ਰੱਖਿਆ ਮੰਤਰਾਲਾ
ਰੱਖਿਆ ਸਕੱਤਰ 12-15 ਅਕਤੂਬਰ 2026 ਤੱਕ ਸਾਇਪ੍ਰਸ ਅਤੇ ਗ੍ਰੀਸ ਦਾ ਦੌਰਾ ਕਰਨਗੇ
Posted On:
10 OCT 2026 4:08PM by PIB Chandigarh
ਰੱਖਿਆ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਸਿੰਘ 12 ਤੋਂ 15 ਅਕਤੂਬਰ, 2026 ਤੱਕ ਸਾਇਪ੍ਰਸ ਅਤੇ ਗ੍ਰੀਸ ਦੀ ਅਧਿਕਾਰਤ ਯਾਤਰਾ ਕਰਨਗੇ। ਦੋਵੇਂ ਦੇਸ਼ਾਂ ਦੇ ਨਾਲ ਚਰਚਾ ਦੌਰਾਨ ਸਮੁੰਦਰੀ ਸੁਰੱਖਿਆ ਅਤੇ ਰੱਖਿਆ ਉਦਯੋਗਿਕ ਸਹਿਯੋਗ ਮੁੱਖ ਵਿਸ਼ੇ ਰਹਿਣਗੇ।
12-13 ਅਕਤੂਬਰ ਨੂੰ ਸਾਇਪ੍ਰਸ ਦੇ ਆਪਣੇ ਦੌਰੇ ਦੇ ਦੌਰਾਨ, ਰੱਖਿਆ ਸਕੱਤਰ ਸਾਇਪ੍ਰਸ ਦੇ ਰੱਖਿਆ ਮੰਤਰਾਲੇ ਵਿੱਚ ਆਪਣੇ ਹਮਰੁਤਬਿਆਂ ਨਾਲ ਮੁਲਾਕਾਤ ਕਰਨਗੇ ਅਤੇ ਸਾਇਪ੍ਰਸ ਲੀਡਰਸ਼ਿਪ ਨਾਲ ਵੀ ਮੁਲਾਕਾਤ ਕਰਨਗੇ। ਮਈ 2026 ਵਿੱਚ ਸਾਇਪ੍ਰਸ ਦੇ ਰਾਸ਼ਟਰਪਤੀ ਦੀ ਭਾਰਤ ਯਾਤਰਾ ਤੋਂ ਬਾਅਦ, ਭਾਰਤ-ਸਾਇਪ੍ਰਸ ਰਣਨੀਤਕ ਭਾਈਵਾਲੀ ਨੇ ਹੋਰ ਗਤੀ ਪ੍ਰਾਪਤ ਕੀਤੀ ਹੈ। ਰੱਖਿਆ ਸਕੱਤਰ ਦੀ ਯਾਤਰਾ ਨਾਲ ਵਿਸ਼ੇਸ਼ ਤੌਰ ‘ਤੇ ਸਮੁੰਦਰੀ ਖੇਤਰ ਵਿੱਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਅਤੇ ਵਿਸਤ੍ਰਿਤ ਕਰਨ ਲਈ ਸਾਂਝੀ ਵਚਨਬੱਧਤਾ ਨੂੰ ਉਜਾਗਰ ਕਰਨ ਦੀ ਉਮੀਦ ਹੈ।
ਆਪਣੇ ਦੌਰੇ ਦੇ ਦੂਜੇ ਪੜਾਅ ਵਿੱਚ, ਸ਼੍ਰੀ ਰਾਜੇਸ਼ ਕੁਮਾਰ ਸਿੰਘ ਗ੍ਰੀਸ ਦੇ ਸੀਨੀਅਰ ਡਿਫੈਂਸ ਅਤੇ ਮਿਲਟਰੀ ਲੀਡਰਸ਼ਿਪ ਨਾਲ ਗੱਲਬਾਤ ਕਰਨਗੇ। ਗ੍ਰੀਸ ਦੇ ਰਾਸ਼ਟਰੀ ਰੱਖਿਆ ਮੰਤਰੀ ਨੇ ਫਰਵਰੀ 2026 ਵਿੱਚ ਭਾਰਤ ਦਾ ਦੌਰਾ ਕੀਤਾ ਅਤੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੇ ਨਾਲ ਗੱਲਬਾਤ ਕੀਤੀ। ਇਹ ਉੱਚ-ਪੱਧਰੀ ਅਦਾਨ-ਪ੍ਰਦਾਨ ਰੱਖਿਆ ਅਤੇ ਰਣਨੀਤਕ ਖੇਤਰਾਂ ਵਿੱਚ ਵਧ ਰਹੀ ਭਾਰਤ-ਗ੍ਰੀਸ ਸਾਂਝੇਦਾਰੀ ਨੂੰ ਦਰਸਾਉਂਦੇ ਹਨ। ਇਹ ਯਾਤਰਾ ਵਧੇਰੇ ਮਹੱਤਵ ਰੱਖਦੀ ਹੈ ਕਿਉਂਕਿ ਭਾਰਤ-ਯੂਰੋਪੀਅਨ ਯੂਨੀਅਨ ਦੀ ਸੁਰੱਖਿਆ ਅਤੇ ਰੱਖਿਆ ਸਾਂਝੇਦਾਰੀ ਦੇ ਹਸਤਾਖਰ ਤੋਂ ਬਾਅਦ ਭਾਰਤ ਯੂਰੋਪੀਅਨ ਯੂਨੀਅਨ ਵਿੱਚ ਭਾਗੀਦਾਰਾਂ ਨਾਲ ਆਪਣੇ ਰੱਖਿਆ ਅਤੇ ਰਣਨੀਤਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਨ।
****
ਐੱਸਆਰ/ਪੀਐੱਸ/ਏਕੇ
(Release ID: 2322643)
ਵਿਜ਼ੀਟਰ ਕਾਊਂਟਰ : 9