ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਸਰਕਲ ਲੈਵਲ ਡਾਕ ਅਦਾਲਤ 28 ਅਕਤੂਬਰ ਨੂੰ ਆਯੋਜਿਤ ਕੀਤੀ ਜਾਵੇਗੀ
Posted On:
07 OCT 2026 1:59PM by PIB Chandigarh
ਡਾਕ ਵਿਭਾਗ ਦੇ ਦਿੱਲੀ ਸਰਕਲ ਦੁਆਰਾ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ/ਦਿੱਲੀ ਰਾਜ ਦੇ ਅਧੀਨ ਡਾਕ ਸੇਵਾਵਾਂ ਨਾਲ ਸਬੰਧਿਤ ਸ਼ਿਕਾਇਤਾਂ ਨਾਲ ਨਜਿੱਠਣ ਲਈ ਮਾਸਿਕ ਡਾਕ ਅਦਾਲਤ ਦਾ ਆਯੋਜਨ 28 ਅਕਤੂਬਰ 2026 (ਬੁੱਧਵਾਰ) ਨੂੰ ਸਵੇਰੇ 11:00 ਵਜੇ ਕੀਤਾ ਜਾਵੇਗਾ। ਇਸ ਡਾਕ ਅਦਾਲਤ ਦਾ ਆਯੋਜਨ ਮੁੱਖ ਪੋਸਟਮਾਸਟਰ ਜਨਰਲ, ਦਿੱਲੀ ਸਰਕਲ ਦੇ ਦਫ਼ਤਰ ਵਿੱਚ ਕੀਤਾ ਜਾਵੇਗਾ। ਇਹ ਦਫ਼ਤਰ ਨਵੀਂ ਦਿੱਲੀ ਦੇ ਝੰਡੇਵਾਲਾਨ ਮੈਟਰੋ ਸਟੇਸ਼ਨ ਦੇ ਨੇੜੇ ਮੇਘਦੂਤ ਭਵਨ ਦੀ ਤੀਜੀ ਮੰਜਿਲ ‘ਤੇ ਹੈ।
ਮੁੱਖ ਪੋਸਟਮਾਸਟਰ ਜਨਰਲ, ਦਿੱਲੀ ਸਰਕਲ ਦੇ ਦਫ਼ਤਰ ਡਾਕ ਅਦਾਲਤ ਵਿੱਚ ਹਰੇਕ ਸ਼ਿਕਾਇਤਕਰਤਾ ਦੀ ਨਿਜੀ ਤੌਰ 'ਤੇ ਸੁਣਵਾਈ ਕਰੇਗਾ ਅਤੇ ਜਨਤਾ ਦੀਆਂ ਸ਼ਿਕਾਇਤਾਂ/ਸਮੱਸਿਆਵਾਂ ਦਾ ਨਿਪਟਾਰਾ ਕਰੇਗਾ। ਡਾਕ ਅਦਾਲਤ ਦਾ ਉਦੇਸ਼ ਜਨਤਾ ਦੀਆਂ ਸ਼ਿਕਾਇਤਾਂ/ਸਮੱਸਿਆਵਾਂ ਦੀ ਨਿਜੀ ਤੌਰ 'ਤੇ ਸੁਣਵਾਈ ਕਰਨਾ ਅਤੇ ਉਨ੍ਹਾਂ ਦਾ ਮੌਕੇ 'ਤੇ ਹੀ ਨਿਪਟਾਰਾ ਕਰਨਾ ਹੈ।
ਡਾਕ ਸੇਵਾਵਾਂ ਨਾਲ ਸਬੰਧਿਤ ਸ਼ਿਕਾਇਤਾਂ ਸਹਾਇਕ ਨਿਰਦੇਸ਼ਕ (ਸੀਐੱਸ), ਮੁੱਖ ਪੋਸਟਮਾਸਟਰ ਜਨਰਲ ਦੇ ਦਫ਼ਤਰ, ਦਿੱਲੀ ਸਰਕਲ, ਨਵੀਂ ਦਿੱਲੀ 110001 ਨੂੰ 19 ਅਕਤੂਬਰ 2026 (ਸੋਮਵਾਰ) ਤੱਕ ਜ਼ਰੂਰ ਪ੍ਰਾਪਤ ਹੋ ਜਾਣੀਆਂ ਚਾਹੀਦੀਆਂ ਹਨ। ਨਿਰਧਾਰਿਤ ਮਿਤੀ ਤੋਂ ਬਾਅਦ ਪ੍ਰਾਪਤ ਸ਼ਿਕਾਇਤਾਂ 'ਤੇ ਡਾਕ ਅਦਾਲਤ ਵਿੱਚ ਵਿਚਾਰ ਨਹੀਂ ਕੀਤਾ ਜਾਵੇਗਾ।
ਸ਼ਿਕਾਇਤ ਠੋਸ ਅਤੇ ਸੰਖੇਪ ਹੋਣੀ ਚਾਹੀਦੀ ਹੈ। ਆਮ ਪ੍ਰਕਿਰਤੀ ਦੀਆਂ ਸ਼ਿਕਾਇਤਾਂ ਅਤੇ ਨੀਤੀਗਤ ਮਾਮਲਿਆਂ ਨਾਲ ਸਬੰਧਿਤ ਸ਼ਿਕਾਇਤਾਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਸਰਕਲ ਪੱਧਰੀ ਡਾਕ ਅਦਾਲਤ ਸਿਰਫ਼ ਉਨ੍ਹਾਂ ਹੀ ਸ਼ਿਕਾਇਤਾਂ ਲਈ ਹੈ, ਜਿਨ੍ਹਾਂ ਨੂੰ ਡਿਵੀਜ਼ਨਲ ਪੱਧਰੀ ਡਾਕ ਅਦਾਲਤ ਵਿੱਚ ਚੁੱਕਿਆ ਗਿਆ ਸੀ, ਪਰ ਜਿਨ੍ਹਾਂ ਦਾ ਅਜੇ ਤੱਕ ਨਿਪਟਾਰਾ/ਸਮਾਧਾਨ ਨਹੀਂ ਹੋਇਆ ਹੈ।
****
ਏਐੱਮਕੇ/ਐੱਮਏ/ਐੱਸਜੇ
(Release ID: 2320274)
ਵਿਜ਼ੀਟਰ ਕਾਊਂਟਰ : 4