ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਪੇਜਾਵਰ ਮੱਠ ਦੇ ਸਨਮਾਨਿਤ ਸੰਤ ਸ੍ਰੀ ਵਿਸ਼ਵਪ੍ਰਸੰਨਾ ਤੀਰਥ ਸਵਾਮੀ ਜੀ (Sri Vishwaprasanna Teerth Swami Ji ) ਨਾਲ ਮੁਲਾਕਾਤ ਕੀਤੀ


ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ, ਨਵੀਂ ਦਿੱਲੀ ਵਿੱਚ 39ਵੇਂ ਪਵਿੱਤਰ ਚਤੁਰਮੱਸਿਆ ਵਰਤ ਦੌਰਾਨ ਪੇਜਾਵਰ ਮੱਠ ਦੇ ਸਨਮਾਨਿਤ ਸੰਤ ਸ੍ਰੀ ਵਿਸ਼ਵਪ੍ਰਸੰਨਾ ਤੀਰਥ ਸਵਾਮੀ ਜੀ (Sri Vishwaprasanna Teerth Swami Ji ) ਨੂੰ ਮਿਲਣਾ ਅਤੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਉਨ੍ਹਾਂ ਲਈ ਅਤਿਅੰਤ ਸੁਭਾਗ ਦੀ ਗੱਲ ਹੈ

ਸਾਡੇ ਸੱਭਿਆਚਾਰ ਵਿੱਚ ਚਤੁਰਮੱਸਿਆ ਵਰਤ ਦੀ ਪਵਿੱਤਰ ਪਰੰਪਰਾ ਸਾਨੂੰ ਤਿਆਗ ਦੇ ਸਰਬਉੱਚ ਗੁਣ ਤੋਂ ਜਾਣੂ ਕਰਾਉਂਦੀ ਹੈ, ਜਿਸ ਦੀ ਪਾਲਣਾ ਸਾਡੇ ਸਨਮਾਨਿਤ ਤਪੱਸਵੀ ਧਿਆਨ, ਸੰਜਮ ਅਤੇ ਆਤਮ-ਜਾਗ੍ਰਿਤੀ ਰਾਹੀਂ ਕਰਦੇ ਹਨ

ਸਵਾਮੀ ਜੀ ਦੀ ਅੰਦਰੂਨੀ ਰੌਸ਼ਨੀ ਮਨੁੱਖਤਾ ਲਈ ਹਮੇਸ਼ਾ ਰਾਹ ਪੱਧਰਾ ਕਰਦੀ ਰਹੇ

Posted On: 21 SEP 2026 7:38PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਪੇਜਾਵਰ ਮੱਠ ਦੇ ਸਨਮਾਨਿਤ ਸੰਤ ਸ੍ਰੀ ਵਿਸ਼ਵਪ੍ਰਸੰਨਾ ਤੀਰਥ ਸਵਾਮੀ ਜੀ ਨਾਲ ਮੁਲਾਕਾਤ ਕੀਤੀ।

X ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨਵੀਂ ਦਿੱਲੀ ਵਿੱਚ 39ਵੇਂ ਪਵਿੱਤਰ ਚਤੁਰਮੱਸਿਆ ਵਰਤ ਦੌਰਾਨ ਪੇਜਾਵਰ ਮੱਠ ਦੇ ਸਨਮਾਨਿਤ ਸੰਤ ਸ੍ਰੀ ਵਿਸ਼ਵਪ੍ਰਸੰਨਾ ਤੀਰਥ ਸਵਾਮੀ ਜੀ (Sri Vishwaprasanna Teerth Swami Ji )  ਨੂੰ ਮਿਲ ਕੇ ਅਤੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਮੈਂ ਬਹੁਤ ਸੁਭਾਗਸ਼ਾਲੀ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡੇ ਸੱਭਿਆਚਾਰ ਵਿੱਚ ਚਤੁਰਮੱਸਿਆ ਵਰਤ ਦੀ ਪਵਿੱਤਰ ਪਰੰਪਰਾ ਸਾਨੂੰ ਤਿਆਗ ਦੇ ਸਰਬਉੱਚ ਗੁਣ ਤੋਂ ਜਾਣੂ ਕਰਵਾਉਂਦੀ ਹੈ, ਜਿਸ ਦੀ ਪਾਲਣਾ ਸਾਡੇ ਸਨਮਾਨਿਤ ਤਪੱਸਵੀ ਧਿਆਨ, ਸੰਜਮ ਅਤੇ ਆਤਮ-ਜਾਗ੍ਰਿਤੀ ਰਾਹੀਂ ਕਰਦੇ ਹਨ। ਸਵਾਮੀ ਜੀ ਦੀ ਅੰਦਰੂਨੀ ਰੌਸ਼ਨੀ ਮਨੁੱਖਤਾ ਲਈ ਰਾਹ ਪੱਧਰਾ ਕਰਦੀ ਰਹੇ।

 

*****

ਆਰਕੇ/ਆਰਆਰ/ਆਰਕੇਬੀ/ਪੀਆਰ/ਪੀਐੱਸ/ਏਕੇ


(Release ID: 2313289) ਵਿਜ਼ੀਟਰ ਕਾਊਂਟਰ : 5