ਸੱਭਿਆਚਾਰ ਮੰਤਰਾਲਾ
azadi ka amrit mahotsav

ਪੀਐੱਮ-ਯਾਦਗਾਰੀ ਚਿੰਨ੍ਹ ਈ-ਨੀਲਾਮੀ 2026 ਵਿੱਚ ਅਸਾਮ ਦੀਆਂ ਜੀਵੰਤ ਪਰੰਪਰਾਵਾਂ ਅਤੇ ਸੱਭਿਆਚਾਰਕ ਵਿਰਾਸਤ ਦੀ ਝਲਕ


ਅਸਾਮ ਦੇ ਹੈਂਡਲੂਮ, ਬਾਂਸ ਅਤੇ ਬੇਂਤ ਦੀ ਸ਼ਿਲਪਕਾਰੀ, ਪਿੱਤਲ ਦੀਆਂ ਵਸਤੂਆਂ ਅਤੇ ਵਿਰਾਸਤ ਸਬੰਧੀ ਕਲਾਕ੍ਰਿਤੀਆਂ ਰਾਜ ਦੀਆਂ ਵਿਸ਼ੇਸ਼ ਸੱਭਿਆਚਾਰਕ ਪਰੰਪਰਾਵਾਂ ਨੂੰ ਪ੍ਰਦਰਸ਼ਿਤ ਕਰਦੀਆਂ ਹਨ

Posted On: 22 SEP 2026 6:25PM by PIB Chandigarh

ਅਸਾਮ ਦੀਆਂ ਸਮ੍ਰਿੱਧ ਸੱਭਿਆਚਾਰਕ ਪਰੰਪਰਾਵਾਂ ਅਤੇ ਵਿਰਾਸਤ ਨੂੰ ਪੀਐੱਮ ਯਾਦਗਾਰੀ-ਚਿੰਨ੍ਹ ਈ-ਨੀਲਾਮੀ 2026 ਦੇ 8ਵੇਂ ਸੰਸਕਰਣ ਵਿੱਚ ਵਿਸ਼ੇਸ਼ ਤੌਰ ‘ਤੇ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਰਾਜ ਦੀਆਂ ਪ੍ਰਸਿੱਧ ਹੈਂਡਲੂਮ ਪਰੰਪਰਾਵਾਂ, ਬਾਂਸ ਅਤੇ ਬੇਂਤ ਦੀ ਸ਼ਿਲਪਕਾਰੀ, ਧਾਤੂ ਸ਼ਿਲਪ, ਰਵਾਇਤੀ ਕਲਾ ਅਤੇ ਵਿਰਾਸਤੀ ਆਰਕੀਟੈਕਚਰ ਨੂੰ ਪ੍ਰਦਰਸ਼ਿਤ ਕਰਨ ਵਾਲੇ ਵੱਖ-ਵੱਖ ਯਾਦਗਾਰੀ ਚਿੰਨ੍ਹ ਸ਼ਾਮਲ ਹਨ।

ਅਸਾਮ ਨਾਲ ਸਬੰਧਿਤ ਇਸ ਸੰਗ੍ਰਹਿ ਵਿੱਚ ਅਜਿਹੀਆਂ ਵਸਤੂਆਂ ਨੂੰ ਇਕੱਠੇ ਪੇਸ਼ ਕੀਤਾ ਗਿਆ ਹੈ, ਜੋ ਰਾਜ ਦੇ ਰੋਜ਼ਾਨਾ ਜੀਵਨ ਨਾਲ ਜੁੜੀ ਸ਼ਿਲਪਕਾਰੀ ਦੇ ਨਾਲ-ਨਾਲ ਉਸ ਦੀ ਡੂੰਘੀ ਸੱਭਿਆਚਾਰਕ ਯਾਦ ਨੂੰ ਵੀ ਦਰਸਾਉਂਦੀ ਹੈ। ਰਵਾਇਤੀ ਸ਼ਿਲਪਕਾਰੀ ਅਤੇ ਕਲਾਕ੍ਰਿਤੀਆਂ ਦੇ ਨਾਲ-ਨਾਲ ਇਸ ਸੰਗ੍ਰਹਿ ਵਿੱਚ ਮਹੱਤਵਪੂਰਨ ਇਤਿਹਾਸਕ ਸ਼ਖਸੀਅਤਾਂ, ਸੱਭਿਆਚਾਰਕ ਸੰਸਥਾਨਾਂ ਅਤੇ ਅਸਾਮ ਦੇ ਇਤਿਹਾਸ ਦੀਆਂ ਮਹੱਤਵਪੂਰਨ ਘਟਨਾਵਾਂ ਨਾਲ ਜੁੜੇ ਯਾਦਗਾਰੀ-ਚਿੰਨ੍ਹ ਵੀ ਸ਼ਾਮਲ ਹਨ।

ਇਹ ਯਾਦਗਾਰੀ ਚਿੰਨ੍ਹ ਉਨ੍ਹਾਂ ਕੌਸ਼ਲਾਂ, ਪਰੰਪਰਾਵਾਂ ਅਤੇ ਸੱਭਿਆਚਾਰਕ ਅਭਿਆਸਾਂ ਦੀ ਝਲਕ ਪੇਸ਼ ਕਰਦੇ ਹਨ, ਜੋ ਪੀੜ੍ਹੀ-ਦਰ-ਪੀੜ੍ਹੀ ਅੱਗੇ ਵਧ ਰਹੀਆਂ ਹਨ ਅਤੇ ਅੱਜ ਵੀ ਅਸਾਮ ਦੀ ਸੱਭਿਆਚਾਰਕ ਪਛਾਣ ਦਾ ਇੱਕ ਮਹੱਤਵਪੂਰਨ ਹਿੱਸਾ ਹਨ।

ਇਸ ਸੰਗ੍ਰਹਿ ਵਿੱਚ ਅਸਾਮ ਦੀ ਵਿਰਾਸਤ ਅਤੇ ਸੱਭਿਆਚਾਰਕ ਸੰਸਥਾਨਾਂ ਨੂੰ ਵੀ ਦਰਸਾਇਆ ਗਿਆ ਹੈ। ਇਸ ਤਰ੍ਹਾਂ ਇਸ ਵਿੱਚ ਰਾਜ ਦੀ ਭੌਤਿਕ ਅਤੇ ਸ਼ਿਲਪਕਾਰੀ ਪਰੰਪਰਾਵਾਂ ਨੂੰ ਉਸ ਦੀ ਇਤਿਹਾਸਕ ਅਤੇ ਅਧਿਆਤਮਕ ਵਿਰਾਸਤ ਦੇ ਨਾਲ ਜੋੜਿਆ ਗਿਆ ਹੈ। ਜ਼ਿਕਰਯੋਗ ਯਾਦਗਾਰੀ ਚਿੰਨ੍ਹਾਂ ਵਿੱਚ ਬੀਰ ਚਿਲਾਰਾਈ, ਭਾਰਤ ਰਤਨ ਨਾਲ ਸਨਮਾਨਿਤ ਪ੍ਰਸਿੱਧ ਗੋਪੀਨਾਥ ਬੋਰਦੋਲੋਈ, ਸਵਰਗਦੇਵ ਚਾਓਲੁੰਗ ਸੁਕਾਫਾ ਅਤੇ ਮਹਾਪੁਰਸ਼ ਸ਼੍ਰੀਮੰਤ ਸ਼ੰਕਰਦੇਵ ਨਾਲ ਸਬੰਧਿਤ ਕਲਾਕ੍ਰਿਤੀਆਂ ਅਤੇ ਯਾਦਗਾਰੀ-ਸਰੂਪ ਵਸਤੂਆਂ ਸ਼ਾਮਲ ਹਨ।

ਇਸ ਸੰਗ੍ਰਹਿ ਵਿੱਚ 1894 ਦੇ ਪਥਰੂਘਾਟ ਯੁੱਧ ਦਾ ਇੱਕ ਪੇਸ਼ਕਾਰੀ ਵੀ ਸ਼ਾਮਲ ਹੈ, ਜੋ ਅਸਾਮ ਦੇ ਇਤਿਹਾਸ ਦੇ ਮਹੱਤਵਪੂਰਨ ਅਧਿਆਏ ਦੀ ਯਾਦ ਜੀਵੰਤ ਕਰਦਾ ਹੈ। ਇਸ ਦੇ ਨਾਲ ਹੀ ਬੋਰਦੁਆ ਸਤਰਾ ਅਤੇ ਸਵਾਹਿਦ ਸਮਾਰਕ ਖੇਤਰ ਅਤੇ ਪਾਰਕ ਦੇ ਪੇਸ਼ਕਾਰੀ ਵੀ ਸੰਗ੍ਰਹਿ ਦਾ ਹਿੱਸਾ ਹਨ।

ਅਸਾਮ ਨਾਲ ਸਬੰਧਿਤ ਇਹ ਯਾਦਗਾਰੀ-ਚਿੰਨ੍ਹ ਪੀਐੱਮ ਯਾਦਗਾਰੀ ਚਿੰਨ੍ਹ ਈ-ਨੀਲਾਮੀ ਦੇ 8ਵੇਂ ਸੰਸਕਰਣ ਵਿੱਚ ਪੇਸ਼ ਕੀਤੇ ਜਾ ਰਹੇ ਕੁੱਲ 1,498 ਯਾਦਗਾਰੀ ਚਿੰਨ੍ਹਾਂ ਦੇ ਵਿਆਪਕ ਸੰਗ੍ਰਹਿ ਦਾ ਹਿੱਸਾ ਹਨ।

ਇਹ ਈ-ਨੀਲਾਮੀ ਨਾਗਰਿਕਾਂ, ਕੁਲੈਕਟਰਾਂ, ਸੰਸਥਾਨਾਂ, ਕਾਰਪੋਰੇਟ ਜਗਤ ਅਤੇ ਕਲਾ ਅਤੇ ਸੱਭਿਆਚਾਰ ਦੇ ਪ੍ਰੇਮੀਆਂ ਨੂੰ ਵੱਖ-ਵੱਖ ਮੌਕਿਆਂ ‘ਤੇ ਪ੍ਰਧਾਨ ਮੰਤਰੀ ਨੂੰ ਭੇਟ ਕੀਤੇ ਗਏ ਯਾਦਗਾਰੀ ਚਿੰਨ੍ਹ ਨੂੰ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਇਸ ਦੇ ਨਾਲ ਹੀ ਨਵੀਂ ਦਿੱਲੀ ਸਥਿਤ ਰਾਸ਼ਟਰੀ ਆਧੁਨਿਕ ਕਲਾ ਗੈਲਰੀ (ਐੱਨਜੀਐੱਮਏ) ਵਿੱਚ ਇੱਕ ਪ੍ਰਦਰਸ਼ਨੀ  ਵੀ ਆਯੋਜਿਤ ਕੀਤੀ ਗਈ ਹੈ, ਜਿੱਥੇ ਵਿਜ਼ਿਟਰ ਇਨ੍ਹਾਂ ਯਾਦਗਾਰੀ ਚਿੰਨ੍ਹਾਂ ਨੂੰ ਦੇਖ ਸਕਦੇ ਹਨ ਅਤੇ ਉਨ੍ਹਾਂ ਦੇ ਕਲਾਤਮਕ ਅਤੇ ਸੱਭਿਆਚਾਰਕ ਮਹੱਤਵ ਨੂੰ ਸਮਝ ਸਕਦੇ ਹਨ।

ਪੀਐੱਮ-ਯਾਦਗਾਰੀ ਚਿੰਨ੍ਹ ਈ-ਨੀਲਾਮੀ ਦਾ ਆਯੋਜਨ ਸੱਭਿਆਚਾਰ ਮੰਤਰਾਲੇ ਦੁਆਰਾ ਨਵੀਂ ਦਿੱਲੀ ਸਥਿਤ ਰਾਸ਼ਟਰੀ ਆਧੁਨਿਕ ਕਲਾ ਗੈਲਰੀ (ਐੱਨਜੀਐੱਮਏ) ਰਾਹੀਂ ਕੀਤਾ ਜਾਂਦਾ ਹੈ। ਇਸ ਨੀਲਾਮੀ ਤੋਂ ਪ੍ਰਾਪਤ ਫੰਡ ਨਮਾਮਿ ਗੰਗੇ ਪ੍ਰੋਗਰਾਮ ਨੂੰ ਦਾਨ ਕੀਤੀ ਜਾਂਦੀ ਹੈ, ਜੋ ਗੰਗਾ ਨਦੀ ਦੀ ਸੰਭਾਲ ਅਤੇ ਮੁੜ ਸੁਰਜੀਤੀ ਲਈ ਸੰਚਾਲਿਤ ਇੱਕ ਰਾਸ਼ਟਰੀ ਮਿਸ਼ਨ ਹੈ।

ਪੀਐੱਮ ਯਾਦਗਾਰੀ-ਚਿੰਨ੍ਹ ਈ-ਨੀਲਾਮੀ 2026 ਅਧਿਕਾਰਤ ਪੋਰਟਲ https://pmmementos.gov.in/#/

 ਰਾਹੀਂ ਆਯੋਜਿਤ ਕੀਤੀ ਜਾ ਰਹੀ ਹੈ।

 ਅਸਾਮ ਦੇ ਕੁਝ ਪ੍ਰਮੁੱਖ ਯੋਗਦਾਨਾਂ ਵਿੱਚ ਹੇਠ ਲਿਖੇ ਸ਼ਾਮਲ ਹਨ:                                                                

ਸਤੀ ਸਾਧਨੀ ਫ੍ਰੇਮਡ ਮੁਗਾ ਸਿਲਕ ਆਰਟਵਰਕ- ਇਹ ਆਰਟਵਰਕ ਚੂਟੀਆ ਰਾਜ ਦੀ 16ਵੀਂ ਸਦੀ ਦੀ ਰਾਣੀ ਸਤੀ ਸਾਧਨੀ ਨੂੰ ਦਰਸਾਉਂਦਾ ਹੈ। ਇਸ ਨੂੰ ਰਵਾਇਤੀ ਅਹੋਮ ਖਾਮ ਸ਼ੈਲੀ ਵਿੱਚ ਮੁਗਾ ਸਿਲਕ ‘ਤੇ ਸੁਨਹਿਰੀ ਮੁਕੰਮਲ ਫੋਇਲ ਅਤੇ ਜੈਵਿਕ ਰੰਗਾਂ ਦੀ ਵਰਤੋਂ ਕਰੇਕ ਤਿਆਰ ਕੀਤਾ ਗਿਆ ਹੈ।

ਬਾਂਸ ਅਤੇ ਬੇਂਤ ਦੀ ਕੰਧ ਘੜੀ: ਕੁਦਰਤੀ ਬਾਂਸ ਅਤੇ ਬੇਂਤ ਨਾਲ ਬਣੀ ਇਹ ਇਹ ਹੱਥ ਨਾਲ ਬਣੀ ਘੜੀ ਅਸਾਮ ਦੀ ਟਿਕਾਊ ਸ਼ਿਲਪਕਾਰੀ ਅਤੇ ਰਵਾਇਤੀ ਕਲਾ-ਕੌਸ਼ਲ ਨੂੰ ਦਰਸਾਉਂਦੀ ਹੈ।

ਈਕੋ-ਕ੍ਰਾਫਟ ਗਿਫਟ ਬੌਕਸ- ਵਾਟਰ ਹਾਈਸਿੰਥ ਵਿੱਚ ਕਲਾਤਮਕਤਾ- ਹੱਥ ਨਾਲ ਬੁਣੀਆਂ ਹੋਈਆਂ ਚੱਪਲਾਂ, ਟੋਕਰੀਆਂ, ਕੁਦਰਤੀ ਫਾਈਬਰ ਟੋਪੀ ਅਤੇ ਇੱਕ ਪੇਟਿੰਗ ਦਾ ਸੰਗ੍ਰਿਹ, ਜੋ ਇਹ ਦਰਸਾਉਂਦਾ ਹੈ ਕਿ ਵਾਟਰ ਹਾਈਸਿੰਥ ਨੂੰ ਟਿਕਾਊ ਦਸਤਕਾਰੀ ਉਤਪਾਦਾਂ ਅਤੇ ਕਾਰੀਗਰਾਂ ਲਈ ਆਜੀਵਿਕਾ ਦੇ ਸਰੋਤਾਂ ਵਿੱਚ ਕਿਵੇਂ ਤਬਦੀਲ ਕੀਤਾ ਜਾਂਦਾ ਹੈ।

ਪਰੰਪਰਾਗਤ ਅਸਾਮੀ ਜਾਪੀ- ਆਕਰਸ਼ਕ ਲਾਲ ਅਤੇ ਨੀਲੇ ਪੈਟਰਨ ਨਾਲ ਲੈਸ ਰਵਾਇਤੀ ਜਾਪੀ ਅਸਾਮ ਦੀਆਂ ਵਿਸ਼ੇਸ਼ ਸ਼ਿਲਪਕਾਰੀ ਪਰੰਪਰਾਵਾਂ ਨੂੰ ਦਰਸਾਉਂਦਾ ਹੈ। ਇਸ ਦਾ ਪ੍ਰਾਹੁਣਚਾਰੀ, ਸਨਮਾਨ ਅਤੇ ਸੱਤਿਕਾਰ ਦੇ ਨਾਲ ਲੰਬੇ ਸਮੇਂ ਤੋਂ ਸਬੰਧ ਰਿਹਾ ਹੈ।

ਅਸਾਮੀ ਗਮੂਸਾ- ਸੰਗ੍ਰਹਿ ਵਿੱਚ ਕਈ ਰਵਾਇਤੀ ਗਮੂਸੇ ਸ਼ਾਮਲ ਹਨ, ਜੋ ਗੁੰਝਲਦਾਰ ਲਾਲ ਅਤੇ ਸੁਨਹਿਰੀ ਰੇਗ ਦੇ ਰੁਪਾਂਕਨਾਂ ਅਤੇ ਰਵਾਇਤੀ ਅਸਾਮੀ ਡਿਜ਼ਾਈਨਾਂ ਰਾਹੀਂ ਰਾਜ ਦੀ ਪ੍ਰਸਿੱਧ ਲੈਂਡਲੂਮ ਵਿਰਾਸਤ ਨੂੰ ਪ੍ਰਦਰਸ਼ਿਤ ਕਰਦੇ ਹਨ।

ਅਸਾਮੀ ਪਿੱਤਰ ਦੇ ਜ਼ੋਰਾਈ- ਸੰਗ੍ਰਹਿ ਵਿੱਚ ਕਈ ਹੱਥ ਨਾਲ ਬਣੇ ਪਿੱਤਲ ਦੇ ਜ਼ੋਰਾਈ ਸ਼ਾਮਲ ਹਨ, ਜੋ ਅਸਾਮੀ ਸੱਭਿਆਚਾਰ ਵਿੱਚ ਪ੍ਰਾਹੁਣਚਾਰੀ, ਸਨਮਾਨ ਅਤੇ ਸਤਿਕਾਰ ਦਾ ਇੱਕ ਰਵਾਇਤੀ ਪ੍ਰਤੀਕ ਹੈ ਅਤੇ ਰਾਜ ਦੀ ਵਿਸ਼ੇਸ਼ ਘੰਟੀ-ਧਾਤੂ ਸ਼ਿਲਪ ਕੌਸ਼ਲ ਨੂੰ ਪ੍ਰਦਰਸ਼ਿਤ ਕਰਦੇ ਹੈ।

ਲੱਕੜ ਨਾਲ ਬਣੇ ਕਾਮਾਖਿਆ ਮੰਦਿਰ ਦੀ ਪ੍ਰਤੀਕ੍ਰਿਤੀ- ਇਤਿਹਾਸਕ ਕਾਮਾਖਿਆ ਮੰਦਿਰ ਦੀ ਲੱਕੜ ਨਾਲ ਬਣਾਈ ਗਈ ਇਹ ਸੁੰਦਰ ਛੋਟੀ ਪ੍ਰਤੀਕ੍ਰਿਤੀ ਮੰਦਿਰ ਦੇ ਵਿਸ਼ੇਸ਼ ਆਰਕੀਟੈਕਚਰਲ ਰੂਪ ਅਤੇ ਰਵਾਇਤੀ ਡਿਜ਼ਾਈਨ ਤੱਤਾਂ ਨੂੰ ਸਾਕਾਰ ਕਰਦੀ ਹੈ।

*************

ਐੱਮ ਅੰਨਾਦੁਰਾਈ/ਏਕੇ


(Release ID: 2314206) ਵਿਜ਼ੀਟਰ ਕਾਊਂਟਰ : 6