ਕੋਲਾ ਮੰਤਰਾਲਾ
azadi ka amrit mahotsav

ਸਵੱਛਤਾ ਹੀ ਸੇਵਾ 2026 ਦੀ ਐੱਸਈਸੀਐੱਲ ਵਿੱਚ ਗਾਂਧੀ ਜੈਅੰਤੀ ਸਮਾਰੋਹ ਦੇ ਨਾਲ ਸਮਾਪਤੀ


ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ ਐੱਸਈਸੀਐੱਲ ਦੇ ਕਾਰਜਸ਼ੀਲ ਖੇਤਰਾਂ ਵਿੱਚ 55 ਤੋਂ ਵੱਧ ਸਵੱਛਤਾ ਟਾਰਗੇਟ ਯੂਨਿਟਾਂ ਅਤੇ 10 ਲੱਖ ਵਰਗ ਫੁੱਟ ਤੋਂ ਵੱਧ ਖੇਤਰ ਦੀ ਸਫਾਈ; ਵਿਸ਼ੇਸ਼ ਅਭਿਆਨ 6 ਦਾ ਲਾਗੂਕਰਨ ਪੜਾਅ ਸ਼ੁਰੂ

Posted On: 02 OCT 2026 4:52PM by PIB Chandigarh

ਕੋਲਾ ਮੰਤਰਾਲੇ ਦੇ ਅਧੀਨ ਕੋਲ ਇੰਡੀਆ ਲਿਮਟਿਡ ਦੀ ਸਹਾਇਕ ਕੰਪਨੀ ਸਾਊਥ ਈਸਟਰਨ ਕੋਲਫੀਲਡਜ਼ ਲਿਮਟਿਡ (ਐੱਸਈਸੀਐੱਲ) ਨੇ ਅੱਜ ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ ਆਪਣੇ ਅਦਾਰਿਆਂ ਵਿੱਚ ਗਾਂਧੀ ਜੈਅੰਤੀ ਦੇ ਮੌਕੇ ’ਤੇ ਆਯੋਜਿਤ ਸਮਾਗਮਾਂ ਦੇ ਨਾਲ ਸਵੱਛਤਾ ਹੀ ਸੇਵਾ 2026 ਅਭਿਆਨ ਦੀ ਸਮਾਪਤੀ ਕੀਤੀ।

17 ਸਤੰਬਰ ਤੋਂ 2 ਅਕਤੂਬਰ 2026 ਤੱਕ ਚੱਲੇ ਇਸ ਅਭਿਆਨ ਦੌਰਾਨ ਐੱਸਈਸੀਐੱਲ ਨੇ ਆਪਣੇ ਕਾਰਜਸ਼ੀਲ ਖੇਤਰਾਂ ਵਿੱਚ 55 ਤੋਂ ਵੱਧ ਸਵੱਛਤਾ ਟਾਰਗੇਟ ਯੂਨਿਟਾਂ ਵਿੱਚ ਵਿਆਪਕ ਸਫਾਈ ਗਤੀਵਿਧੀਆਂ ਚਲਾਈਆਂ। ਇਸ ਦੇ ਤਹਿਤ 10 ਲੱਖ ਵਰਗ ਫੁੱਟ ਤੋਂ ਵੱਧ ਖੇਤਰ ਦੀ ਸਫਾਈ ਕੀਤੀ ਗਈ ।

May be an image of one or more people, hospital and text

ਇਸ ਅਭਿਆਨ ਦੌਰਾਨ ਜਾਗਰੂਕਤਾ ਵਧਾਉਣ ਅਤੇ ਭਾਈਚਾਰਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਵਿਆਪਕ ਗਤੀਵਿਧੀਆਂ ਵੀ ਆਯੋਜਿਤ ਕੀਤੀਆਂ ਗਈਆਂ। ਇਨ੍ਹਾਂ ਵਿੱਚ ਨੁੱਕੜ ਨਾਟਕ, ਸਕੂਲਾਂ ਵਿੱਚ ਮੁਕਾਬਲੇ, ਸ਼ਰਮਦਾਨ ਗਤੀਵਿਧੀਆਂ ਅਤੇ ਸਵੱਛਤਾ ਜਾਗਰੂਕਤਾ ਪ੍ਰੋਗਰਾਮ ਸ਼ਾਮਲ ਸਨ। ਕਰਮਚਾਰੀ, ਮਜ਼ਦੂਰ, ਵਿਦਿਆਰਥੀ ਅਤੇ ਸਥਾਨਕ ਭਾਈਚਾਰੇ ਦੇ ਲੋਕ ਸਵੱਛਤਾ ਨੂੰ ਉਤਸ਼ਾਹਿਤ ਕਰਨ ਅਤੇ ਵਿਵਹਾਰ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਦੇ ਉਦੇਸ਼ ਨਾਲ ਕਰਵਾਈਆਂ ਗਈਆਂ ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਾਮਲ ਹੋਏ।

ਸਵੱਛਤਾ ਹੀ ਸੇਵਾ 2026 ਦਾ ਸਮਾਪਤੀ ਵਿਸ਼ੇਸ਼ ਅਭਿਆਨ 6 ਦੇ ਲਾਗੂਕਰਨ ਪੜਾਅ ਦੀ ਸ਼ੁਰੂਆਤ ਦੇ ਨਾਲ ਵੀ ਹੋਈ ਹੈ। 30 ਸਤੰਬਰ 2026 ਨੂੰ ਤਿਆਰੀ ਪੜਾਅ ਪੂਰਾ ਹੋਣ ਤੋਂ ਬਾਅਦ, ਲਾਗੂਕਰਨ ਪੜਾਅ 2 ਅਕਤੂਬਰ ਤੋਂ ਸ਼ੁਰੂ ਹੋ ਗਿਆ ਹੈ ਅਤੇ ਇਹ 31 ਅਕਤੂਬਰ 2026 ਤੱਕ ਜਾਰੀ ਰਹੇਗਾ। ਇਸ ਸਾਲ ਦੇ ਅਭਿਆਨ ਵਿੱਚ ਈ-ਕਚਰੇ ਦੇ ਪ੍ਰਭਾਵਸ਼ਾਲੀ ਸੰਗ੍ਰਹਿ, ਵੱਖਰੀਕਰਨ ਅਤੇ ਨਿਪਟਾਰੇ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ।

ਐੱਸਈਸੀਐੱਲ ਵਿੱਚ ਵਿਸ਼ੇਸ਼ ਅਭਿਆਨ 6 ਦਾ ਲਾਗੂਕਰਨ ਸ਼ੁਰੂ

ਐੱਸਈਸੀਐੱਲ ਨੇ ਵਿਸ਼ੇਸ਼ ਅਭਿਆਨ 6 ਦੇ ਤਹਿਤ ਸਵੱਛਤਾ ਗਤੀਵਿਧੀਆਂ ਲਈ 225 ਸਥਾਨਾਂ ਦੀ ਪਛਾਣ ਕੀਤੀ ਹੈ। ਇਸ ਦੇ ਤਹਿਤ ਲਗਭਗ 40 ਲੱਖ ਵਰਗ ਫੁੱਟ ਖੇਤਰ ਦੀ ਸਫਾਈ ਦਾ ਟੀਚਾ ਰੱਖਿਆ ਗਿਆ ਹੈ । ਕੰਪਨੀ ਨੇ ਇਸ ਅਭਿਆਨ ਦੌਰਾਨ 3,300 ਮੀਟ੍ਰਿਕ ਟਨ ਕਬਾੜ ਦੇ ਨਿਪਟਾਰੇ ਦਾ ਟੀਚਾ ਵੀ ਨਿਰਧਾਰਿਤ ਕੀਤਾ ਹੈ।

ਅਭਿਲੇਖ ਪ੍ਰਬੰਧਨ ਦੇ ਖੇਤਰ ਵਿੱਚ ਐੱਸਈਸੀਐੱਲ ਵੱਲੋਂ 500 ਭੌਤਿਕ ਫਾਈਲਾਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ 200 ਭੌਤਿਕ ਫਾਈਲਾਂ ਨੂੰ ਹਟਾਇਆ ਜਾਵੇਗਾ। ਇਸ ਤੋਂ ਇਲਾਵਾ, 7,000 ਈ-ਫਾਈਲਾਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ 3,000 ਈ-ਫਾਈਲਾਂ ਨੂੰ ਬੰਦ ਕੀਤਾ ਜਾਵੇਗਾ।

ਲਾਗੂਕਰਨ ਪੜਾਅ ਦੌਰਾਨ ਐੱਸਈਸੀਐੱਲ ਮੁੱਖ ਦਫ਼ਤਰ ਅਤੇ ਇਸ ਦੇ ਕਾਰਜਸ਼ੀਲ ਖੇਤਰਾਂ ਵਿੱਚ ਸਵੱਛਤਾ, ਸਥਾਨ ਦੀ ਵੱਧ ਤੋਂ ਵੱਧ ਵਰਤੋਂ, ਕਬਾੜ ਦਾ ਨਿਪਟਾਰਾ, ਅਭਿਲੇਖ ਪ੍ਰਬੰਧਨ, ਲੰਬਿਤ ਮਾਮਲਿਆਂ ਵਿੱਚ ਕਮੀ ਅਤੇ ਈ-ਕਚਰੇ ਦੇ ਪ੍ਰਭਾਵਸ਼ਾਲੀ ਪ੍ਰਬੰਧਨ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।

ਸਵੱਛਤਾ ਹੀ ਸੇਵਾ 2026 ਦੇ ਤਹਿਤ ਕੀਤੀਆਂ ਗਈਆਂ ਗਤੀਵਿਧੀਆਂ ਅਤੇ ਵਿਸ਼ੇਸ਼ ਅਭਿਆਨ 6 ਦੀ ਸ਼ੁਰੂਆਤ ਸਵੱਛਤਾ, ਭਾਈਚਾਰਕ ਭਾਗੀਦਾਰੀ, ਕਾਰਜਸਥਲ ਦੇ ਕੁਸ਼ਲ ਪ੍ਰਬੰਧਨ ਅਤੇ ਕਚਰੇ ਦੇ ਜ਼ਿੰਮੇਵਾਰਾਨਾ ਨਿਪਟਾਰੇ ਪ੍ਰਤੀ ਐੱਸਈਸੀਐੱਲ ਦੀ ਨਿਰੰਤਰ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੀਆਂ ਹਨ।

*************

ਸ਼ੁਹੈਬ ਟੀ /ਬਲਜੀਤ


(Release ID: 2319587) ਵਿਜ਼ੀਟਰ ਕਾਊਂਟਰ : 5