ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਕੈਬਨਿਟ ਨੇ ਏਕੀਕ੍ਰਿਤ ਟ੍ਰਾਂਸਪੋਰਟ ਅਤੇ ਲੌਜਿਸਟਿਕਸ ਅਥਾਰਿਟੀ ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ

Posted On: 06 OCT 2026 3:09PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੈਬਨਿਟ ਨੇ ਅੱਜ ਟ੍ਰਾਂਸਪੋਰਟ ਅਤੇ ਲੌਜਿਸਟਿਕਸ ਦੇ ਵਿਆਪਕ ਖੇਤਰਾਂ ਅੰਦਰ ਖੋਜ, ਯੋਜਨਾ, ਮੁਲਾਂਕਣ, ਨਿਗਰਾਨੀ ਅਤੇ ਪ੍ਰਭਾਵ ਦੇ ਮੁਲਾਂਕਣ ਨੂੰ ਮਜ਼ਬੂਤ ਕਰਨ ਲਈ ਏਕੀਕ੍ਰਿਤ ਟ੍ਰਾਂਸਪੋਰਟ ਅਤੇ ਲੌਜਿਸਟਿਕਸ ਅਥਾਰਿਟੀ (ਆਈਟੀਐੱਲਏ) ਨਾਮ ਨਾਲ ਇੱਕ ਸਪੈਸ਼ਲ ਪਰਪਜ਼ ਵ੍ਹੀਕਲ (ਐੱਸਪੀਵੀ) ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਹੈ। 

ਇਸ ਦਾ ਉਦੇਸ਼ ਟ੍ਰਾਂਸਪੋਰਟ ਨਾਲ ਸਬੰਧਿਤ ਵੱਖ-ਵੱਖ ਮੰਤਰਾਲਿਆਂ ਅਤੇ ਏਜੰਸੀਆਂ ਵਿੱਚ ਖੰਡਿਤ ਯੋਜਨਾਬੰਦੀ ਅਤੇ ਲਾਗੂਕਰਨ ਨਾਲ ਪੈਦਾ ਹੋਈਆਂ ਲੰਬੇ ਸਮੇਂ ਦੀਆਂ ਚੁਣੌਤੀਆਂ ਦਾ ਸਮਾਧਾਨ ਕਰਨਾ ਹੈ। ਆਈਟੀਐੱਲਏ ਰਾਹੀਂ ਬਿਹਤਰ ਤਾਲਮੇਲ ਅਤੇ ਬਹੁ-ਪੱਖੀ ਏਕੀਕਰਣ ਨੂੰ ਹੁਲਾਰਾ ਦੇ ਕੇ ਭਾਰਤ ਵਿੱਚ ਟ੍ਰਾਂਸਪੋਰਟ ਸਬੰਧੀ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਕਾਰਜਕੁਸ਼ਲਤਾ, ਸਥਿਰਤਾ ਅਤੇ ਪ੍ਰਭਾਵਸ਼ੀਲਤਾ ਵਿੱਚ ਵਾਧਾ ਹੋਣ ਦੀ ਉਮੀਦ ਹੈ। 

ਆਈਟੀਐੱਲਏ ਦੀਆਂ ਹੇਠਾਂ ਲਿਖਿਆਂ ਪ੍ਰਮੁੱਖ ਭੂਮਿਕਾਵਾਂ ਅਤੇ ਜਵਾਬਦੇਹ ਹੋਣਗੇ:

  • ਰਾਸ਼ਟਰੀ ਪੱਧਰ ਦੀ ਸਰਬਉੱਚ ਸੰਸਥਾ: ਆਈਟੀਐੱਲਏ ਏਕੀਕ੍ਰਿਤ ਟ੍ਰਾਂਸਪੋਰਟ ਅਤੇ ਲੌਜਿਸਟਿਕਸ ਯੋਜਨਾ, ਖੋਜ, ਪ੍ਰੋਜੈਕਟ ਮੁਲਾਂਕਣ ਅਤੇ ਨਿਗਰਾਨੀ, ਨੀਤੀਗਤ ਸਮਰਥਨ ਅਤੇ ਡੇਟਾ ਵਿਸ਼ਲੇਸ਼ਣ ਲਈ ਸਰਬਉੱਚ ਸੰਸਥਾ ਵਜੋਂ ਕੰਮ ਕਰੇਗੀ।

  • ਲੰਬੇ ਸਮੇਂ ਤੋਂ ਨੈਸ਼ਨਲ ਟ੍ਰਾਂਸਪੋਰਟ ਮਾਸਟਰ ਪਲਾਨ: ਆਈਟੀਐੱਲਏ 10 ਸਾਲ ਜਾਂ ਉਸ ਤੋਂ ਵੱਧ ਦੀ ਯੋਜਨਾ ਮਿਆਦ ਨਾਲ ਵਿਆਪਕ ਨੈਸ਼ਨਲ ਟ੍ਰਾਂਸਪੋਰਟ ਮਾਸਟਰ ਪਲਾਨ ਤਿਆਰ ਕਰੇਗੀ ਜਿਸ ਵਿੱਚ ਸੜਕਾਂ, ਰੇਲਵੇ, ਬੰਦਰਗਾਹਾਂ ਅਤੇ ਸਮੁੰਦਰੀ ਆਵਾਜਾਈ, ਸ਼ਹਿਰੀ ਹਵਾਬਾਜ਼ੀ, ਅੰਦਰੂਨੀ ਜਲ-ਮਾਰਗ, ਤਟਵਰਤੀ ਸਮੁੰਦਰੀ ਆਵਾਜਾਈ, ਸ਼ਹਿਰੀ ਗਤੀਸ਼ੀਲਤਾ ਅਤੇ ਲੌਜਿਸਟਿਕਸ ਵਿਵਸਥਾ ਸ਼ਾਮਲ ਹੋਣਗੀਆਂ।

  • ਏਕੀਕ੍ਰਿਤ ਯੋਜਨਾਬੰਦੀ ਢਾਂਚਾ: ITLA ਟ੍ਰਾਂਸਪੋਰਟ ਮੰਤਰਾਲਿਆਂ ਦੀਆਂ ਛੋਟੀ ਮਿਆਦ ਦੀਆਂ ਖੇਤਰੀ ਯੋਜਨਾਵਾਂ (ਲਗਭਗ 5 ਸਾਲ) ਅਤੇ ਸਲਾਨਾ ਯੋਜਨਾਵਾਂ ਦਾ ਮੁਲਾਂਕਣ ਕਰੇਗੀ ਤਾਂ ਜੋ ਨੈਸ਼ਨਲ ਟ੍ਰਾਂਸਪੋਰਟ ਮਾਸਟਰ ਪਲਾਨ ਨਾਲ ਇਕਸਾਰਤਾ ਅਤੇ ਦਿਸ਼ਾ ਯਕੀਨੀ ਬਣਾਈ ਜਾ ਸਕੇ ਅਤੇ ਮਲਟੀ-ਮਾਡਲ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾ ਸਕੇ। 

  • ਪ੍ਰਮੁੱਖ ਪ੍ਰੋਜੈਕਟਾਂ ਦਾ ਤਕਨੀਕੀ ਮੁਲਾਂਕਣ: ITLA ਭਾਰਤ ਸਰਕਾਰ ਦੀ 500 ਕਰੋੜ ਰੁਪਏ ਜਾਂ ਉਸ ਤੋਂ ਵੱਧ ਲਾਗਤ ਵਾਲੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਤਕਨੀਕੀ ਮੁਲਾਂਕਣ ਕਰੇਗੀ। ਉਨ੍ਹਾਂ ਦਾ ਵਿੱਤੀ ਮੁਲਾਂਕਣ ਮੌਜੂਦਾ ਵਿੱਤੀ ਮੁਲਾਂਕਣ ਵਿਧੀ ਰਾਹੀਂ ਕੀਤਾ ਜਾਂਦਾ ਰਹੇਗਾ।

  • ਨਿਗਰਾਨੀ ਅਤੇ ਪ੍ਰਭਾਵ ਮੁਲਾਂਕਣ: ITLA 500 ਕਰੋੜ ਰੁਪਏ ਤੋਂ ਵੱਧ ਦੀ ਆਵਾਜਾਈ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੇ ਲਾਗੂਕਰਨ ਦੀ ਨਿਗਰਾਨੀ ਕਰੇਗੀ ਅਤੇ ਵੱਖ-ਵੱਖ ਸਮੱਸਿਆਵਾਂ ਦੇ ਸਮਾਧਾਨ ਲਈ ਤਾਲਮੇਲ ਵਿਧੀ ਪ੍ਰਦਾਨ ਕਰੇਗੀ ਅਤੇ ਇਨ੍ਹਾਂ ਪ੍ਰੋਜੈਕਟਾਂ ਦੇ ਲਾਗੂਕਰਨ ਤੋਂ ਬਾਅਦ ਦੇ ਪ੍ਰਭਾਵ ਦਾ ਮੁਲਾਂਕਣ ਦਾ ਕੰਮ ਕਰੇਗੀ।

  • ਨੈਸ਼ਨਲ ਟ੍ਰਾਂਸਪੋਰਟ ਡੇਟਾ ਰਿਪੋਜ਼ਟਰੀ (NTDR): ITLA GSTN ਈ-ਵੇਅ ਬਿਲ, FASTags, ਵਾਹਨਾਂ, GPS-ਅਧਾਰਿਤ ਪ੍ਰਣਾਲੀਆਂ, ਸ਼ਹਿਰੀ ਟ੍ਰੈਫਿਕ ਪ੍ਰਬੰਧਨ ਪ੍ਰਣਾਲੀਆਂ ਅਤੇ ਹੋਰ ਸਬੰਧਿਤ ਡੇਟਾਬੇਸਾਂ ਸਮੇਤ ਕਈ ਸਰੋਤਾਂ ਤੋਂ ਸਬੰਧਿਤ ਟ੍ਰਾਂਸਪੋਰਟ ਅਤੇ ਲੌਜਿਸਟਿਕ ਡੇਟਾਸੈੱਟ ਪ੍ਰਾਪਤ ਕਰਕੇ ਏਕੀਕ੍ਰਿਤ ਟ੍ਰਾਂਸਪੋਰਟ ਡੇਟਾ ਰਿਪੋਜ਼ਟਰੀ ਦਾ ਨਿਰਮਾਣ ਕਰੇਗੀ ਅਤੇ ਯੋਜਨਾਬੰਦੀ, ਨਿਗਰਾਨੀ ਅਤੇ ਪ੍ਰਭਾਵ ਮੁਲਾਂਕਣ ਲਈ ਡੇਟਾ ਵਿਸ਼ਲੇਸ਼ਣ (ਜਿਵੇਂ ਕਿ ਮਾਲ ਪ੍ਰਵਾਹ/OD ਵਿਸ਼ਲੇਸ਼ਣ) ਕਰੇਗੀ।

  • ਨੈਸ਼ਨਲ ਲੌਜਿਸਟਿਕਸ ਨੀਤੀ (2022) ਦੀ ਸਮੀਖਿਆ ਅਤੇ ਉਸ ਨੂੰ ਅਪਡੇਸ਼ਨ ਕਰਨ ਲਈ ਸਲਾਹ-ਮਸ਼ਵਰੇ ਅਤੇ ਸਹਾਇਤਾ ਪ੍ਰਦਾਨ ਕਰਨਾ।

  • ਲੌਜਿਸਟਿਕਸ ਖੇਤਰ ਵਿੱਚ ਸਮਰੱਥਾ ਵਿਕਾਸ, ਟ੍ਰੇਨਿੰਗ ਅਤੇ ਕੌਸ਼ਲ ਵਿਕਾਸ।

  • ਟ੍ਰਾਂਸਪੋਰਟ ਅਤੇ ਲੌਜਿਸਟਿਕਸ ਖੇਤਰਾਂ ਵਿੱਚ ਖੋਜ ਅਤੇ ਨਵੀਨਤਾਵਾਂ ਨੂੰ ਹੁਲਾਰਾ ਦੇਣਾ।

ITLA ਦੀ ਸਥਾਪਨਾ ਭਾਰਤ ਦੇ ਵਿਜ਼ਨ 2047 ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਸ ਨਾਲ ਮਲਟੀ-ਮਾਡਲ ਕਨੈਕਟੀਵਿਟੀ ਨੂੰ ਮਜ਼ਬੂਤ ​​ਕਰਨ, ਬੁਨਿਆਦੀ ਢਾਂਚੇ ਦੀ ਕੁਸ਼ਲਤਾ ਵਿੱਚ ਸੁਧਾਰ, ਲੌਜਿਸਟਿਕਸ ਲਾਗਤ ਵਿੱਚ ਕਮੀ ਲਿਆਉਣ ਅਤੇ ਭਾਰਤ ਦੀ ਗਲੋਬਲ ਲੌਜਿਸਟਿਕਸ ਮੁਕਾਬਲੇਬਾਜ਼ੀ ਨੂੰ ਵਧਾਉਣ ਵਿੱਚ ਸਹਾਇਤਾ ਮਿਲੇਗੀ। ITLA ਖੋਜ, ਯੋਜਨਾਬੰਦੀ, ਵੱਡੇ ਡੇਟਾ ਏਕੀਕਰਣ, ਪ੍ਰੋਜੈਕਟ ਨਿਗਰਾਨੀ ਅਤੇ ਮੁਲਾਂਕਣ ਲਈ ਸੰਸਥਾਗਤ ਸਮਰੱਥਾ ਦਾ ਨਿਰਮਾਣ ਕਰੇਗੀ, ਨਾਲ ਹੀ ਸਮਰੱਥਾ ਵਿਕਾਸ ਅਤੇ ਅੰਤਰਰਾਸ਼ਟਰੀ ਸਭ ਤੋਂ ਵਧੀਆ ਅਭਿਆਸਾਂ ਨੂੰ ਅਪਣਾਉਣ ਵਿੱਚ ਸਹਿਯੋਗ ਪ੍ਰਦਾਨ ਕਰੇਗੀ। 

 

************

ਐੱਮਜੇਪੀਐੱਸ/ਏਕੇ


(Release ID: 2319710) ਵਿਜ਼ੀਟਰ ਕਾਊਂਟਰ : 3