ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦਿੱਲੀ ਦੇ ਲੋਕਾਂ ਦੇ ਸਫਰ ਨੂੰ ਪਹੁੰਚਯੋਗ ਬਣਾਉਣ ਲਈ 1,941 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ


ਸ਼੍ਰੀ ਅਮਿਤ ਸ਼ਾਹ ਨੇ 1,635 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਬਾਰਾਪੁੱਲ੍ਹਾ ਐਲੀਵੇਟਿਡ ਰੋਡ ਫੇਜ਼-3 ਦਿੱਲੀ ਦੇ ਲੋਕਾਂ ਨੂੰ ਸਮਰਪਿਤ ਕੀਤਾ

ਬਾਰਾਪੁੱਲ੍ਹਾ ਐਲੀਵੇਟਿਡ ਰੋਡ ਤੋਂ ਦੱਖਣੀ ਦਿੱਲੀ ਦਰਮਿਆਨ ਸਿਗਨਲ-ਫ੍ਰੀ ਕਨੈਕਟੀਵਿਟੀ ਨਾਲ ਆਵਾਜਾਈ ਪਹੁੰਚਯੋਗ ਹੋਵੇਗੀ, ਟ੍ਰੈਫਿਕ ਜਾਮ ਤੋਂ ਰਾਹਤ ਮਿਲੇਗੀ ਅਤੇ ਯਾਤਰਾ ਦਾ ਸਮਾਂ ਬਚੇਗਾ

ਸ਼੍ਰੀ ਅਮਿਤ ਸ਼ਾਹ ਨੇ ਮੋਦੀ ਮਿੱਲ-ਸਾਵਿਤਰੀ ਸਿਨੇਮਾ ਫਲਾਈਓਵਰ ਅਤੇ ਲੋਨੀ ਅੰਤਰਪਾਸ ਦਾ ਵੀ ਨੀਂਹ ਪੱਥਰ ਰੱਖਿਆ

Posted On: 29 SEP 2026 6:19PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦਿੱਲੀ ਵਿੱਚ ਕਨੈਕਟੀਵਿਟੀ ਨੂੰ ਮਜ਼ਬੂਤ ਕਰਨ ਅਤੇ ਦਿੱਲੀ ਦੇ ਲੋਕਾਂ ਦੇ ਸਫਰ ਨੂੰ ਪਹੁੰਚਯੋਗ ਬਣਾਉਣ ਲਈ ਅੱਜ 1,941 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ 1,635 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਬਾਰਾਪੁੱਲਾ ਐਲੀਵੇਟਿਡ ਰੋਡ ਫੇਜ਼-3 ਅੱਜ ਦਿੱਲੀ ਦੇ ਲੋਕਾਂ ਨੂੰ ਸਮਰਪਿਤ ਕੀਤਾ।

X‘ਤੇ ਇੱਕ ਪੋਸਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ “ਦਿੱਲੀ ਦੀ ਕਨੈਕਟੀਵਿਟੀ ਨੂੰ ਮਜ਼ਬੂਤ ਕਰਨ ਅਤੇ ਦਿੱਲੀ ਦੇ ਲੋਕਾਂ ਦੇ ਸਫਰ ਨੂੰ ਪਹੁੰਚਯੋਗ ਬਣਾਉਣ ਲਈ ਅੱਜ 1,941 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। 1,635 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਬਾਰਾਪੁੱਲ੍ਹਾ ਐਲੀਵੇਟਿਡ ਰੋਡ ਫੇਜ਼-3 ਅੱਜ ਦਿੱਲੀ ਦੇ ਲੋਕਾਂ ਨੂੰ ਸਮਰਪਿਤ ਕੀਤਾ। ਇਸ ਨਾਲ ਪੂਰਬੀ ਅਤੇ ਦੱਖਣੀ ਦਿੱਲੀ ਦਰਮਿਆਨ ਸਿਗਨਲ-ਫ੍ਰੀ ਕਨੈਕਟੀਵਿਟੀ ਹੋਵੇਗੀ, ਜਿਸ ਨਾਲ ਆਵਾਜਾਈ ਪਹੁੰਚਯੋਗ ਹੋਵੇਗੀ, ਟ੍ਰੈਫਿਕ ਜਾਮ ਤੋਂ ਰਾਹਤ ਮਿਲੇਗੀ ਅਤੇ ਯਾਤਰਾ ਦਾ ਸਮਾਂ ਵੀ ਬਚੇਗਾ। ਨਾਲ ਹੀ, ਮੋਦੀ ਮਿੱਲ-ਸਾਵਿਤਰੀ ਸਿਨੇਮਾ ਫਲਾਈਓਵਰ ਅਤੇ ਲੋਨੀ ਅੰਡਰਪਾਸ ਦਾ ਵੀ ਨੀਂਹ ਪੱਥਰ ਰੱਖਿਆ।”

 

**********

ਆਰਕੇ/ਆਰਆਰ/ਪੀਆਰ/ਪੀਐੱਸ/ਬਲਜੀਤ


(Release ID: 2317139) ਵਿਜ਼ੀਟਰ ਕਾਊਂਟਰ : 4