ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਉੱਤਰ ਪ੍ਰਦੇਸ਼ ਅੰਤਰਰਾਸ਼ਟਰੀ ਵਪਾਰ ਉਤਸਵ ਦੇ ਚੌਥੇ ਐਡੀਸ਼ਨ ਦਾ ਉਦਘਾਟਨ ਕੀਤਾ
ਮੋਦੀ ਨੇ ਰਾਜਨੀਤਿਕ ਸਥਿਰਤਾ ਨੂੰ ਆਪਣਾ ਹਾਲਮਾਰਕ ਬਣਾਇਆ ਹੈ, ਲਗਾਤਾਰ ਤਿੰਨ ਵਾਰ ਪ੍ਰਧਾਨ ਮੰਤਰੀ ਵਜੋਂ ਜਨਤਾ ਦਾ ਵਿਸ਼ਵਾਸ ਪ੍ਰਾਪਤ ਕਰਕੇ ਆਪਣੀਆਂ ਨੀਤੀਆਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕੀਤਾ
ਤਜਰਬੇ ਦੇ ਅਧਾਰ 'ਤੇ ਨੀਤੀਆਂ ਵਿੱਚ ਬਦਲਾਅ ਕਰਕੇ, ਨਵੀਆਂ ਨੀਤੀਆਂ ਬਣਾ ਕੇ ਅਤੇ ਇਨ੍ਹਾਂ ਸਾਰਿਆਂ ਵਿੱਚ ਸਪੱਸ਼ਟਤਾ ਦਿਖਾਕੇ, ਮੋਦੀ ਜੀ ਨੇ ਭਾਰਤ ਨੂੰ ਪੂਰੇ ਵਿਸ਼ਵ ਵਿੱਚ ਆਕਰਸ਼ਕ ਹੱਬ ਬਣਾਇਆ
ਦੁਨੀਆ ਭਰ ਵਿੱਚ ਇੰਨੀ ਉਥਲ-ਪੁਥਲ ਅਤੇ ਅਸ਼ਾਂਤੀ ਦੇ ਮਾਹੌਲ ਦੇ ਵਿਚਕਾਰ ਅਨੇਕ ਰੁਕਾਵਟਾਂ ਦੇ ਬਾਵਜੂਦ ਭਾਰਤ ਅੱਜ ਆਪਣੀ ਵਿਕਾਸ ਦਰ ਵਧਾ ਰਿਹਾ ਹੈ
ਜਿਨ੍ਹਾਂ ਨੂੰ ਭਾਰਤ "ਡੈੱਡ ਇਕੌਨਮੀ " ਲੱਗਦੀ ਹੈ, ਅਸਲ ਵਿੱਚ ਉਨ੍ਹਾਂ ਦੀ ਆਪਣੀ ਸੋਚ ਹੀ ਮੁਰਦਾ ਹੈ — ਇਸੇ ਕਰਕੇ ਉਹ ਭਾਰਤ ਦੀ ਜੀਵੰਤਤਾ ਅਤੇ ਵਿਕਾਸ ਨੂੰ ਨਹੀਂ ਦੇਖ ਸਕਦੇ
ਡਬਲ-ਇੰਜਣ ਸਰਕਾਰ ਦੇ ਕਾਰਣ ਅੱਜ ਉੱਤਰ ਪ੍ਰਦੇਸ਼ ਨਿਡਰਤਾ ਨਾਲ ਨਿਵੇਸ਼ ਦਾ ਕੇਂਦਰ ਅਤੇ ਦੇਸ਼ ਦੇ ਵਿਕਾਸ ਦਾ ਇੰਜਣ ਬਣ ਰਿਹਾ ਹੈ
ਨਿਵੇਸ਼ ਦੇ ਮਾਹੌਲ ਲਈ ਚੰਗਾ ਲਾਅ ਐਂਡ ਆਰਡਰ, ਅਨੁਕੂਲ ਉਦਯੋਗਿਕ ਨੀਤੀ, ਇੱਕ ਸਰਗਰਮ ਸਰਕਾਰ, ਅਤੇ ਸੁਵਿਧਾ ਪ੍ਰਦਾਨ ਕਰਨ ਦਾ ਉਤਸ਼ਾਹ ਹੈ, ਇਹ ਚਾਰ ਚੀਜ਼ਾਂ ਉੱਤਰ ਪ੍ਰਦੇਸ਼ ਵਿੱਚ ਮੌਜੂਦ ਹਨ
ਇਸ ਵਪਾਰ ਮੇਲੇ ਨਾਲ ਪੂਰੇ ਉੱਤਰ ਪ੍ਰਦੇਸ਼ ਭਰ ਦੇ ਉਤਪਾਦਕਾਂ ਲਈ ਵਪਾਰ, ਉਤਪਾਦਨ ਅਤੇ ਦੁਨੀਆ ਭਰ ਵਿੱਚ ਯੂਪੀ ਦੀ ਪਹਿਚਾਣ ਪਹੁੰਚਾਉਣ ਵਿੱਚ ਸਰਲਤਾ ਹੋਵੇਗੀ
ਜਿਸ ਉੱਤਰ ਪ੍ਰਦੇਸ਼ ਕਾਨੂੰਨ ਵਿਵਸਥਾ ਦੀ ਸਥਿਤੀ ਨੇ 2013 ਵਿੱਚ ਦਿੱਲੀ ਵਿੱਚ ਨਿਵੇਸ਼ ਸੰਮੇਲਨ ਕਰਵਾਉਣਾ ਪਿਆ ਸੀ. ਉਹ ਹੁਣ 1 ਟ੍ਰਿਲੀਅਨ ਡਾਲਰ ਦੀ ਇਕੌਨਮੀ ਦਾ ਟੀਚਾ ਤੈਅ ਕਰ ਰਿਹਾ ਹੈ, ਇਹਡਬਲ-ਇੰਜਣ ਸਰਕਾਰ ਦਾ ਜਾਦੂ ਹੈ
ਪਹਿਲਾ ਜਿੱਥੇ ਕਦੇ ਵਾਹਨ ਚੋਰੀ ਦਾ ਕੁਟੀਰ ਉਦਯੋਗ ਅਤੇ ਚੇਨ ਸਨੈਚਿੰਗ ਚਲਦੀ ਸੀ, ਉੱਥੇ ਹੁਣ ਡਿਫੈਂਸ ਕੌਰੀਡੋਰ, ਵਾਹਨ ਨਿਰਮਾਣ ਅਤੇ ਮੈਡੀਕਲ ਡਿਵਾਈਸ ਪਾਰਕ ਬਣ ਰਹੇ ਹਨ
ਉੱਤਰ ਪ੍ਰਦੇਸ਼ ਵਿੱਚ ਬਣੀ ਬ੍ਰਹਮੋਸ ਮਿਜ਼ਾਈਲ ਨੇ ਪਾਕਿਸਤਾਨ ਦੀ ਨੀਂਦ ਉਡਾ ਦਿੱਤੀ ਹੈ, ਅਤੇ ਅਮੇਠੀ ਵਿੱਚ ਬਣੀ AK-203 ਅਸਾਲਟ ਰਾਈਫਲ ਨਕਸਲੀਆਂ ਅਤੇ ਅੱਤਵਾਦੀਆਂ ਦੀ ਨੀਂਦ ਉਡਾ ਚੁੱਕੀ ਹੈ
"ਵਨ ਡਿਸਟ੍ਰਿਕਟ ਵਨ ਪ੍ਰੋਡਕਟ" ਨਾਲ ਨੌਜਵਾਨਾਂ, ਛੋਟੇ ਉੱਦਮੀਆਂ ਅਤੇ ਛੋਟੇ ਪੱਧਰ ਦੇ ਉਦਯੋਗਾਂ ਵਿੱਚ ਮਹੱਤਵਪੂਰਨ ਤਰੱਕੀ ਹੋਈ ਹੈ, ਜੋ ਰਾਜ ਦੇ ਆਰਥਿਕ ਵਿਕਾਸ ਦਾ ਧੁਰਾ ਬਣ ਗਿਆ ਹੈ
ਕੇਂਦਰੀ ਗ੍ਰਹਿ ਮੰਤਰੀ ਨੇ ਪੰਡਿਤ ਦੀਨਦਿਆਲ ਉਪਾਧਿਆਏ ਜੀ ਦੀ 110ਵੀਂ ਜਨਮ ਜੈਅੰਤੀ 'ਤੇ ਉਨ੍ਹਾਂ ਨੂੰ ਨਮਨ ਕਰਦੇ ਹੋਏ, ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਨੇ ਮੁਕਤ ਵਪਾਰ ਦੀ ਜੋ ਨੀਤੀ ਦਿੱਤੀ, ਉਹ ਅੱਗੇ ਚਲ ਕੇ ਦੇਸ਼ ਦੇ ਵਿਕਾਸ ਦੀ ਅਧਾਰ ਬਣੀ
Posted On:
25 SEP 2026 5:47PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਉੱਤਰ ਪ੍ਰਦੇਸ਼ ਅੰਤਰਰਾਸ਼ਟਰੀ ਵਪਾਰ ਉਤਸਵ ਦੇ ਚੌਥੇ ਐਡੀਸ਼ਨ ਦਾ ਉਦਘਾਟਨ ਕੀਤਾ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਸਮੇਤ ਕਈ ਪਤਵੰਤੇ ਮੌਜੂਦ ਸਨ।

ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ 12 ਸਾਲ ਪਹਿਲਾਂ 25 ਸਤੰਬਰ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੇਕ ਇਨ ਇੰਡੀਆ ਮਿਸ਼ਨ ਦਾ ਐਲਾਨ ਕੀਤਾ ਸੀ। ਅੱਜ ਦਾ ਪ੍ਰੋਗਰਾਮ ਇੱਕ ਅਜਿਹਾ ਪ੍ਰੋਗਰਾਮ ਹੈ ਜੋ ਮੇਕ ਇਨ ਇੰਡੀਆ ਦੇ ਰਸਤੇ ਨੂੰ ਸਸ਼ੱਕਤ ਕਰਦਾ ਹੈ। ਪਿਛਲੇ 12 ਸਾਲਾਂ ਵਿੱਚ, ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਨੇ ਮਿਲ ਕੇ ਮੇਕ ਇਨ ਇੰਡੀਆ ਦੇ ਰਸਤੇ 'ਤੇ ਚੱਲ ਕੇ ਭਾਰਤ ਨੂੰ ਦੁਨੀਆ ਵਿੱਚ ਉਤਪਾਦਨ, ਡਿਜ਼ਾਈਨ ਅਤੇ ਨਵੀਨਤਾ ਦਾ ਕੇਂਦਰ ਬਣਾਉਣ ਦਾ ਕੰਮ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ 12 ਸਾਲ ਪਹਿਲਾਂ, ਭਾਰਤੀ ਅਰਥਵਿਵਸਥਾ ਨੂੰ ਨਾਜ਼ੁਕ 5 ਵਿੱਚ ਗਿਣਿਆ ਜਾਂਦਾ ਸੀ ਅਤੇ ਅੱਜ ਭਾਰਤੀ ਅਰਥਤੰਤਰ ਨੂੰ ਚੋਟੀ ਦੇ 5 ਵਿੱਚ ਗਿਣਿਆ ਜਾਂਦਾ ਹੈ, ਜੋ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੀ ਮੇਕ ਇਨ ਇੰਡੀਆ ਨੀਤੀ ਦਾ ਨਤੀਜਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 25 ਸਤੰਬਰ ਨੂੰ ਪੰਡਿਤ ਦੀਨਦਿਆਲ ਉਪਾਧਿਆਏ ਜੀ ਦੀ 110ਵੀਂ ਜਯੰਤੀ ਹੈ। ਦੀਨਦਿਆਲ ਉਪਾਧਿਆਏ ਨੇ ਆਜ਼ਾਦੀ ਤੋਂ ਬਾਅਦ ਦੇਸ਼ ਦੇ ਸਾਹਮਣੇ ਪਹਿਲੀ ਵਾਰ ਮੁਕਤ ਵਪਾਰ ਅਤੇ ਮੁਕਤ ਖੇਤੀਬਾੜੀ-ਅਧਾਰਿਤ ਆਰਥਿਕ ਨੀਤੀ ਰੱਖੀ । ਇਹੀ ਆਰਥਿਕ ਨੀਤੀ ਅਟਲ ਬਿਹਾਰੀ ਵਾਜਪਾਈ ਅਤੇ ਬਾਅਦ ਵਿੱਚ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਦੇ ਵਿਕਾਸ ਦਾ ਅਧਾਰ ਬਣੀ। ਦੀਨਦਿਆਲ ਉਪਾਧਿਆਏ ਨੇ ਸੰਗਠਨ-ਅਧਾਰਿਤ ਰਾਜਨੀਤੀ ਦੀ ਨੀਂਹ ਵੀ ਰੱਖੀ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ, ਉੱਤਰ ਪ੍ਰਦੇਸ਼ ਭੈਅ ਮੁਕਤ ਨਿਵੇਸ਼ ਦਾ ਕੇਂਦਰ ਅਤੇ ਦੇਸ਼ ਦੇ ਵਿਕਾਸ ਦਾ ਇੰਜਣ ਬਣ ਰਿਹਾ ਹੈ। ਇਹ ਤਬਦੀਲੀ ਡਬਲ-ਇੰਜਣ ਸਰਕਾਰ ਕਾਰਨ ਹੋਈ ਹੈ। ਇਸ ਤਬਦੀਲੀ ਦੇ ਕਾਰਨ, ਅਸੀਂ ਉੱਤਰ ਪ੍ਰਦੇਸ਼ ਦੀ ਆਰਥਿਕਤਾ ਨੂੰ 1 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਬਣਾਉਣ ਦਾ ਟੀਚਾ ਨਿਰਧਾਰਤ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਅੱਜ ਇਸ ਵਪਾਰ ਮੇਲੇ ਵਿੱਚ ਦੁਨੀਆ ਭਰ ਤੋਂ ਖਰੀਦਦਾਰ ਮੌਜੂਦ ਹਨ, ਅਤੇ ਇਸ ਨਾਲ ਬਿਨਾਂ ਸ਼ੱਕ ਉੱਤਰ ਪ੍ਰਦੇਸ਼ ਵਿੱਚ ਨਿਵੇਸ਼, ਉਤਪਾਦਨ ਅਤੇ ਵਿਕਰੀ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ। ਇਹ ਉੱਤਰ ਪ੍ਰਦੇਸ਼ ਅੰਤਰਰਾਸ਼ਟਰੀ ਵਪਾਰ ਮੇਲੇ ਦਾ ਚੌਥਾ ਐਡੀਸ਼ਨ ਹੈ। ਪਹਿਲੇ ਐਡੀਸ਼ਨ ਨੇ ਦੁਨੀਆ ਨੂੰ ਉੱਤਰ ਪ੍ਰਦੇਸ਼ ਵਿੱਚ ਹੋਈਆਂ ਤਬਦੀਲੀਆਂ ਤੋਂ ਜਾਣੂ ਕਰਵਾਇਆ। ਦੂਜੇ ਐਡੀਸ਼ਨ ਵਿੱਚ, ਨਿਵੇਸ਼ਕਾਂ ਨੇ ਨਿਵੇਸ਼ ਲਈ ਉੱਤਰ ਪ੍ਰਦੇਸ਼ ਆਉਣ ਦਾ ਆਪਣਾ ਇਰਾਦਾ ਪ੍ਰਗਟ ਕੀਤਾ। ਤੀਜੇ ਐਡੀਸ਼ਨ ਵਿੱਚ, ਨਿਵੇਸ਼ਕ ਉੱਤਰ ਪ੍ਰਦੇਸ਼ ਆਏ, ਅਤੇ ਅੱਜ, ਵਪਾਰ ਮੇਲੇ ਦੇ ਚੌਥੇ ਐਡੀਸ਼ਨ ਵਿੱਚ, ਉਹ ਰਾਜ ਦੇ ਵਿਕਾਸ ਵਿੱਚ ਭਾਈਵਾਲ ਬਣਨ ਅਤੇ 1 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਪ੍ਰਾਪਤ ਕਰਨ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ 2025 ਪ੍ਰਭਾਵ ਵਾਲਾ ਸਾਲ ਸੀ, ਜਿਸ ਵਿੱਚ 5 ਲੱਖ ਤੋਂ ਵੱਧ ਲੋਕ ਵਪਾਰ ਮੇਲੇ ਵਿੱਚ ਸ਼ਾਮਲ ਹੋਏ, 2,400 ਤੋਂ ਵੱਧ ਸਮਝੌਤਿਆਂ 'ਤੇ ਦਸਤਖਤ ਕੀਤੇ ਗਏ, ਹਜ਼ਾਰਾਂ ਕਰੋੜ ਰੁਪਏ ਦੇ ਨਿਵੇਸ਼ ਆਇਆ ਅਤੇ ਵਪਾਰ ਸਮਝੌਤਿਆਂ 'ਤੇ ਵੀ ਦਸਤਖਤ ਕੀਤੇ ਗਏ। ਸ਼੍ਰੀ ਸ਼ਾਹ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ 2026 ਵਿੱਚ ਹੋਣ ਵਾਲਾ ਵਪਾਰ ਮੇਲੇ ਦਾ ਚੌਥਾ ਐਡੀਸ਼ਨ 2025 ਦੇ ਸਾਰੇ ਰਿਕਾਰਡ ਤੋੜਨ ਵਿੱਚ ਸਫਲ ਹੋਵੇਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਲਗਭਗ 24 ਕਰੋੜ ਦੀ ਆਬਾਦੀ ਵਾਲਾ ਉੱਤਰ ਪ੍ਰਦੇਸ਼ ਦੇਸ਼ ਦਾ ਸਭ ਤੋਂ ਵੱਡਾ ਰਾਜ ਹੈ। ਇੱਥੇ ਭਰਪੂਰ ਜਲ ਸਰੋਤ, ਜ਼ਮੀਨ, ਮਿਹਨਤੀ ਕਾਰੀਗਰ ਹਨ, ਅਤੇ ਹੁਣ ਇੱਥੇ ਉਦਯੋਗ ਲਈ ਅਨੁਕੂਲ ਵਾਤਾਵਰਣ ਵਿਕਸਿਤ ਹੋਇਆ ਹੈ। ਇੱਕ ਜ਼ਮਾਨੇ ਵਿੱਚ ਉੱਤਰ ਪ੍ਰਦੇਸ਼ ਵਿੱਚ ਮਾਫੀਆ ਦਾ ਰਾਜ ਸੀ, ਪਰ 2017 ਵਿੱਚ, ਸਾਡੀ ਪਾਰਟੀ ਨੇ ਸਰਕਾਰ ਬਣੀ, ਅਤੇ ਸ਼੍ਰੀ ਯੋਗੀ ਆਦਿੱਤਿਆਨਾਥ ਮੁੱਖ ਮੰਤਰੀ ਬਣੇ। ਯੋਗੀ ਸਰਕਾਰ ਨੇ ਪੂਰੇ ਉੱਤਰ ਪ੍ਰਦੇਸ਼ ਵਿੱਚ ਮਾਫੀਆ ਨੂੰ ਖਤਮ ਕਰ ਦਿੱਤਾ ਹੈ, ਜਿਸ ਨਾਲ ਉੱਤਰ ਪ੍ਰਦੇਸ਼ ਵਿੱਚ ਇੱਕ ਅਨੁਕੂਲ ਨਿਵੇਸ਼ ਮਾਹੌਲ ਬਣਿਆ ਹੈ। ਉਨ੍ਹਾਂ ਕਿਹਾ ਕਿ ਨਿਵੇਸ਼ ਦੇ ਮਾਹੌਲ ਲਈ ਪਹਿਲੀ ਸ਼ਰਤ ਚੰਗੀ ਕਾਨੂੰਨ ਵਿਵਸਥਾ, ਅਨੁਕੂਲ ਉਦਯੋਗਿਕ ਨੀਤੀਆਂ, ਇੱਕ ਸਰਗਰਮ ਸਰਕਾਰ ਅਤੇ ਸਹੂਲਤ ਦੇਣ ਲਈ ਉਤਸ਼ਾਹ ਹਨ। ਅੱਜ, ਇਹ ਚਾਰੇ ਤੱਤ ਉੱਤਰ ਪ੍ਰਦੇਸ਼ ਵਿੱਚ ਮੌਜੂਦ ਹਨ, ਜਿਸ ਕਾਰਨ ਨਿਵੇਸ਼ ਮਾਹੌਲ ਬਣਿਆ ਹੈ। ਪ੍ਰਧਾਨ ਮੰਤਰੀ ਮੋਦੀ ਜੀ ਨੇ ਰਾਜਨੀਤਿਕ ਸਥਿਰਤਾ ਨੂੰ ਆਪਣਾ ਹਾਲਮਾਰਕ ਬਣਾਇਆ ਹੈ। ਸ਼੍ਰੀ ਨਰੇਂਦਰ ਮੋਦੀ ਨੇ ਲਗਾਤਾਰ ਤਿੰਨ ਟਰਮ ਪ੍ਰਧਾਨ ਮੰਤਰੀ ਵਜੋਂ ਜਨਤਾ ਦਾ ਵਿਸ਼ਵਾਸ ਪ੍ਰਾਪਤ ਕੀਤਾ ਹੈ, ਨਾ ਸਿਰਫ਼ ਨੀਤੀਆਂ ਬਣਾਈਆਂ ਹਨ ਬਲਕਿ ਉਨ੍ਹਾਂ ਨੂੰ ਲਗਾਤਾਰ ਲਾਗੂ ਵੀ ਕੀਤਾ ਹੈ। ਨੀਤੀਆਂ ਨੂੰ ਲਾਗੂ ਕਰਨ ਦੇ ਨਾਲ-ਨਾਲ, ਪ੍ਰਧਾਨ ਮੰਤਰੀ ਮੋਦੀ ਨੇ ਤਜਰਬੇ ਦੇ ਅਧਾਰ 'ਤੇ ਉਨ੍ਹਾਂ ਵਿੱਚ ਬਦਲਾਅ ਕੀਤਾ ਹੈ ਅਤੇ ਨਵੀਆਂ ਨੀਤੀਆਂ ਬਣਾ ਕੇ ਭਾਰਤ ਨੂੰ ਪੂਰੀ ਦੁਨੀਆ ਵਿੱਚ ਇੱਕ ਆਕਰਸ਼ਕ ਨਿਰਮਾਣ ਦਾ ਹੱਬ ਬਣਾਉਣ ਦਾ ਕੰਮ ਕੀਤਾ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਕੁਝ ਲੋਕ ਭਾਰਤ ਦੇ ਜੀਡੀਪੀ ਅੰਕੜਿਆਂ ਨੂੰ ਵੀ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਮੂਡੀਜ਼ ਨੇ ਭਾਰਤ ਦੀ ਵਿਕਾਸ ਦਰ ਦੀ ਭਵਿੱਖਬਾਣੀ ਨੂੰ 6% ਤੋਂ ਵਧਾ ਕੇ 7% ਕਰ ਦਿੱਤਾ ਹੈ। ਜਾਪਾਨ ਦੀ ਪ੍ਰਮੁੱਖ ਰੇਟਿੰਗ ਏਜੰਸੀ ਜੇਸੀਆਰ ਨੇ ਭਾਰਤ ਦੀ ਸਾਵਰੇਨ ਰੇਟਿੰਗ ਨੂੰ BBB+ ਤੋਂ ਅੱਪਗ੍ਰੇਡ ਕਰਕੇ A- ਤੱਕ ਪਹੁੰਚਾਇਆ ਹੈ। ਪਿਛਲੀ ਤਿਮਾਹੀ ਵਿੱਚ, ਭਾਰਤ ਨੇ 7.8% ਦੀ ਵਿਕਾਸ ਦਰ ਪ੍ਰਾਪਤ ਕਰਕੇ ਆਪਣੀ ਰਿਕਾਰਡ ਵਿਕਾਸ ਦਰ ਨੂੰ ਬਰਕਰਾਰ ਰੱਖਿਆ ਹੈ। ਅੱਜ, ਭਾਰਤ ਦੁਨੀਆ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਿੱਚੋਂ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹੈ। ਉਨ੍ਹਾਂ ਕਿਹਾ ਦੁਨੀਆ ਭਰ ਵਿੱਚ ਇੰਨੀ ਉਥਲ-ਪੁਥਲ ਅਤੇ ਅਸ਼ਾਂਤੀ ਦੇ ਵਿਚਕਾਰ ਕਿ ਬਹੁਤ ਸਾਰੀਆਂ ਰੁਕਾਵਟਾਂ ਦੇ ਬਾਵਜੂਦ, ਭਾਰਤ ਨੇ ਨਾ ਸਿਰਫ਼ ਆਪਣੀ ਵਿਕਾਸ ਦਰ ਨੂੰ ਬਰਕਰਾਰ ਰੱਖਿਆ ਹੈ ਬਲਕਿ ਇਸਨੂੰ ਅੱਗੇ ਵੀ ਵਧਾਇਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਮੋਦੀ ਜੀ ਨੇ ਦੇਸ਼ ਦੇ ਲੋਕਾਂ 2047 ਤੱਕ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਦਾ ਜੋ ਸੰਕਲਪ ਦਿੱਤਾ ਹੈ. ਉਸ ਨੂੰ ਅਸੀਂ ਪੂਰਾ ਕਰਾਂਗੇ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਡੇ ਇਲੈਕਟ੍ਰਾਨਿਕਸ ਨਿਰਯਾਤ 2015 ਦੇ ਮੁਕਾਬਲੇ 11 ਗੁਣਾ ਵਧੇ ਹਨ। ਜੁਲਾਈ ਵਿੱਚ ਜੀਐਸਟੀ ਸੰਗ੍ਰਹਿ ₹2.11 ਲੱਖ ਕਰੋੜ ਤੱਕ ਪਹੁੰਚ ਗਿਆ, ਜੋ ਕਿ ਜੁਲਾਈ ਮਹੀਨੇ ਲਈ ਹੁਣ ਤੱਕ ਦਾ ਸਭ ਤੋਂ ਵੱਧ ਹੈ। ਛੇ ਰਾਜਾਂ ਵਿੱਚ 12 ਸੈਮੀਕੰਡਕਟਰ ਪ੍ਰੋਜੈਕਟ, ₹1.64 ਲੱਖ ਕਰੋੜ ਤੋਂ ਵੱਧ ਨਿਵੇਸ਼, ਅਤੇ ਸਾਡਾ ਪੂੰਜੀ ਖਰਚ, ਜੋ ਰਿਕਾਰਡ ਤੋੜ ਕੇ ₹12.2 ਲੱਖ ਕਰੋੜ ਨੂੰ ਪਾਰ ਕਰ ਗਿਆ ਹੈ, ਇਹ ਸਭ ਉਪਲਬਧੀਆਂ ਭਾਰਤ ਦੇ ਵਿਕਾਸ ਦੀ ਨੀਂਹ ਦੀਆਂ ਉਦਾਹਰਣਾਂ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਭਾਰਤੀ ਅਰਥਵਿਵਸਥਾ ਡੈੱਡ ਇਕੌਨਮੀ ਲੱਗਦੀ ਹੈ, ਪਰ ਜਿਨ੍ਹਾਂ ਦੀ ਸੋਚ ਹੀ ਡੈੱਡ ਹੋਵੇ ਉਹ ਜੀਵੰਤਤਾ ਦਿਖਾਈ ਨਹੀਂ ਦਿੰਦੀ। ਸ਼੍ਰੀ ਸ਼ਾਹ ਨੇ ਕਿਹਾ ਕਿ ਕੁਝ ਲੋਕ ਭਾਰਤ ਦੇ ਵਿਕਾਸ ਨੂੰ ਨਹੀਂ ਦੇਖ ਸਕਦੇ। ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਹੇਠ, ਅਸੀਂ ਮਾਰੀਸ਼ਸ, ਯੂਏਈ, ਆਸਟਰੀਆ, ਯੂਰਪ ਦੇ ਚਾਰ ਦੇਸ਼ਾਂ ਦੇ ਸੰਗਠਨ, ਯੂਕੇ, ਓਮਾਨ, ਨਿਊਜ਼ੀਲੈਂਡ ਅਤੇ ਯੂਰਪੀਅਨ ਯੂਨੀਅਨ ਨਾਲ ਮੁਕਤ ਵਪਾਰ ਸਮਝੌਤਿਆਂ (ਐਫਟੀਏ) 'ਤੇ ਦਸਤਖਤ ਕੀਤੇ ਹਨ। ਇਨ੍ਹਾਂ ਐਫਟੀਏ ਨੇ ਸਾਡੇ ਉਦਯੋਗਾਂ ਦੀ ਨਿਰਯਾਤ ਸੰਭਾਵਨਾ ਨੂੰ ਕਈ ਗੁਣਾ ਵਧਾ ਦਿੱਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦੇ ਬਾਵਜੂਦ, ਭਾਰਤੀ ਅਰਥਵਿਵਸਥਾ ਨੇ ਆਪਣੀ ਵਿਕਾਸ ਦਰ ਨੂੰ ਬਰਕਰਾਰ ਰੱਖਿਆ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਉੱਤਰ ਪ੍ਰਦੇਸ਼ ਵਿੱਚ ਝਾਂਸੀ, ਚਿੱਤਰਕੂਟ, ਲਖਨਊ, ਆਗਰਾ, ਅਲੀਗੜ੍ਹ ਅਤੇ ਕਾਨਪੁਰ ਵਿੱਚ ਛੇ ਰੱਖਿਆ ਕੋਰੀਡੋਰ ਨੋਡਾਂ 'ਤੇ ਰੱਖਿਆ ਨਿਰਮਾਣ ਲਈ ਨਿਵੇਸ਼ ਆ ਰਿਹਾ ਰਿਹਾ ਹੈ। ਇਸ ਨਾਲ ਨਾ ਸਿਰਫ਼ ਉੱਤਰ ਪ੍ਰਦੇਸ਼ ਵਿੱਚ ਸਗੋਂ ਦੇਸ਼ ਭਰ ਵਿੱਚ ਰੱਖਿਆ ਉਤਪਾਦਾਂ ਦਾ ਵਿਕਾਸ ਹੋਇਆ ਹੈ, ਅਤੇ ਸਾਡਾ ਰੱਖਿਆ ਉਤਪਾਦਨ ₹1,78,000 ਕਰੋੜ ਨੂੰ ਪਾਰ ਕਰ ਗਿਆ ਹੈ। 2013-14 ਦੇ ਮੁਕਾਬਲੇ, ਸਾਡੇ ਰੱਖਿਆ ਉਤਪਾਦਾਂ ਦੀ ਬਰਾਮਦ 56 ਗੁਣਾ ਵਧੀ ਹੈ, ਅਤੇ ਅੱਜ, ਭਾਰਤੀ ਰੱਖਿਆ ਉਤਪਾਦਾਂ ਨੂੰ 80 ਦੇਸ਼ਾਂ ਵਿੱਚ ਨਿਰਯਾਤ ਕੀਤਾ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਨੇ ਇਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਯੋਗੀ ਸਰਕਾਰ ਨੇ ਨਾ ਸਿਰਫ਼ ਰੱਖਿਆ ਕੋਰੀਡੋਰ ਬਣਾਏ ਹਨ, ਸਗੋਂ ਉਨ੍ਹਾਂ ਨੂੰ ਸੁਵਿਧਾਜਨਕ ਬਣਾਉਣ, ਉਨ੍ਹਾਂ ਨੂੰ ਬੁਨਿਆਦੀ ਢਾਂਚੇ ਨਾਲ ਜੋੜਨ ਅਤੇ ਅਨੁਕੂਲ ਨੀਤੀਆਂ ਬਣਾਉਣ ਲਈ ਵੀ ਵਿਆਪਕ ਕੰਮ ਕੀਤਾ ਹੈ। ਉੱਤਰ ਪ੍ਰਦੇਸ਼ ਵਿੱਚ ਬਣੀ ਬ੍ਰਹਮੋਸ ਮਿਜ਼ਾਈਲ ਅਤੇ ਅਮੇਠੀ ਵਿੱਚ ਬਣੀ AK-203 ਅਸਾਲਟ ਰਾਈਫਲ ਨਕਸਲੀਆਂ ਅਤੇ ਅੱਤਵਾਦੀਆਂ ਦੀ ਨੀਂਦ ਉਡਾ ਚੁੱਕੀ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ, ਉੱਤਰ ਪ੍ਰਦੇਸ਼ ਇੱਕ ਅਪਰਾਧ ਦਾ ਉਦਯੋਗ ਚੱਲ ਰਿਹਾ ਸੀ, ਅਤੇ ਇਹ ਰਾਜ ਦੇਸੀ ਪਿਸਤੌਲਾਂ ਤੇ ਗੈਰ-ਕਾਨੂੰਨੀ ਹਥਿਆਰਾਂ ਦੇ ਨਿਰਮਾਣ ਦਾ ਕੇਂਦਰ ਬਣ ਗਿਆ ਸੀ। ਰਾਜ ਦੇ ਸ਼ਹਿਰਾਂ ਵਿੱਚ ਵਾਹਨ ਚੋਰੀ ਦਾ ਇੱਕ ਕੁਟੀਰ ਉਦਯੋਗ ਸੀ, ਅਤੇ ਚੇਨ ਸਨੈਚਿੰਗ ਵਿੱਚ ਨੌਜਵਾਨਾਂ ਨੂੰ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਵੀ ਮਿਲਦਾ ਸੀ। ਅੱਜ, 10 ਸਾਲ ਬਾਅਦ, ਦੇਸੀ ਪਿਸਤੌਲ ਉਦਯੋਗ ਦੀ ਥਾਂ ਇੱਕ ਰੱਖਿਆ ਗਲਿਆਰੇ ਨੇ ਲੈ ਲਈ ਹੈ, ਵਾਹਨ ਚੋਰੀ ਦੀ ਥਾਂ ‘ਤੇ ਵਾਹਨ ਨਿਰਮਾਣ ਹੋ ਰਿਹਾ ਹੈ, ਅਤੇ ਚੇਨ ਸਨੈਚਿੰਗ ਉਦਯੋਗ ਦੀ ਥਾਂ ਮੈਡੀਕਲ ਡਿਵਾਈਸ ਪਾਰਕ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਨਿਵੇਸ਼ ਦਾ ਇੱਕ ਵੱਡਾ ਸਰੋਤ ਬਣ ਗਿਆ ਹੈ, ਅਤੇ ਇਹ ਬਦਲਾਅ ਡਬਲ-ਇੰਜਣ ਸਰਕਾਰ ਦੇ ਕਾਰਨ ਆਇਆ ਹੈ। ਉਨ੍ਹਾਂ ਕਿਹਾ ਕਿ ਉਹੀ ਉੱਤਰ ਪ੍ਰਦੇਸ਼, ਜਿਸਦੀ ਕਾਨੂੰਨ ਵਿਵਸਥਾ ਦੀ ਸਥਿਤੀ ਦੇ ਕਾਰਣ 2013 ਵਿੱਚ ਦਿੱਲੀ ਵਿੱਚ ਨਿਵੇਸ਼ ਸੰਮੇਲਨ ਕਰਵਾਉਣਾ ਪਿਆ ਸੀ, ਹੁਣ 1 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਦਾ ਟੀਚਾ ਤੈਅ ਕਰ ਰਿਹਾ ਹੈ। ਇਹ ਡਬਲ-ਇੰਜਣ ਸਰਕਾਰ ਦਾ ਜਾਦੂ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਯੋਗੀ ਸਰਕਾਰ ਦੇ ਗਠਨ ਤੋਂ ਬਾਅਦ, ਪਿਛਲੀਆਂ ਸਰਕਾਰਾਂ ਦੀ ਸਾਰੀ ਗੁੰਡਾਗਰਦੀ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਕਾਰਣ ਉਦਯੋਗੀਕਰਨ ਲਈ ਇੱਕ ਅਨੁਕੂਲ ਮਾਹੌਲ ਬਣਿਆ ਹੈ। ਉੱਤਰ ਪ੍ਰਦੇਸ਼ ਨੇ ਇੱਕ ਲਿਊਕ੍ਰੇਟਿਵ ਇੰਡਸਟ੍ਰੀਅਲ ਪਾਲਿਸੀ, ਉਦਯੋਗਿਕ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਅਤੇ ਦੇਸ਼ ਭਰ ਦੇ ਉਦਯੋਗਾਂ ਨੂੰ ਆਕਰਸ਼ਿਤ ਕਰਨ ਲਈ ਰੈੱਡ ਕਾਰਪੇਟ ਵਿਛਾ ਕੇ ਸਕਾਰਾਤਮਕ ਨਤੀਜੇ ਪ੍ਰਾਪਤ ਕੀਤੇ ਹਨ। ਇਸ ਰਾਹੀਂ ਰਾਜ ਵਿੱਚ ਕਰੋੜਾਂ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦਾ ਕੰਮ ਯੋਗੀ ਆਦਿੱਤਿਆਨਾਥ ਦੀ ਸਰਕਾਰ ਨੇ ਕੀਤਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨੋਇਡਾ ਹਵਾਈ ਅੱਡਾ, ਐਕਸਪ੍ਰੈਸਵੇਅ ਅਤੇ ਹੋਰ ਕਈ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੇ ਰਾਜ ਵਿੱਚ ਨਿਵੇਸ਼ ਲਈ ਇੱਕ ਅਨੁਕੂਲ ਮਾਹੌਲ ਬਣਾਉਣ ਦਾ ਕੰਮ ਕੀਤਾ ਹੈ। ਇਸ ਦੇ ਕਾਰਨ, ਉੱਤਰ ਪ੍ਰਦੇਸ਼ ਦਿਨ ਦੂਣੀ- ਰਾਤ ਚੌਗਣੀ ਤਰੱਕੀ ਨਾਲ ਅੱਗੇ ਵਧ ਰਿਹਾ ਹੈ। ਅੱਜ, ਉੱਤਰ ਪ੍ਰਦੇਸ਼ ਦੇ ਸੱਤ ਸ਼ਹਿਰਾਂ ਵਿੱਚ ਮੈਟਰੋ ਸੇਵਾਵਾਂ ਚੱਲ ਰਹੀਆਂ ਹਨ, ਜੋ ਕਿ ਦੇਸ਼ ਦੇ ਕਿਸੇ ਵੀ ਰਾਜ ਵਿੱਚ ਸਭ ਤੋਂ ਵੱਧ ਹਨ। ਅਸੀਂ ਇੱਥੇ ਇੱਕ ਜ਼ਿਲ੍ਹਾ, ਇੱਕ ਉਤਪਾਦ ਸ਼ੁਰੂ ਕੀਤਾ ਹੈ। ਰਵਾਇਤੀ ਤਰੀਕਿਆਂ ਅਤੇ ਉਦਯੋਗ ਨੂੰ ਉਤਸ਼ਾਹਿਤ ਕਰਨ ਅਤੇ "ਵਨ ਡਿਸਟ੍ਰਿਕਟ ਵਨ ਪ੍ਰੋਡਕਟ" ਦੇ ਕਾਰਨ, ਰਾਜ ਵਿੱਚ ਨੌਜਵਾਨਾਂ, ਛੋਟੇ ਉਦਯੋਗਪਤੀਆਂ ਅਤੇ ਛੋਟੇ ਪੱਧਰ ਦੇ ਉਦਯੋਗਾਂ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ, ਜੋ ਉੱਤਰ ਪ੍ਰਦੇਸ਼ ਦੇ ਆਰਥਿਕ ਵਿਕਾਸ ਦਾ ਧੁਰਾ ਬਣ ਗਿਆ ਹੈ ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਇੱਕ ਸਮੇਂ ਸੀ ਜਦੋਂ ਉੱਤਰ ਪ੍ਰਦੇਸ਼ ਦੇ ਲੋਕ ਰੁਜ਼ਗਾਰ ਲਈ ਦੂਜੇ ਰਾਜਾਂ ਵਿੱਚ ਜਾਂਦੇ ਸਨ, ਪਰ ਅੱਜ, "ਵਨ ਡਿਸਟ੍ਰਿਕਟ ਵਨ ਪ੍ਰੋਡਕਟ" ਪਹਿਲਕਦਮੀ ਦੇ ਕਾਰਨ, ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਨੂੰ ਆਪਣੇ ਰਾਜ ਵਿੱਚ ਹੀ ਰੁਜ਼ਗਾਰ ਮਿਲ ਰਿਹਾ ਹੈ। ਭਾਵੇਂ ਇਹ ਭਦੋਹੀ ਦੇ ਗਲੀਚੇ ਹੋਣ, ਮੁਰਾਦਾਬਾਦ ਦਾ ਪਿੱਤਲ, ਫਿਰੋਜ਼ਾਬਾਦ ਦਾ ਸ਼ੀਸ਼ਾ, ਸਹਾਰਨਪੁਰ ਦਾ ਲੱਕੜ ਦਾ ਕੰਮ, ਕੰਨੌਜ ਦਾ ਅਤਰ, ਜਾਂ ਬਨਾਰਸ ਦੀਆਂ ਰੇਸ਼ਮ ਸਾੜੀਆਂ, ਇਨ੍ਹਾਂ ਸਾਰਿਆਂ ਨੇ ਦੇਸ਼ ਭਰ ਵਿੱਚ ਆਪਣੀ ਪਛਾਣ ਬਣਾਈ ਹੈ। ਇੱਕ ਜ਼ਿਲ੍ਹਾ, ਇੱਕ ਪਕਵਾਨ (ਓਡੀਓਸੀ) ਵੈੱਬਸਾਈਟ ਵੀ ਲਾਂਚ ਕੀਤੀ ਗਈ, ਜਿਸ ਨਾਲ ਵਾਰਾਣਸੀ ਦਾ ਮਲਾਈਓ, ਤਿਰੰਗਾ ਬਰਫੀ, ਆਗਰਾ ਦਾ ਪੇਠਾ, ਮਥੁਰਾ ਦਾ ਪੇੜਾ ਅਤੇ ਮੇਰਠ ਦਾ ਗਜਕ ਕਸ਼ਮੀਰ ਤੋਂ ਕੰਨਿਆਕੁਮਾਰੀ ਅਤੇ ਦਵਾਰਕਾ ਤੋਂ ਕਾਮਾਖਿਆ ਤੱਕ ਦੇਸ਼ ਭਰ ਦੇ ਲੋਕਾਂ ਲਈ ਉਪਲਬਧ ਹੋਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਵਪਾਰ ਮੇਲੇ ਨਾਲ ਉੱਤਰ ਪ੍ਰਦੇਸ਼ ਦੇ ਉਤਪਾਦਕਾਂ ਦੇ ਵਪਾਰ, ਉਤਪਾਦਨ ਅਤੇ ਵਿਸ਼ਵ ਪੱਧਰ 'ਤੇ ਦੀ ਯੂਪੀ ਪਛਾਣ ਬਣਾਉਣ ਵਿੱਚ ਵੱਡੀ ਸਫਲਤਾ ਮਿਲੇਗੀ।

******
ਆਰਕੇ/ਆਰਆਰ/ਪੀਐੱਸ/ਪੀਆਰ/ਬਲਜੀਤ ਸਿੰਘ
(Release ID: 2317781)
ਵਿਜ਼ੀਟਰ ਕਾਊਂਟਰ : 8