ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਖਾਦੀ ਅਤੇ ਗ੍ਰਾਮ ਉਦਯੋਗ: ਇੱਕ ਸਮਾਵੇਸ਼ੀ ਅਤੇ ਸਥਾਈ ਭਾਰਤ ਦੇ ਨਿਰਮਾਣ ਦਾ ਸਸ਼ਕਤ ਮਾਧਿਅਮ
ਖਾਦੀ ਟਿਕਾਊ ਆਜੀਵਿਕਾ, ਮਹਿਲਾਵਾਂ ਦੇ ਸਸ਼ਕਤੀਕਰਣ ਅਤੇ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦੇ ਪ੍ਰਤੀਕ ਵਜੋਂ ਉਭਰੀ ਹੈ
Posted On:
09 OCT 2026 12:02PM by PIB Chandigarh
ਖਾਦੀ ਅਤੇ ਗ੍ਰਾਮ ਉਦਯੋਗ (ਕੇਵੀਆਈ) ਗ੍ਰਾਮੀਣ ਆਜੀਵਿਕਾ ਨੂੰ ਉਤਸ਼ਾਹਿਤ ਕਰਨ, ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਆਤਮਨਿਰਭਰ ਭਾਰਤ ਦੇ ਵਿਜ਼ਨ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹੇ ਹਨ। ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨਾਲ ਜੁੜੀ ਖਾਦੀ, ਰਵਾਇਤੀ ਸ਼ਿਲਪ ਕੌਸ਼ਲ ਨੂੰ ਟਿਕਾਊ ਉਤਪਾਦਨ ਪ੍ਰਣਾਲੀਆਂ ਨਾਲ ਜੋੜਦੀ ਹੈ ਅਤੇ ਵਿਸ਼ੇਸ਼ ਤੌਰ 'ਤੇ ਗ੍ਰਾਮੀਣ ਖੇਤਰਾਂ ਵਿੱਚ ਆਜੀਵਿਕਾ ਦੇ ਮੌਕੇ ਪ੍ਰਦਾਨ ਕਰਦੀ ਹੈ।
ਖਾਦੀ, ਹੱਥ ਨਾਲ ਕੱਤੀ ਅਤੇ ਬੁਣੀ ਜਾਣ ਵਾਲੀ ਸਮੱਗਰੀ ਹੋਣ ਕਾਰਨ, ਕੁਦਰਤੀ ਰੇਸ਼ਿਆਂ ਅਤੇ ਸਥਾਨਕ ਉਤਪਾਦਨ ਪ੍ਰਣਾਲੀਆਂ 'ਤੇ ਅਧਾਰਿਤ ਹੈ। ਕਿਰਤ ਪ੍ਰਧਾਨ ਅਤੇ ਵਿਕੇਂਦ੍ਰੀਕ੍ਰਿਤ ਸੁਭਾਅ ਹੋਣ ਦੇ ਕਾਰਨ ਇਹ ਵੱਖ-ਵੱਖ ਹੁਨਰ ਪੱਧਰਾਂ 'ਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੀ ਹੈ ਅਤੇ ਟਿਕਾਊ ਗ੍ਰਾਮੀਣ ਵਿਕਾਸ ਵਿੱਚ ਯੋਗਦਾਨ ਪਾਉਂਦੀ ਹੈ। ਇਹ ਖੇਤਰ ਟਿਕਾਊ ਵਿਕਾਸ ਟੀਚਾ 1 (ਗਰੀਬੀ ਖਾਤਮਾ) ਅਤੇ ਟਿਕਾਊ ਵਿਕਾਸ ਟੀਚਾ 8 (ਚੰਗਾ ਕੰਮ ਅਤੇ ਆਰਥਿਕ ਵਿਕਾਸ) ਦੇ ਉਦੇਸ਼ਾਂ ਦਾ ਵੀ ਸਮਰਥਨ ਕਰਦਾ ਹੈ।
ਹੱਥ ਨਾਲ ਕੱਤਾਈ ਕਰਨਾ ਖਾਦੀ ਅਤੇ ਹੈਂਡਲੂਮ ਵਿਚਕਾਰ ਪ੍ਰਮੁੱਖ ਅੰਤਰ ਬਣਿਆ ਹੋਇਆ ਹੈ। ਵਰ੍ਹਿਆ ਤੋਂ, ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਹੁਨਰ ਵਿਕਾਸ, ਸਮਰੱਥਾ ਨਿਰਮਾਣ ਅਤੇ ਹੁਨਰ ਸੁਧਾਰ ਪਹਿਲਕਦਮੀਆਂ ਦੇ ਮਾਧਿਅਮ ਨਾਲ ਖਾਦੀ ਸੰਸਥਾਵਾਂ ਨੂੰ ਸਹਿਯੋਗ ਪ੍ਰਦਾਨ ਕੀਤਾ ਹੈ। ਅਪ੍ਰੈਲ 2025 ਤੋਂ ਕੱਤਾਈ ਅਤੇ ਬੁਣਾਈ ਦੀ ਮਜ਼ਦੂਰੀ ਵਿੱਚ ਵਾਧਾ, ਬਿਹਤਰ ਕਾਰਜ ਉਪਕਰਣਾਂ ਅਤੇ ਬੁਨਿਆਦੀ ਢਾਂਚੇ ਲਈ ਸਮਰਥਨ ਅਤੇ ਮਜ਼ਬੂਤ ਮਾਰਕੀਟਿੰਗ ਦਖਲਅੰਦਾਜ਼ੀ ਵਰਗੇ ਉਪਾਵਾਂ ਨੇ ਕਾਰੀਗਰਾਂ ਦੀ ਆਮਦਨ ਵਿੱਚ ਸੁਧਾਰ ਲਿਆਉਣ ਅਤੇ ਰਵਾਇਤੀ ਆਜੀਵਿਕਾ ਨੂੰ ਆਰਥਿਕ ਤੌਰ 'ਤੇ ਸਥਾਈ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।


ਖਾਦੀ ਆਧੁਨਿਕ ਫੈਸ਼ਨ ਅਤੇ ਜੀਵਨ ਸ਼ੈਲੀ ਦਾ ਇੱਕ ਅਟੁੱਟ ਹਿੱਸਾ ਬਣ ਗਈ ਹੈ। ਖਾਦੀ ਡੈਨਿਮ, ਡਿਜ਼ਾਈਨਰ ਸਾੜੀਆਂ, ਬ੍ਰਾਈਡਲ ਵੀਅਰ, ਆਧੁਨਿਕ ਸ਼ਰਟਾਂ ਅਤੇ ਟਰਾਊਜ਼ਰ ਵਰਗੀਆਂ ਨਵੀਆਂ ਉਤਪਾਦ ਸ਼੍ਰੇਣੀਆਂ ਨੇ ਨਵੀਂ ਪੀੜ੍ਹੀ ਦਰਮਿਆਨ ਇਸ ਦੀ ਪ੍ਰਸਿੱਧੀ ਨੂੰ ਹੋਰ ਵਧਾ ਦਿੱਤਾ ਹੈ। ਦਿੱਲੀ ਸਥਿਤ ਐੱਨਆਈਐੱਫਟੀ (NIFT) ਦੇ ਖਾਦੀ ਉਤਕ੍ਰਿਸ਼ਟਤਾ ਕੇਂਦਰ ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ 2,129 ਖਾਦੀ ਡਿਜ਼ਾਈਨ ਸੰਗ੍ਰਹਿ ਵਿਕਸਿਤ ਕੀਤੇ ਹਨ। 710 ਨਵੇਂ ਉਤਪਾਦਾਂ ਵਾਲੀ 'ਨਵਯੁਗ ਖਾਦੀ' ਅਤੇ ਵੈਲਨੈੱਸ ਅਤੇ ਯੋਗਾ ਵੀਅਰ ਸੰਗ੍ਰਹਿ 'ਸਵਧਾ' ਦੇ ਲਾਂਚ ਨੇ ਖਾਦੀ ਦੀ ਆਧੁਨਿਕ ਛਵੀ ਨੂੰ ਹੋਰ ਮਜ਼ਬੂਤ ਕੀਤਾ ਹੈ।
ਸਰਕਾਰ ਖਾਦੀ ਵਿਕਾਸ ਯੋਜਨਾ, ਗ੍ਰਾਮ ਉਦਯੋਗ ਵਿਕਾਸ ਯੋਜਨਾ ਅਤੇ ਪ੍ਰਧਾਨ ਮੰਤਰੀ ਰੁਜ਼ਗਾਰ ਨਿਰਮਾਣ ਪ੍ਰੋਗਰਾਮ (PMEGP) ਵਰਗੀਆਂ ਯੋਜਨਾਵਾਂ ਦੇ ਮਾਧਿਅਮ ਨਾਲ ਖਾਦੀ ਅਤੇ ਗ੍ਰਾਮ ਉਦਯੋਗ ਖੇਤਰ ਵਿੱਚ ਰੁਜ਼ਗਾਰ ਸਿਰਜਣ ਨੂੰ ਉਤਸ਼ਾਹਿਤ ਕਰ ਰਹੀ ਹੈ। ਵਿੱਤੀ ਸਹਾਇਤਾ, ਕਾਰਜਸ਼ੀਲ ਪੂੰਜੀ ਦੀ ਸੁਵਿਧਾ, ਗੁਣਵੱਤਾਪੂਰਨ ਕੱਚਾ ਮਾਲ, ਸਿਖਲਾਈ, ਟੂਲਕਿੱਟਾਂ, ਮਜ਼ਦੂਰੀ ਸਹਾਇਤਾ, ਮਾਰਕੀਟਿੰਗ ਸਬੰਧੀ ਉਪਾਅ, ਡਿਜੀਟਲ ਭੁਗਤਾਨ ਨੂੰ ਉਤਸ਼ਾਹ ਦੇਣਾ ਅਤੇ ਸਮਾਜਿਕ ਸੁਰੱਖਿਆ ਉਪਾਵਾਂ ਦੇ ਮਾਧਿਅਮ ਨਾਲ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਅਹਿਮਦਾਬਾਦ ਸਥਿਤ ਈਡੀਆਈਆਈ (EDII) ਦੁਆਰਾ ਕੀਤੇ ਗਏ ਇੱਕ ਮੁਲਾਂਕਣ ਅਧਿਐਨ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ ਯੋਜਨਾਵਾਂ ਨਾਲ ਜੁੜੇ 75 ਪ੍ਰਤੀਸ਼ਤ ਤੋਂ ਵੱਧ ਕਾਰੀਗਰਾਂ ਦੀ ਆਮਦਨ ਵਿੱਚ ਇਨ੍ਹਾਂ ਉਪਾਵਾਂ ਤੋਂ ਬਾਅਦ ਸ਼ਾਨਦਾਰ ਵਾਧਾ ਹੋਇਆ ਹੈ।
ਖਾਦੀ ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਣ ਅਤੇ ਸਮਾਵੇਸ਼ੀ ਵਿਕਾਸ ਦਾ ਇੱਕ ਮਹੱਤਵਪੂਰਨ ਮਾਧਿਅਮ ਬਣ ਕੇ ਉਭਰੀ ਹੈ। ਲਗਭਗ ਪੰਜ ਲੱਖ ਖਾਦੀ ਕਾਰੀਗਰਾਂ ਵਿੱਚੋਂ ਲਗਭਗ 80 ਪ੍ਰਤੀਸ਼ਤ ਮਹਿਲਾਵਾਂ ਹਨ। ਅਗਰਬੱਤੀ, ਹੱਥ ਨਾਲ ਬਣੇ ਕਾਗਜ਼, ਸ਼ਹਿਦ ਉਦਯੋਗ ਅਤੇ ਸੇਵਾ ਉਦਯੋਗਾਂ ਵਰਗੇ ਖੇਤਰਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਰਹੀ ਹੈ, ਜਿਸ ਨਾਲ ਉਨ੍ਹਾਂ ਨੂੰ ਆਰਥਿਕ ਸੁਤੰਤਰਤਾ ਅਤੇ ਸਥਾਈ ਆਜੀਵਿਕਾ ਦੇ ਵਧੇਰੇ ਮੌਕੇ ਪ੍ਰਾਪਤ ਹੋਏ ਹਨ।

ਹੱਥ ਨਾਲ ਬਣੇ, ਪ੍ਰਮਾਣਿਤ, ਕੁਦਰਤੀ ਅਤੇ ਵਾਤਾਵਰਣ ਦੇ ਅਨੁਕੂਲ ਉਤਪਾਦਾਂ ਦੀ ਵਧਦੀ ਗਲੋਬਲ ਮੰਗ ਦੇ ਨਾਲ, ਖਾਦੀ ਅਤੇ ਹੱਥ ਨਾਲ ਬਣੀਆਂ ਵਸਤੂਆਂ ਦੀ ਬਰਾਮਦ ਦੀਆਂ ਅਪਾਰ ਸੰਭਾਵਨਾਵਾਂ ਹਨ। ਖਾਦੀ ਅਤੇ ਗ੍ਰਾਮ ਉਦਯੋਗ ਨੇ ਨਿਊਯਾਰਕ ਸਥਿਤ ਭਾਰਤੀ ਵਣਜ ਦੂਤਾਵਾਸ ਦੇ ਵਪਾਰ ਪੋਰਟਲ 'ਤੇ ਐਕਸਪੋਰਟ ਪ੍ਰਮੋਸ਼ਨ ਕੌਂਸਲ (EPC) ਦੇ ਰੂਪ ਵਿੱਚ ਰਜਿਸਟ੍ਰੇਸ਼ਨ ਕਰਵਾਈ ਹੈ ਅਤੇ ਖਾਦੀ ਸੰਸਥਾਵਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਵੱਧ ਪਛਾਣ ਦਿਵਾਉਣ ਲਈ ਯਤਨ ਸ਼ੁਰੂ ਕੀਤੇ ਹਨ।
ਸਰਕਾਰ ਨੇ ਖਾਦੀ ਉਤਪਾਦਾਂ ਦੀ ਬ੍ਰਾਂਡਿੰਗ ਅਤੇ ਬਜ਼ਾਰ ਵਿੱਚ ਉਨ੍ਹਾਂ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਵੀ ਕਦਮ ਚੁੱਕੇ ਹਨ। ਪੋਂਡੁਰੂ ਖਾਦੀ ਤੋਂ ਪ੍ਰਾਪਤ ਜੀਆਈ (GI) ਟੈਗ ਨਾਲ ਇਸ ਦੀ ਵਿਲੱਖਣ ਸੂਤੀ ਸਮੱਗਰੀ ਅਤੇ ਰਵਾਇਤੀ ਕੱਤਾਈ ਅਤੇ ਬੁਣਾਈ ਪ੍ਰਕਿਰਿਆਵਾਂ ਦੇ ਮੁੱਲ ਵਿੱਚ ਵਾਧਾ ਹੋਣ ਦੀ ਉਮੀਦ ਹੈ। ਆਗਰਾ ਵਿੱਚ ਆਯੋਜਿਤ ਪਹਿਲੇ ਬ੍ਰਿਕਸ (BRICS) ਐੱਮਐੱਸਐੱਮਈ ਫੋਰਮ ਵਿੱਚ ਪੋਂਡੁਰੂ ਖਾਦੀ, ਭਾਰਤ ਕਸਤੂਰੀ ਕਪਾਹ, ਬੰਗਾਲ ਮਲਮਲ ਅਤੇ ਕੁਦਰਤੀ ਰੰਗਾਂ ਨਾਲ ਰੰਗੇ ਸੂਤੀ ਉਤਪਾਦਾਂ ਦਾ ਵੀ ਪ੍ਰਦਰਸ਼ਨ ਕੀਤਾ ਗਿਆ।
ਰਵਾਇਤੀ ਅਭਿਆਸਾਂ ਦੀ ਸੰਭਾਲ ਦੇ ਨਾਲ-ਨਾਲ ਤਕਨੀਕੀ ਸੁਧਾਰ ਅਤੇ ਗੁਣਵੱਤਾ ਵਧਾਉਣ ਦੇ ਯਤਨ ਜਾਰੀ ਹਨ। ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਦੇ ਸੈਂਟਰਲ ਸਲੀਵਰ ਪਲਾਂਟਾਂ ਦਾ ਆਧੁਨਿਕੀਕਰਣ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ ਕਰਨਾਟਕ ਦੇ ਚਿੱਤਰਦੁਰਗ ਅਤੇ ਕੇਰਲ ਦੇ ਕੁੱਤੂਰ ਸਥਿਤ ਪਲਾਂਟਾਂ ਦਾ ਆਧੁਨਿਕੀਕਰਣ ਪੂਰਾ ਹੋ ਚੁੱਕਾ ਹੈ ਅਤੇ ਉਹ ਕਾਰਜਸ਼ੀਲ ਹੋ ਗਏ ਹਨ। ਚਿੱਤਰਦੁਰਗ ਪਲਾਂਟ ਆਪਣੀ 50 ਪ੍ਰਤੀਸ਼ਤ ਊਰਜਾ ਜ਼ਰੂਰਤਾਂ ਲਈ ਸੌਰ ਊਰਜਾ ਦੀ ਵਰਤੋਂ ਕਰਦਾ ਹੈ, ਜਦੋਂ ਕਿ ਵਾਤਾਵਰਣਿਕ ਸਥਿਰਤਾ ਨੂੰ ਹੋਰ ਮਜ਼ਬੂਤ ਕਰਨ ਲਈ ਪੌਣ ਊਰਜਾ ਦੀ ਵਰਤੋਂ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਗ੍ਰਾਮ ਉਦਯੋਗ ਕਲਸਟਰਾਂ ਨੂੰ ਮਜ਼ਬੂਤ ਕਰਨ ਲਈ ਖਾਦੀ ਸੰਸਥਾਵਾਂ ਦੇ ਤਕਨੀਕੀ ਸੁਧਾਰ ਅਤੇ ਤਕਨਾਲੋਜੀ-ਅਧਾਰਿਤ ਸਾਂਝੇ ਸੁਵਿਧਾ ਕੇਂਦਰਾਂ ਦੇ ਨਿਰਮਾਣ ਦਾ ਵੀ ਪ੍ਰਸਤਾਵ ਹੈ।
ਖਾਦੀ ਦੀ ਅੰਤਰਨਿਹਤ ਵਾਤਾਵਰਣਿਕ ਸਥਿਰਤਾ ਜਲਵਾਯੂ ਪਰਿਵਰਤਨ ਅਤੇ ਜ਼ਿੰਮੇਵਾਰ ਖਪਤ ਦੇ ਸੰਦਰਭ ਵਿੱਚ ਇਸ ਦੀ ਪ੍ਰਾਸੰਗਿਕਤਾ ਨੂੰ ਹੋਰ ਵਧਾਉਂਦੀ ਹੈ। ਕੁਦਰਤੀ ਰੇਸ਼ਿਆਂ ਅਤੇ ਰੰਗਾਂ ‘ਤੇ ਅਧਾਰਿਤ ਇਸ ਦੀ ਊਰਜਾ-ਕੁਸ਼ਲ ਅਤੇ ਜਲ-ਕੁਸ਼ਲ ਉਤਪਾਦਨ ਪ੍ਰਕਿਰਿਆ ਵਾਤਾਵਰਣ ‘ਤੇ ਘੱਟ ਪ੍ਰਭਾਵ ਪਾਉਂਦੀ ਹੈ। ਕੇਵੀਆਈਸੀ, ਆਈਸੀਏਆਰ-ਸੀਆਈਆਰਸੀਓਟੀ (ICAR-CIRCOT) ਦੇ ਸਹਿਯੋਗ ਨਾਲ, ਕੁਦਰਤੀ ਰੂਪ ਵਿੱਚ ਰੰਗੀਨ ਕਪਾਹ ਦੀਆਂ ਕਿਸਮਾਂ ਨੂੰ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਪਹਿਲਕਦਮੀ ਕਰ ਰਿਹਾ ਹੈ, ਜਿਸ ਦਾ ਉਦੇਸ਼ ਰਵਾਇਤੀ ਰੰਗਾਈ ਪ੍ਰਕਿਰਿਆਵਾਂ ਨਾਲ ਜੁੜੀ ਪਾਣੀ ਦੀ ਵਰਤੋਂ, ਰਸਾਇਣਕ ਪ੍ਰਦੂਸ਼ਣ ਅਤੇ ਊਰਜਾ ਦੀ ਖਪਤ ਨੂੰ ਘਟਾਉਣਾ ਹੈ।
ਖਾਦੀ ਵਿੱਚ ਹੱਥ-ਕੱਤਾਈ ਦੇ ਮਾਧਿਅਮ ਨਾਲ ਰੀਸਾਈਕਲਿੰਗ ਅਤੇ ਅੱਪਸਾਈਕਲਿੰਗ ਦੀਆਂ ਵੀ ਅਪਾਰ ਸੰਭਾਵਨਾਵਾਂ ਹਨ, ਜਿਸ ਵਿੱਚ ਉਨ੍ਹਾਂ ਫਾਇਬਰਸ ਐਂਡ ਫਿਲਾਮੈਂਟਸ ਦਾ ਰੂਪਾਂਤਰਨ ਵੀ ਸ਼ਾਮਲ ਹੈ ਜੋ ਮਸ਼ੀਨੀ ਕੱਤਾਈ ਲਈ ਢੁਕਵੇਂ ਨਹੀਂ ਹੋ ਸਕਦੇ ਹਨ। ਇਸ ਪ੍ਰਕਾਰ ਦੀਆਂ ਪਹਿਲਕਦਮੀਆਂ ਨਾਲ ਵਾਧੂ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੇ ਨਾਲ-ਨਾਲ ਟਿਕਾਊ ਵਿਕਾਸ ਟੀਚਾ 12 (ਜ਼ਿੰਮੇਵਾਰ ਖਪਤ ਅਤੇ ਉਤਪਾਦਨ) ਅਤੇ ਟਿਕਾਊ ਵਿਕਾਸ ਟੀਚਾ 13 (ਜਲਵਾਯੂ ਕਾਰਵਾਈ) ਵਿੱਚ ਯੋਗਦਾਨ ਪਾਉਣ ਦੀ ਸਮਰੱਥਾ ਹੈ।
ਖਾਦੀ ਦਾ ਸਫ਼ਰ—ਸਵਦੇਸ਼ੀ ਅਤੇ ਸੁਤੰਤਰਤਾ ਅੰਦੋਲਨ ਦੇ ਪ੍ਰਤੀਕ ਤੋਂ ਲੈ ਕੇ ਸਮਕਾਲੀ ਫੈਸ਼ਨ ਅਤੇ ਜੀਵਨ ਸ਼ੈਲੀ ਦੇ ਵਿਕਲਪ ਤੱਕ—ਬਦਲਦੀਆਂ ਉਪਭੋਗਤਾ ਤਰਜੀਹਾਂ ਦੇ ਅਨੁਕੂਲ ਸਥਾਪਿਤ ਕਰਨਾ ਅਤੇ ਨਾਲ ਹੀ ਆਪਣੀ ਰਵਾਇਤੀ ਪਛਾਣ ਨੂੰ ਬਣਾਏ ਰੱਖਣ ਦੀ ਇਸਦੀ ਸਮਰੱਥਾ ਨੂੰ ਦਰਸਾਉਂਦਾ ਹੈ। ਵਿਰਾਸਤ ਅਤੇ ਨਵੀਨਤਾ, ਰੁਜ਼ਗਾਰ ਅਤੇ ਉੱਦਮਤਾ, ਮਹਿਲਾ ਸਸ਼ਕਤੀਕਰਣ ਅਤੇ ਸਮਾਜਿਕ ਸਮਾਵੇਸ਼ ਅਤੇ ਆਰਥਿਕ ਗਤੀਵਿਧੀ ਅਤੇ ਵਾਤਾਵਰਣਿਕ ਜ਼ਿੰਮੇਵਾਰੀ ਨੂੰ ਇੱਕਠੇ ਲਿਆ ਕੇ, ਖਾਦੀ ਸਮਾਵੇਸ਼ੀ ਅਤੇ ਟਿਕਾਊ ਵਿਕਾਸ ਦੇ ਵਿਆਪਕ ਦ੍ਰਿਸ਼ਟੀਕੋਣ ਵਿੱਚ ਆਪਣਾ ਯੋਗਦਾਨ ਜਾਰੀ ਰੱਖ ਰਹੀ ਹੈ।
ਖਾਦੀ ਦਾ ਨਿਰੰਤਰ ਵਿਕਾਸ ਇਹ ਦਰਸਾਉਂਦਾ ਹੈ ਕਿ ਸਥਾਈ ਹੱਲ ਨਾ ਸਿਰਫ਼ ਆਧੁਨਿਕ ਤਕਨੀਕਾਂ ਤੋਂ, ਸਗੋਂ ਪੀੜ੍ਹੀਆਂ ਤੋਂ ਸੁਰੱਖਿਅਤ ਅਤੇ ਸੁਧਾਰੀਆਂ ਗਈਆਂ ਰਵਾਇਤੀ ਪ੍ਰਥਾਵਾਂ ਤੋਂ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ। ਆਪਣੇ ਕਾਰੀਗਰਾਂ, ਕੱਤਾਈਕਾਰਾਂ ਅਤੇ ਗ੍ਰਾਮੀਣ ਉੱਦਮੀਆਂ ਦੇ ਮਾਧਿਅਮ ਨਾਲ, ਖਾਦੀ ਸਮਾਵੇਸ਼ੀ ਵਿਕਾਸ, ਟਿਕਾਊ ਆਜੀਵਿਕਾ ਅਤੇ ਜ਼ਿੰਮੇਵਾਰ ਉਤਪਾਦਨ ਦਾ ਇੱਕ ਵਿਲੱਖਣ ਮਾਡਲ ਪੇਸ਼ ਕਰਦੀ ਹੈ।
*********
ਸੁਨੀਲ ਕੁਮਾਰ ਤਿਵਾਰੀ/ ਏਕੇ
(Release ID: 2321414)
ਵਿਜ਼ੀਟਰ ਕਾਊਂਟਰ : 5