ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ 2026 ਵਿੱਚ ਪੁਰਸ਼ਾਂ ਦੇ ਸਕਿਫ਼ ਮੁਕਾਬਲੇ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ’ਤੇ ਪ੍ਰਿੰਸ ਨੋਬਲ ਅਤੇ ਮਨੂ ਫ੍ਰਾਂਸਿਸ ਨੂੰ ਵਧਾਈਆਂ ਦਿੱਤੀਆਂ

Posted On: 01 OCT 2026 4:41PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ 2026 ਦੇ ਪੁਰਸ਼ਾਂ ਦੇ ਸਕਿਫ਼ ਮੁਕਾਬਲੇ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ’ਤੇ ਪ੍ਰਿੰਸ ਨੋਬਲ ਅਤੇ ਮਨੂ ਫ੍ਰਾਂਸਿਸ ਨੂੰ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਜੋੜੀ ਨੇ ਆਪਣੇ ਪਿਛਲੇ ਪ੍ਰਦਰਸ਼ਨ ਵਿੱਚ ਸੁਧਾਰ ਕਰਦਿਆਂ ਪੋਡੀਅਮ ਤੱਕ ਦਾ ਸਫ਼ਰ ਤੈਅ ਕੀਤਾ, ਜਿਸ ਨੂੰ ਉਨ੍ਹਾਂ ਨੇ ਹੁਨਰ ਅਤੇ ਦ੍ਰਿੜ੍ਹ ਸੰਕਲਪ ਤੋਂ ਪ੍ਰੇਰਿਤ ਇੱਕ ਸ਼ਾਨਦਾਰ ਪ੍ਰਾਪਤੀ ਦੱਸਿਆ।

ਸ਼੍ਰੀ ਮੋਦੀ ਨੇ ਪ੍ਰਿੰਸ ਨੋਬਲ ਅਤੇ ਮਨੂ ਫ੍ਰਾਂਸਿਸ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਪੋਸਟ ਕੀਤਾ: 

“ਇੱਕ ਬੇਹੱਦ ਖਾਸ ਅਤੇ ਸ਼ਾਨਦਾਰ ਚਾਂਦੀ ਦਾ ਤਮਗ਼ਾ! 

ਏਸ਼ਿਆਈ ਖੇਡਾਂ 2026 ਦੇ ਪੁਰਸ਼ਾਂ ਦੇ ਸਕਿਫ਼ ਮੁਕਾਬਲੇ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ’ਤੇ ਪ੍ਰਿੰਸ ਨੋਬਲ ਅਤੇ ਮਨੂ ਫ੍ਰਾਂਸਿਸ ਨੂੰ ਵਧਾਈਆਂ। 

ਉਨ੍ਹਾਂ ਨੇ ਆਪਣੇ ਪਿਛਲੇ ਪ੍ਰਦਰਸ਼ਨ ਵਿੱਚ ਸੁਧਾਰ ਕੀਤਾ ਅਤੇ ਇਸ ਵਾਰ ਪੋਡੀਅਮ ਤੱਕ ਪਹੁੰਚ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਅਸਲ ਵਿੱਚ ਹੁਨਰ ਅਤੇ ਦ੍ਰਿੜ੍ਹ ਸੰਕਲਪ ਤੋਂ ਪ੍ਰੇਰਿਤ ਇੱਕ ਸ਼ਾਨਦਾਰ ਪ੍ਰਾਪਤੀ ਹੈ। ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ: ਪੀਐੱਮ @narendramodi”

 

*****

ਐੱਮਜੇਪੀਐੱਸ/ਐੱਸਐੱਸ/ਐੱਸਟੀ


(Release ID: 2318534) ਵਿਜ਼ੀਟਰ ਕਾਊਂਟਰ : 10