ ਮਜ਼ਬੂਤ ਕਰੇਗਾ। 

***********

ਅਭਿਸ਼ੇਕ ਦਿਆਲ/ਸੀਐੱਨ ਅਭਿਜੀਤ ਨਰਾਇਣ/ਅਭਿਮਨਿਯੁ ਪੰਵਾਰ/ਏਕੇ


(Release ID: 2324541) ਵਿਜ਼ੀਟਰ ਕਾਊਂਟਰ : 8