ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਭਾਰਤ ਨੇ COP31 ਤੋਂ ਪਹਿਲਾਂ ਅਨੁਕੂਲਨ, ਘਟਾਉਣ ਅਤੇ ਲਾਗੂ ਕਰਨ ਦੇ ਸਾਧਨਾਂ 'ਤੇ ਬਰਾਬਰ ਧਿਆਨ ਦੇਣ ਦਾ ਸੱਦਾ ਦਿੱਤਾ


'ਸਾਰਿਆਂ ਲਈ ਇੱਕ ਬਰਾਬਰ' ਪਹੁੰਚ ਨਹੀਂ ਹੋ ਸਕਦੀ; ਅਰਥਪੂਰਨ ਅਤੇ ਟਿਕਾਊ ਜਲਵਾਯੂ ਕਾਰਵਾਈ ਲਈ ਇਕੁਇਟੀ ਅਤੇ ਸੀਬੀਡੀਆਰ-ਆਰਸੀ ਜ਼ਰੂਰੀ: ਸ਼੍ਰੀ ਭੂਪੇਂਦਰ ਯਾਦਵ

ਭਾਰਤ ਨੇ ਪ੍ਰਸ਼ਾਂਤ ਖੇਤਰ ਵਿੱਚ ਭਾਗੀਦਾਰ ਦੇਸ਼ਾਂ ਨਾਲ ਤਟਵਰਤੀ ਅਨੁਕੂਲਨ ਸਮਰੱਥਾ ਅਤੇ ਪੁਲਾੜ-ਅਧਾਰਿਤ ਮੁਹਾਰਤ ਸਾਂਝੀ ਕਰਨ ਦੀ ਪੇਸ਼ਕਸ਼ ਕੀਤੀ

Posted On: 06 OCT 2026 4:22PM by PIB Chandigarh

ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਆਸਟ੍ਰੇਲੀਆ, ਫਿਜੀ ਅਤੇ ਤੁਵਾਲੂ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ UNFCCC ਦੀਆਂ Pre-COP31 ਮੀਟਿੰਗਾਂ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਕਰ ਰਹੇ ਹਨ।

ਫਿਜੀ ਵਿੱਚ ਆਯੋਜਿਤ ਆਗੂਆਂ ਦੇ ਪੂਰਨ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਯਾਦਵ ਨੇ ਅੱਜ ਸੱਦਾ ਦਿੱਤਾ ਕਿ ਜਿਵੇਂ-ਜਿਵੇਂ ਦੁਨੀਆ COP31 ਵੱਲ ਵੱਧ ਰਹੀ ਹੈ, ਸਾਨੂੰ ਅਨੁਕੂਲਨ, ਘਟਾਉਣ ਅਤੇ ਲਾਗੂ ਕਰਨ ਦੇ ਸਾਧਨਾਂ ‘ਤੇ ਬਰਾਬਰ ਧਿਆਨ ਦੇਣਾ ਹੋਵੇਗਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵੱਖ-ਵੱਖ ਦੇਸ਼ਾਂ ਵਿੱਚ ਅਰਥਪੂਰਨ ਅਤੇ ਟਿਕਾਊ ਜਲਵਾਯੂ ਕਾਰਵਾਈ ਲਈ ਸਮਾਨਤਾ ਅਤੇ ਸਾਂਝੀਆਂ ਪਰ ਵਿਭਿੰਨ ਜ਼ਿੰਮੇਵਾਰੀਆਂ ਅਤੇ ਸਬੰਧਿਤ ਸਮਰੱਥਾਵਾਂ (ਸੀਬੀਡੀਆਰ-ਆਰਸੀ) ਦੇ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ।

ਸ਼੍ਰੀ ਯਾਦਵ ਨੇ ਜ਼ੋਰ ਦੇ ਕੇ ਕਿਹਾ ਕਿ ਜਲਵਾਯੂ ਕਾਰਵਾਈ ਲਈ "ਸਾਰਿਆਂ ਲਈ ਇੱਕ ਹੀ ਰਾਹ" ਨਹੀਂ ਹੋ ਸਕਦਾ। ਉਨ੍ਹਾਂ ਨੇ ਉਜ਼ਾਗਰ ਕੀਤਾ ਕਿ ਖੇਤਰ ਦੀਆਂ ਉੱਭਰਦੀਆਂ ਚੁਣੌਤੀਆਂ ਦੇ ਸਮਾਧਾਨ ਲੱਭਣ ਲਈ ਸਥਾਨਕ ਅਧਿਐਨ ਅਤੇ ਮੁਲਾਂਕਣ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਸਮਾਧਾਨ ਹੀ ਜ਼ਰੂਰੀ ਘਟਾਉਣ ਅਤੇ ਅਨੁਕੂਲਨ ਉਪਾਵਾਂ ਅਤੇ ਉਨ੍ਹਾਂ ਲਈ ਲੋੜੀਂਦੇ ਸਰੋਤਾਂ ਦਾ ਸੰਕੇਤ ਦਿੰਦੇ ਹਨ।

ਕੇਂਦਰੀ ਮੰਤਰੀ ਨੇ ਕਿਹਾ ਕਿ ਆਪਣੇ ਵਿਸ਼ਾਲ ਤਟਰੇਖਾ ਅਤੇ ਟਾਪੂਆਂ ਦੇ ਨਾਲ ਭਾਰਤ ਪ੍ਰਸ਼ਾਂਤ ਖੇਤਰ ਦੇ ਦ੍ਵੀਪ ਦੇਸ਼ਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਪੂਰੀ ਤਰ੍ਹਾਂ ਸਮਝਦਾ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਭਾਰਤ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ), ਰਾਸ਼ਟਰੀ ਸਸਟੇਨੇਬਲ ਕੋਸਟਲ ਮੈਨੇਜਮੈਂਟ ਕੇਂਦਰ (ਐੱਨਸੀਐੱਸਸੀਐੱਮ) ਅਤੇ ਰਾਸ਼ਟਰੀ ਤਟਰੇਖਾ ਖੋਜ ਕੇਂਦਰ (ਐੱਨਸੀਸੀਆਰ) ਵਰਗੇ ਪ੍ਰਮੁੱਖ ਸੰਸਥਾਨਾਂ ਰਾਹੀਂ ਸਮੁੰਦਰੀ ਵਿਗਿਆਨ ਦੇ ਖੇਤਰ ਵਿੱਚ ਇੱਕ ਵਿਸ਼ਾਲ ਗਿਆਨ ਅਧਾਰ ਅਤੇ ਮੁਹਾਰਤ ਹਾਸਲ ਕੀਤੀ ਹੈ।

ਸ਼੍ਰੀ ਯਾਦਵ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਭਾਰਤ ਨੇ ਤਟਵਰਤੀ ਦੇ ਕਮਜ਼ੋਰ ਮੁਲਾਂਕਣ, ਤਟਵਰਤੀ ਤਬਦੀਲੀਆਂ ਦੀ ਮੈਪਿੰਗ, ਸਮੁੰਦਰੀ ਸਥਾਨਕ ਯੋਜਨਾਬੰਦੀ, ਤਟਵਰਤੀ ਖੇਤਰਾਂ ਦੀ ਏਕੀਕ੍ਰਿਤ ਪ੍ਰਬੰਧਨ ਯੋਜਨਾਵਾਂ ਦੇ ਵਿਕਾਸ ਅਤੇ "ਨੀਲੀ" ਅਰਥਵਿਵਸਥਾ ਦੀ ਸਮਰੱਥਾਵਾਂ ਦੀ ਵਰਤੋਂ ਕਰਨ ਵਿੱਚ ਮੁਹਾਰਤ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਭਾਰਤ ਆਪਣੇ ਸਪੇਸ ਈਕੋਸਿਸਟਮ, ਧਰਤੀ ਨਿਰੀਖਣ ਸਮਰੱਥਾਵਾਂ ਅਤੇ ਪੁਲਾੜ-ਅਧਾਰਿਤ ਐਪਲੀਕੇਸ਼ਨਾਂ ਦੀ ਵਰਤੋਂ ਤਟਵਰਤੀ ਦੀ ਨਿਗਰਾਨੀ ਡੁੱਬਣ ਦੇ ਮੁਲਾਂਕਣ, ਚੱਕਰਵਾਤ ਅਤੇ ਅਤਿਅੰਤ ਮੌਸਮ ਦੇ ਹਾਲਾਤਾਂ ਬਾਰੇ ਮੁਢਲੀ ਚੇਤਾਵਨੀ ਅਤੇ ਜਲਵਾਯੂ ਜੋਖਮ ਦੇ ਮੁਲਾਂਕਣ ਲਈ ਕਰ ਰਿਹਾ ਹੈ। ਉਨ੍ਹਾਂ ਇਸ ਗਿਆਨ ਅਤੇ ਮੁਹਾਰਤ ਨੂੰ ਆਪਣੇ ਪ੍ਰਸ਼ਾਂਤ ਖੇਤਰ ਦੇ ਸਾਂਝੇਦਾਰਾਂ ਨਾਲ ਸਾਂਝਾ ਕਰਨ ਦੀ ਪੇਸ਼ਕਸ਼ ਕੀਤੀ।

ਸ਼੍ਰੀ ਯਾਦਵ ਨੇ ਕਿਹਾ ਕਿ ਭਾਰਤ ਹਮੇਸ਼ਾ ਆਪਣੇ ਪ੍ਰਸ਼ਾਂਤ ਖੇਤਰ ਦੇ ਸਾਂਝੇਦਾਰਾਂ ਨਾਲ ਮਜ਼ਬੂਤੀ ਨਾਲ ਖੜ੍ਹਾ ਰਿਹਾ ਹੈ ਅਤੇ ਉਨ੍ਹਾਂ ਦੇ ਨਾਲ ਸਿਹਤ ਅਤੇ ਤੰਦਰੁਸਤੀ, ਨਵਿਆਉਣਯੋਗ ਊਰਜਾ, ਮਜ਼ਬੂਤ ਬੁਨਿਆਦੀ ਢਾਂਚਾ, ਮੁਢਲੀ ਚੇਤਾਵਨੀ, ਸੂਚਨਾ ਤਕਨਾਲੋਜੀ, ਖੇਤੀਬਾੜੀ ਅਤੇ ਸਮਰੱਥਾ ਨਿਰਮਾਣ ਸਮੇਤ ਵੱਖ-ਵੱਖ ਖੇਤਰਾਂ ਵਿੱਚ ਮਿਲ ਕੇ ਕੰਮ ਕਰ ਰਿਹਾ ਹੈ। ਤੁਵਾਲੂ ਦੇ ਆਪਣੇ ਦੌਰੇ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਯਾਦਵ ਨੇ ਕਿਹਾ ਕਿ ਤੁਵਾਲੂ ਤਟਵਰਤੀ ਅਨੁਕੂਲਨ ਪ੍ਰੋਜੈਕਟ ਇਸ ਗੱਲ ਦਾ ਇੱਕ ਸ਼ਾਨਦਾਰ ਉਦਾਹਰਣ ਹੈ ਕਿ ਕਿਵੇਂ ਅੰਤਰਰਾਸ਼ਟਰੀ ਸਹਿਯੋਗ - ਖਾਸ ਕਰਕੇ ਲਾਗੂ ਕਰਨ ਦੇ ਮਾਧਿਅਮਾਂ ਦੀ ਵਿਵਸਥਾ - ਜ਼ਮੀਨ 'ਤੇ ਠੋਸ ਤੌਰ ‘ਤੇ ਜਲਵਾਯੂ-ਮਜ਼ਬੂਤੀ ਵਧਾਉਣ ਵਿੱਚ ਯੋਗਦਾਨ ਦੇ ਸਕਦਾ ਹੈ। ਕੇਂਦਰੀ ਮੰਤਰੀ ਨੇ ਦੁਹਰਾਇਆ ਕਿ ਇਸ ਅਨੁਭਵ ਨੇ ਉੱਭਰਦੀਆਂ ਜਲਵਾਯੂ ਚੁਣੌਤੀਆਂ ਲਈ ਸਥਾਨਕ ਸਮਾਧਾਨ ਲੱਭਣ ਦੇ ਮਹੱਤਵ ਨੂੰ ਹੋਰ ਮਜ਼ਬੂਤ ​​ਕੀਤਾ ਹੈ।

Pre-COP ਸਲਾਨਾ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਸੰਮੇਲਨ (UNCCC) ਤੋਂ ਕੁਝ ਹਫ਼ਤੇ ਪਹਿਲਾਂ ਆਯੋਜਿਤ ਕੀਤੇ ਜਾਣ ਵਾਲੀ ਇੱਕ ਤਿਆਰੀ ਮੀਟਿੰਗ ਹੈ। ਇਸ ਸਾਲ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਸੰਮੇਲਨ ਨਵੰਬਰ ਮਹੀਨੇ ਵਿੱਚ ਅੰਤਾਲਯਾ, ਤੁਰਕੀ ਵਿੱਚ ਆਯੋਜਿਤ ਕੀਤਾ ਜਾਵੇਗਾ।

*****

ਵੀਐੱਮ/ਜੀਐੱਸ/ਏਕੇ


(Release ID: 2320189) ਵਿਜ਼ੀਟਰ ਕਾਊਂਟਰ : 9