ਵਿੱਤ ਮੰਤਰਾਲਾ
azadi ka amrit mahotsav

ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਨਿਵੇਸ਼ ਅਤੇ ਵਿੱਤੀ ਸਹਿਯੋਗ ਨੂੰ ਮਜ਼ਬੂਤ ਕਰਨ ‘ਤੇ ਕੇਂਦ੍ਰਿਤ ਸਿੰਗਾਪੁਰ ਦੀ ਆਪਣੀ ਸਫਲ ਯਾਤਰਾ ਦੀ ਸਮਾਪਤੀ ਕੀਤੀ

Posted On: 12 OCT 2026 8:05PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਭਾਰਤ-ਸਿੰਗਾਪੁਰ ਆਰਥਿਕ ਅਤੇ ਵਿੱਤੀ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਮੋਹਰੀ ਗਲੋਬਲ ਨਿਵੇਸ਼ਕਾਂ, ਵਿੱਤੀ ਸੰਸਥਾਨਾਂ ਅਤੇ ਕਾਰੋਬਾਰਾਂ ਦੇ ਨਾਲ ਉੱਚ ਪੱਧਰੀ ਦੁਵੱਲੀ ਮੀਟਿੰਗਾਂ ਅਤੇ ਮੁਲਾਕਾਤਾਂ ਦੀ ਇੱਕ ਲੜੀ ਤੋਂ ਬਾਅਦ 8 ਤੋਂ 11 ਅਕਤੂਬਰ, 2026 ਤੱਕ ਸਿੰਗਾਪੁਰ ਦੀ ਆਪਣੀ ਅਧਿਕਾਰਤ ਯਾਤਰਾ ਦੀ ਸਮਾਪਤੀ ਕੀਤੀ।

ਇਸ ਯਾਤਰਾ ਦੌਰਾਨ, ਕੇਂਦਰੀ ਵਿੱਤ ਮੰਤਰੀ ਨੇ ਸਿੰਗਾਪੁਰ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਥਰਮਨ ਸ਼ਨਮੁਗਰਤਨਮ ਅਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਲੌਰੈਂਸ ਵੋਂਗ ਨਾਲ ਮੁਲਾਕਾਤ ਕੀਤੀ ਅਂਤੇ ਉਪ ਪ੍ਰਧਾਨ ਮੰਤਰੀ ਅਤੇ ਵਪਾਰ ਅਤੇ ਉਦਯੋਗ ਮੰਤਰੀ ਮਹਾਮਹਿਮ ਸ਼੍ਰੀ ਗਾਨ ਕਿਮ ਯੋਂਗ ਅਤੇ ਵਿਦੇਸ਼ ਮੰਤਰੀ ਮਹਾਮਹਿਮ ਡਾ. ਵਿਵੀਯਨ ਬਾਲਾਕ੍ਰਿਸ਼ਣਨ ਨਾਲ ਵੀ ਮੁਲਾਕਾਤ ਕੀਤੀ।

ਇਨ੍ਹਾਂ ਮੀਟਿੰਗਾਂ ਨਾਲ ਚੌਥੇ ਭਾਰਤ-ਸਿੰਗਾਪੁਰ ਮੰਤਰੀ ਪੱਧਰੀ ਗੋਲਮੇਜ਼ ਸੰਮੇਲਨ (ਆਈਐੱਸਐੱਮਆਰ) ਦੇ ਸਿੱਟਿਆਂ ਨੂੰ ਅੱਗੇ ਵਧਾਉਣ ਵਿੱਚ ਹੋਈ ਤਰੱਕੀ ਦੀ ਸਮੀਖਿਆ ਕਰਨ ਅਤੇ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਮਿਲਿਆ। ਦੋਵਾਂ ਧਿਰਾਂ ਨੇ ਭਾਰਤ-ਆਸੀਆਨ ਸਹਿਯੋਗ ਅਤੇ ਖੇਤਰੀ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ‘ਤੇ ਵੀ ਚਰਚਾ ਕੀਤੀ, ਜਿਸ ਵਿੱਚ 2027 ਵਿੱਚ ਸਿੰਗਾਪੁਰ ਦੀ ਆਸੀਆਨ ਪ੍ਰਧਾਨਗੀ ਦੀਆਂ ਤਿਆਰੀਆਂ ਨਾਲ ਜੁੜੇ ਮੁੱਦੇ ਵੀ ਸ਼ਾਮਲ ਹਨ।

ਸ਼੍ਰੀਮਤੀ ਸੀਤਾਰਮਣ ਸਿੰਗਾਪੁਰ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਥਰਮਨ ਸ਼ਨਮੁਗਰਤਨਮ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਦੀ ਮੈਨੇਜਿੰਗ ਡਾਇਰੈਕਟਰ ਸੁਸ਼੍ਰੀ ਕ੍ਰਿਸਟਾਲੀਨਾ ਜਾਰਜੀਵਾ ਵੱਲੋਂ ਆਯੋਜਿਤ ਦੁਪਹਿਰ ਦੇ ਭੋਜਨ ਦੇ ਪ੍ਰੋਗਰਾਮ ਵਿੱਚ ਵੀ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿੱਚ ਗਲੋਬਲ ਵਿੱਤੀ ਸੰਸਥਾਨਾਂ, ਨਿਵੇਸ਼ ਫਰਮਾਂ, ਅਕਾਦਮਿਕ ਅਤੇ ਸਿੰਗਾਪੁਰ ਸਰਕਾਰ ਦੇ ਸੀਨੀਅਰ ਨੇਤਾ ਇਕੱਠੇ ਆਏ ਅਤੇ ਉਨ੍ਹਾਂ ਨੂੰ ਵਿਸ਼ਵਵਿਆਪੀ ਆਰਥਿਕ ਅਤੇ ਵਿੱਤੀ ਘਟਨਾਕ੍ਰਮਾਂ ‘ਤੇ ਵਿਚਾਰਾਂ ਦੇ ਅਦਾਨ-ਪ੍ਰਦਾਨ ਦਾ ਮੌਕਾ ਮਿਲਿਆ।

ਸਿੰਗਾਪੁਰ ਦੀ ਅਗਵਾਈ ਦੇ ਨਾਲ ਹੋਈ ਚਰਚਾ ਵਿੱਚ ਦੁਵੱਲੇ ਨਿਵੇਸ਼ ਵਧਾਉਣ, ਵਿੱਤੀ ਸੰਪਰਕ ਮਜ਼ਬੂਤ ਕਰਨ ਅਤੇ ਉਭਰਦੀਆਂ ਤਕਨਾਲੋਜੀਆਂ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ‘ਤੇ ਜ਼ੋਰ ਦਿੱਤਾ ਗਿਆ। ਕੇਂਦਰੀ ਵਿੱਤ ਮੰਤਰੀ ਨੇ ਭਾਰਤ ਦੇ ਮਜ਼ਬੂਤ ਵਿਆਪਕ ਆਰਥਿਕ ਬੁਨਿਆਦੀ ਢਾਂਚੇ, ਵਿਕਾਸ ਦੀਆਂ ਸੰਭਾਵਨਾਵਾਂ ਅਤੇ ਚਲ ਰਹੇ ਨੀਤੀਗਤ ਸੁਧਾਰਾਂ ਨੂੰ ਉਜਾਗਰ ਕੀਤਾ ਅਤੇ ਸਿੰਗਾਪੁਰ ਸਥਿਤ ਸੰਸਥਾਗਤ ਨਿਵੇਸ਼ਕਾਂ ਅਤੇ ਕਾਰੋਬਾਰਾਂ ਨੂੰ ਭਾਰਤ ਦੇ ਵਿਕਾਸ ਵਿੱਚ ਵੱਧ ਨਿਵੇਸ਼ ਕਰਨ ਲਈ ਪ੍ਰੋਤਸਾਹਿਤ ਕੀਤਾ। ਰਾਸ਼ਟਰੀ ਨਿਵੇਸ਼ ਅਤੇ ਇਨਫ੍ਰਾਸਟ੍ਰਕਚਰ ਫੰਡ (ਐੱਨਆਈਆਈਐੱਫ) ਦੇ ਤਹਿਤ ਪ੍ਰਸਤਾਵਿਤ ਚੁਣੇ ਹੋਏ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ‘ਤੇ ਨਿਵੇਸ਼ਕਾਂ ਦੇ ਵਿਚਾਰ ਲਈ ਚਾਣਨਾ ਪਾਇਆ, ਜਿਸ ਨਾਲ ਇਸ ਨਾਲ ਜੁੜੇ ਭਾਰਤੀ ਅਧਿਕਾਰੀਆਂ ਦੇ ਨਾਲ ਅੱਗੇ ਦੀ ਚਰਚਾ ਅਤੇ ਸਹਿਯੋਗ ਨੂੰ ਅਸਾਨ ਬਣਾਇਆ ਜਾ ਸਕੇ।

ਨਿਵੇਸ਼ ਨੂੰ ਪ੍ਰੋਤਸਾਹਨ ਦੇਣ ਦੇ ਯਤਨਾਂ ਦੇ ਤਹਿਤ, ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਜੇਪੀ ਮੋਰਗਨ ਚੇਸ, ਬਲੈਕ ਰੌਕ, ਡਿਊਸ਼ ਬੈਂਕ, ਪੀਆਈਐੱਮਸੀਓ, ਆਬੂ ਧਾਬੀ ਇਨਵੈਸਟਮੈਂਟ ਅਥਾਰਿਟੀ (ਏਡੀਆਈਏ), ਕਾਰਲਾਈਲ, ਟੇਮਾਸੇਕ, ਮਿਲੇਨੀਅਮ ਮੈਨੇਜਮੈਂਟ, ਸਿਟਾਡੇਲ ਅਤੇ ਬ੍ਰੇਵਨ ਹਾਵਰਡ ਸਮੇਤ ਪ੍ਰਮੁੱਖ ਗਲੋਬਲ ਵਿੱਤੀ ਸੰਸਥਾਨਾਂ ਅਤੇ ਨਿਵੇਸ਼ ਫਰਮਾਂ ਦੇ ਸੀਨੀਅਰ ਪ੍ਰਤੀਨਿਧੀਆਂ ਨਾਲ ਇੱਕ ਵਪਾਰਕ ਗੋਲਮੇਜ਼ ਸੰਮੇਲਨ ਵਿੱਚ ਹਿੱਸਾ ਲਿਆ। ਚਰਚਾ ਵਿੱਚ ਭਾਰਤ ਦੇ ਆਰਥਿਕ ਸੁਧਾਰਾਂ ਪ੍ਰਤੀ ਨਿਰੰਤਰ ਵਚਨਬੱਧਤਾ ਅਤੇ ਗਲੋਬਲ ਅਨਿਸ਼ਚਿਤਤਾਵਾਂ ਦਰਮਿਆਨ ਇਸ ਦੇ ਚਲਦੇ ਆਰਥਿਕ ਮਜ਼ਬੂਤੀ, ਗਲੋਬਲ ਅਤੇ ਘਰੇਲੂ ਵਿੱਤੀ ਬਜ਼ਾਰਾਂ ਵਿੱਚ ਹੋ ਰਹੇ ਘਟਨਾਕ੍ਰਮਾਂ, ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਵਿੱਚ ਤੇਜ਼ੀ ਨਾਲ ਹੋ ਰਹੀ ਪ੍ਰਗਤੀ ਦੇ ਅਸਰ ਅਤੇ ਭਾਰਤੀ ਸੰਪੱਤੀਆਂ ਵਿੱਚ ਵਧੇਰੇ ਵਿਸ਼ਵਵਿਆਪੀ ਪੂੰਜੀ ਆਕਰਸ਼ਿਤ ਕਰਨ ਦੇ ਮੌਕਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਭਾਗੀਦਾਰਾਂ ਨੇ ਭਾਰਤ ਦੀ ਵਿਕਾਸ ਗਾਥਾ ‘ਤੇ ਭਰੋਸਾ ਜਤਾਇਆ। ਉਨ੍ਹਾਂ ਨੇ ਕਿਹਾ ਕਿ ਉਹ ਸਰਕਾਰ ਦੀ ਪ੍ਰਗਤੀਸ਼ੀਲ, ਵਿੱਤੀ ਤੌਰ ‘ਤੇ ਵਿਵੇਕਪੂਰਨ, ਅਨੁਮਾਨਯੋਗ ਅਤੇ ਵਿਕਾਸ-ਮੁਖੀ ਨੀਤੀਆਂ ਦੇ ਨਾਲ-ਨਾਲ ਇਨਫ੍ਰਾਸਟ੍ਰਕਚਰ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਉਮੀਦ ਕਰਦੇ ਹਨ।

ਕੇਂਦਰੀ ਵਿੱਤ ਮੰਤਰੀ ਨੇ ਮਿਤਸੁਬੀਸ਼ੀ ਯੁਐੱਫਜੇ ਫਾਈਨੈਂਸ਼ੀਅਲ ਗਰੁੱਪ (ਐੱਮਯੂਐੱਫਜੀ), ਸੁਮਿਤੋਮੋ ਮਿਤਸੁਈ ਬੈਂਕਿੰਗ ਕਾਰਪੋਰੇਸ਼ਨ (ਐੱਸਐੱਮਬੀਸੀ), ਵੈਲਿੰਗਟਨ ਮੈਨੇਜਮੈਂਟ, ਸਟੈਂਡਰਡ ਚਾਰਟਰਡ ਬੈਂਕ, ਜੀਆਈਸੀ (ਗਵਰਨਮੈਂਟ ਆਫ ਸਿੰਗਾਪੁਰ ਇਨਵੈਸਟਮੈਂਟ ਕਾਰਪੋਰੇਸ਼ਨ), ਡੀਬੀਐੱਸ ਬੈਂਕ, ਸਕੈਂਡੀਨਾਵਿਸਕਾ ਐਨਸਕਿਲਡਾ ਬੈਂਕੇਨ (ਐੱਸਈਬੀ), ਟੇਮਾਸੇਕ, ਟੀਪੀਜੀ, ਐੱਚਪੀਐੱਸ ਇਨਵੈਸਟਮੈਂਟ ਪਾਰਟਨਰਸ, ਕੈਪਿਟਾ ਲੈਂਡ ਇਨਵੈਸਟਮੈਂਟ, ਇੰਟੇਲ, ਬ੍ਰਿਟਿਸ਼ ਇੰਟਰਨੈਸ਼ਨਲ ਇਨਵੈਸਟਮੈਂਟ (ਬੀਆਈਆਈ), ਆਈਐੱਚਐੱਚ ਹੈਲਥਕੇਅਰ ਅਤੇ ਬੀ ਕੈਪੀਟਲ ਸਮੇਤ ਪ੍ਰਮੁੱਖ ਸੰਸਥਾਗਤ ਨਿਵੇਸ਼ਕਾਂ, ਵਿੱਤੀ ਸੰਸਥਾਨਾਂ ਅਤੇ ਗਲੋਬਲ ਕਾਰਪੋਰੇਸ਼ਨਾਂ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਵੱਖ-ਵੱਖ ਦੁਵੱਲੀਆਂ ਮੀਟਿੰਗਾਂ ਵੀ ਕੀਤੀਆਂ।

ਇਨ੍ਹਾਂ ਵਿੱਤੀ ਸੰਸਥਾਨਾਂ ਅਤੇ ਵਿਸ਼ਵਵਿਆਪੀ ਵਪਾਰ ਸੰਘਾਂ ਦੀ ਸੀਨੀਅਰ ਅਗਵਾਈ ਨੇ ਖਪਤਕਾਰ ਬਜ਼ਾਰ, ਸਟਾਰਟਅੱਪਸ, ਫਿਨਟੈਕ, ਡੀਪਟੈਕ ਅਤੇ ਸਿਹਤ ਸੰਭਾਲ ਸਮੇਤ ਪ੍ਰਮੁੱਖ ਖੇਤਰਾਂ ਵਿੱਚ ਨਿਵੇਸ਼ ਦੇ ਪ੍ਰਤੀ ਡੂੰਘੀ ਦਿਲਚਸਪੀ ਜਤਾਈ। ਇਨ੍ਹਾਂ ਮੀਟਿੰਗਾਂ ਵਿੱਚ ਇਨਫ੍ਰਾਸਟ੍ਰਕਚਰ ਵਿਸ਼ੇਸ਼ ਤੌਰ ‘ਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਏਆਈ ਨਾਲ ਜੁੜੇ ਇਨਫ੍ਰਾਸਟ੍ਰਕਚਰ (ਸੈਮੀਕੰਡਕਟਰ ਅਤੇ ਡੇਟਾ ਸੈਂਟਰ ਸਮੇਤ), ਭਾਰਤ ਦੇ ਐਨਰਜੀ ਟ੍ਰਾਂਸਫਰ ਅਤੇ ਊਰਜਾ ਸੁਰੱਖਿਆ ਲਈ ਨਵਿਆਉਣਯੋਗ ਊਰਜਾ, ਮੈਨੂਫੈਕਚਰਿੰਗ, ਐੱਮਐੱਸਐੱਮਈ ਅਤੇ ਵਪਾਰ ਵਿੱਤ, ਵਿੱਤੀ ਸੇਵਾਵਾਂ, ਖੁਰਾਕ ਸਪਲਾਈ ਚੇਨਸ ਅਤੇ ਹੋਰ ਵਿਕਾਸਮੁਖੀ ਖੇਤਰਾਂ ਵਿੱਚ ਨਿਵੇਸ਼ ਅਤੇ ਵਿੱਤਪੋਸ਼ਣ ਦੇ ਮੌਕਿਆਂ ਦੀ ਵੀ ਖੋਜ ਕੀਤੀ ਗਈ।

ਏਅਰਕ੍ਰਾਫਟ ਲੀਜ਼ਿੰਗ, ਟ੍ਰੈਜ਼ਰੀ ਸੈਂਟਰ ਅਤੇ ਭਾਰਤ ਦੇ ਵਿੱਤੀ ਬਜ਼ਾਰਾਂ ਵਿੱਚ ਗਲੋਬਲ ਨਿਵੇਸ਼ਕਾਂ ਦੀ ਵਧੇਰੇ ਭਾਗੀਦਾਰੀ ਨਾਲ ਸਬੰਧਿਤ ਮੌਕਿਆਂ ਬਾਰੇ ਚਰਚਾ ਕੀਤੀ ਗਈ। ਦੀਰਘਕਾਲੀ ਸੰਸਥਾਗਤ ਪੂੰਜੀ ਜੁਟਾਉਣਾ ਅਤੇ ਭਾਰਤ ਦੇ ਬੁਨਿਆਦੀ ਢਾਂਚੇ ਅਤੇ ਵਿਕਾਸ ਤਰਜੀਹਾਂ ਦੇ ਵਿੱਤਪੋਸ਼ਣ ਲਈ ਰਾਹ ਖੋਲ੍ਹਣਾ ਨਿਵੇਸ਼ ਸਬੰਧੀ ਚਰਚਾਵਾਂ ਦੇ ਪ੍ਰਮੁੱਖ ਵਿਸ਼ੇ ਰਹੇ। ਸ਼੍ਰੀਮਤੀ ਸੀਤਾਰਮਣ ਨੇ ਨਿਵੇਸ਼ਕਾਂ ਨੂੰ ਐੱਨਆਈਆਈਐੱਫ ਅਤੇ ਗਿਫਟ ਇੰਟਰਨੈਸ਼ਨਲ ਫਾਈਨੈਂਸ਼ੀਅਲ ਸਰਵਿਸਿਸ ਸੈਂਟਰ (ਗਿਫਟ ਆਈਐੱਫਐੱਸਸੀ) ਰਾਹੀਂ ਮੌਕਿਆਂ ਦਾ ਪਤਾ ਲਗਾਉਣ ਲਈ ਪ੍ਰੋਤਸਾਹਿਤ ਕੀਤਾ। ਭਾਗੀਦਾਰਾਂ ਨੇ ਭਾਰਤੀ ਬਜ਼ਾਰ ਦੇ ਪ੍ਰਤੀ ਆਪਣੀ ਦ੍ਰਿੜ੍ਹ ਵਚਨਬੱਧਤਾ ਦੀ ਪੁਸ਼ਟੀ ਕੀਤੀ ਅਤੇ ਭਾਰਤ ਵਿੱਚ ਆਪਣੇ ਨਿਵੇਸ਼ ਨੂੰ ਬਣਾਏ ਰੱਖਣ ਅਤੇ ਵਧਾਉਣ ਦਾ ਇਰਾਦਾ ਜਤਾਇਆ, ਜੋ ਦੇਸ਼ ਦੀ ਦੀਰਘਕਾਲੀ ਵਿਕਾਸ ਸੰਭਾਵਨਾਵਾਂ ਵਿੱਚ ਉਨ੍ਹਾਂ ਦੇ ਨਿਰੰਤਰ ਭਰੋਸੇ ਨੂੰ ਦਰਸਾਉਂਦਾ ਹੈ।

ਇਸ ਯਾਤਰਾ ਨਾਲ ਵਿੱਤੀ ਸੰਪਰਕ ਅਤੇ ਉਭਰਦੀਆਂ ਵਿੱਤੀ ਤਕਨਾਲੋਜੀਆਂ ‘ਤੇ ਗੱਲਬਾਤ ਨੂੰ ਵੀ ਪ੍ਰੋਤਸਾਹਨ ਮਿਲਿਆ। ਸਿੰਗਾਪੁਰ ਦੀਆਂ ਵਿੱਤੀ ਅਥਾਰਿਟੀਆਂ, ਜਿਨ੍ਹਾਂ ਵਿੱਚ ਮੋਨੇਟਰੀ ਅਥਾਰਿਟੀ ਆਫ ਸਿੰਗਾਪੁਰ (ਐੱਮਏਐੱਸ) ਵੀ ਸ਼ਾਮਲ ਹੈ, ਦੇ ਨਾਲ ਹੋਈਆਂ ਮੀਟਿੰਗਾਂ ਵਿੱਚ ਦੋਵਾਂ ਧਿਰਾਂ ਨੇ ਵਿੱਤੀ ਸੰਪੱਤੀਆਂ ਦੇ ਟੋਕਨਾਈਜ਼ੇਸ਼ਨ, ਡਿਜੀਟਲ ਮੁਦਰਾ, ਕੇਂਦਰੀ ਬੈਂਕ ਡਿਜੀਟਲ ਮੁਦਰਾਵਾਂ (ਸੀਬੀਡੀਸੀ), ਅੰਤਰ-ਕਾਰਜਸ਼ੀਲਤਾ ਅਤੇ ਭਰੋਸਮੰਦ ਨਿਪਟਾਰਾ ਵਿਵਸਥਾ ਵਰਗੀਆਂ ਅਤਿ-ਆਧੁਨਿਕ ਤਕਨਾਲੋਜੀਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਸਿੰਗਾਪੁਰ ਨੇ ਸੰਪੱਤੀ ਟੋਕਨਾਈਜ਼ੇਸ਼ਨ ਵਿੱਚ ਆਪਣੇ ਅਨੁਭਵ ਸਾਂਝੇ ਕਰਨ ਦੀ ਉਤਸੁਕਤਾ ਪ੍ਰਗਟ ਕੀਤੀ। ਇਨ੍ਹਾਂ ਚਰਚਾਵਾਂ ਨਾਲ ਦੋਵਾਂ ਦੇਸ਼ਾਂ ਦੇ ਵਿੱਤੀ ਅਧਿਕਾਰੀਆਂ ਦਰਮਿਆਨ ਉਭਰਦੀਆਂ ਤਕਨਾਲੋਜੀਆਂ ਅਤੇ ਵਿੱਤੀ ਬਜ਼ਾਰਾਂ ਵਿੱਚ ਉਨ੍ਹਾਂ ਦੀ ਵਰਤੋਂ ‘ਤੇ ਅੱਗੇ ਸਹਿਯੋਗ ਦੀਆਂ ਸੰਭਾਵਨਾਵਾਂ ਨੂੰ ਲੱਭਣ ਦਾ ਮੌਕਾ ਮਿਲਿਆ।

ਕਾਰੋਬਾਰਾਂ ਦੇ ਨਾਲ ਹੋਈਆਂ ਚਰਚਾਵਾਂ ਵਿੱਚ ਭਾਰਤ ਦੇ ਵਧਦੇ ਸੈਮੀਕੰਡਕਟਰ ਅਤੇ ਏਆਈ ਈਕੋਸਿਸਟਮ ਤੋਂ ਪੈਦਾ ਹੋਏ ਮੌਕਿਆਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਨ੍ਹਾਂ ਵਿੱਚ ਇੰਡੀਆ ਸੈਮੀਕੰਡਕਟਰ ਮਿਸ਼ਨ ਦੇ ਤਹਿਤ ਨਿਵੇਸ਼, ਕੁਸ਼ਲ ਮਨੁੱਖੀ ਸਰੋਤ ਵਿਕਾਸ, ਉਦਯੋਗ-ਅਧਾਰਿਤ ਟ੍ਰੇਨਿੰਗ ਅਤੇ ਏਆਈ ਕੌਸ਼ਲ ਵਿਕਾਸ ਪਹਿਲ ਅਤੇ ਬੈਂਕਿੰਗ ਅਤੇ ਵਿੱਤੀ ਸੇਵਾਵਾਂ ਵਿੱਚ ਏਆਈ ਦੇ ਐਪਲੀਕੇਸ਼ਨ ਵਰਗੇ ਵਿਸ਼ੇ ਸ਼ਾਮਲ ਹਨ। ਹੋਰ ਖੇਤਰਾਂ ਵਿੱਚ ਨਵਿਆਉਣਯੋਗ ਊਰਜਾ, ਇਲੈਕਟ੍ਰਿਕ ਮੋਬਿਲਿਟੀ, ਜਹਾਜ਼ ਰੱਖ-ਰਖਾਅ, ਮੁਰੰਮਤ ਅਤੇ ਨਵਿਆਉਣਯੋਗ (ਐੱਮਆਰਓ), ਖੁਰਾਕ ਸੁਰੱਖਿਆ ਅਤੇ ਪ੍ਰੋਸੈੱਸਿੰਗ, ਟਿਕਾਊ ਵਿੱਤ ਅਤੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਸ਼ਾਮਲ ਸੀ।

ਸਿੰਗਾਪੁਰ ਬਿਜ਼ਨਸ ਫੈਡਰੇਸ਼ਨ (ਐੱਸਬੀਐੱਫ) ਦੇ ਨਾਲ ਕੀਤੇ ਗਏ ਸਹਿਯੋਗ ਦਾ ਉਦੇਸ਼ ਤੈਅ ਕੀਤੇ ਗਏ ਵਪਾਰਕ ਤਾਲਮੇਲ ਅਤੇ ਭਾਰਤੀ ਕਾਰੋਬਾਰਾਂ ਅਤੇ ਰਾਜ ਸਰਕਾਰਾਂ ਦੇ ਨਾਲ ਸਾਰਥਕ ਗੱਲਬਾਤ ਲਈ ਸਿੰਗਾਪੁਰ ਦੇ ਵਪਾਰ ਵਫ਼ਦ ਦੀਆਂ ਭਾਰਤ ਯਾਤਰਾਵਾਂ ਰਾਹੀਂ ਵਪਾਰ-ਤੋਂ ਵਪਾਰ ਸਬੰਧਾਂ ਨੂੰ ਮਜ਼ਬੂਤ ਕਰਨਾ ਸੀ। ਐੱਸਬੀਐੱਫ ਨੇ ਸਹਿਯੋਗ ਦੇ ਸੰਭਾਵਿਤ ਖੇਤਰਾਂ ਨੂੰ ਉਜਾਗਰ ਕੀਤਾ, ਜਿਨ੍ਹਾਂ ਵਿੱਚ ਸੈਮੀਕੰਡਕਟਰ ਸਪਲਾਈ ਚੇਨ, ਐੱਮਆਰਓ, ਖੁਰਾਕ ਸੁਰੱਖਿਆ ਅਤੇ ਫੂਡ ਪ੍ਰੋਸੈੱਸਿੰਗ ਸ਼ਾਮਲ ਹਨ।

ਇਸ ਯਾਤਰਾ ਨੇ ਭਾਰਤ-ਸਿੰਗਾਪੁਰ ਸਾਂਝੇਦਾਰੀ ਦੀ ਡੂੰਘਾਈ ਅਤੇ ਚਲ ਰਹੇ ਨੀਤੀਗਤ ਸੰਵਾਦ ਨੂੰ ਵੱਧ ਨਿਵੇਸ਼, ਵਪਾਰ ਜੁੜਾਅ ਅਤੇ ਵਿੱਤੀ ਸਹਿਯੋਗ ਵਿੱਚ ਬਦਲਣ ਦੀ ਸਾਂਝੀ ਦਿਲਚਸਪੀ ਪ੍ਰਗਟ ਕੀਤੀ। ਸਿੰਗਾਪੁਰ ਦੀ ਰਾਜਨੀਤਕ ਅਗਵਾਈ, ਸੰਸਥਾਗਤ ਨਿਵੇਸ਼ਕਾਂ, ਵਿੱਤੀ ਸੰਸਥਾਨਾਂ ਅਤੇ ਕਾਰੋਬਾਰਾਂ ਦੇ ਨਾਲ ਵਪਾਰ ਗੱਲਬਾਤ ਨੇ ਭਾਰਤ ਦੇ ਵਿਕਾਸ ਅਤੇ ਨਿਵੇਸ਼ ਦੇ ਮੌਕਿਆਂ ਨੂੰ ਪ੍ਰਦਰਸ਼ਿਤ ਕਰਨ, ਆਪਸੀ ਹਿਤ ਦੇ ਖੇਤਰਾਂ ਦੀ ਪਛਾਣ ਕਰਨ ਅਤੇ ਅੱਗੇ ਦੇ ਜੁੜਾਅ ਲਈ ਚੈਨਲਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕੀਤੀ। ਉਮੀਦ ਹੈ ਕਿ ਇਹ ਚਰਚਾਵਾਂ ਦੀਰਘਕਾਲੀ ਪੂੰਜੀ ਜੁਟਾਉਣ, ਵਿੱਤੀ ਸੰਪਰਕ ਨੂੰ ਡੂੰਘਾ ਕਰਨ ਅਤੇ ਉਭਰਦੇ ਅਤੇ ਰਣਨੀਤਕ ਖੇਤਰਾਂ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ਦੇ ਨਿਰੰਤਰ ਯਤਨਾਂ ਨੂੰ ਸਹਿਯੋਗ ਦੇਵੇਗੀ।

ਸ਼੍ਰੀਮਤੀ ਸੀਤਾਰਮਣ ਨਾਲ ਰਾਸ਼ਟਰੀ ਨਿਵੇਸ਼ ਅਤੇ ਇਨਫ੍ਰਾਸਟ੍ਰਕਚਰ ਫੰਡ (ਐੱਨਆਈਆਈਐੱਫ) ਦੇ ਸੀਈਓ, ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਿਟੀ (ਆਈਐੱਫਐੱਸਸੀਏ) ਚੇਅਰਪਰਸਨ ਅਤੇ ਆਰਥਿਕ ਮਾਮਲੇ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਸਨ।

**********

ਕੇਟੀ/ਕੇਐੱਮਐੱਨ/ਸ਼ੀਨਮ


(Release ID: 2322796) ਵਿਜ਼ੀਟਰ ਕਾਊਂਟਰ : 2