ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਖਪਤਕਾਰ ਮਾਮਲਿਆਂ ਦਾ ਵਿਭਾਗ ‘ਸਵੱਛਤਾ ਹੀ ਸੇਵਾ (SHS) 2026 ਅਤੇ ਵਿਸ਼ੇਸ਼ ਅਭਿਆਨ 6 ਮਨਾ ਰਿਹਾ ਹੈ


ਸਫਾਈ, ਸ਼੍ਰਮਦਾਨ ਅਤੇ ਨਾਗਰਿਕਾਂ ਦੀ ਭਾਗੀਦਾਰੀ ‘ਤੇ ਜ਼ੋਰ

Posted On: 28 SEP 2026 1:50PM by PIB Chandigarh

ਭਾਰਤ ਸਰਕਾਰ ਦਾ ਖਪਤਕਾਰ ਮਾਮਲੇ ਵਿਭਾਗ (DoCA), ਆਪਣੇ ਦਫ਼ਤਰਾਂ ਅਤੇ ਉਸ ਨਾਲ ਜੁੜੇ, ਅਧੀਨ ਅਤੇ ਖੁਦਮੁਖਤਿਆਰ ਸੰਸਥਾਵਾਂ ਵਿੱਚ ਸਫਾਈ, ਜਾਗਰੂਕਤਾ ਅਤੇ ਸੰਸਥਾਗਤ ਪਹਿਲਕਦਮੀਆਂ ਕਰਕੇ ‘ਸਵੱਛਤਾ ਹੀ ਸੇਵਾ (SHS) 2026" ਅਤੇ ਵਿਸ਼ੇਸ਼ ਅਭਿਆਨ 6 ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ।

“ਸਵੱਛਥਾ ਹੀ ਸੇਵਾ 2026” ਦਾ 10ਵਾਂ ਸੰਸਕਰਣ, ਜੋ ਕਿ 17 ਸਤੰਬਰ ਤੋਂ 2 ਅਕਤੂਬਰ 2026 ਤੱਕ ਮਨਾਇਆ ਜਾ ਰਿਹਾ ਹੈ, ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ (MoHUA) ਅਤੇ ਪੀਣ ਯੋਗ ਪਾਣੀ ਅਤੇ ਸਵੱਛਤਾ ਵਿਭਾਗ (DDWS) ਦੁਆਰਾ ਸਾਂਝੇ ਤੌਰ ‘ਤੇ ਸ਼ੁਰੂ ਕੀਤਾ ਗਿਆ ਹੈ। ਇਹ ਅਭਿਆਨ ‘ਸਵੱਛਤਾ ਮੇਂ ਸਹਿਭਾਗ; ਸਵੱਛ ਭਾਰਤ, ਵਿਕਸਿਤ ਭਾਰਤ’ ਥੀਮ ਦੇ ਨਾਲ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ‘ਸੰਪੂਰਨ ਸਰਕਾਰ’ ਅਤੇ ‘ਸੰਪੂਰਨ ਸਮਾਜ’ ਦੇ ਦ੍ਰਿਸ਼ਟੀਕੋਣ ਨੂੰ ਅਪਣਾਇਆ ਗਿਆ ਹੈ।

 

 “ਸਵੱਛਤਾ ਹੀ ਸੇਵਾ 2026” ਪੰਜ ਮੁੱਖ ਥੰਮ੍ਹਾਂ ‘ਤੇ ਕੇਂਦ੍ਰਿਤ ਹੈ:

1 ਸਫਾਈ ਟੀਚਾ ਇਕਾਈਆਂ (CTUs) ਦਾ ਕਾਇਆਕਲਪ : ਮੁਸ਼ਕਲ, ਹਨ੍ਹੇਰੀ ਅਤੇ ਅਣਗੌਲੀਆਂ ਥਾਵਾਂ ਨੂੰ ਠੀਕ ਕਰਨਾ।

2. ਸਵੱਛ ਪਾਠਸ਼ਾਲਾ – ਸਵੱਛਤਾ ਦੇ ਲਈ ਯੁਵਾ: ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ 'ਸਵੱਛਤਾ ਗਿਆਨ ਯਾਤਰਾ' (ਠੋਸ ਕਚਰਾ ਪ੍ਰਬੰਧਨ ਸਹੂਲਤਾਂ ਦੇ ਦੌਰੇ) ਅਤੇ 'ਸਵੱਛਤਾ ਏਵਮ ਜਲ ਸੰਚਯ ਸੰਵਾਦ’ (ਸਵੱਛਤਾ, ਰੇਨ ਵਾਟਰ ਹਾਰਵੈਸਟਿੰਗ ਅਤੇ ਵਾਟਰ ਮੈਨੇਜਮੈਂਟ ਬਾਰੇ ਚਰਚਾ) ਰਾਹੀਂ ਸ਼ਾਮਲ ਕਰਨਾ।

3 ਸਫਾਈ ਮਿੱਤਰ ਸੁਰਕਸ਼ਾ ਏਵਮ ਸਨਮਾਨ ਸ਼ਿਵਿਰ: ਸਿੰਗਲ ਵਿੰਡੋ ਕੈਂਪ ਜੋ ਸਿਹਤ ਜਾਂਚ, PPE ਅਤੇ ਸੁਰੱਖਿਆ ਉਪਕਰਣ ਉਪਲਬਧ ਕਰਵਾਉਂਦੇ ਹਨ ਅਤੇ ਯੋਗ ਕੇਂਦਰੀ ਅਤੇ ਰਾਜ ਭਲਾਈ ਯੋਜਨਾਵਾਂ ਨਾਲ ਜੋੜਦੇ ਹਨ। ਸਫਾਈ ਮਿੱਤਰਾਂ, ਸਵੱਛਤਾਗ੍ਰਹੀ ਅਤੇ ਸਵੱਛਤਾ ਕਰਮੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।

4 ਸਵੱਛਤਾ ਦੇ ਲਈ ਜਨ-ਭਾਗੀਦਾਰੀ: ਸੌਲਿਡ ਵੇਸਟ ਮੈਨੇਜਮੈਂਟ ਰੂਲਜ਼ 2026 ਅਤੇ ਵੇਸਟ ਨੂੰ 4 ਤਰ੍ਹਾਂ ਨਾਲ ਵੱਖ-ਵੱਖ ਕਰਨ (4-way source segregation) ਬਾਰੇ ਨਾਗਰਿਕਾਂ ਦੀ ਭਾਗੀਦਾਰੀ ਅਤੇ ਜਾਗਰੂਕਤਾ; ਨਾਲ ਹੀ ਕੰਪੋਸਟਿੰਗ, RRR ਰੀਸਾਇਕਲਰਸ ਮੀਟ, ਸਵੱਛਤਾ ਲਈ ਖੇਡਾਂ, ਸਵੱਛ ਪਰਵ, ਹਰਿਤ ਪਰਵ-ਸਵੱਛ ਅਤੇ ਹਰਿਆ-ਭਰਿਆ ਉਤਸਵ ਅਤੇ ‘ਏਕ ਪੇੜ ਮਾਂ ਕੇ ਨਾਮ’ ਵਰਗੀਆਂ ਪਹਿਲਕਦਮੀਆਂ।

5 ਸਵੱਛਤਾ  ਸੇ ਸਮ੍ਰਿੱਧੀ: ਸਰਕੂਲਰ ਇਕੌਨਮੀ, ਵੇਸਟ-ਟੂ ਵੈਲਥ ਅਤੇ ਵੇਸਟ-ਟੂ –ਆਰਟ ਵਰਗੀਆਂ ਪਹਿਲਕਦਮੀਆਂ ‘ਤੇ ਧਿਆਨ ਦੇਣਾ।

 

ਵਿਸ਼ੇਸ਼ ਮੁਹਿੰਮ 6

ਇਸ ਤੋਂ ਇਲਾਵਾ, ਸਰਕਾਰੀ ਦਫ਼ਤਰਾਂ ਵਿੱਚ ਸਫਾਈ ਨੂੰ ਸੰਸਥਾਗਤ ਰੂਪ ਦੇਣ ਅਤੇ ਲੰਬਿਤ ਮਾਮਲਿਆਂ ਨੂੰ ਘਟਾਉਣ ਲਈ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ (DARPG) ਵੱਲੋਂ ਆਯੋਜਿਤ 'ਵਿਸ਼ੇਸ਼ ਮੁਹਿੰਮ 6' (Special Campaign 6), 2 ਅਕਤੂਬਰ ਤੋਂ 31 ਅਕਤੂਬਰ 2026 ਤੱਕ ਚਲਾਈ ਜਾ ਰਹੀ ਹੈ।

ਇਹ ਮੁਹਿੰਮ ਦੋ ਪੜਾਵਾਂ ਵਿੱਚ ਚਲਾਈ ਜਾ ਰਹੀ ਹੈ। ਤਿਆਰੀ ਦਾ ਪੜਾਅ 15 ਸਤੰਬਰ, 2026 ਨੂੰ ਸ਼ੁਰੂ ਹੋਇਆ ਸੀ, ਜਦਕਿ ਲਾਗੂ ਕਰਨ ਦਾ ਪੜਾਅ 2 ਅਕਤੂਬਰ ਤੋਂ 31 ਅਕਤੂਬਰ, 2026 ਤੱਕ ਚੱਲੇਗਾ।

'ਵਿਸ਼ੇਸ਼ ਮੁਹਿੰਮ 6' ਦੌਰਾਨ, ਖਪਤਕਾਰ ਮਾਮਲੇ ਵਿਭਾਗ ਸੰਸਦ ਮੈਂਬਰਾਂ, ਰਾਜ ਸਰਕਾਰਾਂ, ਅੰਤਰ-ਮੰਤਰਾਲਾ ਸਰੋਤਾਂ ਅਤੇ ਪ੍ਰਧਾਨ ਮੰਤਰੀ ਦਫ਼ਤਰ (PMO) ਤੋਂ ਪ੍ਰਾਪਤ ਲੰਬਿਤ ਹਵਾਲਿਆਂ ਦੀ ਪਛਾਣ ਕਰਨ ਦੇ ਨਾਲ-ਨਾਲ ਲੰਬਿਤ ਜਨਤਕ ਸ਼ਿਕਾਇਤਾਂ ਅਤੇ ਅਪੀਲਾਂ ਦੀ ਸਮੀਖਿਆ ਕਰਨ 'ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ। ਵਿਭਾਗ ਸਵੱਛਤਾ ਮੁਹਿੰਮਾਂ ਲਈ ਥਾਵਾਂ ਦੀ ਚੋਣ ਕਰਨ, ਸਕ੍ਰੈਪ ਅਤੇ ਰਹਿੰਦ-ਖੂੰਹਦ ਦੇ ਨਿਪਟਾਰੇ, ਰਿਕਾਰਡ ਅਤੇ ਥਾਂ ਦੇ ਪ੍ਰਬੰਧਨ, ਅਤੇ MoEF&CC ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਈ-ਵੇਸਟ ਦੇ ਨਿਪਟਾਰੇ ਵਰਗੀਆਂ ਗਤੀਵਿਧੀਆਂ ਵੀ ਕਰ ਰਿਹਾ ਹੈ।

ਇਹ ਗਤੀਵਿਧੀਆਂ ਖਪਤਕਾਰ ਮਾਮਲੇ ਵਿਭਾਗ ਅਤੇ ਦੇਸ਼ ਭਰ ਵਿੱਚ ਇਸ ਦੇ ਅਧੀਨ, ਜੁੜੇ ਹੋਏ ਅਤੇ ਖੁਦਮੁਖਤਿਆਰ ਦਫ਼ਤਰਾਂ ਦੁਆਰਾ ਕੀਤੀਆਂ ਜਾ ਰਹੀਆਂ ਹਨ।

ਤਿਆਰੀ ਸਬੰਧੀ ਗਤੀਵਿਧੀਆਂ ਦੇ ਹਿੱਸੇ ਵਜੋਂ, 'ਸਵੱਛਤਾ ਹੀ ਸੇਵਾ 2026' ਅਤੇ 'ਵਿਸ਼ੇਸ਼ ਮੁਹਿੰਮ 6' ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤੇ 8 ਸਤੰਬਰ 2026 ਨੂੰ ਸਲਾਹਕਾਰ (ਲਾਗਤ) ਦੀ ਪ੍ਰਧਾਨਗੀ ਹੇਠ ਇੱਕ ਸਮੀਖਿਆ ਮੀਟਿੰਗ ਬੁਲਾਈ ਗਈ ਸੀ। ਮੀਟਿੰਗ ਵਿੱਚ ਅਧੀਨ, ਜੁੜੇ ਹੋਏ ਅਤੇ ਖੁਦਮੁਖਤਿਆਰ ਦਫ਼ਤਰਾਂ ਦੇ ਨੋਡਲ ਅਧਿਕਾਰੀਆਂ ਨੇ ਭਾਗ ਲਿਆ ਅਤੇ ਇਨ੍ਹਾਂ ਮੁਹਿੰਮਾਂ ਵਿੱਚ ਸਰਗਰਮ ਸ਼ਮੂਲੀਅਤ ਲਈ ਉਪਾਵਾਂ 'ਤੇ ਚਰਚਾ ਕੀਤੀ।

ਖਪਤਕਾਰ ਮਾਮਲੇ ਵਿਭਾਗ, ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (BIS), ਨੈਸ਼ਨਲ ਟੈਸਟ ਹਾਊਸ (NTH), ਨੈਸ਼ਨਲ ਕੋਆਪ੍ਰੇਟਿਵ ਕੰਜ਼ਿਊਮਰਜ਼ ਫੈੱਡਰੇਸ਼ਨ ਆਫ਼ ਇੰਡੀਆ ਲਿਮਿਟੇਡ (NCCF), ਨੈਸ਼ਨਲ ਕੰਜ਼ਿਊਮਰ ਡਿਸਪਿਊਟਸ ਰੈੱਡਰੈਸਲ ਕਮਿਸ਼ਨ (NCDRC) ਅਤੇ ਸਾਰੀਆਂ ਖੇਤਰੀ ਰੈਫਰੈਂਸ ਸਟੈਂਡਰਡ ਲੈਬੋਰਟਰੀਆਂ (RRSLs) ਦੇ ਸਹਿਯੋਗ ਨਾਲ ਇਨ੍ਹਾਂ ਮੁਹਿੰਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਸਰਗਰਮੀ ਨਾਲ ਹਿੱਸਾ ਲੈ ਰਿਹਾ ਹੈ।

ਸਵੱਛਤਾ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਣ ਲਈ ਵੱਖ-ਵੱਖ ਦਫ਼ਤਰਾਂ ਵਿੱਚ 'ਸਵੱਛਤਾ ਸਹੁੰ' ਚੁਕਾਈ ਗਈ ਹੈ। ਅਧਿਕਾਰੀ ਅਤੇ ਸਟਾਫ ਮੈਂਬਰ ਮੁਹਿੰਮ ਦੇ ਹਿੱਸੇ ਵਜੋਂ 'ਸ਼੍ਰਮਦਾਨ' ਗਤੀਵਿਧੀਆਂ ਵਿੱਚ ਵੀ ਹਿੱਸਾ ਲੈਣਗੇ। 'ਸਵੱਛਤਾ ਹੀ ਸੇਵਾ 2026' ਮੁਹਿੰਮ ਦੀ ਸਮਾਪਤੀ 2 ਅਕਤੂਬਰ 2026 (ਸਵੱਛ ਭਾਰਤ ਦਿਵਸ) ਨੂੰ ਦੇਸ਼-ਵਿਆਪੀ 'ਸ਼੍ਰਮਦਾਨ' ਸਮਾਗਮ ਨਾਲ ਹੋਵੇਗੀ। ਇਹ ਮਹਾਤਮਾ ਗਾਂਧੀ ਦੀ ਵਿਰਾਸਤ ਦਾ ਸਨਮਾਨ ਕਰੇਗਾ ਅਤੇ ਸਵੱਛਤਾ ਨੂੰ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦੇ ਵਿਜ਼ਨ ਨੂੰ ਹੋਰ ਮਜ਼ਬੂਤ ​​ਕਰੇਗਾ।

*****

 ਆਰਟੀ/ਐੱਸਬੀ/ਏਆਰਸੀ/ਬਲਜੀਤ ਸਿੰਘ


(Release ID: 2316546) ਵਿਜ਼ੀਟਰ ਕਾਊਂਟਰ : 10