ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਸਰਕਾਰੀ ਦਫ਼ਤਰਾਂ ਵਿੱਚ ਲੰਬਿਤ ਮਾਮਲਿਆਂ ਨੂੰ ਘਟਾਉਣ ਲਈ ਵਿਸ਼ੇਸ਼ ਅਭਿਆਨ 6 ਸ਼ੁਰੂ ਕੀਤਾ


Posted On: 12 OCT 2026 1:40PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਧੀਨ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ 2 ਤੋਂ 31 ਅਕਤੂਬਰ 2026 ਤੱਕ ਵਿਸ਼ੇਸ਼ ਅਭਿਆਨ 6 ਚੱਲਾ ਰਿਹਾ ਹੈ ਜਿਸ ਦਾ ਉਦੇਸ਼ ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਸਰਕਾਰੀ ਦਫ਼ਤਰਾਂ ਵਿੱਚ ਲੰਬਿਤ ਮਾਮਲਿਆਂ ਨੂੰ ਘਟਾਉਣਾ ਹੈ। ਇਹ ਅਭਿਆਨ ਵਿਭਾਗ ਦੇ ਸਬੰਧਿਤ ਅਤੇ ਅਧੀਨ ਆਉਂਦੇ ਦਫ਼ਤਰਾਂ, ਕੇਂਦਰੀ ਸਰਕਾਰੀ ਹਸਪਤਾਲਾਂ, ਖੁਦਮੁਖਤਿਆਰ ਸੰਸਥਾਵਾਂ, ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ ਅਤੇ ਹੋਰ ਸਬੰਧਿਤ ਸੰਸਥਾਵਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਇਸ ਦਾ ਮੁੱਖ ਉਦੇਸ਼ ਸਵੱਛਤਾ ਨੂੰ ਉਤਸ਼ਾਹਿਤ ਕਰਨਾ, ਕਾਰਜ ਸਥਾਨ ਪ੍ਰਬੰਧਨ ਵਿੱਚ ਸੁਧਾਰ ਕਰਨਾ ਅਤੇ ਲੰਬਿਤ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਕਰਨਾ ਯਕੀਨੀ ਬਣਾਉਣਾ ਹੈ।    

ਸੀਜੀਐੱਚਐੱਸ ਡਿਸਪੈਂਸਰੀ, ਬੰਗਲੁਰੂ ਵਿਖੇ ਫਾਰਮੇਸੀ ਕਲਾਸ

ਇਸ ਅਭਿਆਨ ਦੇ ਤਹਿਤ , ਵਿਭਾਗ ਅਧੀਨ ਵੱਖ-ਵੱਖ ਦਫ਼ਤਰਾਂ ਅਤੇ ਸੰਸਥਾਵਾਂ ਵੱਲੋਂ ਸਵੱਛਤਾ ਅਭਿਆਨ ਚਲਾਏ ਜਾ ਰਹੇ ਹਨ, ਸਕ੍ਰੈਪ ਅਤੇ ਈ-ਵੇਸਟ ਦਾ ਯੋਜਨਾਬੱਧ ਨਿਪਟਾਰਾ ਕਰ ਰਹੇ ਹਨ, ਦਫ਼ਤਰੀ ਸਥਾਨਾਂ ਦੀ ਜ਼ਿਆਦਾਤਰ ਵਰਤੋਂ ਕਰ ਰਹੇ ਹਨ ਅਤੇ ਜਨਤਕ ਸ਼ਿਕਾਇਤਾਂ ਅਤੇ ਹੋਰ ਲੰਬਿਤ ਮਾਮਲਿਆਂ ਦੇ ਜਲਦੀ ਨਿਪਟਾਰੇ ਦੇ ਉਪਾਅ ਕਰ ਰਹੇ ਹਨ। ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਦਫ਼ਤਰ ਦੇ ਪਰਿਸਰਾਂ ਦੀ ਦੇਖਭਾਲ ਵਿੱਚ ਸੁਧਾਰ ਕਰਨਾ, ਸਵੱਛਤਾ ਅਤੇ ਵਧੇਰੇ ਵਿਵਸਥਿਤ ਕੰਮ ਦਾ ਵਾਤਾਵਰਣ ਬਣਾਉਣਾ ਅਤੇ ਨਿਰੰਤਰ ਅਤੇ ਯੋਜਨਾਬੱਧ ਯਤਨਾਂ ਰਾਹੀਂ ਪ੍ਰਸ਼ਾਸਨਿਕ ਕੁਸ਼ਲਤਾ ਨੂੰ ਮਜ਼ਬੂਤ ​​ਕਰਨਾ ਹੈ।

ਮੁੰਬਈ ਦੇ ਸੀਡੀਐੱਸਸੀਓ ਪੱਛਮੀ ਜ਼ੋਨ ਵਿੱਚ ਕੌਰੀਡੋਰ

ਮੁੰਬਈ ਸਥਿਤ ਏਪੀਐੱਚਓ ਦੁਆਰਾ ਸੰਚਾਲਿਤ ਸਵੱਛਤਾ ਗਤੀਵਿਧੀਆਂ

ਇਹ ਯਨਤ ਸਵੱਛਤਾ ਨੂੰ ਸੰਸਥਾਗਤ ਬਣਾਉਣ, ਲੰਬਿਤ ਮਾਮਲਿਆਂ ਨੂੰ ਘਟਾਉਣ ਅਤੇ ਆਪਣੇ ਸਾਰੇ ਦਫ਼ਤਰਾਂ ਅਤੇ ਸੰਸਥਾਵਾਂ ਵਿੱਚ ਸਵੱਛਤਾ, ਕੁਸ਼ਲਤਾ ਅਤੇ ਸੁਸ਼ਾਸਨ ਦੇ ਸੱਭਿਆਚਾਰ ਨੂੰ ਹੁਲਾਰਾ ਦੇਣ ਪ੍ਰਤੀ ਵਿਭਾਗ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੇ ਹਨ।

ਏਮਸ, ਮੰਗਲਾਗਿਰੀ ਵਿੱਚ “ਵੇਸਟ ਟੂ ਆਰਟ” ਪ੍ਰਤੀਯੋਗਿਤਾ

ਏਮਸ, ਰਾਏਪੁਰ ਦੁਆਰਾ “ਵੇਸਟ ਟੂ ਆਰਟ”

ਬਠਿੰਡਾ ਸਥਿਤ ਏਮਸ ਦੁਆਰਾ “ਵੇਸਟ ਟੂ ਆਰਟ”

*****

ਐੱਸਆਰ/ਏਕੇ

HFW/ Union Ministry of Health and Family Welfare Undertakes ‘Special Campaign 6’/12 October 2026/2


(Release ID: 2322369) ਵਿਜ਼ੀਟਰ ਕਾਊਂਟਰ : 4