ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਫ਼ਲਤਾ ਦਿਵਾਉਣ ਵਾਲੇ ਛੇ ਗੁਣਾਂ ਨੂੰ ਦਰਸਾਉਣ ਵਾਲਾ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ

Posted On: 29 SEP 2026 8:48AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ ਹੈ,ਜਿਸ ਵਿੱਚ ਛੇ ਗੁਣਾਂ-ਮਿਹਨਤ ਦਲੇਰੀ , ਧੀਰਜ , ਕੰਮ ਕਰਨ ਦੀ ਸ਼ਕਤੀ, ਵਿੱਦਿਆ ਅਤੇ ਬਹਾਦਰੀ ਨੂੰ ਦਰਸਾਇਆ ਗਿਆ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਜਦੋਂ ਕਿਸੇ ਵਿਅਕਤੀ ਵਿੱਚ ਇਹ ਗੁਣ ਮੌਜੂਦ ਹੁੰਦੇ ਹਨ, ਤਾਂ ਕਿਹਾ ਜਾਂਦਾ ਹੈ ਕਿ ਰੱਬੀ ਸਹਾਇਤਾ ਵੀ ਉਸ ਦੀ ਮਦਦ ਲਈ ਅੱਗੇ ਆਉਂਦੀ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ-

“उद्यमः साहसं धैर्यं बुद्धिः शक्तिः पराक्रमः।

षडेते यत्र वर्तन्ते तत्र दैवं सहायकृत्॥”

ਇਹ ਸੁਭਾਸ਼ਿਤਮ ਇਹ ਸੁਨੇਹਾ ਦਿੰਦਾ ਹੈ ਕਿ ਜਿਸ ਵਿਅਕਤੀ ਵਿੱਚ ਇਹ ਛੇ ਗੁਣ ਹਨ - ਮਿਹਨਤ, ਦਲੇਰੀ , ਧੀਰਜ , ਕੰਮ ਕਰਨ ਦੀ ਸ਼ਕਤੀ, ਵਿੱਦਿਆ ਅਤੇ ਬਹਾਦਰੀ - ਮੌਜੂਦ ਹੁੰਦੇ ਹਨ ,ਉਸ ਦੀ ਮਦਦ ਲਈ ਖ਼ੁਦ ਪ੍ਰਮਾਤਮਾ ਵੀ ਮੌਜੂਦ ਰਹਿੰਦਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਕਸ 'ਤੇ ਲਿਖਿਆ;

“उद्यमः साहसं धैर्यं बुद्धिः शक्तिः पराक्रमः।

षडेते यत्र वर्तन्ते तत्र दैवं सहायकृत्॥”

****************

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2316532) ਵਿਜ਼ੀਟਰ ਕਾਊਂਟਰ : 10