ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਸਵਦੇਸ਼ੀ ਮਲਟੀ-ਗੈਸ ਸੈਂਸਰ ਪਲੇਟਫ਼ਾਰਮ ਦੇ ਵਿਕਾਸ ਲਈ ਟੀਡੀਬੀ ਨੇ ਮਲਟੀ ਨੈਨੋ ਸੈਂਸ ਟੈਕਨਾਲੋਜੀਜ਼ ਨਾਲ 37.51 ਕਰੋੜ ਰੁਪਏ ਦੀ ਆਰਡੀਆਈ ਸਹਾਇਤਾ ਲਈ ਸਮਝੌਤਾ ਕੀਤਾ


ਐੱਮਈਐੱਮਐੱਸ-ਅਧਾਰਿਤ ਸੈਂਸਰ ਅਤੇ ਏਐੱਫਈ ਐੱਸਓਸੀ ਨੂੰ ਟੀਆਰਐੱਲ-4 ਤੋਂ ਟੀਆਰਐੱਲ-9 ਤੱਕ ਉੱਨਤ ਕੀਤਾ ਜਾਵੇਗਾ, ਜਿਸ ਨਾਲ ਉੱਨਤ ਸੈਂਸਰ ਅਤੇ ਸੈਮੀਕੰਡਕਟਰ ਤਕਨਾਲੋਜੀਆਂ ਦੇ ਖੇਤਰ ਵਿੱਚ ਭਾਰਤ ਦੀਆਂ ਸਮਰੱਥਾਵਾਂ ਮਜ਼ਬੂਤ ਹੋਣਗੀਆਂ

Posted On: 29 SEP 2026 5:14PM by PIB Chandigarh

ਉਦਯੋਗਿਕ ਸੁਰੱਖਿਆ ਅਤੇ ਹਾਈਡ੍ਰੋਜਨ ਬੁਨਿਆਦੀ ਢਾਂਚੇ ਤੋਂ ਲੈ ਕੇ ਉਰਜਾ ਪ੍ਰਣਾਲੀਆਂ ਅਤੇ ਪ੍ਰਕਿਰਿਆ ਨਿਗਰਾਨੀ ਤੱਕ, ਗੈਸਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੀ ਸਟੀਕ ਮਾਪ ਕਰਨ ਦੀ ਸਮਰੱਥਾ ਉੱਭਰ ਰਹੀਆਂ ਤਕਨਾਲੋਜੀਆਂ ਦੀ ਇੱਕ ਵਿਆਪਕ ਰੇਂਜ ਵਿੱਚ ਲਗਾਤਾਰ ਮਹੱਤਵਪੂਰਨ ਹੁੰਦੀ ਜਾ ਰਹੀ ਹੈ। ਇਸ ਖੇਤਰ ਵਿੱਚ ਸਵਦੇਸ਼ੀ ਸਮਰੱਥਾਵਾਂ ਨੂੰ ਹੁਲਾਰਾ ਦਿੰਦਿਆਂ, ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਦੇ ਤਕਨਾਲੋਜੀ ਵਿਕਾਸ ਬੋਰਡ (ਟੀਡੀਬੀ) ਨੇ, ਖੋਜ, ਵਿਕਾਸ ਅਤੇ ਨਵੀਨਤਾ (ਆਰਡੀਆਈ) ਫੰਡ ਤਹਿਤ, ਮਹਾਰਾਸ਼ਟਰ ਦੇ ਨਾਗਪੁਰ ਸਥਿਤ ਮੈਸਰਜ਼ ਮਲਟੀ ਨੈਨੋ ਸੈਂਸ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ ਨਾਲ 37.51 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਲਈ ਇੱਕ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਕੁੱਲ 75.02 ਕਰੋੜ ਰੁਪਏ ਦੀ ਮਨਜ਼ੂਰ ਲਾਗਤ ਵਾਲਾ ਇਹ ਪ੍ਰੋਜੈਕਟ ਐੱਮਈਐੱਮਐੱਸ + ਏਐੱਫਈ ਐੱਸਓਸੀ ਮਲਟੀ-ਗੈਸ ਸੈਂਸਰ ਪਲੇਟਫ਼ਾਰਮ ਦੇ ਵਿਕਾਸ ’ਤੇ ਕੇਂਦ੍ਰਿਤ ਹੈ, ਜਿਸ ਦਾ ਉਦੇਸ਼ ਤਕਨਾਲੋਜੀ ਨੂੰ ਟੀਆਰਐੱਲ-4 ਤੋਂ ਟੀਆਰਐੱਲ-9 ਤੱਕ ਲੈ ਕੇ ਜਾਣਾ ਹੈ। ਇਹ ਸਹਾਇਤਾ ਵਿਕਲਪਿਕ ਤੌਰ ’ਤੇ ਪਰਿਵਰਤਨਸ਼ੀਲ ਕਰਜ਼ੇ (ਓਸੀਡੀ) ਰਾਹੀਂ ਪ੍ਰਦਾਨ ਕੀਤੀ ਜਾਵੇਗੀ।

ਮਲਟੀ ਨੈਨੋ ਸੈਂਸ ਇੱਕ ਸਵਦੇਸ਼ੀ ਐੱਮਈਐੱਮਐੱਸ ਟੀਸੀਡੀਆਈਆਰ ਗੈਸ ਸੈਂਸਰ ਅਤੇ ਸੀਐੱਮਓਐੱਸ ਏਐੱਫਈ ਐੱਸਓਸੀ ਪਲੇਟਫ਼ਾਰਮ ਵਿਕਸਤ ਕਰ ਰਹੀ ਹੈ, ਜਿਸ ਦਾ ਉਦੇਸ਼ ਇੱਕ ਸੰਖੇਪ ਰੂਪ ਵਿੱਚ ਭਰੋਸੇਯੋਗ ਅਤੇ ਵਿਆਪਕ ਪੱਧਰ ’ਤੇ ਵਰਤੋਂ ਯੋਗ ਮਲਟੀ-ਗੈਸ ਸੈਂਸਿੰਗ ਨੂੰ ਸਮਰੱਥ ਬਣਾਉਣਾ ਹੈ। ਇਹ ਤਕਨਾਲੋਜੀ ਸਿਗਨਲ ਦੀ ਪ੍ਰਾਪਤੀ ਅਤੇ ਪ੍ਰੋਸੈੱਸਿੰਗ ਲਈ ਇੱਕ ਐੱਮਈਐੱਮਐੱਸ-ਅਧਾਰਿਤ ਸੈਂਸਿੰਗ ਤੱਤ ਨੂੰ ਐਪਲੀਕੇਸ਼ਨ-ਵਿਸ਼ੇਸ਼ ਫਰੰਟ-ਐਂਡ ਸਿਸਟਮ-ਆਨ-ਚਿੱਪ ਨਾਲ ਜੋੜਦੀ ਹੈ। ਇਹ ਪਲੇਟਫ਼ਾਰਮ ਰਿਸਾਅ ਦਾ ਪਤਾ ਲਗਾਉਣ, ਪ੍ਰਕਿਰਿਆ ਕੰਟਰੋਲ ਅਤੇ ਸਿਹਤ ਅਤੇ ਸੁਰੱਖਿਆ ਨਿਗਰਾਨੀ ਵਰਗੀਆਂ ਐਪਲੀਕੇਸ਼ਨਾਂ ਲਈ ਤਿਆਰ ਕੀਤਾ ਗਿਆ ਹੈ ਅਤੇ ਰਿਫਾਇਨਰੀਆਂ, ਪੈਟਰੋਕੈਮੀਕਲ, ਬਿਜਲੀ, ਪੀਐੱਨਜੀ, ਬੁਨਿਆਦੀ ਢਾਂਚੇ, ਉਦਯੋਗਿਕ ਸੁਰੱਖਿਆ, ਬੈਟਰੀ ਅਤੇ ਹਾਈਡ੍ਰੋਜਨ ਅਰਥਵਿਵਸਥਾ ਸਹਿਤ ਵੱਖ-ਵੱਖ ਉਦਯੋਗਾਂ ਵਿੱਚ ਇਸ ਦੀ ਵਰਤੋਂ ਦੀਆਂ ਸੰਭਾਵਨਾਵਾਂ ਹਨ।

ਪ੍ਰਸਤਾਵਿਤ ਸੈਂਸਰ ਪਲੇਟਫ਼ਾਰਮ ਨੂੰ ਉੱਚ ਸੰਵੇਦਨਸ਼ੀਲਤਾ, ਘੱਟ ਬਿਜਲੀ ਖਪਤ, ਛੋਟੇ ਆਕਾਰ ਅਤੇ ਬੁੱਧੀਮਾਨ ਸਿਗਨਲ ਪ੍ਰੋਸੈੱਸਿੰਗ ਲਈ ਐੱਮਈਐੱਮਐੱਸ ਗੈਸ ਸੈਂਸਰ ਅਤੇ ਕਸਟਮ ਏਐੱਫਈ ਐੱਸਓਸੀ ਦੇ ਸੁਮੇਲ ’ਤੇ ਅਧਾਰਤ ਡਿਜ਼ਾਈਨ ਕੀਤਾ ਗਿਆ ਹੈ। ਇਹ ਤਕਨਾਲੋਜੀ ਵਿਆਪਕ ਤਾਪਮਾਨ ਸੀਮਾ ਵਿੱਚ ਅਤੇ ਔਖੇ ਉਦਯੋਗਿਕ ਮਾਹੌਲ ਵਿੱਚ ਕੰਮ ਕਰਨ ਲਈ ਬਣਾਈ ਗਈ ਹੈ ਅਤੇ ਇਸ ਵਿੱਚ ਸਵੈਚਾਲਿਤ ਕੈਲੀਬ੍ਰੇਸ਼ਨ ਵਾਤਾਵਰਣਕ ਮਾਪਦੰਡਾਂ ਲਈ ਮੁਆਵਜ਼ਾ ਅਤੇ ਸਾਫ਼ਟਵੇਅਰ-ਅਧਾਰਤ ਗੈਸ ਲਾਇਬ੍ਰੇਰੀ ਪ੍ਰੋਸੈਸਿੰਗ ਵਰਗੀਆਂ ਸਹੂਲਤਾਂ ਸ਼ਾਮਲ ਹਨ। 200 ਮਿਲੀਸਕਿੰਡ ਤੋਂ ਘੱਟ ਦੇ ਨਿਸ਼ਾਨਾ ਪ੍ਰਤੀਕਿਰਿਆ ਸਮੇਂ ਨਾਲ, ਇਹ ਪਲੇਟਫ਼ਾਰਮ ਅਜਿਹੇ ਐਪਲੀਕੇਸ਼ਨਾਂ ਲਈ ਵਿਕਸਤ ਕੀਤਾ ਜਾ ਰਿਹਾا ਹੈ ਜਿਨ੍ਹਾਂ ਵਿੱਚ ਤੁਰੰਤ ਪਛਾਣ ਅਤੇ ਨਿਗਰਾਨੀ ਦੀ ਜ਼ਰੂਰਤ ਹੁੰਦੀ ਹੈ। 25 ਮਿ.ਮੀ. × 25 ਮਿ.ਮੀ. × 15 ਮਿ.ਮੀ. ਤੋਂ ਘੱਟ ਆਕਾਰ ਵਾਲੇ ਸੈਂਸਰ ਪੈਕੇਜ ਵਾਲਾ ਇਸ ਦਾ ਸੰਖੇਪ ਢਾਂਚਾ, ਬੈਟਰੀ ਨਾਲ ਚੱਲਣ ਵਾਲੇ ਅਤੇ ਐਂਬੇਡਡ ਐਪਲੀਕੇਸ਼ਨਾਂ ਲਈ ਵੀ ਸੰਭਾਵਨਾਵਾਂ ਖੋਲ੍ਹਦਾ ਹੈ।

ਆਰਡੀਆਈ ਸਮਰਥਿਤ ਪ੍ਰੋਗਰਾਮ ਮਲਟੀ ਨੈਨੋ ਸੈਂਸ ਨੂੰ ਸੈਂਸਰ ਅਤੇ ਏਐੱਫਈ ਐੱਸਓਸੀ ਪਲੇਟਫ਼ਾਰਮ ਦੇ ਅੱਗੇ ਦੇ ਵਿਕਾਸ, ਏਕੀਕਰਣ, ਟੈਸਟਿੰਗ, ਤਸਦੀਕ ਅਤੇ ਵਿਸਤਾਰ ਦਾ ਕਾਰਜ ਕਰਨ ਵਿੱਚ ਸਮਰੱਥ ਬਣਾਵੇਗਾ, ਜਿਸ ਦਾ ਅੰਤਿਮ ਉਦੇਸ਼ ਤਕਨਾਲੋਜੀ ਨੂੰ ਟੀਆਰਐੱਲ-9 ਤੱਕ ਲੈ ਕੇ ਜਾਣਾ ਹੈ। ਇਹ ਪ੍ਰੋਜੈਕਟ ਡੀਪ ਟੈਕਨਾਲੋਜੀ ਖੇਤਰ ਦੇ ਅੰਦਰ ਆਉਂਦਾ ਹੈ, ਜਿਸ ਵਿੱਚ ਕੁਆਂਟਮ ਤਕਨਾਲੋਜੀ ਨੂੰ ਉਪ-ਖੇਤਰ ਵਜੋਂ ਚਿੰਨ੍ਹਿਤ ਕੀਤਾ ਗਿਆ ਹੈ। ਭਾਵੇਂ ਇਸ ਦਾ ਤਤਕਾਲੀ ਐਪਲੀਕੇਸ਼ਨ (ਉਪਯੋਗ) ਉੱਨਤ ਮਲਟੀ-ਗੈਸ ਸੈਂਸਿੰਗ ਹੈ, ਅੰਤਰੀਵ ਪਲੇਟਫ਼ਾਰਮ ਐੱਮਈਐੱਮਐੱਸ, ਸੈਮੀਕੰਡਕਟਰ ਇਲੈਕਟ੍ਰੋਨਿਕਸ ਅਤੇ ਬੁੱਧੀਮਾਨ ਸੈਂਸਿੰਗ ਨੂੰ ਏਕੀਕ੍ਰਿਤ ਕਰਦਾ ਹੈ, ਜੋ ਸਵਦੇਸ਼ੀ ਤਕਨਾਲੋਜੀ ਸਮਰੱਥਾਵਾਂ ਦੇ ਨਿਰਮਾਣ ਲਈ ਲਗਾਤਾਰ ਮਹੱਤਵਪੂਰਨ ਹੁੰਦੇ ਜਾ ਰਹੇ ਖੇਤਰ ਹਨ।

ਸ਼੍ਰੀ ਰਾਜੇਸ਼ ਕੁਮਾਰ ਪਾਠਕ, ਸਕੱਤਰ, ਟੀਡੀਬੀ ਨੇ ਕਿਹਾ, “ਸੈਂਸਰ ਕਈ ਆਧੁਨਿਕ ਤਕਨਾਲੋਜੀ ਪ੍ਰਣਾਲੀਆਂ ਦੀ ਨੀਂਹ ਹਨ ਅਤੇ ਉਦਯੋਗਿਕ ਮੁਕਾਬਲੇਬਾਜ਼ੀ ਅਤੇ ਰਣਨੀਤਕ ਆਤਮਨਿਰਭਰਤਾ, ਦੋਵਾਂ ਲਈ ਸੈਂਸਿੰਗ ਅਤੇ ਸੈਮੀਕੰਡਕਟਰ ਤਕਨਾਲੋਜੀਆਂ ਵਿੱਚ ਸਵਦੇਸ਼ੀ ਸਮਰੱਥਾਵਾਂ ਮਹੱਤਵਪੂਰਨ ਹਨ। ਆਰਡੀਆਈ  ਫੰਡ ਸਾਨੂੰ ਉਨ੍ਹਾਂ ਤਕਨਾਲੋਜੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਵਿੱਚ ਸਮਰੱਥ ਬਣਾਉਂਦਾ ਹੈ, ਜਿਨ੍ਹਾਂ ਨੂੰ ਵਿਆਪਕ ਵਪਾਰਕ ਤਾਇਨਾਤੀ ਤੱਕ ਪਹੁੰਚਣ ਤੋਂ ਪਹਿਲਾਂ ਨਿਰੰਤਰ ਵਿਕਾਸ ਦੀ ਜ਼ਰੂਰਤ ਹੁੰਦੀ ਹੈ। ਮਲਟੀ ਨੈਨੋ ਸੈਂਸ ਨਾਲ ਹੋਇਆ ਇਹ ਸਮਝੌਤਾ ਦਰਸਾਉਂਦਾ ਹੈ ਕਿ ਇਸ ਤਰ੍ਹਾਂ ਦੀ ਸਹਾਇਤਾ ਭਾਰਤੀ ਡੀਪ-ਟੈੱਕ ਕੰਪਨੀਆਂ ਨੂੰ ਉੱਨਤ ਸੈਂਸਰ ਤਕਨਾਲੋਜੀਆਂ ਨੂੰ ਵਿਕਾਸ ਦੇ ਪੜਾਅ ਤੋਂ ਵਧਾ ਕੇ ਵੱਡੇ ਪੱਧਰ ’ਤੇ ਉਤਪਾਦਨ ਯੋਗ, ਮਾਰਕੀਟ ਲਈ ਤਿਆਰ ਹੱਲਾਂ ਵਿੱਚ ਬਦਲਣ ਵਿੱਚ ਕਿਸ ਤਰ੍ਹਾਂ ਮਦਦ ਕਰ ਸਕਦੀ ਹੈ।”

ਮਲਟੀ ਨੈਨੋ ਸੈਂਸ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ ਦੇ ਪ੍ਰਤੀਨਿਧੀ ਨੇ ਕਿਹਾ, “ਟੀਡੀਬੀ ਤੋਂ ਪ੍ਰਾਪਤ ਆਰਡੀਆਈ ਸਹਾਇਤਾ ਸਾਨੂੰ ਆਪਣੀ ਐੱਮਈਐੱਮਐੱਸ ਗੈਸ-ਸੈਂਸਿੰਗ ਤਕਨਾਲੋਜੀ ਨੂੰ ਏਕੀਕਰਣ, ਤਸਦੀਕ ਅਤੇ ਵੱਡੇ ਪੱਧਰ ’ਤੇ ਉਤਪਾਦਨ ਦੇ ਅਗਲੇ ਪੜਾਅ ਤੱਕ ਲੈ ਜਾਣ ਵਿੱਚ ਸਮਰੱਥ ਬਣਾਵੇਗੀ। ਸਾਡਾ ਉਦੇਸ਼ ਇੱਕ ਅਜਿਹਾ ਸੰਖੇਪ, ਘੱਟ ਬਿਜਲੀ ਖਪਤ ਵਾਲਾ ਅਤੇ ਵਿਆਪਕ ਪੱਧਰ ’ਤੇ ਵਰਤੋਂ ਯੋਗ ਮਲਟੀ-ਗੈਸ ਸੈਂਸਰ ਪਲੇਟਫ਼ਾਰਮ ਵਿਕਸਤ ਕਰਨਾ ਹੈ, ਜੋ ਵੱਖ-ਵੱਖ ਉਦਯੋਗਾਂ ਵਿੱਚ ਚੁਣੌਤੀਪੂਰਨ ਐਪਲੀਕੇਸ਼ਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੇ। ਇਹ ਸਹਾਇਤਾ ਤਕਨਾਲੋਜੀ ਨੂੰ ਟੀਆਰਐੱਲ-9 ਤੱਕ ਲੈ ਜਾਣ ਅਤੇ ਐੱਮਈਐੱਮਐੱਸ ਅਤੇ ਸੈਂਸਰ ਇਲੈਕਟ੍ਰੋਨਿਕਸ ਦੇ ਖੇਤਰ ਵਿੱਚ ਸਵਦੇਸ਼ੀ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗੀ।”

****

ਐੱਨਕੇਆਰ/ਐੱਫਟੀ/ਏਏ


(Release ID: 2317436) ਵਿਜ਼ੀਟਰ ਕਾਊਂਟਰ : 9