ਸਿੱਖਿਆ ਮੰਤਰਾਲਾ
azadi ka amrit mahotsav

ਸਿੱਖਿਆ ਮੰਤਰਾਲੇ ਨੇ ਸਕੌਲਰਸ਼ਿਪ ਲਾਗੂਕਰਨ ਅਤੇ ਤਸਦੀਕ ਪ੍ਰਕਿਰਿਆਵਾਂ ਨੂੰ ਮਜ਼ਬੂਤ ਕਰਨ ਲਈ ਨੈਸ਼ਨਲ ਮੀਨਸ-ਕਮ- ਮੈਰਿਟ ਸਕੌਲਰਸ਼ਿਪ ਸਕੀਮ (ਐੱਨਐੱਮਐੱਮਐੱਸਐੱਸ) ‘ਤੇ ਓਰੀਐਂਟੇਸ਼ਨ ਅਤੇ ਸਮੀਖਿਆ ਵਰਕਸ਼ੌਪ ਦਾ ਆਯੋਜਨ ਕੀਤਾ


ਮੰਤਰਾਲੇ ਨੇ ਵਿਦਿਅਕ ਵਰ੍ਹੇ 2026-27 ਲਈ ਐੱਨਐੱਮਐੱਮਐੱਸਐੱਸ ਐਪਲੀਕੇਸ਼ਨਾਂ ਦੀ ਸਮੇਂ ਸਿਰ ਰਜਿਸਟ੍ਰੇਸ਼ਨ ਅਤੇ ਵੈਰੀਫਿਕੇਸ਼ਨ ‘ਤੇ ਜ਼ੋਰ ਦਿੱਤਾ

ਐੱਨਐੱਮਐੱਮਐੱਸਐੱਸ ਯੋਗ ਵਿਦਿਆਰਥੀਆਂ ਨੂੰ 12,000 ਰੁਪਏ ਦੀ ਸਲਾਨਾ ਸਕੌਲਰਸ਼ਿਪ ਮਿਲਦੀ ਹੈ

Posted On: 15 OCT 2026 3:46PM by PIB Chandigarh

ਕੇਂਦਰੀ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ (ਡੀਓਐੱਸਈਐੱਲ) ਨੇ ਬੁੱਧਵਾਰ (14 ਅਕਤੂਬਰ, 2026) ਨੂੰ ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਨੈਸ਼ਨਲ ਮੀਨਸ-ਕਮ-ਮੈਰਿਟ ਸਕੌਲਰਸ਼ਿਪ ਸਕੀਮ (ਐੱਨਐੱਮਐੱਮਐੱਸਐੱਸ) ‘ਤੇ ਇੱਕ ਦਿਨਾਂ ਖੇਤਰੀ ਓਰੀਐਂਟੇਸ਼ਨ ਅਤੇ ਸਮੀਖਿਆ ਵਰਕਸ਼ੌਪ ਦਾ ਆਯੋਜਨ ਕੀਤਾ।

ਇਹ ਵਰਕਸ਼ੌਪ ਯੋਜਨਾ ਦੇ ਲਾਗੂਕਰਨ ਦੀ ਪ੍ਰਗਤੀ ਦੀ ਸਮੀਖਿਆ ਕਰਨ, ਨੈਸ਼ਨਲ ਸਕੌਲਰਸ਼ਿਪ ਪੋਰਟਲ (ਐੱਨਐੱਸਪੀ) ਰਾਹੀਂ ਇਸ ਦੇ ਸੰਚਾਲਨ ਦੇ ਤਰੀਕੇ ਬਾਰੇ ਅਧਿਕਾਰੀਆਂ ਨੂੰ ਜਾਣਕਾਰੀ ਦੇਣ ਅਤੇ ਸੰਸਥਾਨ ਨੋਡਲ ਅਧਿਕਾਰੀਆਂ (ਆਈਐੱਨਓ) ਅਤੇ ਜ਼ਿਲ੍ਹਾ ਨੋਡਲ ਅਧਿਕਾਰੀਆਂ (ਡੀਐੱਨਓ) ਦੇ ਪੱਧਰ ‘ਤੇ ਵਿਦਿਆਰਥੀ ਐਪਲੀਕੇਸ਼ਨਾਂ ਦੀ ਵੈਰੀਫਿਕੇਸ਼ਨ ਦੇ ਸਬੰਧ ਵਿੱਚ ਰਾਜਾਂ ਦੁਆਰਾ ਚੁੱਕੇ ਗਏ ਮੁੱਦਿਆਂ ‘ਤੇ ਚਰਚਾ ਕਰਨ ‘ਤੇ ਕੇਂਦ੍ਰਿਤ ਰਹੀ।

ਵਰਕਸ਼ੌਪ ਵਿੱਚ ਵਿਦਿਅਕ ਵਰ੍ਹੇ 2026-27 ਲਈ ਐੱਨਐੱਮਐੱਮਐੱਸਐੱਸ ਦੇ ਲਾਗੂਕਰਨ ਨੂੰ ਸ਼ਾਮਲ ਕਰਦੇ ਹੋਏ ਵਿਸਤ੍ਰਿਤ ਪੇਸ਼ਕਾਰੀਆਂ ਅਤੇ ਇੰਟਰਐਕਟਿਵ ਤਕਨੀਕੀ ਸੈਸ਼ਨ ਸ਼ਾਮਲ ਸਨ, ਜਿਨ੍ਹਾਂ ਵਿੱਚ ਹੇਠ ਲਿਖੇ ਸ਼ਾਮਲ ਹਨ:

  • ਨਵੇਂ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ

  • ਔਨਬੋਰਡਿੰਗ ਦੀ ਸਥਿਤੀ

  • ਐਪਲੀਕੇਸ਼ਨ ਵੈਰੀਫਿਕੇਸ਼ਨ ਪ੍ਰੋਸੈੱਸ

  • ਆਈਐੱਨਓ ਅਤੇ ਡੀਐੱਨਓ ਲਈ ਐੱਨਐੱਸਪੀ ਪ੍ਰਕਿਰਿਆਵਾਂ ਦਾ ਲਾਈਵ ਪ੍ਰਦਰਸ਼ਨ ਅਤੇ

  • ਐੱਨਐੱਮਐੱਮਐੱਸਐੱਸ ਦੇ ਵਿਦਿਆਰਥੀ ਪੁਰਸਕਾਰ ਜੇਤੂਆਂ ਦੁਆਰਾ ਸਾਂਝੇ ਕੀਤੇ ਗਏ ਫੀਡਬੈਕ ਅਤੇ ਅਨੁਭਵ।

ਵਰਕਸ਼ੌਪ ਦੀ ਅਗਵਾਈ ਸਿੱਖਿਆ ਵਿਭਾਗ (ਡੀਓਐੱਸਈਐੱਲ) ਦੀ ਆਰਥਿਕ ਸਲਾਹਕਾਰ ਸੁਸ਼੍ਰੀ ਏ. ਸ਼੍ਰੀਜਾ ਨੇ ਕੀਤੀ। ਰਾਜ, ਜ਼ਿਲ੍ਹਾ ਅਤੇ ਸੰਸਥਾਨ ਪੱਧਰ ‘ਤੇ ਯੋਜਨਾ ਦੇ ਲਾਗੂਕਰਨ ਲਈ ਜ਼ਿੰਮੇਵਾਰ ਅਧਿਕਾਰੀਆਂ ਨੇ ਵਰਕਸ਼ੌਪ ਵਿੱਚ ਹਿੱਸਾ ਲਿਆ। ਵਰਕਸ਼ੌਪ ਵਿੱਚ ਰਾਸ਼ਟਰੀਯ ਸ਼ਿਕਸ਼ਾ ਕੇਂਦਰ-ਕਮ-ਸਟੇਟ ਨੋਡਲ ਔਫਿਸਰ (ਐੱਨਐੱਮਐੱਮਐੱਸਐੱਸ), ਮੱਧ ਪ੍ਰਦੇਸ਼ ਦੇ ਜੁਆਇੰਟ ਡਾਇਰੈਕਟਰ, ਭੋਪਾਲ ਜ਼ਿਲ੍ਹੇ ਦੇ ਲਗਭਗ 40 ਜ਼ਿਲ੍ਹਾ ਨੋਡਲ ਅਧਿਕਾਰੀਆਂ (ਡੀਐੱਨਓ) ਅਤੇ 5 ਸੰਸਥਾਨ ਨੋਡਲ ਅਧਿਕਾਰੀਆਂ (ਆਈਐੱਨਓ) ਨੇ ਹਿੱਸਾ ਲਿਆ। ਯੋਜਨਾ ਦੇ ਚੁਣੇ ਹੋਏ ਵਿਦਿਆਰਥੀ ਲਾਭਪਾਤਰੀ ਅਤੇ ਉਨ੍ਹਾਂ ਦੇ ਮਾਪੇ ਵੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ।

ਸਿੱਖਿਆ ਮੰਤਰਾਲੇ ਨੇ ਵਿਦਿਅਕ ਵਰ੍ਹੇ 2026-27 ਲਈ ਐੱਨਐੱਸਪੀ ਦੇ ਤਹਿਤ ਲਾਭਪਾਤਰੀ ਵਿਦਿਆਰਥੀਆਂ ਦੁਆਰਾ ਪੇਸ਼ ਐਪਲੀਕੇਸ਼ਨਾਂ ਦੇ ਸਹੀ ਅਤੇ ਸਮੇਂ ‘ਤੇ ਤਸਦੀਕ ਨੂੰ ਯਕੀਨੀ ਬਣਾਉਣ ਵਿੱਚ ਰਾਜ ਨੋਡਲ ਅਧਿਕਾਰੀਆਂ (ਐੱਸਐੱਨਓ), ਡੀਐੱਨਓ ਅਤੇ ਆਈਐੱਨਓ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ। ਵਿਦਿਅਕ ਵਰ੍ਹੇ  2026-27 ਲਈ ਐਪਲੀਕੇਸ਼ਨਾਂ ਦੀ ਰਜਿਸਟ੍ਰੇਸ਼ਨ ਦੀ ਅੰਤਿਮ ਮਿਤੀ 31 ਅਕਤੂਬਰ, 2026 ਹੈ। ਆਈਐੱਨਓ ਅਤੇ ਡੀਐੱਨਓ ਪੱਧਰ ‘ਤੇ ਐਪਲੀਕੇਸ਼ਨਾਂ ਦੀ ਵੈਰੀਫਿਕੇਸ਼ਨ ਦੀ ਅੰਤਿਮ ਮਿਤੀ ਕ੍ਰਮਵਾਰ 15 ਨਵੰਬਰ, 2026 ਅਤੇ 30 ਨਵੰਬਰ, 2026 ਹੈ।

ਇਸ ਸੰਵਾਦ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਯੋਜਨਾ ਦੇ ਲਾਗੂਕਰਨ ਵਿੱਚ ਆਪਣੇ ਅਨੁਭਵਾਂ ਨੂੰ ਸਾਂਝੇ ਕਰਨ, ਸੰਚਾਲਨ ਅਤੇ ਤਕਨੀਕੀ ਚੁਣੌਤੀਆਂ ਦੀ ਪਛਾਣ ਕਰਨ ਅਤੇ ਰਜਿਸਟ੍ਰੇਸ਼ਨ, ਵੈਰੀਫਿਕੇਸ਼ਨ ਅਤੇ ਸਕੌਲਰਸ਼ਿਪ ਡਿਲੀਵਰੀ ਦੀ ਕੁਸ਼ਲਤਾ ਵਿੱਚ ਸੁਧਾਰ ਦੇ ਉਪਾਵਾਂ ‘ਤੇ ਚਰਚਾ ਕਰਨ ਦਾ ਮੌਕਾ ਪ੍ਰਦਾਨ ਕੀਤਾ।

ਵਰਕਸ਼ੌਪ ਦਾ ਉਦੇਸ਼ ਰਾਜ, ਜ਼ਿਲ੍ਹਾ ਅਤੇ ਸੰਸਥਾਨ ਪੱਧਰ ‘ਤੇ ਸਪਸ਼ਟ ਜ਼ਿੰਮੇਵਾਰੀਆਂ ਨਿਰਧਾਰਿਤ ਕਰਨਾ ਅਤੇ ਯੋਜਨਾ ਦੇ ਲਾਗੂਕਰਨ ਵਿੱਚ ਸ਼ਾਮਲ ਸਾਰੇ ਹਿਤਧਾਰਕਾਂ ਦਰਮਿਆਨ ਤਾਲਮੇਲ ਨੂੰ ਮਜ਼ਬੂਤ ਕਰਨਾ ਵੀ ਸੀ। ਮੰਤਰਾਲੇ ਨੇ ਐੱਨਐੱਮਐੱਮਐੱਸਐੱਸ ਦੇ ਤਹਿਤ ਯੋਗ ਲਾਭਪਾਤਰੀਆਂ ਦਰਮਿਆਨ 100 ਪ੍ਰਤੀਸ਼ਤ ਸਕੌਲਰਸ਼ਿਪ ਵੰਡ ਅਤੇ ਜ਼ੀਰੋ ਡ੍ਰੌਪਆਊਟ ਵਿਚਾਲੇ ਹੀ ਪੜ੍ਹਾਈ ਛੱਡਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਜ਼ੀਰੋ) ਯਕੀਨੀ ਬਣਾਉਣ ਦੀ ਆਪਣੀ ਵਚਨਬੱਧਤਾ ਦੁਹਰਾਈ।

ਐੱਨਐੱਮਐੱਮਐੱਸਐੱਸ ਇੱਕ ਕੇਂਦਰੀ ਖੇਤਰ ਯੋਜਨਾ ਹੈ ਜਿਸ ਦਾ ਉਦੇਸ਼ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਇਸ ਦਾ ਟੀਚਾ ਕਲਾਸ 8ਵੀਂ ਤੋਂ ਬਾਅਦ ਵਿਚਾਲੇ ਹੀ ਪੜ੍ਹਾਈ ਛੱਡਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਨੂੰ ਘੱਟ ਕਰਨਾ ਅਤੇ ਵਿਦਿਆਰਥੀਆਂ ਨੂੰ ਕਲਾਸ 12ਵੀਂ ਤੱਕ ਆਪਣੀ ਸਿੱਖਿਆ ਜਾਰੀ ਰੱਖਣ ਲਈ ਪ੍ਰੋਤਸਾਹਿਤ ਕਰਨਾ ਹੈ। ਇਸ ਯੋਜਨਾ ਦੇ ਤਹਿਤ, ਯੋਗ ਵਿਦਿਆਰਥੀਆਂ ਨੂੰ ਪ੍ਰਤੀ ਵਰ੍ਹੇ 12,000 ਰੁਪਏ ਦੀ ਸਕੌਲਰਸ਼ਿਪ ਮਿਲਦੀ ਹੈ। ਚੋਣ ਪ੍ਰੀਖਿਆ ਸਬੰਧਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਆਯੋਜਿਤ ਕੀਤੀ ਜਾਂਦੀ ਹੈ, ਜਦਕਿ ਰਜਿਸਟ੍ਰੇਸ਼ਨ, ਪ੍ਰਮਾਣੀਕਰਣ ਅਤੇ ਸਕੌਲਰਸ਼ਿਪ ਵੰਡ ਐੱਨਐੱਸਪੀ ਰਾਹੀਂ ਕੀਤੀ ਜਾਂਦੀ ਹੈ।

*****

ਆਰਆਰਟੀਐੱਨ/ਏਵੀ/ਏਕੇ


(Release ID: 2324529) ਵਿਜ਼ੀਟਰ ਕਾਊਂਟਰ : 5