ਸਿੱਖਿਆ ਮੰਤਰਾਲਾ
azadi ka amrit mahotsav

ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖ਼ਰਤਾ ਵਿਭਾਗ ਨੇ PRASHAST (ਪ੍ਰਸ਼ਸਤ) ਰਾਹੀਂ ਸਮਾਵੇਸ਼ੀ ਸਿੱਖਿਆ ਸੰਵੇਦੀਕਰਣ ਮੌਡਿਊਲ ਦੀ ਦੇਸ਼ਵਿਆਪੀ ਸਕ੍ਰੀਨਿੰਗ ਆਯੋਜਿਤ ਕੀਤੀ


60,000 ਤੋਂ ਵੱਧ ਸਕੂਲਾਂ ਨੇ ਹਿੱਸਾ ਲਿਆ; 72 ਲੱਖ ਤੋਂ ਵੱਧ ਅਧਿਆਪਕ ਪਹਿਲਾਂ ਹੀ ਜਾਗਰੂਕ ਕੀਤੇ ਜਾ ਚੁੱਕੇ ਹਨ

Posted On: 08 OCT 2026 1:59PM by PIB Chandigarh

ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖ਼ਰਤਾ ਵਿਭਾਗ (DoSEL) ਨੇ ਦੇਸ਼ ਭਰ ਦੇ ਸਕੂਲਾਂ ਵਿੱਚ PRASHAST ਪੋਰਟਲ ਰਾਹੀਂ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ (CwSN) ਲਈ ਸਮਾਵੇਸ਼ੀ ਸਿੱਖਿਆ ‘ਤੇ 30 ਮਿੰਟ ਦੇ ਸੰਵੇਦੀਕਰਣ ਅਤੇ ਓਰੀਐਂਟੇਸ਼ਨ ਮੌਡਿਊਲ ਦੀ ਦੇਸ਼ਵਿਆਪੀ ਸਕ੍ਰੀਨਿੰਗ ਆਯੋਜਿਤ ਕੀਤੀ।

ਇਸ ਪਹਿਲਕਦਮੀ ਦਾ ਉਦੇਸ਼ ਸਮਾਵੇਸ਼ ਲਈ ‘ਸੰਪੂਰਨ ਸਕੂਲ’ ਦੇ ਦ੍ਰਿਸ਼ਟੀਕੋਣ ਨੂੰ ਹੁਲਾਰਾ ਦੇਣਾ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਧਿਆਪਕ, ਵਿਸ਼ੇਸ਼ ਅਧਿਆਪਕ ਅਤੇ ਨੌਨ-ਟੀਚਿੰਗ ਸਟਾਫ CwSN ਦੀਆਂ ਜ਼ਰੂਰਤਾਂ ਨੂੰ ਸਮਝਣ ਅਤੇ ਇੱਕ ਸੁਰੱਖਿਅਤ, ਪਹੁੰਚਯੋਗ ਅਤੇ ਸਹਾਇਕ ਸਕੂਲ ਦਾ ਮਾਹੌਲ ਬਣਾਉਣ ਵਿੱਚ ਯੋਗਦਾਨ ਦੇਣ।

ਇਹ ਮੌਡਿਊਲ ਵਿਵਹਾਰਕ ਉਦਾਹਰਣਾਂ ਅਤੇ ਇੰਟਰੈਕਟਿਵ ਗਤੀਵਿਧੀਆਂ ਦੀ ਵਰਤੋਂ ਕਰਦਾ ਹੈ ਤਾਂ ਜੋ ਸਕੂਲ ਦੇ ਕਰਮਚਾਰੀ ਉਚਿਤ ਅਤੇ ਸਨਮਾਨਜਨਕ ਤੌਰ –ਤਰੀਕੇ ਅਪਣਆ ਸਕਣ। ਇਹ 12 ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਇਸ ਨੂੰ ਸਕੂਲ ਦੇ ਹੈੱਡਸ, ਅਧਿਆਪਕਾਂ, ਵਿਸ਼ੇਸ਼ ਅਧਿਆਪਕਾਂ ਅਤੇ ਨੌਨ-ਟੀਚਿੰਗ ਸਟਾਫ (ਜਿਨ੍ਹਾਂ ਵਿੱਚ ਆਯਾ (aayahs), ਡਰਾਈਵਰ, ਕਲਰਕ, ਰਿਸੈਪਸ਼ਨਿਸਟਾਂ, ਡੀਨ ਅਤੇ ਵਾਰਡਨ ਸ਼ਾਮਲ ਹਨ) ਲਈ ਤਿਆਰ ਕੀਤਾ ਗਿਆ ਹੈ।

ਸਕੂਲੀ ਸਿੱਖਿਆ ਅਤੇ ਸਾਖ਼ਰਤਾ ਵਿਭਾਗ ਪਿਛਲੇ ਤਿੰਨ ਮਹੀਨਿਆਂ ਵਿੱਚ ‘ਪ੍ਰਸ਼ਸਤ’ ਰਾਹੀਂ ਸਮਾਵੇਸ਼ੀ ਸਿੱਖਿਆ ਦੇ ਸਬੰਧ ਵਿੱਚ ਸਧਾਰਣ ਅਧਿਆਪਕਾਂ ਨੂੰ ਨਿਰੰਤਰ ਜਾਗਰੂਕ ਕਰ ਰਿਹਾ ਹੈ। 72 ਲੱਖ ਤੋਂ ਵੱਧ ਅਧਿਆਪਕ ਪਹਿਲਾਂ ਤੋਂ ਹੀ ਇਸ ਸਮਰਪਿਤ ਮੌਡਿਊਲ ਰਾਹੀਂ ਜਾਗਰੂਕ ਕੀਤੇ ਜਾ ਚੁੱਕੇ ਹਨ। 

 ‘ਪ੍ਰਸ਼ਸਤ’ ਇੱਕ ਸਕੂਲ-ਅਧਾਰਿਤ ਡਿਜੀਟਲ ਟੂਲ ਹੈ, ਜਿਸ ਦੀ ਵਰਤੋਂ ਦਿਵਯਾਂਗਨ ਅਧਿਆਕਰ ਐਕਟ, 2016 (RPwD) ਦੇ ਤਹਿਤ ਆਉਣ ਵਾਲੀਆਂ ਸੰਭਾਵੀ ਦਿਵਯਾਂਗ ਸਬੰਧੀ ਸਥਿਤੀਆਂ ਵਾਲੇ ਬੱਚਿਆਂ ਦੀ ਪਛਾਣ ਕਰਨ ਲਈ ਕੀਤਾ ਜਾਂਦਾ ਹੈ। ਇਸ ਦੀ ਦੋ ਹਿੱਸਿਆਂ ਵਾਲੀ ਚੈੱਕਲਿਸਟ ਅਧਿਆਪਕਾਂ ਨੂੰ ਦੇਖੇ ਜਾ ਸਕਣ ਵਾਲੇ ਸੰਕੇਤਕਾਂ ਦੇ ਅਧਾਰ ‘ਤੇ ਵਿਦਿਆਰਥੀਆਂ ਦੀ ਸਕ੍ਰੀਨਿੰਗ ਕਰਨ ਵਿੱਚ ਸਮਰੱਥ ਬਣਾਉਂਦੀ ਹੈ, ਜਦਕਿ ਵਿਸ਼ੇਸ਼ ਅਧਿਆਪਕ ਮਾਮਲਿਆਂ ਦੀ ਤਸਦੀਕ ਕਰਦੇ ਹਨ ਅਤੇ ਜਿੱਥੋ ਲੋੜ ਹੋਵੇ, ਉੱਥੇ ਮੈਡੀਕਲ ਜਾਂਚ ਲਈ ਰੈਫਰਲ ਦੀ ਸੁਵਿਧਾ ਪ੍ਰਦਾਨ ਕਰਦੇ ਹਨ।

ਦੇਸ਼ਵਿਆਪੀ ਸਕ੍ਰੀਨਿੰਗ ਵਿੱਚ 60,000 ਤੋਂ ਵੱਧ ਸਕੂਲਾਂ ਨੇ ਹਿੱਸਾ ਲਿਆ ਅਤੇ ਇਸ ਮਹੀਨੇ ਦੌਰਾਨ ਭਾਗੀਦਾਰੀ ਹੋਰ ਵਧਣ ਦੀ ਉਮੀਦ ਹੈ।

ਇਹ ਪਹਿਲਕਦਮੀ ਇਸ ਗੱਲ ਨੂੰ ਮਜ਼ਬੂਤ ਕਰਦੀ ਹੈ ਕਿ ਸਮਾਵੇਸ਼ੀ ਸਿੱਖਿਆ ਇੱਕ ਸਮੂਹਿਕ ਜ਼ਿੰਮੇਵਾਰੀ ਹੈ। ਸਕੂਲ ਵਿੱਚ ਬੱਚੇ ਦਾ ਹਰ ਅਨੁਭਵ-ਭਾਵੇਂ ਉਹ ਕਲਾਸਰੂਮ ਅਤੇ ਦਫ਼ਤਰ  ਹੋਵੇ ਜਾਂ ਟ੍ਰਾਂਸਪੋਰਟ ਅਤੇ ਹੋਰ ਸਧਾਰਨ ਥਾਵਾਂ-ਉਨ੍ਹਾਂ ਦੇ ਸਮਾਵੇਸ਼ ਦੇ ਅਨੁਭਵ  ਵਿੱਚ ਯੋਗਦਾਨ ਦਿੰਦਾ ਹੈ। ਇਹ ਪਹਿਲਕਦਮੀ ਰਾਸ਼ਟਰੀ ਸਿੱਖਿਆ ਨੀਤੀ (NEP), 2020 ਅਤੇ RPwD ਐਕਟ, 2016 ਦੇ ਅਨੁਸਾਰ, ਸਮਾਨ, ਪਹੁੰਚਯੋਗ ਅਤੇ ਸਮਾਵੇਸ਼ੀ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਮੰਤਰਾਲੇ ਦੀਆਂ ਨਿਰੰਤਰ ਕੋਸ਼ਿਸ਼ਾਂ ਦਾ ਹਿੱਸਾ ਹੈ।

ਇਸ ਮੌਡਿਊਲ ਨੂੰ PRASHAST ਪੋਰਟਲ ਰਾਹੀਂ ਐਕਸੈੱਸ ਕੀਤਾ ਜਾ ਸਕਦਾ ਹੈ: https://prashast.education.gov.in/ 

 

*******

ਏਐੱਮ/ਏਵੀ/ਸ਼ੀਨਮ ਜੈਨ


(Release ID: 2320879) ਵਿਜ਼ੀਟਰ ਕਾਊਂਟਰ : 2