ਵਿੱਤ ਮੰਤਰਾਲਾ
ਕੇਂਦਰੀ ਨਾਰਕੋਟਿਕਸ ਬਿਊਰੋ (ਸੀਬੀਐੱਨ) ਨੇ ਕੁੱਲੂ ਜ਼ਿਲ੍ਹੇ ਦੇ ਮਲਾਨਾ ਵਿਖੇ ਨਸ਼ਿਆਂ ਤੋਂ ਰੋਕਥਾਮ ਪ੍ਰਤੀ ਜਾਗਰੂਕਤਾ ਅਤੇ ਵਿਕਾਸ ਨੂੰ ਪ੍ਰੋਤਸਾਹਨ ਦੇਣ ਲਈ ਜਨ ਸੰਵਾਦ ਆਯੋਜਿਤ ਕੀਤਾ
Posted On:
07 OCT 2026 5:19PM by PIB Chandigarh
ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਮਾਲੀਆ ਵਿਭਾਗ ਅਧੀਨ ਕੇਂਦਰੀ ਨਾਰਕੋਟਿਕਸ ਬਿਊਰੋ (ਸੀਬੀਐੱਨ) ਨੇ 6 ਅਕਤੂਬਰ, 2026 ਨੂੰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਮਲਾਨਾ ਪਿੰਡ ਵਿਖੇ ਇੱਕ ਜਨ ਸੰਵਾਦ ਦਾ ਆਯੋਜਨ ਕੀਤਾ। ਇਹ ਆਯੋਜਨ ਯੁਵਾ ਰੱਖਿਆ ਪਹਿਲਕਦਮੀ ਅਧੀਨ ਸੀਬੀਐੱਨ ਦੀਆਂ ਨਿਵਾਰਕ ਕੋਸ਼ਿਸ਼ਾਂ ਅਤੇ ਰਾਸ਼ਟਰੀ ਨਾਰਕੋਟਿਕਸ ਡਰੱਗਸ ਐਂਡ ਸਾਈਕੋਟ੍ਰੌਪਿਕ ਸਬਸਟੈਂਸਿਸ (ਐੱਨਡੀਪੀਐੱਸ) ਨੀਤੀ, 2012 ਅਤੇ ਨਾਰਕੋਟਿਕਸ ਕੰਟਰੋਲ 2026-2029 ਦੇ ਵਿਜ਼ਨ ਦਸਤਾਵੇਜ਼ ਮੁਤਾਬਕ ਅਵੈਧ ਭੰਗ ਦੀ ਖੇਤੀ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਵਿਕਲਪਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਜਨਾਦੇਸ਼ ਨੂੰ ਪੂਰਾ ਕਰਨ ਦੀ ਦਿਸ਼ਾ ਵੱਲ ਇੱਕ ਪਹਿਲਕਦਮੀ ਸੀ।
ਇਹ ਪਹਿਲਕਦਮੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਸ਼ਾ ਮੁਕਤ ਭਾਰਤ ਦੇ ਵਿਜ਼ਨ ਨੂੰ ਅੱਗੇ ਵਧਾਉਣ ਅਤੇ ਨਿਰੰਤਰ ਨਿਵਾਰਕ ਜਾਗਰੂਕਤਾ, ਨੌਜਵਾਨਾਂ ਦੀ ਭਾਈਵਾਲੀ ਅਤੇ ਭਾਈਚਾਰਕ ਭਾਗੀਦਾਰੀ ਰਾਹੀਂ ਨਸ਼ਾ ਮੁਕਤ ਭਾਰਤ ਅਭਿਆਨ ਦੇ ਉਦੇਸ਼ਾਂ ਵਿੱਚ ਯੋਗਦਾਨ ਦੇਣ ਦੀ ਕੋਸ਼ਿਸ਼ ਹੈ।

ਮਲਾਨਾ ਪਿੰਡ ਵਿੱਚ ਜਨ ਸੰਵਾਦ ਦੌਰਾਨ ਕੇਂਦਰੀ ਨਾਰਕੋਟਿਕਸ ਬਿਊਰੋ ਦੇ ਅਧਿਕਾਰੀ ਅਤੇ ਮਲਾਨਾ ਪਿੰਡ ਦੇ ਲੋਕ।
ਮਲਾਨਾ ਪਿੰਡ ਆਪਣੀ ਵਿਸ਼ੇਸ਼ ਸੱਭਿਆਚਾਰਕ ਵਿਰਾਸਤ, ਰਵਾਇਤੀ ਭਾਈਚਾਰਕ ਸੰਸਥਾਨਾਂ ਅਤੇ ਅਵੈਧ ਭੰਗ ਉਤਪਾਦਨ ਦੇ ਖੇਤਰਾਂ ਨਾਲ ਆਪਣੇ ਲੰਬੇ ਸਮੇਂ ਦੇ ਜੁੜਾਅ ਲਈ ਜਾਣਿਆ ਜਾਂਦਾ ਹੈ। ‘ਜਨ ਸੰਵਾਦ’ ਪਹਿਲਕਦਮੀ ਅਧੀਨ, ਕੇਂਦਰੀ ਨਾਰਕੋਟਿਕਸ ਬਿਊਰੋ (ਸੀਬੀਐੱਨ) ਨੇ ਪੇਂਡੂ ਨੌਜਵਾਨਾਂ ਅਤੇ ਆਬਾਦੀ ਨੂੰ ਭੰਗ, ਚਰਸ ਅਤੇ ਹਸ਼ੀਸ਼ ਦੇ ਤੇਲ ਦੀ ਵਰਤੋਂ ਤੋਂ ਹੋਣ ਵਾਲੇ ਹਾਨੀਕਾਰਕ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਜਾਗਰੂਕਤਾ ਅਭਿਆਨ ਚਲਾਏ। ਨਾਲ ਹੀ, ਸੀਬੀਐੱਨ ਨੇ ਪਿੰਡ ਵਾਸੀਆਂ ਨੂੰ ਵੱਖ-ਵੱਖ ਵਿਭਾਗਾਂ ਦੁਆਰਾ ਸਮਰਥਿਤ ਵਿਕਲਪਿਕ ਵਿਕਾਸ ਅਤੇ ਫਸਲ ਅਭਿਆਸਾਂ ਅਤੇ ਟਿਕਾਊ ਰੋਜ਼ੀ ਰੋਟੀ ਮਾਡਲ ਅਪਣਾਉਣ ਲਈ ਪ੍ਰੋਤਸਾਹਿਤ ਕੀਤਾ।’
ਜਨ ਸੰਵਾਦ ਵਿੱਚ ਭਾਈਚਾਰੇ ਦੁਆਰਾ ਵਿਕਲਪਿਕ ਆਜੀਵਿਕਾ ਵਿਕਸਿਤ ਕਰਨ ਵਿੱਚ ਆਉਣ ਵਾਲੀਆਂ ਚੁਣੌਤੀਆਂ ਵੱਲ ਵੀ ਧਿਆਨ ਕੇਂਦ੍ਰਿਤ ਕੀਤਾ ਗਿਆ, ਜਿਸ ਵਿੱਚ ਸੇਬ ਦੀ ਖੇਤੀ ਵਿੱਚ ਮੁਸ਼ਕਲਾਂ, ਸੰਪਰਕ, ਬਜ਼ਾਰ ਸਬੰਧੀ ਅਤੇ ਖੇਤੀਬਾੜੀ ਉਤਪਾਦਾਂ ਲਈ ਉਚਿਤ ਮੁੱਲ ਵਰਗੀਆਂ ਸਮੱਸਿਆਵਾਂ ਸ਼ਾਮਲ ਸਨ। ਮਧੂ ਮੱਖੀ ਪਾਲਣ, ਪਸ਼ੂ ਪਾਲਣ ਅਤੇ ਦੁੱਧ ਉਤਪਾਦਨ ਨਾਲ ਸਬੰਧੀ ਗਤੀਵਿਧੀਆਂ, ਸੈਰ-ਸਪਾਟਾ ਅਤੇ ਹੋਰ ਸਥਾਨਕ ਤੌਰ ‘ਤੇ ਉਚਿਤ ਆਜੀਵਿਕਾ ਦੇ ਮੌਕਿਆਂ, ਅਵੈਂਧ ਭੰਗ ਦੀ ਖੇਤੀ ਦਾ ਸਥਾਨਕ ਵਾਤਾਵਰਣ ਉੱਪਰ ਪ੍ਰਭਾਵ, ਭੇਡਾਂ ਅਤੇ ਬੱਕਰੀਆਂ ਦੇ ਲਈ ਰਵਾਇਤੀ ਤੌਰ ‘ਤੇ ਉਪਲਬਧ ਚਾਰਗਾਹ ਖੇਤਰਾਂ ਦੀ ਘਾਟ ਅਤੇ ਜੰਗਲਾਂ ਦੀ ਕਟਾਈ ਬਾਰੇ ਚਰਚਾ ਵੀ ਕੀਤੀ ਗਈ।
ਜਨ ਸੰਵਾਦ ਦੌਰਾਨ ਸੀਬੀਐੱਨ ਟੀਮ ਅਤੇ ਸਥਾਨਕ ਭਾਈਚਾਰੇ ਨੂੰ ਵਿਵਹਾਰਕ ਚੁਣੌਤੀਆਂ ਦੇ ਨਾਲ-ਨਾਲ ਟਿਕਾਊ ਵਿਕਾਸ ਅਤੇ ਵਿਕਲਪਿਕ ਆਜੀਵਿਕਾ ਸਿਰਜਣਾ ਬਾਰੇ ਚਰਚਾ ਕਰਨ ਦਾ ਮੌਕਾ ਮਿਲਿਆ।

ਮਲਾਨਾ ਪਿੰਡ ਦੇ ਲੋਕਾਂ ਨੇ ਸਾਂਝੇ ਤੌਰ ‘ਤੇ ਨਸ਼ਿਆਂ ਦੀ ਵਰਤੋਂ ਤੋਂ ਗੁਰੇਜ਼ ਕਰਨ ਅਤੇ ਅਵੈਧ ਭੰਗ ਦੀ ਖੇਤੀ ਬੰਦ ਕਰਨ ਦਾ ਪ੍ਰਣ ਕੀਤਾ।
ਜਨ ਸੰਵਾਦ ਦੌਰਾਨ ਭਾਈਚਾਰੇ ਦੇ ਮੈਂਬਰਾਂ ਨੇ ਆਉਣ ਵਾਲੇ ਖੇਤੀ ਮੌਸਮ ਵਿੱਚ ਨਸ਼ਿਆਂ ਦੀ ਵਰਤੋਂ ਤੋਂ ਪਰਹੇਜ ਕਰਨ ਅਤੇ ਅਵੈਧ ਭੰਗ ਦੀ ਖੇਤੀ ਨੂੰ ਰੋਕਣ ਲਈ ਸਾਂਝੇ ਤੌਰ ‘ਤੇ ਪ੍ਰਣ ਲਿਆ, ਨਾਲ ਹੀ ਵਿਕਲਪਿਕ ਆਜੀਵਿਕਾ ਅਤੇ ਫਸਲੀ ਵਿਕਾਸ ਦੇ ਮੌਕਿਆਂ ਲਈ ਕੇਂਦਰੀ ਨਾਰਕੋਟਿਕਸ ਬਿਊਰੇ ਦੇ ਨਾਲ ਮਿਲ ਕੇ ਕੰਮ ਕਰਨ ਦਾ ਵੀ ਸੰਕਲਪ ਲਿਆ। ਸਕੂਲੀ ਬੱਚਿਆਂ ਨੇ ਵੀ ਨਸ਼ਾ ਮੁਕਤ ਰਹਿਣ ਅਤੇ ਇੱਕ ਸਿਹਤਮੰਦ ਅਤੇ ਨਸ਼ਾ ਮੁਕਤ ਭਾਈਚਾਰੇ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦਾ ਸੰਕਲਪ ਲਿਆ।

ਮਲਾਨਾ ਪਿੰਡ ਦੇ ਸਕੂਲੀ ਬੱਚਿਆਂ ਨੇ ਨਸ਼ਾ ਮੁਕਤ ਰਹਿਣ ਦੀ ਸਹੁੰ ਚੁੱਕੀ।
ਜਨ ਸੰਵਾਦ, ਨਿਵਾਰਕ ਜਾਗਰੂਕਤਾ, ਭਾਈਚਾਰਕ ਭਾਈਵਾਲੀ ਅਤੇ ਗੈਰ ਕਾਨੂੰਨੀ ਖੇਤੀ ਦੇ ਟਿਕਾਊ ਵਿਕਲਪਾਂ ਨੂੰ ਉਤਸ਼ਾਹਿਤ ਕਰਨ ‘ਤੇ ਕੇਂਦ੍ਰਿਤ ਵਿੱਤ ਮੰਤਰਾਲੇ ਦੇ ਨਿਰੰਤਰ ਯਤਨਾਂ ਨੂੰ ਦਰਸਾਉਂਦਾ ਹੈ।
*****
ਐੱਸਆਰ/ਕੇਟੀ/ਕੇਐੱਮਐੱਨ/ਏਕੇ
(Release ID: 2321406)
ਵਿਜ਼ੀਟਰ ਕਾਊਂਟਰ : 3