ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
azadi ka amrit mahotsav

ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਵਿਸ਼ੇਸ਼ ਮੁਹਿੰਮ ਦੇ ਛੇਵੇਂ ਪੜਾਅ ਨੂੰ ਲਾਗੂ ਕਰਨ ਲਈ ਤਿਆਰ


ਵਿਸ਼ੇਸ਼ ਮੁਹਿੰਮ ਦੇ ਪੰਜਵੇਂ ਪੜਾਅ ਤਹਿਤ ਦੇਸ਼ ਭਰ ਵਿੱਚ 1,95,000 ਤੋਂ ਵੱਧ ਸਫ਼ਾਈ ਮੁਹਿੰਮਾਂ ਦਾ ਆਯੋਜਨ ਕੀਤਾ ਗਿਆ

10,126 ਜਨਤਕ ਸ਼ਿਕਾਇਤਾਂ ਅਤੇ 1,877 ਸ਼ਿਕਾਇਤ ਅਪੀਲਾਂ ਦਾ ਨਿਪਟਾਰਾ ਕੀਤਾ ਗਿਆ

Posted On: 18 SEP 2026 2:43PM by PIB Chandigarh

ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਵਿਸ਼ੇਸ਼ ਮੁਹਿੰਮ ਦੇ ਛੇਵੇਂ ਪੜਾਅ ਨੂੰ ਲਾਗੂ ਕਰਨ ਦੀਆਂ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ।  ਇਸ ਮੁਹਿੰਮ ਤਹਿਤ ਮੰਤਰਾਲੇ ਦੇ ਸਾਰੇ ਦਫ਼ਤਰਾਂ ਅਤੇ ਅਦਾਰਿਆਂ ਵਿੱਚ ਸਰਗਰਮ ਭਾਗੀਦਾਰੀ, ਮਾਪਣਯੋਗ ਨਤੀਜੇ ਅਤੇ ਲੰਮੇ ਸਮੇਂ ਦੇ ਪ੍ਰਭਾਵ ਨੂੰ ਯਕੀਨੀ ਬਣਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਮੰਤਰਾਲਾ ਮੁਹਿੰਮ ਦੇ ਮੁੱਖ ਮਾਪਦੰਡਾਂ ਅਤੇ ਟੀਚਿਆਂ ਅਨੁਸਾਰ ਗਤੀਵਿਧੀਆਂ ਨੂੰ ਸੁਚਾਰੂ ਬਣਾ ਰਿਹਾ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਸਕੱਤਰ ਸ਼੍ਰੀ ਅਨਿਲ ਮਲਿਕ ਨੇ ਮੰਤਰਾਲੇ ਦੇ ਸਾਰੇ ਦਫ਼ਤਰਾਂ ਨੂੰ ਇਸ ਮੁਹਿੰਮ ਵਿੱਚ ਉਤਸ਼ਾਹ ਅਤੇ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਹੈ।

81eb044e008767467dd659a1eeab0497.jpg

ਵਿਸ਼ੇਸ਼ ਮੁਹਿੰਮ ਦੇ ਪੰਜਵੇਂ ਪੜਾਅ ਦੀਆਂ ਪ੍ਰਾਪਤੀਆਂ

ਵਿਸ਼ੇਸ਼ ਮੁਹਿੰਮ ਦਾ ਪੰਜਵਾਂ ਪੜਾਅ 2 ਅਕਤੂਬਰ ਤੋਂ 31 ਅਕਤੂਬਰ, 2025 ਤੱਕ ਚੱਲਿਆ। ਇਸ ਤੋਂ ਬਾਅਦ ਇਹ ਮੁਹਿੰਮ 1 ਨਵੰਬਰ, 2025 ਤੋਂ 31 ਅਗਸਤ, 2026 ਤੱਕ ਜਾਰੀ ਰਹੀ। ਇਸ ਦੌਰਾਨ  ਮੰਤਰਾਲੇ ਵੱਲੋਂ ਸਫ਼ਾਈ, ਰਿਕਾਰਡ ਪ੍ਰਬੰਧਨ ਅਤੇ ਬਕਾਇਆ ਮਾਮਲਿਆਂ ਦੇ ਨਿਪਟਾਰੇ ਲਈ ਵੱਖ-ਵੱਖ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ।

ਮੰਤਰਾਲੇ ਨੇ ਆਂਗਣਵਾੜੀ ਕੇਂਦਰਾਂ, ਬਾਲ ਦੇਖਭਾਲ ਸੰਸਥਾਵਾਂ, ਵਨ ਸਟਾਪ ਸੈਂਟਰਾਂ, ਸਖੀ ਨਿਵਾਸਾਂ ਅਤੇ ਸ਼ਕਤੀ ਸਦਨਾਂ ਸਮੇਤ ਦੇਸ਼ ਭਰ ਵਿੱਚ 1,95,620 ਸਫ਼ਾਈ ਮੁਹਿੰਮਾਂ ਚਲਾਈਆਂ। ਇਨ੍ਹਾਂ ਯਤਨਾਂ ਦੇ ਸਿੱਟੇ ਵਜੋਂ 26,506 ਵਰਗ ਫੁੱਟ ਦਫ਼ਤਰੀ ਜਗ੍ਹਾ ਖ਼ਾਲੀ ਹੋਈ। ਕਬਾੜ ਅਤੇ ਈ-ਕਚਰੇ (ਕੂੜੇ)ਦੇ ਨਿਪਟਾਰੇ ਤੋਂ 14,29,703 ਰੁਪਏ ਦਾ ਮਾਲੀਆ ਪ੍ਰਾਪਤ ਹੋਇਆ।

ਮੰਤਰਾਲੇ ਨੇ ਰਿਕਾਰਡ ਪ੍ਰਬੰਧਨ ਅਧੀਨ 6,267 ਭੌਤਿਕ ਫਾਈਲਾਂ ਅਤੇ 3,874 ਈ-ਫਾਈਲਾਂ ਦੀ ਸਮੀਖਿਆ ਕੀਤੀ, ਜਿਨ੍ਹਾਂ ਵਿੱਚੋਂ 3,591 ਈ-ਫਾਈਲਾਂ ਬੰਦ ਕਰ ਦਿੱਤੀਆਂ ਗਈਆਂ। ਮੰਤਰਾਲੇ ਨੇ ਮੁਹਿੰਮ ਦੌਰਾਨ ਸੰਸਦ ਮੈਂਬਰਾਂ ਨਾਲ ਸਬੰਧਿਤ 35 ਮਾਮਲਿਆਂ, 11 ਸੰਸਦੀ ਭਰੋਸਿਆਂ ਅਤੇ ਮੁਹਿੰਮ ਦੌਰਾਨ ਰਾਜ ਸਰਕਾਰਾਂ ਨਾਲ ਸਬੰਧਿਤ 28 ਮਾਮਲਿਆਂ ਦਾ ਵੀ ਨਿਪਟਾਰਾ ਕੀਤਾ। ਇਸ ਤੋਂ ਇਲਾਵਾ, 10,126 ਜਨਤਕ ਸ਼ਿਕਾਇਤਾਂ ਅਤੇ 1,877 ਸ਼ਿਕਾਇਤ ਅਪੀਲਾਂ ਦਾ ਹੱਲ ਕੀਤਾ ਗਿਆ।

ਜ਼ਿੰਦਗੀ ਨੂੰ ਸੁਖਾਲਾ (ਆਸਾਨ) ਬਣਾਉਣ ਲਈ ਪੋਸ਼ਣ ਟ੍ਰੈਕਰ ਦੀ ਵਰਤੋਂ 

ਮੰਤਰਾਲੇ ਨੇ ਵਿਸ਼ੇਸ਼ ਮੁਹਿੰਮ ਦੇ ਪੰਜਵੇਂ ਪੜਾਅ ਤਹਿਤ ਇੱਕ ਵਧੀਆ ਵਿਧੀ ਵਜੋਂ, ਪੋਸ਼ਣ ਟ੍ਰੈਕਰ ਡੇਟਾਬੇਸ ਦੀ ਵਰਤੋਂ ਕਰਕੇ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ (ਪੀਐੱਮਐੱਮਵੀਵਾਈ) ਦੇ ਸੰਭਾਵੀ ਲਾਭਪਾਤਰੀਆਂ ਦੀ “ਸੂਚੀ” ਤਿਆਰ ਕੀਤੀ। ਇਹ ਪਹਿਲਕਦਮੀ ਯੋਗ ਲਾਭਪਾਤਰੀਆਂ ਲਈ ਲਾਭਾਂ ਤੱਕ ਪਹੁੰਚ ਨੂੰ ਸੁਚਾਰੂ ਬਣਾਉਣ ਦੇ ਯਤਨਾਂ ਦਾ ਸਮਰਥਨ ਕਰਦੀ ਹੈ।

569de5bfac945e4f02149c7cada7138a.jpg

ਵਿਸ਼ੇਸ਼ ਮੁਹਿੰਮ ਦੇ ਪੰਜਵੇਂ ਪੜਾਅ ਦੌਰਾਨ, ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਵੱਖ-ਵੱਖ ਥਾਵਾਂ ’ਤੇ ਆਯੋਜਿਤ ਗਤੀਵਿਧੀਆਂ ਵਿੱਚ ਹਿੱਸਾ ਲਿਆ ਅਤੇ ਉਨ੍ਹਾਂ ਦੀ ਸਮੀਖਿਆ ਕੀਤੀ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਦਿੱਲੀ ਵਿੱਚ ਸ਼ਾਸਤਰੀ ਭਵਨ, ਜੀਵਨ ਵਿਹਾਰ ਅਤੇ ਜੀਵਨ ਤਾਰਾ ਇਮਾਰਤ ਵਿਖੇ ਮੰਤਰਾਲੇ ਦੇ ਦਫ਼ਤਰਾਂ ਦਾ ਦੌਰਾ ਕੀਤਾ। ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਵਧੀਕ ਸਕੱਤਰ ਅਤੇ ਸਾਵਿਤਰੀਬਾਈ ਫੂਲੇ ਰਾਸ਼ਟਰੀ ਮਹਿਲਾ ਅਤੇ ਬਾਲ ਵਿਕਾਸ ਸੰਸਥਾਨ (ਐੱਸਪੀਐੱਨਆਈਡਬਲਿਊਸੀਡੀ) ਦੇ ਡਾਇਰੈਕਟਰ ਨੇ ਲਖਨਊ ਵਿੱਚ ਸਥਿਤ ਐੱਸਪੀਐੱਨਆਈਡਬਲਿਊਸੀਡੀ ਦੇ ਖੇਤਰੀ ਕੇਂਦਰ ਦਾ ਨਿਰੀਖਣ ਕੀਤਾ ਅਤੇ ਮੁਹਿੰਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ।

ਮੰਤਰਾਲੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਦਫ਼ਤਰ ਕੰਪਲੈਕਸ ਅਤੇ ਦਿੱਲੀ ਦੇ ਐੱਸਪੀਐੱਨਆਈਡਬਲਿਊਸੀਡੀ  ਵਿਖੇ ਆਯੋਜਿਤ ਸਫ਼ਾਈ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਵਿਸ਼ੇਸ਼ ਮੁਹਿੰਮ ਦਾ ਛੇਵਾਂ ਪੜਾਅ ਤਾਲਮੇਲ ਵਾਲੀ ਭਾਗੀਦਾਰੀ, ਸਪੱਸ਼ਟ ਟੀਚਿਆਂ ਅਤੇ ਅਜਿਹੇ ਨਤੀਜੇ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ ਜਾਵੇਗਾ ਜੋ ਮੁਹਿੰਮ ਦੀ ਮਿਆਦ ਤੋਂ ਬਾਅਦ ਵੀ ਜਾਰੀ ਰਹਿ ਸਕਣ ।

*****

ਆਰਸੀ/ਪੀਸੀ


(Release ID: 2313485) ਵਿਜ਼ੀਟਰ ਕਾਊਂਟਰ : 11