ਰੱਖਿਆ ਮੰਤਰਾਲਾ
ਸਾਬਕਾ ਸੈਨਿਕ ਭਲਾਈ ਵਿਭਾਗ ਨੇ ਵਿਸ਼ੇਸ਼ ਮੁਹਿੰਮ 6.0 ਦੇ ਤਹਿਤ ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਲੰਬਿਤ ਮਾਮਲਿਆਂ ਵਿੱਚ ਕਮੀ ਲਿਆਉਣ ਦੀ ਕੋਸ਼ਿਸ਼ ਤੇਜ਼ ਕੀਤੀ
Posted On:
11 OCT 2026 6:03PM by PIB Chandigarh
ਸਾਬਕਾ ਸੈਨਿਕ ਭਲਾਈ ਵਿਭਾਗ (ਡੀਈਐੱਸਡਬਲਿਊ) ਭਾਰਤ ਸਰਕਾਰ ਦੀ ਦੇਸ਼ਵਿਆਪੀ ਵਿਸ਼ੇਸ਼ ਮੁਹਿੰਮ 6.0 ਵਿੱਚ ਸਰਗਰਮ ਤੌਰ ‘ਤੇ ਹਿੱਸਾ ਲੈ ਰਿਹਾ ਹੈ। ਇਸ ਮੁਹਿੰਮ ਦਾ ਉਦੇਸ਼ ਸਵੱਛਤਾ ਨੂੰ ਸੰਸਥਾਗਤ ਬਣਾਉਣਾ ਅਤੇ ਸਰਕਾਰੀ ਪ੍ਰਕਿਰਿਆਵਾਂ ਵਿੱਚ ਲੰਬਿਤ ਮਾਮਲਿਆਂ ਵਿੱਚ ਕਮੀ ਲਿਆਉਣਾ ਹੈ। ਇਹ ਮੁਹਿੰਮ 02 ਅਕਤੂਬਰ ਤੋਂ 31 ਅਕਤੂਬਰ, 2026 ਤੱਕ ਚਲਾਈ ਜਾ ਰਹੀ ਹੈ, ਜਿਸ ਵਿੱਚ ਕਾਰਜ ਸਥਾਨ ਦੀ ਕਾਰਜ ਸਮਰੱਥਾ ਨੂੰ ਬਿਹਤਰ ਬਣਾਉਣ ਅਤੇ ਸਵਛ ਅਤੇ ਵਧੇਰੇ ਟਿਕਾਊ ਦਫ਼ਤਰੀ ਵਾਤਾਵਰਣ ਨੂੰ ਹੁਲਾਰਾ ਦੇਣ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।
ਇਸ ਮੁਹਿੰਮ ਦੇ ਤਹਿਤ, ਡੀਈਐੱਸਡਬਲਿਊ ਅਤੇ ਉਸ ਨਾਲ ਜੁੜੇ ਅਤੇ ਉਸ ਦੇ ਤਹਿਤ ਆਉਣ ਵਾਲੇ ਦਫ਼ਤਰ ਆਪਣੇ ਪ੍ਰਤਿਸ਼ਠਾਨਾਂ ਵਿੱਚ ਕਈ ਤਰ੍ਹਾਂ ਦੀਆਂ ਟੀਚਾਬੱਧ ਗਤੀਵਿਧੀਆਂ ਚਲਾ ਰਹੇ ਹਨ:
-
ਈ-ਵੇਸਟ ਮੈਨੈਜਮੈਂਟ ‘ਤੇ ਧਿਆਨ: ਡੀਈਐੱਸਡਬਲਿਊ ਈ-ਵੇਸਟ ਮੈਨੇਜਮੈਂਟ ਨਿਯਮਾਂ ਦੇ ਅਨੁਸਾਰ ਈ-ਵੇਸਟ ਨੂੰ ਸਹੀ ਤਰੀਕੇ ਨਾਲ ਇਕੱਠਾ ਕਰਨ, ਵਿਗਿਆਨਕ ਤਰੀਕੇ ਨਾਲ ਵੱਖ ਕਰਨ ਅਤੇ ਜ਼ਿੰਮੇਵਾਰੀ ਨਾਲ ਨਜਿੱਠਣ ਨੂੰ ਤਰਜੀਹ ਦੇ ਰਿਹਾ ਹੈ। ਇਹ ਪਹਿਲਕਦਮੀ ਵੇਸਟ ਨੂੰ ਕੀਮਤੀ ਸਰੋਤਾਂ ਵਿੱਚ ਬਦਲਣ ਨੂੰ ਪ੍ਰੋਤਸਾਹਨ ਦੇਕੇ ‘ਵੇਸਟ ਟੂ ਵੈਲਥ’ ਦੀ ਸੋਚ ਨੂੰ ਹੁਲਾਰਾ ਦਿੰਦੀ ਹੈ।
-
ਸਵੱਛਤਾ ਅਤੇ ਕਾਰਜ ਸਥਾਨ ਅਪਗ੍ਰੇਡੇਸ਼ਨ: ਕਾਰਜ ਸਥਾਨਾਂ ‘ਤੇ ਸਾਫ-ਸਫਾਈ, ਸੁੰਦਰਤਾ ਅਤੇ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਸਾਰੀਆਂ ਥਾਵਾਂ ‘ਤੇ ਵੱਡੇ ਪੈਮਾਨੇ ‘ਤੇ ਸਫਾਈ ਮੁਹਿੰਮ ਅਤੇ ਸ਼੍ਰਮਦਾਨ ਪ੍ਰੋਗਰਾਮ ਚਲਾਏ ਜਾ ਰਹੇ ਹਨ, ਤਾਂ ਜੋ ਅਧਿਕਾਰੀਆਂ ਅਤੇ ਵਿਜ਼ਿਟਰਾਂ ਨੂੰ ਸਾਫ-ਸੁਥਰਾ ਅਤੇ ਬਿਹਤਰ ਮਾਹੌਲ ਪ੍ਰਾਪਤ ਹੋ ਸਕੇ।
-
ਲੰਬਿਤ ਮਾਮਲਿਆਂ ਵਿੱਚ ਯੋਜਨਾਬੱਧ ਕਮੀ: ਸਾਬਕਾ-ਸੈਨਿਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਲੰਬਿਤ ਮਾਮਲਿਆਂ (ਜਿਨ੍ਹਾਂ ਵਿੱਚ ਸ਼ਿਕਾਇਤਾਂ ਅਤੇ ਸੰਸਦੀ ਭਰੋਸਾ ਸ਼ਾਮਲ ਹਨ) ਦਾ ਤੇਜ਼ੀ ਨਾਲ ਨਿਪਟਾਰਾ ਯਕੀਨੀ ਬਣਾਉਣ ਲਈ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਇਆ ਜਾ ਰਿਹਾ ਹੈ।
-
ਜਾਗਰੂਕਤਾ ਅਤੇ ਸੰਸਥਾਨੀਕਰਣ: ਡੀਈਐੱਸਡਬਲਿਊ ਦੁਆਰਾ ਸਵੱਛਤਾ ਦੇ ਸਿਧਾਂਤਾਂ ਨੂੰ ਵਿਭਾਗ ਦੇ ਰੋਜ਼ਾਨਾ ਕੰਮਕਾਜ ਵਿੱਚ ਸ਼ਾਮਲ ਕਰਨ ਲਈ ਲੰਬੇ ਸਮੇਂ ਤੱਕ ਚਲਣ ਵਾਲੇ ਉਪਾਵਾਂ ਨੂੰ ਵੀ ਲਾਗੂ ਕਰ ਰਿਹਾ ਹੈ, ਤਾਂ ਜੋ ਮੁਹਿੰਮ-ਅਧਾਰਿਤ ਪਹਿਲਕਦਮੀਆਂ ਨੂੰ ਸਥਾਈ ਪ੍ਰਸ਼ਾਸਨਿਕ ਪ੍ਰਥਾਵਾਂ ਵਿੱਚ ਬਦਲਿਆ ਜਾ ਸਕੇ।
ਇਨ੍ਹਾਂ ਸੰਯੁਕਤ ਯਤਨਾਂ ਰਾਹੀਂ, ਡੀਈਐੱਸਡਬਲਿਊ ਵਿਸ਼ੇਸ਼ ਮੁਹਿੰਮ 6.0 ਦੇ ਉਦੇਸ਼ਾਂ ਦੇ ਪ੍ਰਤੀ ਵਚਨਬੱਧ ਹੈ ਅਤੇ ਇਸ ਦਾ ਧਿਆਨ ਇੱਕ ਸਾਫ-ਸੁਥਰੀ, ਵਧੇਰੇ ਕੁਸ਼ਲ ਅਤੇ ਜਵਾਬਦੇਹੀ ਸ਼ਾਸਨ ਨੂੰ ਹੁਲਾਰਾ ਦੇਣ ‘ਤੇ ਹੈ, ਜੋ ਦੇਸ਼ ਦੇ ਸਾਬਕਾ-ਸੈਨਿਕਾਂ ਦੀ ਸੇਵਾ ਲਈ ਸਮਰਪਿਤ ਹੈ।
*******
ਐੱਸਆਰ/ਪੀਐੱਸ/ਏਕੇ
(Release ID: 2322353)
ਵਿਜ਼ੀਟਰ ਕਾਊਂਟਰ : 4