ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸ਼੍ਰੀ ਮਾਤਾ ਅੰਮ੍ਰਿਤਾਨੰਦਮਈ ਜੀ ਦਾ ਲੇਖ ਸਾਂਝਾ ਕੀਤਾ, ਜਿਸ ਵਿੱਚ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਕਰਦਿਆਂ ਖੁਸ਼ਹਾਲ ਭਾਰਤ ਲਈ ਪੀਐੱਮ ਮੋਦੀ ਦੀ ਦੂਰ-ਅੰਦੇਸ਼ੀ ਸੋਚ ’ਤੇ ਚਾਨਣਾ ਪਾਇਆ ਗਿਆ
Posted On:
08 OCT 2026 10:43AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਮਾਤਾ ਅੰਮ੍ਰਿਤਾਨੰਦਮਈ ਜੀ ਵੱਲੋਂ ਲਿਖਿਆ ਗਿਆ ਲੇਖ ਸਾਂਝਾ ਕੀਤਾ ਹੈ।
ਇਸ ਲੇਖ ਵਿੱਚ ਸ਼੍ਰੀ ਮਾਤਾ ਅੰਮ੍ਰਿਤਾਨੰਦਮਈ ਜੀ ਨੇ ਦੇਸ਼ ਦੀ ਸੱਭਿਆਚਾਰਕ ਵਿਰਾਸਤ ਨੂੰ ਸਾਂਭਦਿਆਂ ਖ਼ੁਸ਼ਹਾਲ ਭਾਰਤ ਸਿਰਜਣ ਦੀ ਪ੍ਰਧਾਨ ਮੰਤਰੀ ਦੀ ਦੂਰ-ਅੰਦੇਸ਼ੀ ਸੋਚ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਇਸ ਵਿੱਚ ਸਿੱਖਿਆ, ਸਿਹਤ ਅਤੇ ਸਾਫ਼-ਸਫ਼ਾਈ ਦੀਆਂ ਕੋਸ਼ਿਸ਼ਾਂ ਦੇ ਨਾਲ-ਨਾਲ ਸਮਾਜਿਕ ਸੁਧਾਰਾਂ, ਸਵੱਛਤਾ, ਮਹਿਲਾ ਸ਼ਕਤੀਕਰਨ, ਨੌਜਵਾਨਾਂ ਅਤੇ ਵਾਤਾਵਰਣ ’ਤੇ ਉਨ੍ਹਾਂ ਵੱਲੋਂ ਦਿੱਤੇ ਗਏ ਖ਼ਾਸ ਧਿਆਨ ਦਾ ਜ਼ਿਕਰ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਪੋਸਟ ਕੀਤਾ:
“ਸ਼੍ਰੀ ਮਾਤਾ ਅੰਮ੍ਰਿਤਾਨੰਦਮਈ ਜੀ ਨੇ ਦੇਸ਼ ਦੀ ਸੱਭਿਆਚਾਰਕ ਵਿਰਾਸਤ ਨੂੰ ਸਾਂਭਦਿਆਂ ਖ਼ੁਸ਼ਹਾਲ ਭਾਰਤ ਸਿਰਜਣ ਦੀ ਪੀਐੱਮ @narendramodi ਦੀ ਦੂਰ-ਅੰਦੇਸ਼ੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ।
ਉਨ੍ਹਾਂ ਨੇ ਸਿੱਖਿਆ, ਸਿਹਤ ਅਤੇ ਸਾਫ਼-ਸਫ਼ਾਈ ਦੀਆਂ ਕੋਸ਼ਿਸ਼ਾਂਦੇ ਨਾਲ-ਨਾਲ ਸਮਾਜਿਕ ਸੁਧਾਰਾਂ, ਸਵੱਛਤਾ, ਮਹਿਲਾ ਸ਼ਕਤੀਕਰਨ, ਨੌਜਵਾਨਾਂ ਅਤੇ ਵਾਤਾਵਰਣ ’ਤੇ ਪੀਐੱਮ ਮੋਦੀ ਵੱਲੋਂ ਦਿੱਤੇ ਗਏ ਧਿਆਨ ’ਤੇ ਚਾਨਣਾ ਪਾਇਆ ਹੈ।
ਜ਼ਰੂਰ ਪੜ੍ਹੋ!”
*************
ਐੱਮਜੇਪੀਐੱਸ/ਐੱਸਐੱਸ/ਪੀਆਰਕੇ
(Release ID: 2320823)
ਵਿਜ਼ੀਟਰ ਕਾਊਂਟਰ : 2
Read this release in:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Tamil
,
Telugu
,
Kannada
,
Malayalam