ਵਿੱਤ ਮੰਤਰਾਲਾ
azadi ka amrit mahotsav

ਅਗਸਤ 2026 (ਵਿੱਤੀ ਵਰ੍ਹੇ 2026-27) ਤੱਕ ਭਾਰਤ ਸਰਕਾਰ ਦੇ ਖਾਤਿਆਂ ਦੀ ਮਹੀਨਾਵਾਰ ਸਮੀਖਿਆ

Posted On: 30 SEP 2026 4:41PM by PIB Chandigarh

ਭਾਰਤ ਸਰਕਾਰ ਦੇ ਮਹੀਨਾਵਾਰ ਖਾਤਿਆਂ ਨੂੰ ਅਗਸਤ, 2026 ਤੱਕ ਇਕੱਠਾ ਕੀਤਾ ਗਿਆ ਹੈ ਅਤੇ ਇਸ ਸਬੰਧੀ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਰਿਪੋਰਟ ਦੀਆਂ ਮੁੱਖ ਗੱਲਾਂ ਹੇਠਾਂ ਦਿੱਤੀਆਂ ਗਈਆਂ ਹਨ:

ਭਾਰਤ ਸਰਕਾਰ ਨੂੰ ਅਗਸਤ, 2026 ਤੱਕ 13,67,709 ਕਰੋੜ ਰੁਪਏ (ਕੁੱਲ ਪ੍ਰਾਪਤੀਆਂ ਦੇ 2026-27 ਦੇ ਬਜਟ ਅਨੁਮਾਨ ਦਾ 37.5 ਫੀਸਦੀ) ਪ੍ਰਾਪਤ ਹੋਏ ਹਨ, ਜਿਸ ਵਿੱਚ 8,37,921 ਕਰੋੜ ਰੁਪਏ ਦਾ ਟੈਕਸ ਰੈਵੇਨਿਊ (Net to Centre), 4,54,549 ਕਰੋੜ ਰੁਪਏ ਦਾ ਨੌਨ-ਟੈਕਸ ਰੈਵੇਨਿਊ ਅਤੇ 75,239 ਕਰੋੜ ਰੁਪਏ ਦੀ ਨੌਨ-ਡੈਬਿਟ ਪੂੰਜੀਗਤ ਪ੍ਰਾਪਤੀਆਂ ਸ਼ਾਮਲ ਹਨ। ਇਸ ਮਿਆਦ ਦੌਰਾਨ ਭਾਰਤ ਸਰਕਾਰ ਦੁਆਰਾ ਟੈਕਸਾਂ ਦੇ ਹਿੱਸੇ ਦੇ ਤਬਾਦਲੇ ਦੇ ਰੂਪ ਵਿੱਚ ਰਾਜ ਸਰਕਾਰਾਂ ਨੂੰ 5,90,391 ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ ਹਨ, ਜੋ ਕਿ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ 60,243 ਕਰੋੜ ਰੁਪਏ ਤੋਂ ਘੱਟ ਹੈ।

ਭਾਰਤ ਸਰਕਾਰ ਦੁਆਰਾ ਕੀਤਾ ਗਿਆ ਕੁੱਲ ਖਰਚ 20,77,958 ਕਰੋੜ ਰੁਪਏ (2026-27 ਦੇ ਬਜਟ ਦਾ ਅਨੁਮਾਨ 38.9 ਫੀਸਦੀ) ਹੈ, ਜਿਸ ਵਿੱਚੋਂ 15,68,009 ਕਰੋੜ ਰੁਪਏ ਰੈਵੇਨਿਊ ਖਾਤੇ ਵਿੱਚ ਅਤੇ 5,09,949 ਕਰੋੜ ਰੁਪਏ ਪੂੰਜੀ ਖਾਤੇ ਵਿੱਚ ਹਨ। ਕੁੱਲ ਰੈਵੇਨਿਊ ਖਰਚ ਵਿੱਚੋਂ 5,14,810 ਕਰੋੜ ਰੁਪਏ ਵਿਆਜ ਭੁਗਤਾਨ ਦੇ ਲਈ ਹਨ ਅਤੇ 1,87,037 ਕਰੋੜ ਰੁਪਏ ਮੁੱਖ ਸਬਸਿਡੀ ਲਈ ਹਨ।

****

ਐੱਸਆਰ/ਸ੍ਰੀ/ਏਕੇ


(Release ID: 2317601) ਵਿਜ਼ੀਟਰ ਕਾਊਂਟਰ : 7