ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਵਿਸ਼ਵ ਮਿਆਰ ਦਿਵਸ 2026 ਦੇ ਰਾਸ਼ਟਰੀ ਸਮਾਰੋਹ ਵਿੱਚ ਗੁਣਵੱਤਾ ਬੁਨਿਆਦੀ ਢਾਂਚੇ, ਸਵੱਛ ਊਰਜਾ ਅਤੇ ਖਪਤਕਾਰ ਸੁਰੱਖਿਆ 'ਤੇ ਮੁੱਖ ਧਿਆਨ


ਕੇਂਦਰੀ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਭਾਰਤ ਦੇ ਸਵੱਛ ਊਰਜਾ ਪਰਿਵਰਤਨ ਵਿੱਚ ਮਿਆਰਾਂ ਦੀ ਭੂਮਿਕਾ ‘ਤੇ ਚਾਨਣਾ ਪਾਇਆ

ਰਾਜ ਮੰਤਰੀ ਸ਼੍ਰੀ ਬੀ.ਐੱਲ. ਵਰਮਾ ਅਤੇ ਸੁਸ਼੍ਰੀ ਨਿਮੂਬੇਨ ਜਯੰਤੀਭਾਈ ਬਾਂਭਣੀਆ ਨੇ ਦਿੱਲੀ ਵਿੱਚ ਬੀਆਈਐੱਸ ਦੇ ਵਿਸ਼ਵ ਮਿਆਰ ਦਿਵਸ ਸਮਾਗਮ ਨੂੰ ਸੰਬੋਧਨ ਕੀਤਾ

ਬੀਆਈਐੱਸ ਨੇ ਸਿਲਵਰ ਰਿਫਾਇਨਰੀ ਯੋਜਨਾ ਅਤੇ ਟਿਕਾਊ ਖੇਤੀਬਾੜੀ ਅਤੇ ਟਿਕਾਊ ਨਿਰਮਾਣ ਲਈ ਰੋਡਮੈਪ ਲਾਂਚ ਕੀਤੇ

ਉਭਰਦੀਆਂ ਤਕਨਾਲੋਜੀਆਂ, ਸਵੱਛ ਊਰਜਾ, ਰਵਾਇਤੀ ਚਿਕਿਤਸਾ ਅਤੇ ਸਿਹਤ ਸੇਵਾਵਾਂ ਲਈ ਨਵੇਂ ਭਾਰਤੀ ਮਿਆਰ ਜਾਰੀ ਕੀਤੇ ਗਏ

Posted On: 14 OCT 2026 6:26PM by PIB Chandigarh

ਰਾਸ਼ਟਰੀ ਗੁਣਵੱਤਾ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਭਾਰਤ ਦੇ ਸਵੱਛ ਊਰਜਾ ਪਰਿਵਰਤਨ ਨੂੰ ਤੇਜ਼ ਕਰਨ ਵੱਲ ਇੱਕ ਵੱਡੀ ਪਹਿਲਕਦਮੀ ਤਹਿਤ,  ਬਿਊਰੋ ਆਫ ਇੰਡੀਅਨ ਸਟੈਂਡਰਡਸ (ਬੀਆਈਐੱਸ) ਨੇ ਨਵੀਂ ਦਿੱਲੀ ਵਿੱਚ ਆਯੋਜਿਤ ਵਿਸ਼ਵ ਮਿਆਰ ਦਿਵਸ 2026 ਦੇ ਰਾਸ਼ਟਰੀ ਸਮਾਰੋਹ ਦੌਰਾਨ ਬੀਆਈਐੱਸ ਸਿਲਵਰ ਰਿਫਾਇਨਰੀ ਯੋਜਨਾ, ਉੱਭਰਦੀਆਂ ਤਕਨਾਲੋਜੀਆਂ ਅਤੇ ਸਵੱਛ ਊਰਜਾ ਗਤੀਸ਼ੀਲਤਾ ਨਾਲ ਜੁੜੇ ਨਵੇਂ ਭਾਰਤੀ ਮਿਆਰਾਂ ਅਤੇ ਟਿਕਾਊ ਖੇਤੀਬਾੜੀ ਤੇ ਨਿਰਮਾਣ ਲਈ ਮਿਆਰੀਕਰਣ ਦੇ ਰੋਡਮੈਪ ਨੂੰ ਲਾਂਚ ਕੀਤਾ।

ਮਿਆਰੀਕਰਣ ਦੇ ਕੰਮ ਨਾਲ ਜੁੜੇ ਪੇਸ਼ੇਵਰਾਂ, ਸਿੱਖਿਆ ਸ਼ਾਸਤਰੀਆਂ, ਉਦਯੋਗਿਕ ਨੁਮਾਇੰਦਿਆਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ, ਨਵੀਂ ਅਤੇ ਨਵਿਆਉਣਯੋਗ ਊਰਜਾ ਅਤੇ ਸਿੱਖਿਆ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਗੁਣਵੱਤਾ ਪ੍ਰਤੀ ਭਾਰਤ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ: ਉਨ੍ਹਾਂ ਕਿਹਾ, “ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਵਿਜ਼ਨ ਤਹਿਤ, ਵਿਕਸਿਤ ਭਾਰਤ ਵੱਲ ਸਾਡੀ ਯਾਤਰਾ ਇੱਕੋ ਮੰਤਰ ਨਾਲ ਚੱਲ ਰਹੀ ਹੈ—ਗੁਣਵੱਤਾ, ਗੁਣਵੱਤਾ ਅਤੇ ਸਿਰਫ਼ ਗੁਣਵੱਤਾ।” ਇਸ ਸਾਲ ਦੇ ਵਿਸ਼ੇ ‘ਸਾਂਝਾ ਦ੍ਰਿਸ਼ਟੀਕੋਣ, ਇੱਕ ਬਿਹਤਰ ਦੁਨੀਆ ਲਈ: ਐੱਸਡੀਜੀ 7 (ਸਵੱਛ ਅਤੇ ਕਿਫ਼ਾਇਤੀ ਊਰਜਾ)’ ‘ਤੇ ਬੋਲਦੇ ਹੋਏ ਸ਼੍ਰੀ ਜੋਸ਼ੀ ਨੇ ਭਾਰਤ ਦੇ ਊਰਜਾ ਪਰਿਵਰਤਨ ਨੂੰ ਰੂਪ ਦੇਣ ਵਿੱਚ ਬੀਆਈਐੱਸ ਵੱਲੋਂ ਵਿਕਸਿਤ ਕੀਤੇ ਗਏ ਭਾਰਤੀ ਮਿਆਰਾਂ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ।

ਦੇਸ਼ ਵਿੱਚ ਗੁਣਵੱਤਾ ਦੇ ਈਕੋਸਿਸਟਮ ਦਾ ਵਿਸਥਾਰ ਕਰਨ ਲਈ ਬੀਆਈਐੱਸ ਦੇ ਲਗਾਤਾਰ ਯਤਨਾਂ ‘ਤੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਸਮਾਜਿਕ ਨਿਆਂ ਤੇ ਸਸ਼ਕਤੀਕਰਣ ਰਾਜ ਮੰਤਰੀ ਸ਼੍ਰੀ ਬੀ. ਐੱਲ. ਵਰਮਾ ਨੇ ਹਰ ਨਾਗਰਿਕ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਮਿਆਰਾਂ ਦੇ ਮੌਲਿਕ ਪ੍ਰਭਾਵਾਂ 'ਤੇ ਜ਼ੋਰ ਦਿੱਤਾ। ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ ਸੁਸ਼੍ਰੀ ਨਿਮੂਬੇਨ ਜਯੰਤੀਭਾਈ ਬਾਂਭਣੀਆ ਨੇ ਮਿਆਰੀਕਰਣ ਦੇ ਖਪਤਕਾਰ-ਕੇਂਦ੍ਰਿਤ ਪੱਖ ‘ਤੇ ਚਾਨਣਾ ਪਾਇਆ । ਉਨ੍ਹਾਂ ਨੇ ਨਵੇਂ ਖੇਤਰਾਂ ਵਿੱਚ ਮਿਆਰ ਵਿਕਾਸ ਦਾ ਵਿਸਥਾਰ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ, ਤਾਂ ਜੋ ਅਜਿਹਾ ਸੰਤੁਲਿਤ ਈਕੋਸਿਸਟਮ ਤਿਆਰ ਕੀਤਾ ਜਾ ਸਕੇ ਜੋ ਨਾਲ-ਨਾਲ ਉਦਯੋਗਿਕ ਵਿਕਾਸ ਨੂੰ ਗਤੀ ਦੇਵੇ ਅਤੇ ਖਪਤਕਾਰਾਂ ਦੀ ਭਲਾਈ ਦੀ ਰੱਖਿਆ ਵੀ ਕਰੇ।

ਪਿਛਲੇ ਕੁਝ ਵਰ੍ਹਿਆਂ ਦੌਰਾਨ ਬੀਆਈਐੱਸ ਦੀਆਂ ਇਤਿਹਾਸਕ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ, ਖਪਤਕਾਰ ਮਾਮਲੇ ਵਿਭਾਗ ਦੀ ਸਕੱਤਰ ਸੁਸ਼੍ਰੀ ਨਿਧੀ ਖਰੇ, ਆਈਏਐੱਸ, ਨੇ ਜਨਤਕ ਖਰੀਦ ਅਤੇ ਨਿਯਮਾਂ ਵਿੱਚ ਇਕਸਾਰਤਾ, ਨਿਰੰਤਰਤਾ ਅਤੇ ਪ੍ਰਕਿਰਿਆਵਾਂ ਦੀ ਸੰਸਥਾਗਤ ਸਥਿਰਤਾ ਸਥਾਪਿਤ ਕਰਨ ਵਿੱਚ ਮਿਆਰੀਕਰਣ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਜ਼ੋਰ ਦਿੱਤਾ ਕਿ ਪ੍ਰਭਾਵਸ਼ਾਲੀ ਖਪਤਕਾਰ ਸੁਰੱਖਿਆ ਰੋਕਥਾਮ-ਕੇਂਦ੍ਰਿਤ ਹੋਣੀ ਚਾਹੀਦੀ ਹੈ, ਜਿਸ ਨੂੰ ਮਜ਼ਬੂਤ ਜਾਂਚ, ਡਿਜੀਟਲ ਲਾਗੂਕਰਨ ਅਤੇ ਅਨੁਕੂਲਤਾ ਮੁਲਾਂਕਣ ਰਾਹੀਂ ਸੰਚਾਲਿਤ ਹੋਵੇ।

ਨੁਮਾਇੰਦਿਆਂ ਦਾ ਸਵਾਗਤ ਕਰਦਿਆਂ ਬੀਆਈਐੱਸ ਦੇ ਡਾਇਰੈਕਟਰ ਜਨਰਲ ਸ਼੍ਰੀ ਸੰਜੈ ਗਰਗ ਨੇ ਕਿਹਾ, “ਮਿਆਰ ਨਵੀਨਤਾ, ਤਕਨਾਲੋਜੀ ਵਿਕਾਸ ਅਤੇ ਉਦਯੋਗਿਕ ਤਾਕਤ ਨੂੰ ਸਮਰੱਥ ਬਣਾਉਣ ਵਾਲੇ ਮਹੱਤਵਪੂਰਨ ਸਾਧਨ ਹਨ।” ਉਨ੍ਹਾਂ ਐਲਾਨ ਕੀਤਾ ਕਿ ਬੀਆਈਐੱਸ ਦੁਨੀਆ ਦੇ ਉਨ੍ਹਾਂ ਪਹਿਲੇ ਰਾਸ਼ਟਰੀ ਮਿਆਰੀਕਰਣ ਸੰਸਥਾਨਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਸਾਰੇ ਹਿੱਤਧਾਰਕਾਂ ਲਈ ਮਿਆਰਾਂ ਦੇ ਵਿਕਾਸ ਅਤੇ ਉਨ੍ਹਾਂ ਤੱਕ ਪਹੁੰਚ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਡਿਜੀਟਲ ਬਣਾ ਦਿੱਤਾ ਹੈ। ਉਨ੍ਹਾਂ ਨੇ ਬੀਆਈਐੱਸ ਵਿੱਚ ਵਪਾਰ ਕਰਨ ਵਿੱਚ ਅਸਾਨੀ ਨੂੰ ਸਮਰਥਨ ਦੇਣ ਵਾਲੇ ਪ੍ਰਮੁੱਖ ਸੁਧਾਰਾਂ ਨੂੰ ਵੀ ਰੇਖਾਂਕਿਤ ਕੀਤਾ ।

ਬੀਆਈਐੱਸ ਸਿਲਵਰ ਰਿਫਾਇਨਰੀ ਯੋਜਨਾ ਦੀ ਸ਼ੁਰੂਆਤ

ਚਾਂਦੀ ਦੀਆਂ ਰਿਫਾਇਨਰੀਸ ਅਤੇ ਮਿੰਟਸ ਲਈ ਬੀਆਈਐੱਸ ਪ੍ਰਮਾਣੀਕਰਨ ਯੋਜਨਾ, ਪੂਰੇ ਭਾਰਤ ਵਿੱਚ ਚਾਂਦੀ ਦੇ ਸਰਾਫ਼ਾ ਅਤੇ ਸਿੱਕਿਆਂ ਲਈ ਸ਼ੁੱਧਤਾ ਦਾ ਵਿਵਸਥਿਤ ਭਰੋਸਾ ਅਤੇ ਹੌਲਮਾਰਕਿੰਗ ਪ੍ਰਦਾਨ ਕਰਦੀ ਹੈ ਅਤੇ ਮੌਜੂਦਾ ਗੋਲਡ ਰਿਫਾਇਨਰੀ ਯੋਜਨਾ ਦੀ ਤਰਜ਼ 'ਤੇ ਚਾਂਦੀ ਦੀ ਸ਼ੁੱਧਤਾ ਲਈ ਇੱਕ ਰਾਸ਼ਟਰੀ ਢਾਂਚਾ ਸਥਾਪਿਤ ਕਰਦੀ ਹੈ।

ਭਾਰਤੀ ਮਿਆਰ ਆਈਐੱਸ 2112:2025 (ਚਾਂਦੀ ਅਤੇ ਚਾਂਦੀ ਦੀਆਂ ਮਿਸ਼ਰ ਧਾਤਾਂ, ਗਹਿਣੇ/ਕਲਾਕ੍ਰਿਤੀਆਂ—ਸ਼ੁੱਧਤਾ ਅਤੇ ਮਾਰਕਿੰਗ) ਵਿੱਚ ਸੋਧ ਨੰਬਰ 1 ਦੀ ਗਜ਼ਟ ਨੋਟੀਫਿਕੇਸ਼ਨ ਤੋਂ ਬਾਅਦ, ਤਿੰਨ ਸ਼ੁੱਧਤਾ ਸ਼੍ਰੇਣੀਆਂ—999.9, 999.5 ਅਤੇ 999.0 ਪਾਰਟਸ ਪਰ ਥਾਊਜ਼ੈਂਡ (PPT)—ਵਾਲੇ ਸ਼ੁੱਧ ਚਾਂਦੀ ਦੇ ਸਰਾਫ਼ਾ ਅਤੇ ਸਿੱਕਿਆਂ ਨੂੰ ਮਿਆਰ ਦੇ ਦਾਇਰੇ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਬੀਆਈਐੱਸ-ਲਾਇਸੰਸਸ਼ੁਦਾ ਰਿਫਾਇਨਰੀਸ ਅਤੇ ਮਿੰਟਸ ਵੱਲੋਂ ਹੌਲਮਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ।

ਇਸ ਯੋਜਨਾ ਤਹਿਤ ਬੀਆਈਐੱਸ ਯੋਗ ਚਾਂਦੀ ਦੀਆਂ ਰਿਫਾਇਨਰੀਸ ਅਤੇ ਮਿੰਟਸ ਨੂੰ ਉਨ੍ਹਾਂ ਦੀ ਤਕਨੀਕੀ ਸਮਰੱਥਾ, ਰਿਫਾਇਨਿੰਗ ਪ੍ਰਕਿਰਿਆਵਾਂ ਅਤੇ ਜਾਂਚ ਬੁਨਿਆਦੀ ਢਾਂਚੇ ਦਾ ਮੁਲਾਂਕਣ ਕਰਨ ਤੋਂ ਬਾਅਦ ਲਾਇਸੰਸ ਜਾਰੀ ਕਰੇਗਾ। ਲਾਇਸੰਸ ਪ੍ਰਾਪਤ ਇਕਾਈਆਂ ਨੂੰ ਨਿਰਧਾਰਿਤ ਜ਼ਰੂਰਤਾਂ ਅਨੁਸਾਰ ਚਾਂਦੀ ਦੇ ਸਰਾਫ਼ਾ ਅਤੇ ਸਿੱਕਿਆਂ 'ਤੇ ਅਧਿਕਾਰਤ ਬੀਆਈਐੱਸ ਹੌਲਮਾਰਕ ਲਗਾਉਣ ਦਾ ਅਧਿਕਾਰ ਹੋਵੇਗਾ।

ਕੀਮਤੀ ਧਾਤਾਂ ਦੀ ਸਪਲਾਈ ਲੜੀ ਵਿੱਚ ਪ੍ਰਮਾਣਿਕਤਾ ਅਤੇ ਪਛਾਣ ਯਕੀਨੀ ਬਣਾਉਣ ਲਈ, ਹੌਲਮਾਰਕ ਕੀਤੇ ਚਾਂਦੀ ਦੇ ਸਰਾਫ਼ਾ ਅਤੇ ਸਿੱਕਿਆਂ 'ਤੇ ਇੱਕ ਮਿਆਰੀ ਬੀਆਈਐੱਸ ਨਿਸ਼ਾਨ ਹੋਵੇਗਾ, ਜਿਸ ਵਿੱਚ ਬੀਆਈਐੱਸ ਸਟੈਂਡਰਡ ਮਾਰਕ ਦੇ ਨਾਲ 'ਸਿਲਵਰ' ਸ਼ਬਦ, ਸ਼ੁੱਧਤਾ ਗ੍ਰੇਡ (999.9, 999.5 ਜਾਂ 999.0), ਨਿਰਮਾਤਾ ਦਾ ਪਛਾਣ ਚਿੰਨ੍ਹ ਅਤੇ ਬੈਚ ਟ੍ਰੇਸੈਬਿਲਟੀ ਲਈ ਇੱਕ ਯੂਨੀਕ ਸੀਰੀਅਲ ਨੰਬਰ ਸ਼ਾਮਲ ਹੋਵੇਗਾ।

https://youtu.be/SrF8K82bTow

ਮਿਆਰ ਰਿਫਾਇਨਰੀਸ ਅਤੇ ਮਿੰਟਸ ਵਿੱਚ ਸਰਾਫ਼ਾ ਅਤੇ ਸਿੱਕਿਆਂ ਦੀ ਚਾਂਦੀ ਦੀ ਮਾਤਰਾ ਨਿਰਧਾਰਿਤ ਕਰਨ ਲਈ ਸਖ਼ਤ ਸੈਂਪਲ ਲੈਣ ਅਤੇ ਜਾਂਚ ਪ੍ਰੋਟੋਕੋਲ ਤੈਅ ਕੀਤਾ ਗਿਆ ਹੈ। ਇਸ ਵਿੱਚ ਗ੍ਰੈਵੀਮੈਟ੍ਰਿਕ ਜਾਂਚ (ਆਈਐੱਸ 2113), ਆਈਸੀਪੀ-ਓਈਐੱਸ ਡਿਫਰੈਂਸ ਵਿਧੀ (ਆਈਐੱਸ 16900/ਆਈਐੱਸਓ 15096) ਅਤੇ ਸਪਾਰਕ-ਓਈਐੱਸ ਡਿਫਰੈਂਸ ਵਿਧੀਆਂ (ਆਈਐੱਸ 19563/ਆਈਐੱਸਓ 18214) ਵਰਗੀਆਂ ਉੱਨਤ ਵਿਸ਼ਲੇਸ਼ਣਾਤਮਕ ਵਿਧੀਆਂ ਸ਼ਾਮਲ ਹਨ।

https://youtu.be/SrF8K82bTow

ਬੀਆਈਐੱਸ ਡਿਜੀਟਲ ਸਟੈਂਡਰਡ ਰੀਡਰ ਦੀ ਸ਼ੁਰੂਆਤ

ਬੀਆਈਐੱਸ ਡਿਜੀਟਲ ਸਟੈਂਡਰਡ ਰੀਡਰ ਇੱਕ ਵੈੱਬ-ਅਧਾਰਿਤ ਪਲੈਟਫਾਰਮ ਹੈ ਜੋ ਐਕਸਐੱਮਐੱਲ-ਫਾਰਮੈਟ ਕੀਤੇ ਭਾਰਤੀ ਮਿਆਰਾਂ ਨੂੰ ਇੰਟਰਐਕਟਿਵ ਸਮਾਰਟ ਮਿਆਰਾਂ ਵਿੱਚ ਬਦਲਦਾ ਹੈ। ਪਹੁੰਚਯੋਗਤਾ ਨੂੰ ਵਧਾਉਣ ਲਈ ਤਿਆਰ ਕੀਤਾ ਗਿਆ, ਇਹ ਟੂਲ ਉਪਭੋਗਤਾਵਾਂ ਨੂੰ ਤਕਨੀਕੀ ਸਮੱਗਰੀ ਖੋਜਣ, ਹਾਈਪਰਲਿੰਕਡ ਕਰਾਸ-ਰੈਫਰੈਂਸ ਨੈਵੀਗੇਟ ਕਰਨ, ਇੱਕ ਇਨ-ਬਿਲਟ ਡਿਕਸ਼ਨਰੀ ਤੱਕ ਪਹੁੰਚ ਕਰਨ ਅਤੇ ਭਾਰਤੀ ਭਾਸ਼ਾਵਾਂ ਵਿੱਚ ਟੈਕਸਟ ਦਾ ਅਨੁਵਾਦ ਕਰਨ ਦੇ ਯੋਗ ਬਣਾਉਂਦਾ ਹੈ। ਮੋਬਾਈਲ ਡਿਵਾਈਸਾਂ, ਟੈਬਲੇਟਾਂ ਅਤੇ ਡੈਸਕਟੌਪਾਂ ਵਿੱਚ ਪਹੁੰਚਯੋਗ, ਪਲੈਟਫਾਰਮ ਵਿੱਚ ਵਰਤੋਂ ਦੇ ਰੁਝਾਨਾਂ ਨੂੰ ਟ੍ਰੈਕ ਕਰਨ ਲਈ ਇੱਕ ਵਿਸ਼ਲੇਸ਼ਣ ਡੈਸ਼ਬੋਰਡ ਵੀ ਹੈ ਅਤੇ ਭਵਿੱਖ ਦੀਆਂ ਡਿਜੀਟਲ ਸੇਵਾਵਾਂ ਲਈ ਇੱਕ ਏਆਈ-ਰੇਡੀ ਭੰਡਾਰ ਸਥਾਪਿਤ ਕਰਦਾ ਹੈ। ਇਸ ਨਾਲ ਭਾਰਤੀ ਮਿਆਰ ਬਹੁਤ ਜ਼ਿਆਦਾ ਉਪਭੋਗਤਾ-ਅਨੁਕੂਲ ਅਤੇ ਅਪਨਾਉਣ ਵਿੱਚ ਅਸਾਨ ਹੋਣਗੇ ।

ਨਵੇਂ ਭਾਰਤੀ ਮਿਆਰਾਂ ਦਾ ਰਿਲੀਜ਼

ਇਸ ਮੌਕੇ ਬੀਆਈਐੱਸ ਨੇ ਕੱਪੜਾ, ਸਵੱਛ ਗਤੀਸ਼ੀਲਤਾ, ਇਲਾਜ ਸਬੰਧੀ ਸਿਹਤ ਸੇਵਾਵਾਂ, ਰੋਬੋਟਿਕਸ ਅਤੇ ਭਵਨ ਨਿਰਮਾਣ ਸਮੱਗਰੀ ਸਮੇਤ ਵੱਖ-ਵੱਖ ਖੇਤਰਾਂ ਵਿੱਚ 7 ਨਵੇਂ ਭਾਰਤੀ ਮਿਆਰਾਂ ਦੇ ਲਾਗੂ ਹੋਣ ਦਾ ਐਲਾਨ ਕੀਤਾ।

ਉੱਭਰਦੀਆਂ ਤਕਨਾਲੋਜੀਆਂ ਅਤੇ ਸਵੱਛ ਊਰਜਾ ਗਤੀਸ਼ੀਲਤਾ

  1. ਇਲੈਕਟ੍ਰਿਕ ਵਾਹਨ ਚਾਰਜਿੰਗ ਪ੍ਰਣਾਲੀਆਂ ਲਈ ਕੇਬਲ (ਆਈਐੱਸ 19967:2026): ਏਸੀ ਮੋਡ 1–3 ਅਤੇ ਡੀਸੀ ਮੋਡ 4 ਪ੍ਰਣਾਲੀਆਂ ਵਿੱਚ ਮੁਸ਼ਕਿਲ ਬਾਹਰੀ ਸਥਿਤੀਆਂ ਵਿੱਚ ਕੰਮ ਕਰਨ ਵਾਲੀਆਂ ਲਚਕੀਲੀਆਂ ਚਾਰਜਿੰਗ ਕੇਬਲਾਂ (1,100 ਵੋਲਟ ਏਸੀ/1500 ਵੋਲਟ ਡੀਸੀ ਤੱਕ) ਦੇ ਨਿਰਮਾਣ, ਇਨਸੂਲੇਸ਼ਨ, ਥਰਮਲ ਪ੍ਰਬੰਧਨ ਅਤੇ ਜਾਂਚ ਪ੍ਰੋਟੋਕੋਲ ਨਰਧਾਰਿਤ ਕਰਦਾ ਹੈ।
  2. ਪੈਡਲ-ਸਹਾਇਤਾ ਪ੍ਰਾਪਤ ਸਾਈਕਲ/ਈਪੈਕਸ (ਆਈਐੱਸ 19891:2026): 0.25 ਕਿਲੋਵਾਟ ਤੱਕ ਦੀ ਟਿਕਾਊ ਰੇਟੇਡ ਸ਼ਕਤੀ ਅਤੇ 25 ਕਿਲੋਮੀਟਰ ਪ੍ਰਤੀ ਘੰਟਾ ‘ਤੇ ਸਪੀਡ ਕੱਟ ਔਫ ਵਾਲੇ ਬਿਜਲੀ-ਸੰਚਾਲਿਤ ਸਾਈਕਲਾਂ ਲਈ ਡਿਜ਼ਾਈਨ, ਬਿਜਲੀ ਸਰਕਟ ਸੁਰੱਖਿਆ, ਸ਼ੌਰਟ-ਸਰਕਟ /ਵੱਧ ਗਰਮੀ ਤੋਂ ਸੁਰੱਖਿਆ ਅਤੇ ਛੇੜਛਾੜ-ਰੋਕੂ ਨਿਯਮਾਂ ਦੇ ਮਿਆਰ ਪ੍ਰਦਾਨ ਕਰਦਾ ਹੈ।

3. ਵੇਅਰੇਬਲ ਸਰਵਿਸ ਰੋਬੋਟ—ਹੇਠਲੇ ਅੰਗ (ਆਈਐੱਸ 17192 ਭਾਗ-6:2026): ਹੇਠਲੇ ਅੰਗਾਂ ਦੀ ਸਹਾਇਤਾ ਅਤੇ ਪੁਨਰਵਾਸ ਰੋਬੋਟਿਕ ਦੀ ਗਤੀ, ਸਥਿਰਤਾ ਅਤੇ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਲਈ ਐਂਥ੍ਰੋਪੋਮੌਰਫਿਕ ਪ੍ਰੀਖਣ ਡਮੀਜ਼ ਦੀ ਵਰਤੋਂ ਨਾਲ ਅੰਤਰਰਾਸ਼ਟਰੀ ਜਾਂਚ ਮਾਪਦੰਡਾਂ (ਆਈਐੱਸਓ ਐੱਫਡੀਆਈਐੱਸ 18646-6:2025 ਦੇ ਸਮਾਨ) ਨੂੰ ਅਪਣਾਉਂਦਾ ਹੈ।

ਸਿਹਤ ਸੇਵਾਵਾਂ

1. ਬਾਲ ਚਿਕਿਤਸਾ ਪੰਚਕਰਮ ਦ੍ਰੋਣੀ (ਆਈਐੱਸ 19960:2026) ਸ਼ਿਸ਼ੂ (ਜਨਮ ਤੋਂ 2 ਸਾਲ) ਅਤੇ ਬੱਚਿਆਂ (2 ਤੋਂ 10 ਸਾਲ) ਲਈ ਬਾਲ ਚਿਕਿਤਸਾ ਪੰਚਕਰਮ ਇਲਾਜ ਟੇਬਲ (ਦ੍ਰੋਣੀ) ਦੀ ਸੁਰੱਖਿਆ, ਢਾਂਚਾਗਤ ਸਥਿਰਤਾ, ਗੈਰ-ਜ਼ਹਿਰੀਲੀ ਪਰਤ ਅਤੇ ਤੇਲ-ਰੋਧੀ ਵਿਸ਼ੇਸ਼ਤਾਵਾਂ ਨੂੰ ਯਕੀਨੀ ਬਣਾਉਂਦਾ ਹੈ।

2. ਇਲਾਜ ਲਈ ਵਰਤੇ ਜਾਣ ਵਾਲੇ ਜੁੱਤਿਆਂ ਦੀਆਂ ਵਿਸ਼ੇਸ਼ਤਾਵਾਂ (ਆਈਐੱਸ 19956:2026) ਸ਼ੂਗਰ ਅਤੇ ਨਿਊਰੋਪੈਥੀ ਤੋਂ ਪੀੜ੍ਹਤ ਮਰੀਜ਼ਾਂ ਲਈ ਤਿਆਰ ਕੀਤੇ ਗਏ ਜੁੱਤਿਆਂ ਦੇ ਕਲੀਨਿਕਲ ਅਤੇ ਮਕੈਨੀਕਲ ਸੁਰੱਖਿਆ ਮਾਪਦੰਡ ਯਕੀਨੀ ਬਣਾਉਂਦਾ ਹੈ। ਇਹ ਪੈਰਾਂ 'ਤੇ ਜ਼ਖ਼ਮ ਜਾਂ ਅਲਸਰ ਹੋਣ ਦੇ ਖ਼ਤਰੇ ਨੂੰ ਘਟਾਉਣ ਲਈ ਇਸ ਵਿੱਚ ਦਬਾਅ ਘਟਾਉਣ, ਜੁੱਤੀ ਦੀ ਅੰਦਰੂਨੀ ਡੂੰਘਾਈ, ਰੌਕਰ ਜਿਓਮੈਟਰੀ, ਨਮੀ ਪ੍ਰਬੰਧਨ ਅਤੇ ਐਂਟੀ-ਫੰਗਲ ਗੁਣਾਂ ਨੂੰ ਕਵਰ ਕਰਦਾ ਹੈ।

ਉਦਯੋਗਿਕ ਸਮੱਗਰੀ ਅਤੇ ਭਵਨ ਉਤਪਾਦ

1. ਲਚਕੀਲੇ ਪਲਾਈਵੁੱਡ ਦੀਆਂ ਵਿਸ਼ੇਸ਼ਤਾਵਾਂ (ਆਈਐੱਸ 19952:2026): ਅੰਦਰੂਨੀ ਸਜਾਵਟ ਅਤੇ ਵਾਸਤੂਕਲਾ ਵਿੱਚ ਵਰਤੇ ਜਾਣ ਵਾਲੇ ਵਕਰਾਕਾਰ ਲੱਕੜ-ਅਧਾਰਿਤ ਪੈਨਲਾਂ ਲਈ ਮਿਆਰੀ ਵਰਗੀਕਰਣ, ਗੂੰਦ ਦੇ ਬੰਧਨ-ਮਜ਼ਬੂਤੀ ਦੀਆਂ ਸ਼੍ਰੇਣੀਆਂ—(ਨਮੀ-ਰੋਧਕ, ਬੀਡਬਲਿਊਆਰ ਅਤੇ ਬੀਡਬਲਿਊਪੀ)—ਅਤੇ ਫਾਰਮਲਡੀਹਾਈਡ ਦੀ ਨਿਕਾਸ ਦੀਆਂ ਸਰਹੱਦਾਂ ਪ੍ਰਦਾਨ ਕਰਦਾ ਹੈ।

2. ਪੀਵੀਸੀ-ਕੋਟਿਡ ਫਾਈਬਰਗਲਾਸ ਇੰਸੈਕਟ ਸਕ੍ਰੀਨ (ਆਈਐੱਸ 19825:2026): ਰਿਹਾਇਸ਼ੀ ਅਤੇ ਵਪਾਰਕ ਸਥਾਨਾਂ ਵਿੱਚ ਵਰਤੀਆਂ ਜਾਣ ਵਾਲੀਆਂ ਫਾਈਬਰ ਗਲਾਸ ਇੰਸੈਕਟ ਸਕ੍ਰੀਨ ਦੀ ਮਜ਼ਬੂਤੀ, ਅਲਟਰਾਵਾਇਲਟ ਕਿਰਨਾਂ ਕਾਰਨ ਹੋਣ ਵਾਲੇ ਨੁਕਸਾਨ ਦਾ ਪ੍ਰਤੀਰੋਧ, ਅੱਗ ਦੇ ਫੈਲਾਅ ਪ੍ਰਤੀਰੋਧ ਅਤੇ ਢਾਂਚਾਗਤ ਟਿਕਾਊਪਣ ਦੀਆਂ ਜ਼ਰੂਰਤਾਂ ਨਿਰਧਾਰਿਤ ਕਰਦਾ ਹੈ।

ਟਿਕਾਊ ਖੇਤੀਬਾੜੀ ਅਤੇ ਨਿਰਮਾਣ ਦੇ ਖੇਤਰ ਵਿੱਚ ਮਿਆਰੀਕਰਣ ਲਈ ਰਾਸ਼ਟਰੀ ਰੋਡਮੈਪ ਜਾਰੀ

ਇਸ ਮੌਕੇ 'ਤੇ ਬੀਆਈਐੱਸ ਦੇ ਵਾਤਾਵਰਣ ਅਤੇ ਈਕੋਲੌਜੀ ਡਿਵੀਜਨ ਕੌਂਸਲ ਦੁਆਰਾ ਵਿਕਸਿਤ ਇੱਕ ਰਣਨੀਤਕ ਰੋਡਮੈਪ ਜਾਰੀ ਕੀਤਾ ਗਿਆ, ਜਿਸ ਦਾ ਉਦੇਸ਼ ਟਿਕਾਊ ਖੇਤੀਬਾੜੀ ਖੇਤਰ ਲਈ ਭਾਰਤੀ ਮਿਆਰ ਸਥਾਪਿਤ ਕਰਨ ਹੈ। ਇਹ ਦਸਤਾਵੇਜ਼ ਜਲਵਾਯੂ ਪਰਿਵਰਤਨ, ਸਰੋਤਾਂ ਦੀ ਕਮੀ, ਜ਼ਮੀਨ ਦੀ ਗਿਰਾਵਟ, ਵਾਢੀ ਤੋਂ ਬਾਅਦ ਦੇ ਨੁਕਸਾਨ ਅਤੇ ਅਕੁਸ਼ਲ ਪੌਸ਼ਟਿਕ ਤੱਤਾਂ ਦੀ ਵਰਤੋਂ ਸਮੇਤ ਚੁਣੌਤੀਆਂ ਨੂੰ ਸੰਬੋਧਨ ਕਰਦਾ ਹੈ। ਇਹ 15 ਸ਼੍ਰੇਣੀਆਂ ਵਿੱਚ ਫੈਲਿਆ ਹੈ, ਜਿਨ੍ਹਾਂ ਵਿੱਚ ਮਿੱਟੀ ਪ੍ਰਬੰਧਨ, ਪਾਣੀ ਦੀ ਵਰਤੋਂ, ਖੇਤੀਬਾੜੀ ਇਨਪੁਟ, ਉਭਰ ਰਹੀਆਂ ਤਕਨਾਲੋਜੀਆਂ, ਜਲਵਾਯੂ ਸੇਵਾਵਾਂ ਅਤੇ ਸਮਾਜਿਕ-ਆਰਥਿਕ ਸਹਾਇਤਾ ਸ਼ਾਮਲ ਹਨ। ਰਾਸ਼ਟਰੀ ਜਲਵਾਯੂ ਪਰਿਵਰਤਨ ਕਾਰਜ ਯੋਜਨਾ (ਐੱਨਏਪੀਸੀਸੀ) ਦੇ ਅਨੁਸਾਰ, ਰੋਡਮੈਪ ਤਿੰਨ ਸਮਾਂ-ਸੀਮਾਵਾਂ ਵਿੱਚ ਮਿਆਰੀ ਨਿਰਮਾਣ ਦੀ ਰੂਪਰੇਖਾ ਦਿੰਦਾ ਹੈ: ਥੋੜ੍ਹੇ ਸਮੇਂ (1 ਸਾਲ), ਮੱਧ-ਮਿਆਦ (2-3 ਸਾਲ), ਅਤੇ ਲੰਬੀ ਮਿਆਦ (4-5 ਸਾਲ)।

ਅੱਜ ਜਾਰੀ ਕੀਤੇ ਗਏ ਦੂਜੇ ਰੋਡਮੈਪ ਵਿੱਚ 'ਟਿਕਾਊ ਨਿਰਮਾਣ' ਦੇ ਲਈ  ਘੱਟ-ਕਾਰਬਨ ਤਕਨਾਲੋਜੀਆਂ, ਸਰੋਤ ਕੁਸ਼ਲਤਾ, ਸਰਕੂਲਰ ਇਕੌਨਮੀ ਅਭਿਆਸਾਂ, ਟਿਕਾਊ ਉਤਪਾਦ ਡਿਜ਼ਾਈਨ, ਡਿਜੀਟਲੀਕਰਣ, ਸਥਿਰਤਾ ਰਿਪੋਰਟਿੰਗ ਅਤੇ ਸਪਲਾਈ-ਚੇਨ ਪ੍ਰਬੰਧਨ ਨੂੰ ਮਿਆਰੀਕਰਣ ਲਈ ਪ੍ਰਮੁੱਖ ਖੇਤਰਾਂ ਵਜੋਂ ਪਛਾਣਿਆ ਗਿਆ ਹੈ।

ਮਿਆਰਾਂ ਵਿਕਾਸ ਲਈ ਸਰਵੋਤਮ ਤਕਨੀਕੀ ਕਮੇਟੀਆਂ ਨੂੰ ਪੁਰਸਕਾਰ

ਵਿਸ਼ਵ ਮਿਆਰ ਦਿਵਸ ਦੇ ਮੌਕੇ 'ਤੇ, ਬੀਆਈਐੱਸ ਸਬੰਧਿਤ ਖੇਤਰਾਂ ਵਿੱਚ ਭਾਰਤੀ ਮਿਆਰਾਂ ਦੇ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਮਾਹਰਾਂ ਦੇ ਸ਼ਾਨਦਾਰ ਯੋਗਦਾਨ, ਤਕਨੀਕੀ ਮੁਹਾਰਤ ਅਤੇ ਸਭ ਤੋਂ ਵਧੀਆ ਸਹਿਯੋਗੀ ਯਤਨਾਂ ਨੂੰ ਪਛਾਣਨ ਲਈ ਤਕਨੀਕੀ ਕਮੇਟੀ ਪੁਰਸਕਾਰ ਪੇਸ਼ ਕਰਦਾ ਹੈ। ਇਸ ਸਾਲ, 16 ਉੱਘੀਆਂ ਤਕਨੀਕੀ ਕਮੇਟੀਆਂ ਨੂੰ ਇਹ ਵੱਕਾਰੀ ਪੁਰਸਕਾਰ ਦਿੱਤਾ ਗਿਆ।

ਮਿਆਰੀਕਰਣ ਢਾਂਚੇ ਵਿੱਚ 6 ਨਵੀਆਂ ਅਕਾਦਮਿਕ ਸੰਸਥਾਵਾਂ ਨੂੰ ਸ਼ਾਮਲ ਕਰਨਾ

ਕੇਂਦਰੀ ਰਾਜ ਮੰਤਰੀ ਸ਼੍ਰੀ ਬੀ ਐੱਲ ਵਰਮਾ ਅਤੇ ਸੁਸ਼੍ਰੀ ਨਿਮੁਬੇਨ ਜਯੰਤੀਭਾਈ ਬੰਬਾਨੀਆ ਦੀ ਮੌਜੂਦਗੀ ਵਿੱਚ, ਬੀਆਈਐੱਸ ਨੇ ਆਈਆਈਟੀ ਰੋਪੜ, ਐੱਨਆਈਟੀ ਮਨੀਪੁਰ, ਐੱਨਆਈਟੀ ਮੇਘਾਲਿਆ, ਅਸਾਮ ਟੈਕਸਟਾਈਲ ਇੰਸਟੀਟਿਊਟ ਅਤੇ ਆਈਆਈਟੀ ਧਾਰਵਾੜ ਅਤੇ ਆਰਜੀਆਈਪੀਟੀ (ਰਾਜੀਵ ਗਾਂਧੀ ਇੰਸਟੀਟਿਊਟ ਆਫ਼ ਪੈਟਰੋਲੀਅਮ ਟੈਕਨਾਲੋਜੀ) ਨੂੰ ਐਮਓਯੂ ਭਾਈਵਾਲ ਸੰਸਥਾਨਾਂ ਵਜੋਂ ਸ਼ਾਮਲ ਕੀਤਾ ਜਿਸ ਦਾ ਉਦੇਸ਼ ਭਾਰਤੀ ਮਿਆਰਾਂ ਨੂੰ ਅਕਾਦਮਿਕ ਪਾਠਕ੍ਰਮਾਂ ਵਿੱਚ ਏਕੀਕ੍ਰਿਤ ਕਰਨਾ ਅਤੇ ਵਿਦਿਆਰਥੀਆਂ ਨੂੰ ਮਿਆਰਾਂ ਤਿਆਰ ਪੇਸ਼ੇਵਰਾਂ ਵਿੱਚ ਬਦਲਣਾ ਹੈ। ਅੱਜ ਤੱਕ, ਬੀਆਈਐੱਸ ਦੇ 98 ਐਮਓਯੂ ਭਾਈਵਾਲ ਸੰਸਥਾਵਾਂ ਹਨ ਜੋ ਅਕਾਦਮਿਕ ਕੋਰਸਾਂ ਵਿੱਚ ਮਿਆਰਾਂ ਦੇ ਏਕੀਕਰਣ, ਮਾਨਕੀਕਰਣ ਲਈ ਸਹਿਯੋਗੀ ਖੋਜ ਅਤੇ ਵਿਕਾਸ ਪ੍ਰੋਜੈਕਟਾਂ ਦੇ ਨਾਲ-ਨਾਲ ਬੀਆਈਐੱਸ ਵਿੱਚ ਇੰਟਰਨਸ਼ਿਪ ਦੀ ਪੇਸ਼ਕਸ਼ ਅਤੇ ਵਿਦਿਆਰਥੀਆਂ ਨੂੰ ਉਦਯੋਗ ਦੇ ਅਨੁਭਵ ਪ੍ਰਦਾਨ ਕਰਨ ਲਈ ਕੰਮ ਕਰ ਰਹੇ ਹਨ।

ਪ੍ਰਯੋਗਸ਼ਾਲਾ ਵਿੱਚ ਸੁਰੱਖਿਆ ਲਈ ਚੰਗੇ ਅਭਿਆਸਾਂ ਬਾਰੇ ਹੈਂਡਬੁੱਕ

ਬੀਆਈਐੱਸ ਨੇ ਪ੍ਰਮੁੱਖ ਮਿਆਰਾਂ (ਜਿਨ੍ਹਾਂ ਵਿੱਚ IS 4209, IS 4906 ਅਤੇ IS 9457 ਸ਼ਾਮਲ ਹਨ ) 'ਤੇ ਅਧਾਰਿਤ ਇੱਕ ਵਿਆਪਕ ਹੈਂਡਬੁੱਕ, 'ਪ੍ਰਯੋਗਸ਼ਾਲਾ ਵਿੱਚ ਸੁਰੱਖਿਆ ਲਈ ਚੰਗੇ ਅਭਿਆਸ' ਪ੍ਰਕਾਸ਼ਿਤ ਕੀਤੀ ਹੈ। ਇਹ ਹਵਾਲਾ ਹੈਂਡਬੁੱਕ ਰਸਾਇਣਕ, ਰੇਡੀਓਕੈਮੀਕਲ ਅਤੇ ਮਾਈਕ੍ਰੋਬਾਇਓਲੋਜੀਕਲ ਸੁਵਿਧਾਵਾਂ ਲਈ ਖ਼ਤਰਿਆਂ ਦੀ ਪਛਾਣ, ਸੁਰੱਖਿਆਤਮਕ ਉਪਕਰਣਾਂ, ਗੰਦਗੀ/ਦੂਸ਼ਣ (contamination) 'ਤੇ ਕਾਬੂ ਪਾਉਣ ਅਤੇ ਰਹਿੰਦ-ਖੂੰਹਦ ਦੇ ਸੁਰੱਖਿਅਤ ਨਿਪਟਾਰੇ ਨੂੰ ਕਵਰ ਕਰਦੀ ਹੈ।

ਵਿਦਿਅਕ ਕੌਮਿਕ ਬੁੱਕਸ ਜਾਰੀ ਕਰਨਾ

ਇਸ ਮੌਕੇ ‘ਤੇ ਬੀਆਈਐੱਸ ਨੇ ਬੱਚਿਆਂ ਵਿੱਚ ਛੋਟੀ ਉਮਰ ਤੋਂ ਹੀ ਮਿਆਰਾਂ, ਗੁਣਵੱਤਾ ਅਤੇ ਖਪਤਕਾਰ ਸੁਰੱਖਿਆ ਦੀ ਮਹੱਤਤਾ ਬਾਰੇ ਜਾਗਰੂਕਤਾ ਵਧਾਉਣ ਲਈ ਖਿਡੌਣਿਆਂ ਅਤੇ ਹੌਲਮਾਰਕਿੰਗ ‘ਤੇ ਭਾਰਤੀ ਮਿਆਰਾਂ 'ਤੇ ਅਧਾਰਿਤ ਦੋ ਨਵੀਆਂ ਕੌਮਿਕ ਬੁੱਕਸ ਜਾਰੀ ਕੀਤੀਆਂ ਗਈਆਂ। ਇਨ੍ਹਾਂ ਸਿਰਲੇਖਾਂ ਨੂੰ ਜੋੜਨ ਨਾਲ ਬੀਆਈਐੱਸ ਨੇ ਆਪਣੇ ਸੰਗ੍ਰਹਿ ਨੂੰ 13 ਕੌਮਿਕ ਬੁੱਕਸ ਤੱਕ ਵਿਸਤਾਰਿਤ ਕੀਤਾ ਹੈ, ਜਿਸ ਨਾਲ ਪ੍ਰਿੰਟ ਅਤੇ ਡਿਜੀਟਲ ਪਲੈਟਫਾਰਮਾਂ ਰਾਹੀਂ ਖਪਤਕਾਰ ਜਾਗਰੂਕਤਾ ਵਧਾਉਣ ਦੇ ਆਪਣੇ ਯਤਨਾਂ ਨੂੰ ਮਜ਼ਬੂਤੀ ਮਿਲੀ ਹੈ।

ਵਿਸ਼ਵ ਮਿਆਰ ਦਿਵਸ 2026 ਦੇ ਮੌਕੇ 'ਤੇ ਵਿਸ਼ਵ ਪੱਧਰੀ ਮਿਆਰੀਕਰਣ ਸੰਸਥਾਵਾਂ—ਆਈਐੱਸਓ (ISO), ਆਈਈਸੀ (IEC) ਅਤੇ ਆਈਟੀਯੂ (ITU)—ਨੇ ਸਾਂਝੇ ਤੌਰ 'ਤੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਜਿਸ ਵਿੱਚ ਦੱਸਿਆ ਗਿਆ ਕਿ ਸਾਂਝੇ ਮਿਆਰ ਕਿਵੇਂ ਪ੍ਰਣਾਲੀਗਤ ਭਰੋਸਾ ਬਣਾਉਂਦੇ ਹਨ, ਨਵੀਨਤਾ ਨੂੰ ਤੇਜ਼ ਕਰਦੇ ਹਨ ਅਤੇ ਟਿਕਾਊ ਵਪਾਰ ਨੂੰ ਸਮਰਥਨ ਦਿੰਦੇ ਹਨ। ਭਾਰਤ ਦੀ ਰਾਸ਼ਟਰੀ ਮਿਆਰੀਕਰਣ ਸੰਸਥਾ ਦੇ ਰੂਪ ਵਿੱਚ, ਬੀਆਈਐੱਸ ਆਈਐੱਸਓ ਅਤੇ ਆਈਈਸੀ ਦੀਆਂ 600 ਤੋਂ ਵੱਧ ਤਕਨੀਕੀ ਕਮੇਟੀਆਂ ਵਿੱਚ ਹਿੱਸਾ ਲੈਂਦੀ ਹੈ, ਤਾਂ ਜੋ ਅੰਤਰਰਾਸ਼ਟਰੀ ਮਿਆਰਾਂ ਵਿਕਾਸ ਨੂੰ ਭਾਰਤ ਦੇ ਰਣਨੀਤਕ ਹਿੱਤਾਂ ਦੇ ਅਨੁਕੂਲ ਬਣਾਇਆ ਜਾ ਸਕੇ।

ਸਰੋਤ: ਭਾਰਤੀ ਮਿਆਰ ਬਿਊਰੋ (ਬੀਆਈਐੱਸ)

 

***************

ਰਾਹੁਲ ਟਿਡਕੇ/ ਸੁਨਿਧੀ ਬੇਲੀਆ/ਏਕੇ


(Release ID: 2324539) ਵਿਜ਼ੀਟਰ ਕਾਊਂਟਰ : 4