ਖੇਤੀਬਾੜੀ ਮੰਤਰਾਲਾ
ਐਗਰੀਨੋਵੇਟ ਇੰਡੀਆ ਨੇ ਖੇਤੀਬਾੜੀ ਖੇਤਰ ਵਿੱਚ ਸੀਐੱਸਆਰ ਸਹਾਇਤਾ ਲਈ ਉਦਯੋਗ ਜਗਤ ਨਾਲ ਆਈਸੀਏਆਰ ਦੀ ਸਾਂਝੇਦਾਰੀ ਕਰਵਾਈ
ਐਗਰੀਨੋਵੇਟ ਇੰਡੀਆ ਲਿਮਿਟੇਡ ਦੀ 15ਵੀਂ ਸਲਾਨਾ ਆਮ ਮੀਟਿੰਗ ਅਤੇ 71ਵੀਂ ਬੋਰਡ ਮੀਟਿੰਗ ਨਵੀਂ ਦਿੱਲੀ ਵਿੱਚ ਆਯੋਜਿਤ
Posted On:
25 SEP 2026 11:31AM by PIB Chandigarh
ਐਗਰੀਨੋਵੇਟ ਇੰਡੀਆ ਲਿਮਿਟੇਡ ਦੀ 15ਵੀਂ ਸਲਾਨਾ ਆਮ ਮੀਟਿੰਗ (ਏਜੀਐੱਮ) ਅਤੇ 71ਵੀਂ ਬੋਰਡ ਮੀਟਿੰਗ 24 ਸਤੰਬਰ 2026 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਕੀਤੀ ਗਈ। ਇਸ ਮੌਕੇ 'ਤੇ ਐਗਰੀਨੋਵੇਟ ਇੰਡੀਆ ਲਿਮਿਟੇਡ ਨੇ ਆਈਸੀਏਆਰ ਅਤੇ ਤਿੰਨ ਉਦਯੋਗ ਸਾਂਝੇਦਾਰਾਂ - ਮੈਸਰਜ਼ ਪਿਡਿਲਾਈਟ ਇੰਡਸਟ੍ਰੀਜ਼ ਲਿਮਿਟੇਡ, ਮੈਸਰਜ਼ ਵੈਂਕਟੇਸ਼ਵਰ ਹੈਚਰੀਜ਼ ਪ੍ਰਾਈਵੇਟ ਲਿਮਿਟੇਡ ਅਤੇ ਮੈਸਰਜ਼ ਐਵਰੈਸਟ ਇੰਸਟ੍ਰੂਮੈਂਟਸ ਪ੍ਰਾਈਵੇਟ ਲਿਮਿਟੇਡ - ਦੇ ਦਰਮਿਆਨ ਸਹਿਮਤੀ ਪੱਤਰਾਂ (MoU) 'ਤੇ ਦਸਤਖਤ ਕਰਵਾਉਣ ਵਿੱਚ ਵੀ ਸਹਾਇਤਾ ਕੀਤੀ।
ਇਨ੍ਹਾਂ ਸਾਂਝੇਦਾਰੀਆਂ ਦਾ ਉਦੇਸ਼ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਜਨਹਿਤਕਾਰੀ ਪਹਿਲਕਦਮੀਆਂ ਲਈ ਕਾਰਪੋਰੇਟ ਸੀਐੱਸਆਰ ਦਾ ਲਾਭ ਉਠਾਉਣਾ ਹੈ। ਇਸ ਮੌਕੇ 'ਤੇ ਆਈਸੀਏਆਰ ਦੇ ਡਾਇਰੈਕਟਰ ਜਨਰਲ ਅਤੇ ਐਗਰੀਨੋਵੇਟ ਇੰਡੀਆ ਲਿਮਿਟੇਡ ਦੇ ਚੇਅਰਮੈਨ ਡਾ. ਐੱਮਐੱਲ ਜਾਟ; ਆਈਸੀਏਆਰ ਦੇ ਸਕੱਤਰ ਅਤੇ ਉਪ-ਚੇਅਰਮੈਨ ਸ਼੍ਰੀ ਗਿਆਨੇਂਦਰ ਤ੍ਰਿਪਾਠੀ; ਆਈਸੀਏਆਰ ਦੇ ਵਿੱਤੀ ਸਲਾਹਕਾਰ ਸ਼੍ਰੀ ਸੰਦੀਪ ਸਰਕਾਰ; ਐਗਰੀਨੋਵੇਟ ਇੰਡੀਆ ਲਿਮਿਟੇਡ ਦੇ ਸੀਈਓ ਡਾ. ਪ੍ਰਵੀਨ ਮਲਿਕ; ਐਗਰੀਨੋਵੇਟ ਇੰਡੀਆ ਲਿਮਿਟੇਡ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਮੈਂਬਰ; ਐਗਰੀਨੋਵੇਟ ਟੀਮ; ਅਤੇ ਆਈਸੀਏਆਰ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।




ਇਨ੍ਹਾਂ ਸਹਿਯੋਗਾਂ ਵਿੱਚ ਕਈ ਤਰਜੀਹੀ ਖੇਤਰ ਸ਼ਾਮਲ ਹਨ, ਜਿਨ੍ਹਾਂ ਵਿੱਚ ਟਿਕਾਊ ਐਗਰੀ-ਫੂਡ ਪ੍ਰਣਾਲੀਆਂ; ਜਲਵਾਯੂ ਦੇ ਅਨੁਕੂਲ ਖੇਤੀਬਾੜੀ ਅਤੇ ਕੁਦਰਤੀ ਸਰੋਤ ਪ੍ਰਬੰਧਨ; ਰੋਜ਼ੀ-ਰੋਟੀ ਦਾ ਪ੍ਰਸਾਰ ਅਤੇ ਤਕਨਾਲੋਜੀ ਤਬਦੀਲੀ; ਮਹਿਲਾ ਅਤੇ ਨੌਜਵਾਨ ਸਸ਼ਕਤੀਕਰਣ; ਖੇਤੀਬਾੜੀ ਸਟਾਰਟਅੱਪ, ਇਨਕਿਊਬੇਸ਼ਨ ਅਤੇ ਗ੍ਰਾਮੀਣ ਉੱਦਮਤਾ; ਡਿਜੀਟਲ ਨਵੀਨਤਾ ਅਤੇ ਸਮਰੱਥਾ ਵਿਕਾਸ; ਪੋਸ਼ਣ-ਸੰਵੇਦਨਸ਼ੀਲ ਖੇਤੀਬਾੜੀ, ਬਾਇਓ ਫੋਰਟੀਫਿਕੇਸ਼ਨ, ਫੂਡ ਪ੍ਰੋਸੈੱਸਿੰਗ ਅਤੇ ਵੈਲਿਊ ਚੇਨ ਵਿਕਾਸ; ਖੇਤੀਬਾੜੀ ਮਸ਼ੀਨੀਕਰਣ; ਸਿੱਖਿਆ ਅਤੇ ਗਿਆਨ ਸਾਂਝੇਦਾਰੀ; ਅਤੇ ਇੱਕ ਸਿਹਤ ਦੇ ਨਾਲ-ਨਾਲ ਹੋਰ ਆਪਸੀ ਸਹਿਮਤੀ ਵਾਲੇ ਖੇਤਰ ਸ਼ਾਮਲ ਹਨ।
ਐਗਰੀਨੋਵੇਟ ਇੰਡੀਆ ਲਿਮਿਟੇਡ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) ਦੇ ਖੇਤੀਬਾੜੀ ਕਾਰੋਬਾਰ, ਨਵੀਨਤਾ ਅਤੇ ਤਕਨਾਲੋਜੀ ਵਪਾਰੀਕਰਣ ਅਤੇ ਸੀਐੱਸਆਰ ਫੰਡ ਇਕੱਠਾ ਕਰਨ ਵਾਲੀ ਸ਼ਾਖਾ ਹੈ।
*****
ਐੱਸਐੱਸ/ਐੱਮਐੱਸ/ਏਕੇ
(Release ID: 2315174)
ਵਿਜ਼ੀਟਰ ਕਾਊਂਟਰ : 6