ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ ਦੇ ਸਕੱਤਰ ਨੇ 84 ਮੰਤਰਾਲਿਆਂ/ਵਿਭਾਗਾਂ ਦੇ ਨੋਡਲ ਅਧਿਕਾਰੀਆਂ ਨਾਲ ਵਿਸ਼ੇਸ਼ ਮੁਹਿੰਮ 6 ਦੀ ਤੀਜੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ
ਮੰਤਰਾਲਿਆਂ/ਵਿਭਾਗਾਂ ਨੇ ਨਵੀਨਤਾਕਾਰੀ ਪਹਿਲਕਦਮੀਆਂ ਕੀਤੀਆਂ: ਇਹਨਾਂ ਵਿੱਚ ਇੰਡੀਆ ਪੋਸਟ ਵੱਲੋਂ ਡਿਜੀ ਪੋਸਟ, ਈ-ਕਚਰਾ ਇਕੱਠਾ ਕਰਨ ਦੀ ਮੁਹਿੰਮ, ਕਬਾੜ ਤੋਂ ਬਣਾਈਆਂ ਸਮ੍ਰਿੱਧੀ ਕਲਾਕ੍ਰਿਤੀਆਂ ਅਤੇ ਸ਼ਿਕਾਇਤ ਹੈਲਪਡੈਸਕ ਮੁੱਖ ਹਨ
ਮੰਤਰਾਲਿਆਂ/ਵਿਭਾਗਾਂ ਨੇ ਆਪਣੇ ਸਬੰਧਿਤ, ਅਧੀਨ ਅਤੇ ਖੇਤਰੀ ਦਫ਼ਤਰਾਂ ਵਿੱਚ ਇੱਕ ਸਮਰਪਿਤ ਇੱਕ-ਦਿਨਾ ਮੁਹਿੰਮ ਦਾ ਆਯੋਜਨ ਕੀਤਾ
ਮੁਹਿੰਮ ਨੂੰ ਸੋਸ਼ਲ ਮੀਡੀਆ ਅਤੇ ਪੀ.ਆਈ.ਬੀ. ਬਿਆਨਾਂ ਦੇ ਮਾਧਿਅਮ ਨਾਲ ਵਿਆਪਕ ਰੂਪ ਵਿੱਚ ਪ੍ਰਚਾਰਿਤ ਕੀਤਾ ਗਿਆ; ਵਿਸ਼ੇਸ਼ ਮੁਹਿੰਮ-6 ਨੇ ਜ਼ੋਰ ਫੜਿਆ
Posted On:
15 OCT 2026 12:27PM by PIB Chandigarh
ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ 6 ਨੇ ਨੋਡਲ ਵਿਭਾਗ ਦੇ ਰੂਪ ਵਿੱਚ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ ਦੇ ਨਾਲ ਮਹੱਤਵਪੂਰਨ ਤੇਜ਼ੀ ਪ੍ਰਾਪਤ ਕੀਤੀ ਹੈ। 30 ਸਤੰਬਰ, 2026 ਨੂੰ ਸ਼ੁਰੂਆਤੀ ਪੜਾਅ ਦੀ ਸਫਲਤਾਪੂਰਵਕ ਸਮਾਪਤੀ ਤੋਂ ਬਾਅਦ, ਲਾਗੂ ਕਰਨ ਦਾ ਪੜਾਅ 2 ਅਕਤੂਬਰ, 2026 ਨੂੰ ਸ਼ੁਰੂ ਹੋਇਆ ਅਤੇ 31 ਅਕਤੂਬਰ 2026 ਤੱਕ ਜਾਰੀ ਰਹੇਗਾ। ਲਾਗੂ ਕਰਨ ਦੇ ਪਹਿਲੇ ਦੋ ਹਫ਼ਤਿਆਂ ਵਿੱਚ ਸਰਕਾਰ ਦੇ ਮੰਤਰਾਲਿਆਂ/ਵਿਭਾਗਾਂ ਨੇ ਸਵੱਛਤਾ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਅਤੇ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਨਵੀਨਤਾਕਾਰੀ, ਨਾਗਰਿਕ-ਕੇਂਦਰਿਤ ਅਤੇ ਟਿਕਾਊ ਪਹਿਲਕਦਮੀਆਂ ਕਰਦੇ ਹੋਏ ਕਮਾਲ ਦਾ ਉਤਸ਼ਾਹ ਦਿਖਾਇਆ ਹੈ।
ਮੁਹਿੰਮ ਦੇ ਲਾਗੂ ਕਰਨ ਵਾਲੇ ਪੜਾਅ ਦੀ ਪ੍ਰਗਤੀ ਦੀ ਸਮੀਖਿਆ ਲਈ ਸਵੱਛਤਾ ਅਤੇ ਲੰਬਿਤ ਮਾਮਲਿਆਂ ਦੇ ਨਿਪਟਾਰੇ ਤਹਿਤ ਵਿਸ਼ੇਸ਼ ਮੁਹਿੰਮ 6 ਦੇ ਨੋਡਲ ਅਧਿਕਾਰੀਆਂ ਨਾਲ ਤੀਜੀ ਬੈਠਕ ਡੀਏਆਰਪੀਜੀ ਦੀ ਸਕੱਤਰ ਸ਼੍ਰੀਮਤੀ ਨਿਵੇਦਿਤਾ ਸ਼ੁਕਲਾ ਵਰਮਾ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ।
ਬੈਠਕ ਵਿੱਚ 84 ਮੰਤਰਾਲਿਆਂ/ਵਿਭਾਗਾਂ, ਉਨ੍ਹਾਂ ਦੇ ਜਨਤਕ ਅਦਾਰਿਆਂ ਅਤੇ ਖੇਤਰੀ ਦਫ਼ਤਰਾਂ ਦੀ ਨੁਮਾਇੰਦਗੀ ਕਰਨ ਵਾਲੇ 240 ਤੋਂ ਵੱਧ ਸਥਾਨਾਂ ਤੋਂ 600 ਤੋਂ ਵੱਧ ਅਧਿਕਾਰੀਆਂ ਨੇ ਵਰਚੁਅਲ ਰੂਪ ਵਿੱਚ ਭਾਗ ਲਿਆ। ਬੈਠਕ ਦੌਰਾਨ ਡੀਏਆਰਪੀਜੀ ਦੇ ਵਧੀਕ ਸਕੱਤਰ ਸ਼੍ਰੀ ਪੁਨੀਤ ਯਾਦਵ ਨੇ ਜਾਰੀ ਮੁਹਿੰਮ ਦੀ ਪ੍ਰਗਤੀ ਪੇਸ਼ ਕੀਤੀ ਅਤੇ ਮੰਤਰਾਲਿਆਂ/ਵਿਭਾਗਾਂ ਵੱਲੋਂ ਕੀਤੀਆਂ ਗਈਆਂ ਨਵੀਨਤਾਕਾਰੀ ਪਹਿਲਕਦਮੀਆਂ 'ਤੇ ਚਾਨਣਾ ਪਾਇਆ।
ਇਸ ਸਾਲ ਦੀ ਮੁਹਿੰਮ ਦੀ ਨਵੀਂ ਵਿਸ਼ੇਸ਼ਤਾ ਇੱਕ ਸਮਰਪਿਤ ਇੱਕ-ਦਿਨਾ ਮੁਹਿੰਮ ਹੈ, ਜਿਸ ਦੇ ਤਹਿਤ ਮੁੱਖ ਮੰਤਰਾਲੇ/ਵਿਭਾਗ ਆਪਣੇ ਸਾਰੇ ਸਬੰਧਿਤ ਅਤੇ ਅਧੀਨ ਦਫ਼ਤਰਾਂ ਅਤੇ ਖੇਤਰੀ ਅਦਾਰਿਆਂ ਵਿੱਚ ਇੱਕੋ ਦਿਨ ਵਿੱਚ ਸਵੱਛਤਾ ਅਤੇ ਨਿਪਟਾਰੇ ਦੇ ਕਾਰਜਾਂ ਨੂੰ ਨੇਪਰੇ ਚਾੜ੍ਹਦੇ ਹਨ। ਸਮਰਪਿਤ ਇੱਕ-ਦਿਨਾ ਗਤੀਵਿਧੀ ਦਾ ਪ੍ਰਭਾਵ ਵਿਸ਼ੇਸ਼ ਮੁਹਿੰਮ 6 ਦੀ ਵਿਆਪਕ ਪਹੁੰਚ ਵਿੱਚ ਸਪੱਸ਼ਟ ਹੈ, ਜਿਸ ਵਿੱਚ ਵੱਖ-ਵੱਖ ਮੰਤਰਾਲਿਆਂ/ਵਿਭਾਗਾਂ ਦੇ ਖੇਤਰੀ ਦਫ਼ਤਰ ਮੁਹਿੰਮ ਦੀਆਂ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਭਾਗ ਲੈ ਰਹੇ ਹਨ।
ਨਵੀਨਤਾਕਾਰੀ ਪਹਿਲਕਦਮੀ: ਮੰਤਰਾਲਿਆਂ/ਵਿਭਾਗਾਂ ਨੇ ਮੁਹਿੰਮ ਦੌਰਾਨ ਰੋਜ਼ਾਨਾ ਸਫ਼ਾਈ ਤੋਂ ਅੱਗੇ ਵਧ ਕੇ ਕਈ ਨਵੀਨ ਅਤੇ ਨਾਗਰਿਕ-ਕੇਂਦਰਿਤ ਪਹਿਲਕਦਮੀਆਂ ਕੀਤੀਆਂ ਹਨ। ਇਨ੍ਹਾਂ ਵਿੱਚੋਂ ਕੁਝ ਹਨ:
ਨਾਗਰਿਕ-ਕੇਂਦਰਿਤ ਸੇਵਾਵਾਂ: ਡਾਕ ਵਿਭਾਗ ਨੇ 'ਡਿਜੀਪੋਸਟ' ਪਹਿਲਕਦਮੀ ਸ਼ੁਰੂ ਕੀਤੀ। ਇਹ ਇੱਕ ਅਨੋਖੀ ਫਿਜੀਟਲ ਮੇਲ ਸੇਵਾ ਹੈ, ਜਿਸ ਤਹਿਤ ਗੁਜਰਾਤ ਪੁਲਿਸ ਵੱਲੋਂ ਜਾਰੀ ਕੀਤੇ ਗਏ ਟ੍ਰੈਫਿਕ ਈ-ਚਲਾਨ ਡਿਜੀਟਲ ਰੂਪ ਵਿੱਚ ਪ੍ਰਸਾਰਿਤ ਕੀਤੇ ਜਾਂਦੇ ਹਨ ਅਤੇ ਨਾਗਰਿਕਾਂ ਨੂੰ ਅਸਲ ਰੂਪ ਵਿੱਚ ਵੰਡੇ ਜਾਂਦੇ ਹਨ। ਰੱਖਿਆ ਵਿਭਾਗ ਨੇ ਸ਼ਿਕਾਇਤ ਨਿਵਾਰਣ ਲਈ 'ਈ-ਛਾਉਣੀ ਹੈਲਪਡੈਸਕ' ਦੀ ਸਥਾਪਨਾ ਕੀਤੀ, ਜਦੋਂ ਕਿ ਰੇਲ ਮੰਤਰਾਲੇ ਨੇ ਰੇਲਵੇ ਦੇ ਮੁੱਦਿਆਂ ਅਤੇ ਜਨਤਕ ਭਾਗੀਦਾਰੀ ਵਿੱਚ ਨੌਜਵਾਨਾਂ, ਵਿਦਿਆਰਥੀਆਂ ਅਤੇ ਯਾਤਰੀਆਂ ਨੂੰ ਸ਼ਾਮਲ ਕਰਨ ਲਈ 'ਰੇਲ ਜਨ ਯੂਵਾ ਸੰਵਾਦ' ਦਾ ਆਯੋਜਨ ਕੀਤਾ।
ਈ-ਕਚਰਾ ਪ੍ਰਬੰਧਨ: ਕੋਲਾ ਮੰਤਰਾਲੇ ਨੇ ਐੱਮਸੀਐੱਲ ਮੁੱਖ ਦਫ਼ਤਰ ਵਿੱਚ ਇੱਕ ਈ-ਕਚਰਾ ਕਿਓਸਕ ਸਥਾਪਤ ਕੀਤਾ ਅਤੇ ਆਪਣੇ ਖੇਤਰੀ ਦਫ਼ਤਰਾਂ ਵਿੱਚ ਈ-ਕਚਰਾ ਇਕੱਠਾ ਕਰਨ ਦੀ ਮੁਹਿੰਮ ਚਲਾਈ। ਖਾਨ ਮੰਤਰਾਲੇ ਨੇ 'ਘਟਾਓ, ਮੁੜ ਵਰਤੋਂ ਅਤੇ ਰੀਸਾਈਕਲ' (Reduce, Reuse and Recycle) ਦੇ ਨਜ਼ਰੀਏ ਤਹਿਤ ਛੱਡੀਆਂ ਗਈਆਂ ਇਲੈਕਟ੍ਰਾਨਿਕ ਅਤੇ ਬਿਜਲੀ ਦੀਆਂ ਵਸਤੂਆਂ ਦੇ ਜ਼ਿੰਮੇਵਾਰਾਨਾ ਨਿਪਟਾਰੇ ਨੂੰ ਉਤਸ਼ਾਹਿਤ ਕਰਨ ਲਈ ਜੀਪੀਓਏ-3 ਇਮਾਰਤ ਵਿੱਚ ਇੱਕ ਈ-ਕਚਰਾ ਇਕੱਠਾ ਕਰਨ ਦਾ ਸਟਾਲ ਲਗਾਇਆ। ਸਿੱਖਿਆ ਮੰਤਰਾਲੇ ਦੇ ਤਹਿਤ,ਪੁਰਾਣੇ ਹੋ ਚੁੱਕੇ ਈ-ਕਚਰੇ ਨੂੰ ਵੱਖ ਕੀਤਾ ਗਿਆ ਅਤੇ ਆਈਆਈਆਈਟੀ ਇਲਾਹਾਬਾਦ ਵਿਖੇ ਨਿਪਟਾਰੇ ਲਈ ਇਕੱਠਾ ਕੀਤਾ ਗਿਆ, ਅਤੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਈ-ਕਚਰਾ ਇਕੱਠਾ ਕਰਨ ਦੀ ਮੁਹਿੰਮ ਦਾ ਆਯੋਜਨ ਕੀਤਾ।
ਕੂੜੇ ਤੋਂ ਕਮਾਈ (ਅਪਸ਼ਿਸ਼ਟ ਤੋਂ ਸਮ੍ਰਿੱਧੀ): ਸੁੱਟੀ ਗਈ ਸਮੱਗਰੀ ਨੂੰ ਕਲਾ ਅਤੇ ਉਪਯੋਗੀ ਉਤਪਾਦਾਂ ਵਿੱਚ ਬਦਲਿਆ ਜਾ ਰਿਹਾ ਹੈ। ਸੱਭਿਆਚਾਰਕ ਮੰਤਰਾਲੇ ਨੇ ਸੁੱਟੇ ਗਏ ਪਲਾਸਟਿਕ ਦੇ ਚਮਚਿਆਂ ਅਤੇ ਕਾਗਜ਼ ਤੋਂ ਮੋਰ ਦੀ ਮੂਰਤੀ ਬਣਾਈ ਅਤੇ 'ਰੀ-ਬੋਟ' ਸੁੱਟੇ ਗਏ ਕੰਪਿਊਟਰ ਦੇ ਹਿੱਸਿਆਂ ਤੇ ਘਰੇਲੂ ਕਚਰੇ ਤੋਂ ਇੱਕ ਰੋਬੋਟ ਮੂਰਤੀ ਤਿਆਰ ਕੀਤੀ। ਰੇਲ ਮੰਤਰਾਲੇ ਨੇ ਰੇਲ ਮਿਊਜ਼ੀਅਮ ਵਿੱਚ ਇੱਕ 'ਵੇਸਟ ਟੂ ਆਰਟ ਪਾਰਕ ਵਿਕਸਿਤ ਕੀਤਾ ਅਤੇ ਸੂਖਮ, ਲਘੂ ਅਤੇ ਮੱਧਮ ਉਦਯੋਗ ਮੰਤਰਾਲੇ ਨੇ ਸੁੱਟੇ ਗਏ ਈ-ਕਚਰੇ ਤੋਂ ਇੱਕ ਚਲਦਾ ਹੋਇਆ ਚਰਖਾ ਬਣਾਇਆ।
ਰਿਕਾਰਡ, ਸ਼ਮੂਲੀਅਤ ਅਤੇ ਸਵੱਛਤਾ: ਵਿਗਿਆਨਕ ਅਤੇ ਉਦਯੋਗਿਕ ਖੋਜ ਵਿਭਾਗ ਨੇ ਪੁਰਾਣੇ ਹੋ ਚੁੱਕੇ ਰਿਕਾਰਡਾਂ ਨੂੰ ਨਸ਼ਟ ਕਰਨ ਅਤੇ ਹਟਾਉਣ ਦਾ ਕੰਮ ਕੀਤਾ । ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਅਧੀਨ ਨੁਮਾਲੀਗੜ੍ਹ ਰਿਫਾਇਨਰੀ ਲਿਮਟਿਡ ਨੇ ਕਵਿਜ਼-ਅਧਾਰਿਤ ਸਫਾਈ ਜਾਗਰੂਕਤਾ ਸੈਸ਼ਨ ਤੋਂ ਬਾਅਦ, ਕਾਮਿਆਂ ਨੂੰ ਸਫਾਈ ਕਿੱਟਾਂ ਵੰਡੀਆਂ । ਗ੍ਰਹਿ ਮੰਤਰਾਲੇ ਅਧੀਨ ਅਸਾਮ ਰਾਈਫਲਜ਼ ਨੇ ਭਾਈਚਾਰਕ ਭਾਗੀਦਾਰੀ ਰਾਹੀਂ ਕਚਰੇ ਦੇ ਨਿਪਟਾਰੇ ਅਤੇ ਸਵੱਛਤਾ ਨੂੰ ਉਤਸ਼ਾਹਿਤ ਕੀਤਾ।
ਮੁਹਿੰਮ ਨੂੰ ਪ੍ਰਿੰਟ, ਇਲੈਕਟ੍ਰੌਨਿਕ ਅਤੇ ਸੋਸ਼ਲ ਮੀਡੀਆ ਰਾਹੀਂ ਵੀ ਵਿਆਪਕ ਰੂਪ ਵਿੱਚ ਪ੍ਰਚਾਰਿਤ ਕੀਤਾ ਜਾ ਰਿਹਾ ਹੈ, ਮੰਤਰਾਲੇ/ਵਿਭਾਗ ਨਿਯਮਤ ਰੂਪ ਵਿੱਚ #SpecialCampaign6 ਹੇਠ ਸੋਸ਼ਲ ਮੀਡੀਆ 'ਤੇ ਆਪਣੀਆਂ ਗਤੀਵਿਧੀਆਂ ਸਾਂਝੀਆਂ ਕਰਦੇ ਹਨ ਅਤੇ ਪੀ.ਆਈ.ਬੀ. ਪ੍ਰੈਸ ਨੋਟ ਜਾਰੀ ਕਰਦੇ ਹਨ।
************
ਐਨਕੇਆਰ/ਆਨੰਦ
(Release ID: 2323935)
ਵਿਜ਼ੀਟਰ ਕਾਊਂਟਰ : 5