ਵਿੱਤ ਮੰਤਰਾਲਾ
azadi ka amrit mahotsav

ਸੈਂਟਰਲ ਬਿਊਰੋ ਆਫ਼ ਨਾਰਕੋਟਿਕਸ (ਸੀਬੀਐੱਨ) ਨੇ ਹਿਮਾਚਲ ਪ੍ਰਦੇਸ਼ ਵਿੱਚ ਵੱਡੇ ਪੈਮਾਨੇ ‘ਤੇ ਗੈਰ-ਕਾਨੂੰਨੀ ਭੰਗ ਦੀ ਖੇਤੀ (cannabis cultivation) ਨੂੰ ਤਬਾਹ ਕਰਕੇ ‘ਨਸ਼ਾ ਮੁਕਤ ਭਾਰਤ’ ਦੇ ਸੰਕਲਪ ਨੂੰ ਹੋਰ ਮਜ਼ਬੂਤ ਕੀਤਾ


ਸੈਂਟਰਲ ਬਿਊਰੋ ਆਫ਼ ਨਾਰਕੋਟਿਕਸ ਨੇ “ਆਪ੍ਰੇਸ਼ਨ ਪਰਿਵਰਤਨ” ਦੇ ਤਹਿਤ 5,165 ਏਕੜ ਵਿੱਚ ਫੈਲੀ ਗੈਰ-ਕਾਨੂੰਨੀ ਭੰਗ (ਗਾਂਜੇ) ਦੀ ਖੇਤੀ ਤਬਾਹ ਕੀਤੀ

Posted On: 14 OCT 2026 4:13PM by PIB Chandigarh

ਸੈਂਟਰ ਬਿਊਰੋ ਆਫ਼ ਨਾਰਕੋਟਿਕਸ ਦੇ ਅਧਿਕਾਰੀਆਂ ਨੇ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਇੱਕ ਮਹੀਨੇ ਤੱਕ ਚਲਾਏ ਗਏ ਵੱਡੇ ਅਭਿਆਨ ‘ਆਪ੍ਰੇਸ਼ਨ ਪਰਿਵਰਤਨ” ਦੇ ਤਹਿਤ 5,165 ਏਕੜ (2,070 ਹੈਕਟੇਅਰ) ਜ਼ਮੀਨ ‘ਤੇ ਕੀਤੀ ਜਾ ਰਹੀ ਗੈਰ-ਕਾਨੂੰਨ ਭੰਗ (ਗਾਂਜੇ) ਦੀ ਖੇਤੀ ਨੂੰ ਤਬਾਹ ਕੀਤਾ।

ਇਸ ਗੈਰ-ਕਾਨੂੰਨੀ ਖੇਤੀ ਦੀ ਪਛਾਣ ਜ਼ਮੀਨੀ ਸਰਵੇਖਣ ਅਤੇ ਡ੍ਰੋਨ ਤਕਨੀਕ ਦੀ ਸਹਾਇਤਾ ਨਾਲ ਕੀਤੀ ਗਈ ਅਤੇ ਵਣ ਅਤੇ ਪੁਲਿਸ ਵਿਭਾਗਾਂ ਦੇ ਸਹਿਯੋਗ ਨਾਲ ਇਸ ਨੂੰ ਤਬਾਹ ਕਰਨ ਦਾ ਅਭਿਆਨ ਚਲਾਇਆ ਗਿਆ। ਹਿਮਾਲੀਅਨ ਖੇਤਰ ਦੀ ਦੁਰਗਮ ਭੂਗੋਲਿਕ ਸਥਿਤੀਆਂ ਦੇ ਬਾਵਜੂਦ, CBN ਦੀਆਂ ਟੀਮਾਂ ਨੇ ਲਗਭਗ 3,500 ਮੀਟਰ ਦੀ ਵੱਧ ਤੋਂ ਵੱਧ ਉਚਾਈ ਤੱਕ ਉਨ੍ਹਾਂ ਸਾਰੇ ਸਥਾਨਾਂ ‘ਤੇ ਗੈਰ-ਕਾਨੂੰਨੀ ਖੇਤੀ ਨੂੰ ਤਬਾਹ ਕੀਤਾ, ਜਿੱਥੇ ਭੰਗ ਉਗਾਈ ਜਾ ਰਹੀ ਸੀ। ਗੈਰ-ਕਾਨੂੰਨੀ ਖੇਤੀ ਨੂੰ ਜਲਦੀ ਤਬਾਹ ਕਰਨ ਲਈ ਅਧਿਕਾਰੀਆਂ ਨੇ ਪ੍ਰਤੀ ਦਿਨ ਪੈਦਲ ਰਿਮੋਟ ਖੇਤਰਾਂ ਤੱਕ ਪਹੁੰਚ ਕੇ ਅਭਿਆਨ ਨੂੰ ਗਤੀ ਦਿੱਤੀ।

ਅਭਿਆਨ ਦੀ ਸਮਾਪਤੀ ‘ਤੇ ਕੇਂਦਰੀ ਨਾਰਕੋਟਿਕਸ ਬਿਊਰੋ ਦੇ ਅਧਿਕਾਰੀਆਂ ਨੇ ਮਲਾਣਾ ਪਿੰਡ ਦੇ ਨਿਵਾਸੀਆਂ ਦੇ ਨਾਲ ਜਨ-ਸੰਵਾਦ ਕੀਤਾ। ਇਸ ਦਾ ਉਦੇਸ਼ ਵਿਕਲਪਿਕ ਵਿਕਾਸ ਰਣਨੀਤੀਆਂ ਨੂੰ ਉਤਸ਼ਾਹਿਤ ਕਰਨਾ ਸੀ, ਜਿਨ੍ਹਾਂ ਵਿੱਚ ਵਿਕਲਪਿਕ ਫਸਲਾਂ ਦੀ ਖੇਤੀ ਨੂੰ ਪ੍ਰੋਤਸਾਹਿਤ ਕਰਨਾ ਵੀ ਸ਼ਾਮਲ ਹੈ। ਇਹ ਐੱਨਡੀਪੀਐੱਸ ਨੀਤੀ, 2012 ਦੇ ਤਹਿਤ ਬਿਊਰੋ ਦੇ ਅਧਿਅਦੇਸ਼ ਦਾ ਹਿੱਸਾ ਹੈ।

ਸੈਂਟਰ ਬਿਊਰੋ ਆਫ਼ ਨਾਰਕੋਟਿਕਸ, ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਰੈਵੇਨਿਊ ਵਿਭਾਗ ਦੇ ਤਹਿਤ ਅਪੈਕਸ ਡਰੱਗ (Apex Drug) ਨਾਲ ਸਬੰਧਿਤ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਰੈਗੂਲੇਟ ਕਰਨ ਵਾਲੀ ਸਰਬਉੱਚ ਏਜੰਸੀ ਹੈ। ਇਹ ਗੈਰ-ਕਾਨੂੰਨੀ ਭੰਗ ਅਤੇ ਅਫੀਮ ਦੀ ਖੇਤੀ ਦੀ ਪਛਾਣ ਕਰਨ ਅਤੇ ਉਸ ਨੂੰ ਤਬਾਹ ਕਰਨ ਲਈ ਜ਼ਿੰਮੇਵਾਰ ਹੈ। ਗੈਰ-ਕਾਨੂੰਨੀ ਫਸਲਾਂ ਨੂੰ ਉਨ੍ਹਾਂ ਦੇ ਮੂਲ ਸਰੋਤ ‘ਤੇ ਤਬਾਹ ਕਰਕੇ ਬਿਊਰੋ ਨਸ਼ੀਲੇ ਪਦਾਰਥਾਂ ਦੀ ਸਪਲਾਈ ਚੇਨ ਦੀ ਇੱਕ ਪ੍ਰਮੁੱਖ ਕੜੀ ਨੂੰ ਸਮਾਪਤ ਕਰਦਾ ਹੈ।

ਸੈਂਟਰਲ ਬਿਊਰੋ ਆਫ਼ ਨਾਰਕੋਟਿਕਸ ਪੂਰੇ ਦੇਸ਼ ਵਿੱਚ ਗੈਰ-ਕਾਨੂੰਨੀ ਖੇਤੀ ਨੂੰ ਤਬਾਹ ਕਰਨ ਦੇ ਅਜਿਹੇ ਅਭਿਆਨ ਜਾਰੀ ਰੱਖੇਗਾ। ਬਿਊਰੋ ਨੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਵਪਾਰ ‘ਤੇ ਰੋਕ ਲਗਾਉਣ ਅਤੇ ਭਵਿੱਖ ਲਈ ਨਸ਼ਾ ਮੁਕਤ ਅਤੇ ਸੁਰੱਖਿਅਤ ਵਾਤਾਵਰਣ ਯਕੀਨੀ ਬਣਾਉਣ ਦੀ ਆਪਣੀ ਵਚਨਬੱਧਤਾ ਦੁਹਰਾਈ ਹੈ।

****

ਕੇਟੀ/ਕੇਐੱਮਐੱਨ/ਏਕੇ


(Release ID: 2323934) ਵਿਜ਼ੀਟਰ ਕਾਊਂਟਰ : 7