ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਐੱਫਐੱਸਐੱਸਏਆਈ ਨੇ ਸਿਰਫ਼ ਦੁੱਧ ਤੋਂ ਪ੍ਰਾਪਤ ਉਤਪਾਦਾਂ ਨੂੰ ‘ਪਨੀਰ’ ਦੇ ਰੂਪ ਵਿੱਚ ਪ੍ਰਦਰਸ਼ਿਤ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਡ੍ਰਾਫਟ ਸੋਧ ਪ੍ਰਸਤਾਵਿਤ ਕੀਤਾ


ਐੱਫਐੱਸਐੱਸਏਆਈ ਨੇ ‘ਪਨੀਰ’ ਦੇ ਰੂਪ ਵਿੱਚ ਐਨਾਲੌਗ ਉਤਪਾਦਾਂ ਦੀ ਗੁੰਮਰਾਹਕੁੰਨ ਮਾਰਕੀਟਿੰਗ ‘ਤੇ ਰੋਕ ਲਗਾਉਣ ਦੀ ਦਿਸ਼ਾ ਵਿੱਚ ਕਦਮ ਚੁੱਕਿਆ; ਦੁੱਧ ਤੋਂ ਪ੍ਰਾਪਤ ਨਹੀਂ ਹੋਣ ਵਾਲੇ ਉਤਪਾਦਾਂ ਲਈ ‘ਪਨੀਰ’ ਸ਼ਬਦ ਦੀ ਵਰਤੋਂ ‘ਤੇ ਪਾਬੰਦੀ ਦਾ ਪ੍ਰਸਤਾਵ

Posted On: 24 SEP 2026 7:23PM by PIB Chandigarh

ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਿਟੀ ਆਫ਼ ਇੰਡੀਆ (ਐੱਫਐੱਸਐੱਸਏਆਈ) ਨੇ ਖੁਰਾਕ ਸੁਰੱਖਿਆ ਅਤੇ ਮਿਆਰ (ਵਿਕਰੀ ‘ਤੇ ਪਾਬੰਦੀ ਅਤੇ ਪਾਬੰਦੀਆਂ) ਰੈਗੂਲੇਸ਼ਨਸ, 2011 ਵਿੱਚ ਡ੍ਰਾਫਟ ਸੋਧ ਦਾ ਪ੍ਰਸਤਾਵ ਰੱਖਿਆ ਹੈ, ਤਾਂ ਜੋ ਐਨਾਲੌਗ ਉਤਪਾਦਾਂ ਦੇ ਨਿਰਮਾਣ ਅਤੇ ਵਿਕਰੀ ਦੌਰਾਨ ਉਨ੍ਹਾਂ ਨੂੰ “ਪਨੀਰ” ਦੇ ਰੂਪ ਵਿੱਚ ਪੇਸ਼ ਕਰਨ ‘ਤੇ ਰੋਕ ਲਗਾਈ ਜਾ ਸਕੇ ਅਤੇ ਅਜਿਹੇ ਉਤਪਾਦਾਂ ਦੀ ਪ੍ਰਕਿਰਿਤੀ ਅਤੇ ਰਚਨਾ ਦੇ ਸਬੰਧ ਵਿੱਚ ਖਪਤਕਾਰਾਂ ਨੂੰ ਗੁੰਮਰਾਹ ਹੋਣ ਤੋਂ ਰੋਕਿਆ ਜਾ ਸਕੇ।

ਪ੍ਰਸਤਾਵਿਤ ਖੁਰਾਕ ਸੁਰੱਖਿਆ ਅਤੇ ਮਿਆਰ (ਵਿਕਰੀ ‘ਤੇ ਪਾਬੰਦੀ ਅਤੇ ਪਾਬੰਦੀਆਂ) ਸੋਧ ਨਿਯਮ, 2026 ਵਿੱਚ ਮੌਜੂਦਾ ਨਿਯਮਾਂ ਦੇ ਰੈਗੂਲੇਸ਼ਨ 2.1.1 ਦੇ ਤਹਿਤ ਇੱਕ ਨਵਾਂ ਸੈਕਸ਼ਨ ਸ਼ਾਮਲ ਕਰਨ ਦਾ ਪ੍ਰਸਤਾਵ ਹੈ, ਜਿਸ ਵਿੱਚ ਵਿਸ਼ੇਸ਼ ਤੌਰ ‘ਤੇ “ਦੁੱਧ ਤੋਂ ਪ੍ਰਾਪਤ ਕੰਪੋਨੈਂਟ ਨਾਲ ਨਿਰਮਿਤ ਨਹੀਂ ਪਨੀਰ” ਨੂੰ ਸ਼ਾਮਲ ਕੀਤਾ ਗਿਆ ਹੈ।

ਪ੍ਰਸਤਾਵਿਤ ਸੋਧ ਦੇ ਤਹਿਤ, ‘ਡੇਅਰੀ ਸੰਦਰਭ ਵਿੱਚ ਐਨਾਲੌਗ’ ਸ਼੍ਰੇਣੀ ਦੇ ਤਹਿਤ ਪਹਿਲਾਂ ਤੋਂ ਲਾਇਸੈਂਸ ਪ੍ਰਾਪਤ ਜਾਂ ਰਜਿਸਟਰਡ ਉਤਪਾਦਾਂ ਨੂੰ ਆਪਣੇ ਨਾਮਕਰਣ, ਲੇਬਲਿੰਗ ਜਾਂ ਮਾਰਕੀਟਿੰਗ ਵਿੱਚ “ਪਨੀਰ” ਸ਼ਬਦ ਦੀ ਵਰਤੋਂ ਬੰਦ ਕਰਨੀ ਹੋਵੇਗੀ।

ਪ੍ਰਸਤਾਵਿਤ ਸੋਧ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਖੁਰਾਕ ਉਤਪਾਦਾਂ ਦਾ ਨਾਮਕਰਣ ਅਤੇ ਪੇਸ਼ਕਾਰੀ ਉਨ੍ਹਾਂ ਦੀ ਪ੍ਰਕਿਰਤੀ ਅਤੇ ਰਚਨਾ ਨੂੰ ਸਹੀ ਰੂਪ ਨਾਲ ਦਰਸਾਏ, ਜਿਸ ਨਾਲ ਖਪਤਕਾਰ ਸੂਚਿਤ ਵਿਕਲਪ ਚੁਣ ਸਕਣ।

ਕਿਉਂਕਿ ਨੋਟੀਫਿਕੇਸ਼ਨ ਇੱਕ ਡ੍ਰਾਫਟ ਰੈਗੂਲੇਸ਼ਨ ਹੈ, ਇਸ ਲਈ ਐੱਫਐੱਸਐੱਸਏਆਈ ਨੇ ਹਿਤਧਾਰਕਾਂ ਅਤੇ ਆਮ ਜਨਤਾ ਤੋਂ ਇਤਰਾਜ਼ ਅਤੇ ਸੁਝਾਅ ਮੰਗੇ ਹਨ। ਨੋਟੀਫਿਕੇਸ਼ਨ ਵਾਲੀ ਗਜ਼ਟ ਦੀਆਂ ਕਾਪੀਆਂ ਜਨਤਾ ਲਈ ਉਪਲਬਧ ਕਰਵਾਏ ਜਾਣ ਦੀ ਮਿਤੀ ਤੋਂ 60 ਦਿਨਾਂ ਦੀ ਮਿਆਦ ਸਮਾਪਤ ਹੋਣ ਤੋਂ ਬਾਅਦ ਡ੍ਰਾਫਟ ਰੈਗੂਲੇਸ਼ਨਸ ‘ਤੇ ਵਿਚਾਰ ਕੀਤਾ ਜਾਵੇਗਾ।

ਇਤਰਾਜ਼ ਅਤੇ ਸੁਝਾਅ ਸੇਫਟੀ ਐਂਡ ਸਟੈਂਡਰਡਜ਼ ਅਥਾਰਿਟੀ ਆਫ਼ ਇੰਡੀਆ (ਐੱਫਐੱਸਐੱਸਏਆਈ) ਦੇ ਮੁੱਖ ਕਾਰਜਕਾਰੀ ਅਧਿਕਾਰੀ, ਐੱਫਡੀਏ ਭਵਨ, ਕੋਟਲਾ ਰੋਡ, ਨਵੀਂ ਦਿੱਲੀ-110002 ਨੂੰ ਭੇਜੇ ਜਾ ਸਕਦੇ ਹਨ ਜਾਂ ਨੋਟੀਫਿਕੇਸ਼ਨ ਵਿੱਚ ਦੱਸੇ ਗਏ ਈਮੇਲ ਪਤੇ ਰਾਹੀਂ ਪੇਸ਼ ਕੀਤੇ ਜਾ ਸਕਦੇ ਹਨ।

ਪ੍ਰਸਤਾਵਿਤ ਸੋਧ ਐੱਫਐੱਸਐੱਸਏਆਈ ਦੁਆਰਾ ਫੂਡ ਸੇਫਟੀ ਸਟੈਂਡਰਡਜ਼ ਐਕਟ, 2026 ਦੇ ਪ੍ਰਾਵਧਾਨਾਂ ਦੇ ਤਹਿਤ ਕੇਂਦਰ ਸਰਕਾਰ ਦੀ ਪਿਛਲੀ ਪ੍ਰਵਾਨਗੀ ਨਾਲ ਜਾਰੀ ਕੀਤਾ ਗਿਆ ਹੈ। ਮੂਲ ਖੁਰਾਕ ਸੁਰੱਖਿਆ ਅਤੇ ਮਿਆਰ (ਵਿਕਰੀ ‘ਤੇ ਪਾਬੰਦੀ ਅਤੇ ਪਾਬੰਦੀਆਂ) ਰੈਗੂਲੇਸ਼ਨਸ ਨੂੰ 2011 ਵਿੱਚ ਨੋਟੀਫਾਇਡ ਕੀਤਾ ਗਿਆ ਸੀ ਅਤੇ ਸਮੇਂ-ਸਮੇਂ ‘ਤੇ ਇਨ੍ਹਾਂ ਵਿੱਚ ਸੋਧ ਕੀਤੇ ਜਾਂਦੇ ਹਨ।

ਨੋਟੀਫਿਕੇਸ਼ਨ ਦੇ ਗਜ਼ਟ ਨੂੰ ਇਸ ਲਿੰਕ ਰਾਹੀਂ ਦੇਖਿਆ ਜਾ ਸਕਦਾ ਹੈ।

https://egazette.gov.in/WriteReadData/2026/276430.pdf

*****

ਐੱਸਆਰ/ਏਕੇ


(Release ID: 2315173) ਵਿਜ਼ੀਟਰ ਕਾਊਂਟਰ : 21