ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ ਵਿੱਚ ਮਹਿਲਾ ਟ੍ਰੈਪ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ’ਤੇ ਮਨੀਸ਼ਾ ਕੀਰ, ਨੀਰੂ ਅਤੇ ਆਸ਼ਿਮਾ ਅਹਲਾਵਤ ਨੂੰ ਵਧਾਈਆਂ ਦਿੱਤੀਆਂ
Posted On:
29 SEP 2026 6:45PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ ਵਿੱਚ ਮਹਿਲਾ ਟ੍ਰੈਪ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ’ਤੇ ਮਨੀਸ਼ਾ ਕੀਰ, ਨੀਰੂ ਅਤੇ ਆਸ਼ਿਮਾ ਅਹਲਾਵਤ ਨੂੰ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਸਟੀਕਤਾ, ਇਕਾਗਰਤਾ ਅਤੇ ਟੀਮ ਵਰਕ ਦੀ ਸ਼ਲਾਘਾਯੋਗ ਉਦਾਹਰਣ ਦੱਸਿਆ।
ਸ਼੍ਰੀ ਮੋਦੀ ਨੇ ਪੂਰੀ ਟੀਮ ਦੀ ਨਿਰੰਤਰ ਸਫ਼ਲਤਾ ਦੀ ਕਾਮਨਾ ਕੀਤੀ ਅਤੇ ਉਮੀਦ ਪ੍ਰਗਟਾਈ ਕਿ ਉਹ ਭਾਰਤ ਲਈ ਹੋਰ ਵੱਧ ਮਾਣ ਹਾਸਲ ਕਰਨਗੇ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ਪੋਸਟ ਵਿੱਚ ਕਿਹਾ;
ਏਸ਼ਿਆਈ ਖੇਡਾਂ ਵਿੱਚ ਮਹਿਲਾ ਟ੍ਰੈਪ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ’ਤੇ ਮਨੀਸ਼ਾ ਕੀਰ, ਨੀਰੂ ਅਤੇ ਆਸ਼ਿਮਾ ਅਹਲਾਵਤ ਨੂੰ ਦਿਲੋਂ ਵਧਾਈਆਂ।
ਇਹ ਸਟੀਕਤਾ, ਇਕਾਗਰਤਾ ਅਤੇ ਟੀਮ ਵਰਕ ਦਾ ਸ਼ਲਾਘਾਯੋਗ ਪ੍ਰਦਰਸ਼ਨ ਸੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ, "ਪੂਰੀ ਟੀਮ ਇਸੇ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਦੀ ਰਹੇ ਅਤੇ ਭਾਰਤ ਲਈ ਹੋਰ ਮਾਣ ਲੈ ਕੇ ਆਵੇ।"
*********
ਐੱਮਜੇਪੀਐੱਸ/ਐੱਸਐੱਸ/ਐੱਸਟੀ
(Release ID: 2316811)
ਵਿਜ਼ੀਟਰ ਕਾਊਂਟਰ : 6
Read this release in:
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Tamil
,
Telugu
,
Malayalam