ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਕੇਂਦਰੀ ਸੰਚਾਰ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਦੂਰਸੰਚਾਰ ਵਿਭਾਗ ਦੇ ਸਕੱਤਰ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਗਵਾਲੀਅਰ ਵਿੱਚ ਟੈਲੀਕੌਮ ਮੈਨੂਫੈਕਚਰਿੰਗ ਜ਼ੋਨ ਲਈ ਚਿੰਨ੍ਹਿਤ ਸਥਾਨ ਦਾ ਨਿਰੀਖਣ ਕੀਤਾ


ਗਵਾਲੀਅਰ ਵਿੱਚ ਏਸ਼ੀਆ ਦੇ ਪਹਿਲੇ ਟੈਲੀਕੌਮ ਮੈਨੂਫੈਕਚਰਿੰਗ ਜ਼ੋਨ (ਟੀਐੱਮਜੈੱਡ) ਲਈ 24 ਕੰਪਨੀਆਂ ਨੇ 5,500 ਕਰੋੜ ਰੁਪਏ ਦੇ ਨਿਵੇਸ਼ ਦਾ ਪ੍ਰਸਤਾਵ ਰੱਖਿਆ: ਕੇਂਦਰੀ ਮੰਤਰੀ ਸ਼੍ਰੀ ਸਿੰਧੀਆ

ਟੈਲੀਕੌਮ ਮੈਨੂਫੈਕਚਰਿੰਗ ਜ਼ੋਨ ਤੋਂ 18,000+ ਵੱਧ ਪ੍ਰੱਤਖ ਅਤੇ ਅਪ੍ਰਤੱਖ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ

5,500 ਕਰੋੜ ਦੇ ਪ੍ਰਸਤਾਵਿਤ ਨਿਵੇਸ਼ ਨਾਲ ਗਵਾਲੀਅਰ ਵਿੱਚ ਟੈਲੀਕੌਮ ਉਪਕਰਣ ਨਿਰਮਾਣ ਅਤੇ ਉਦਯੋਗਿਕ ਵਿਕਾਸ ਨੂੰ ਨਵੀਂ ਗਤੀ ਮਿਲੇਗੀ

ਪਹਿਲੇ ਪੜਾਅ ਲਈ 170 ਏਕੜ ਜ਼ਮੀਨ ਚਿੰਨ੍ਹਿਤ, 24 ਗਲਬੋਲ ਕੰਪਨੀਆਂ ਨੇ ਅਰਜ਼ੀ ਪ੍ਰਕਿਰਿਆ ਸ਼ੁਰੂ ਕੀਤੀ

Posted On: 20 SEP 2026 6:49PM by PIB Chandigarh

ਗਵਾਲੀਅਰ ਭਾਰਤ ਦੇ ਟੈਲੀਕੌਮ ਮੈਨੂਫੈਕਚਰਿੰਗ ਜ਼ੋਨ (ਟੀਐੱਮਜ਼ੈੱਡ) ਦੇ ਇੱਕ ਪ੍ਰਮੁੱਖ ਕੇਂਦਰ ਵਜੋਂ ਉਭਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਇੱਥੇ ਏਸ਼ੀਆ ਦਾ ਪਹਿਲਾ ਟੈਲੀਕੌਮ ਮੈਨੂਫੈਕਚਰਿੰਗ ਜ਼ੋਨ ਸਥਾਪਿਤ ਕੀਤਾ ਜਾਵੇਗਾ। ਕੇਂਦਰੀ ਸੰਚਾਰ ਅਤੇ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਅੱਜ ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਦੇ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਸ਼੍ਰੀਮੰਤ ਮਾਧਵਰਾਓ ਸਿੰਧੀਆ ਕਾਊਂਟਰ ਮੈਗਨੇਟ ਸਿਟੀ (ਸਾਡਾ - ਐੱਸਡੀਏ, ਗਵਾਲੀਅਰ) ਵਿੱਚ ਪ੍ਰਸਤਾਵਿਤ ਟੀਐੱਮਜ਼ੈੱਡ ਲਈ ਚਿੰਨ੍ਹਿਤ ਸਥਾਨ ਦਾ ਨਿਰੀਖਣ ਕੀਤਾ।

 

ਪ੍ਰਸਤਾਵਿਤ ਟੀਐੱਮਜੈੱਡ ਲਗਭਗ 5,500 ਕਰੋੜ ਰੁਪਏ ਦੇ ਨਿਵੇਸ ਨਾਲ ਸਥਾਪਿਤ ਕੀਤਾ ਜਾਵੇਗਾ ਅਤੇ ਇਸ ਨਾਲ 18,000 ਤੋਂ ਵੱਧ ਪ੍ਰਤੱਖ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਸਿਰਫ਼ ਇੱਕ ਉਦਯੋਗਿਕ ਯੂਨਿਟ ਸਥਾਪਿਤ ਕਰਨ ਤੱਕ ਸੀਮਤ ਨਹੀਂ ਹੈ, ਸਗੋਂ ਗਵਾਲੀਅਰ ਵਿੱਚ 24-25 ਟੈਲੀਕੌਮ ਮੈਨੂਫੈਕਚਰਿੰਗ ਯੂਨਿਟਾਂ ਵਾਲਾ ਇੱਕ ਸੰਪੂਰਨ ਉਦਯੋਗਿਕ ਈਕੋਸਿਸਟਮ ਤਿਆਰ ਕਰਨ ਦੀ ਦਿਸ਼ਾ ਵਿੱਚ ਹੈ। ਇਨ੍ਹਾਂ ਯੂਨਿਟਾਂ ਵਿੱਚ ਦੂਰਸੰਚਾਰ ਉਪਕਰਣਾਂ ਅਤੇ ਵੱਖ-ਵੱਖ ਕਿਸਮਾਂ ਦੇ ਪੁਰਜ਼ਿਆਂ ਦਾ ਨਿਰਮਾਣ ਕੀਤਾ ਜਾਵੇਗਾ, ਜਿਸ ਨਾਲ ਗਵਾਲੀਅਰ ਦੀ ਉਭਰਦੇ ਟੈਲੀਕੌਮ ਮੈਨੂਫੈਕਚਰਿੰਗ ਹੱਬ ਵਜੋਂ ਸਥਿਤੀ ਮਜ਼ਬੂਤ ਹੋਵੇਗੀ।

ਪਹਿਲੇ ਪੜਾਅ ਲਈ 170 ਏਕੜ ਜ਼ਮੀਨ ਚਿੰਨ੍ਹਿਤ

ਪ੍ਰਸਤਾਵਿਤ ਟੈਲੀਕੌਮ ਮੈਨੂਫੈਕਚਰਿੰਗ ਜ਼ੋਨ ਲਈ ਸਾਡਾ ਵਿੱਚ 90 ਤੋਂ ਵੱਧ ਏਕੜ ਅਤੇ ਆਈਟੀ ਪਾਰਕ ਵਿੱਚ ਵਿੱਚ 70 ਤੋਂ ਵੱਧ ਏਕੜ, ਯਾਨੀ ਕੁੱਲ ਲਗਭਗ 170 ਏਕੜ ਜ਼ਮੀਨ ਚਿਨ੍ਹਿਤ ਕੀਤੀ ਗਈ ਹੈ।

 

ਸ਼੍ਰੀ ਸਿੰਧੀਆ ਨੇ ਕਿਹਾ ਕਿ ਨਿਵੇਸ਼ਕਾਂ ਵੱਲੋਂ ਬਹੁਤ ਦਿਲਚਸਪੀ ਦਿਖਾਈ ਗਈ ਹੈ ਅਤੇ ਵਰਤਮਾਨ ਵਿੱਚ ਪ੍ਰਾਪਤ ਅਰਜ਼ੀ ਉਪਲਬਧ ਜ਼ਮੀਨ ਤੋਂ ਵੀ ਵੱਧ ਹਨ। ਇਸ ਦੇ ਅਨੁਸਾਰ, ਟੈਲੀਕੌਮ ਮੈਨੂਫੈਕਚਰਿੰਗ ਜ਼ੋਨ ਦੇ ਪਹਿਲੇ ਪੜਾਅ ਦੇ ਵਿਸਥਾਰ ਲਈ ਵਾਧੂ ਜ਼ਮੀਨ ਚਿੰਨ੍ਹਿਤ ਕੀਤੀ ਜਾਵੇਗੀ ਅਤੇ ਜ਼ਰੂਰਤ ਅਨੁਸਾਰ ਜ਼ਮੀਨ ਵੰਡ ਵਧਾਈ ਜਾਵੇਗੀ।

ਐੱਸਏਡੀਏ ਦੀ ਸਥਾਪਨਾ ਮੂਲ ਤੌਰ ‘ਤੇ ਗਵਾਲੀਅਰ ਨੂੰ ਇੱਕ ਨਵੇਂ ਉਦਯੋਗਿਕ ਕੇਂਦਰ ਅਤੇ ਦਿੱਲੀ ਦੇ ਕਾਊਂਟਰ ਮੈਗਨੈਂਟ ਸਿਟੀ ਵਜੋਂ ਵਿਕਸਿਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਪ੍ਰਸਤਾਵਿਤ ਟੈਲੀਕੌਮ ਮੈਨੂਫੈਕਚਰਿੰਗ ਜ਼ੋਨ ਗਵਾਲੀਅਰ ਵਿੱਚ ਏਸ਼ੀਆ ਦਾ ਪਹਿਲਾਂ ਸਮਰਪਿਤ ਟੈਲੀਕੌਮ ਮੈਨੂਫੈਕਚਰਿੰਗ ਜ਼ੋਨ ਸਥਾਪਿਤ ਕਰਕੇ ਇਸੇ ਉਦਯੋਗਿਕ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਏਗਾ।

5,500 ਕਰੋੜ ਰੁਪਏ ਦੇ ਨਿਵੇਸ ਲਈ 24 ਕੰਪਨੀਆਂ ਨੇ ਅਰਜ਼ੀ ਪ੍ਰਕਿਰਿਆ ਸ਼ੁਰੂ ਕੀਤੀ

ਜੁਲਾਈ 2026 ਵਿੱਚ ਕੇਂਦਰੀ ਮੰਤਰੀ ਸ਼੍ਰੀ ਜਯੋਤੀਰਾਦਿੱਤਾ ਸਿੰਧੀਆ ਦੀ ਅਗਵਾਈ ਵਿੱਚ ਦੂਰਸੰਚਾਰ ਵਿਭਾਗ ਅਤੇ ਮੁੱਖ ਮੰਤਰੀ ਡਾ. ਮੋਹਨ ਯਾਦਵ ਦੀ ਅਗਵਾਈ ਹੇਠ ਮੱਧ ਪ੍ਰਦੇਸ਼ ਸਰਕਾਰ ਨੇ ਟੈਲੀਕੌਮ ਮੈਨੂਫੈਕਚਰਿੰਗ ਜ਼ੋਨ ਦੀ ਸਥਾਪਨਾ ਲਈ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਸਨ। ਇਸ ਤੋਂ ਬਾਅਦ ਅਗਸਤ ਵਿੱਚ ਦਿੱਲੀ ਅਤੇ ਮੁੰਬਈ ਵਿੱਚ ਨਿਵੇਸ਼ਕ ਸੰਮੇਲਨ ਆਯੋਜਿਤ ਕੀਤੇ ਗਏ, ਜਿਨ੍ਹਾਂ ਦੀ ਅਗਵਾਈ ਕੇਂਦਰੀ ਮੰਤਰੀ ਸ਼੍ਰੀ ਸਿੰਧੀਆ ਅਤੇ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਕੀਤੀ।

ਦਿੱਲੀ ਵਿੱਚ ਆਯੋਜਿਤ ਨਿਵੇਸ਼ਕ ਸੰਮੇਲਨ ਵਿੱਚ ਲਗਭਗ 3,500 ਕਰੋੜ ਰੁਪਏ ਦੇ ਨਿਵੇਸ਼ ਦੀਆਂ ਵਚਨਬੱਧਤਾਵਾਂ ਸਾਹਮਣੇ ਆਈਆਂ, ਜਿਸ ਨਾਲ ਲਗਭਗ 14,000 ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੈ। ਉੱਥੇ ਹੀ ਅਗਸਤ ਵਿੱਚ ਮੁੰਬਈ ਵਿੱਚ ਆਯੋਜਿਤ ਸੰਮੇਲਨ ਵਿੱਚ ਲਗਭਗ 2,000 ਕਰੋੜ ਰੁਪਏ ਦੇ ਨਿਵੇਸ਼ ਦੀਆਂ ਵਚਨਬੱਧਤਾਵਾਂ ਮਿਲੀਆਂ, ਜਿਨ੍ਹਾਂ ਨਾਲ ਲਗਭਗ 4,000 ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੈ।

ਸ਼੍ਰੀ ਸਿੰਧੀਆ ਨੇ ਸਪਸ਼ਟ ਕੀਤਾ ਕਿ ਇਹ ਨਿਵੇਸ਼ ਸਿਰਫ਼ ਮੌਖਿਕ ਵਚਨਬੱਧਤਾਵਾਂ ਨਹੀਂ ਹਨ। ਦਿਲਚਸਪੀ ਦਿਖਾਉਣ ਵਾਲੀਆਂ ਕੰਪਨੀਆਂ ਤੋਂ ਜ਼ਮੀਨ ਵੰਡ ਦੇ ਸਮੇਂ ਅਰਜ਼ੀ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਨੂੰ ਕਿਹਾ ਗਿਆ ਸੀ। ਇਸ ਦੇ ਨਤੀਜੇ ਵਜੋਂ ਹੁਣ 24 ਕੰਪਨੀਆਂ ਨੇ ਟੈਲੀਕੌਮ ਮੈਨੂਫੈਕਚਰਿੰਗ ਜ਼ੋਨ ਵਿੱਚ ਆਪਣੀਆਂ ਯੂਨਿਟਾਂ ਸਥਾਪਿਤ ਕਰਨ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਮੱਧ ਪ੍ਰਦੇਸ਼ ਅਤੇ ਕੇਂਦਰ ਸਰਕਾਰ ਵੱਲੋਂ ਆਕਰਸ਼ਣ ਪ੍ਰੋਤਸਾਹਨ ਪੈਕੇਜ

ਸ਼੍ਰੀ ਸਿੰਧੀਆ ਨੇ ਟੈਲੀਕੌਮ ਮੈਨੂਫੈਕਚਰਿੰਗ ਉਦਯੋਗ ਲਈ ਇੱਕ ਆਕਰਸ਼ਣ ਪ੍ਰੋਤਸਾਹਨ ਪੈਕੇਜ ਵਿਕਸਿਤ ਕਰਨ ਲਈ ਮੁੱਖ ਮੰਤਰੀ ਡਾ. ਮੋਹਨ ਯਾਦਵ ਅਤੇ ਮੱਧ ਪ੍ਰਦੇਸ਼ ਸਰਕਾਰ ਦਾ ਧੰਨਵਾਦ ਕੀਤਾ। ਇਸ ਪੈਕੇਜ ਵਿੱਚ ਲੈਂਡ ਲੀਜ਼, ਬਿਜਲੀ, ਰੁਜ਼ਗਾਰ ਅਤੇ ਉਤਪਾਦਨ ਨਾਲ ਜੁੜੇ ਪ੍ਰੋਤਸਾਹਨਾਂ ਦੇ ਨਾਲ-ਨਾਲ ਵਾਤਾਵਰਣਿਕ ਸਥਿਰਤਾ ਅਤੇ ਹਰਿਤ ਵਿਕਾਸ ‘ਤੇ ਕੇਂਦ੍ਰਿਤ ਪ੍ਰੋਤਸਾਹਨ ਸ਼ਾਮਲ ਹਨ। ਇਸ ਤੋਂ ਇਲਾਵਾ, ਦੂਰਸੰਚਾਰ ਵਿਭਾਗ ਨੇ ਲਗਭਗ 500 ਕਰੋੜ ਰੁਪਏ ਦੇ ਕੌਮਨ ਟੈਸਟਿੰਗ ਲੈਬ ਪੈਕੇਜ ਦਾ ਪ੍ਰਸਤਾਵ ਦਿੱਤਾ ਹੈ।

ਕਨੈਕਟੀਵਿਟੀ, ਇਨਫ੍ਰਾਸਟ੍ਰਕਚਰ ਅਤੇ ਕੁਸ਼ਲ ਪ੍ਰਤਿਭਾ ਨਾਲ ਵਧੇਗੀ ਗਵਾਲੀਅਰ ਦੀ ਤਰੱਕੀ

ਸ਼੍ਰੀ ਸਿੰਧੀਆ ਨੇ ਗਵਾਲੀਅਰ ਦੀ ਕਨੈਕਟੀਵਿਟੀ, ਇਨਫ੍ਰਾਸਟ੍ਰਕਚਰ ਅਤੇ ਕੁਸ਼ਲ ਮਨੁੱਖੀ ਸਰੋਤਾਂ ਨੂੰ ਟੀਐੱਮਜ਼ੈੱਡ ਦੇ ਵਿਕਾਸ ਲਈ ਪ੍ਰਮੁੱਖ ਸ਼ਕਤੀਆਂ ਦੇ ਰੂਪ ਵਿੱਚ ਰੇਖਾਂਕਿਤ ਕੀਤਾ। ਦਿੱਲੀ ਅਤੇ ਪੂਰੇ ਉੱਤਰ ਭਾਰਤ ਦੇ ਪ੍ਰਮੁੱਖ ਬਜ਼ਾਰਾਂ ਦੇ ਨਾਲ ਗਵਾਲੀਅਰ ਦੀ ਕਨੈਕਟੀਵਿਟੀ ਨੂੰ ਮਜ਼ਬੂਤ ਕਰਨ ਲਈ ਲਗਭਗ 120 ਕਿਲੋਮੀਟਰ ਲੰਬੇ ਆਗਰਾ-ਗਵਾਲੀਅਰ ਹਾਈ-ਸਪੀਡ ਕੌਰੀਡੋਰ ਦਾ ਵਿਕਾਸ ਕੀਤਾ ਜਾ ਰਿਹਾ ਹੈ, ਜਿਸ ਨਾਲ ਇਹ ਸ਼ਹਿਰ ਪ੍ਰਮੁੱਖ ਉਦਯੋਗਿਕ ਅਤੇ ਵਪਾਰਕ ਕੇਂਦਰਾਂ ਦੇ ਕਰੀਬ ਆ ਜਾਵੇਗਾ।

ਗਵਾਲੀਅਰ ਪ੍ਰਮੁੱਖ ਰੇਲਵੇ ਰੂਟਸ ‘ਤੇ ਵੀ ਸਥਿਤ ਹੈ, ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਾਲ ਅਤੇ ਮਨੁੱਖੀ ਸਰੋਤਾਂ ਦਾ ਆਵਾਜਾਈ ਨੂੰ ਅਸਾਨ ਬਣਾਉਂਦਾ ਹੈ। ਸ਼ਹਿਰ ਦੇ ਹਵਾਈ ਅੱਡੇ ਨੂੰ ਰਿਕਾਰਡ 16 ਮਹੀਨਿਆਂ ਵਿੱਚ ਲਗਭਗ 650 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ, ਜਿਸ ਨਾਲ ਦਿੱਲੀ, ਮੁੰਬਈ ਅਤੇ ਬੰਗਲੁਰੂ ਸਮੇਤ ਪ੍ਰਮੁੱਖ ਸ਼ਹਿਰਾਂ ਦੇ ਨਾਲ ਹਵਾਈ ਸੰਪਰਕ ਹੋਰ ਮਜ਼ਬੂਤ ਹੋਇਆ ਹੈ।

ਗਵਾਲੀਅਰ ਵਿੱਚ ਇੰਜੀਨੀਅਰਿੰਗ ਸਰੋਤਾਂ ਦਾ ਵੀ ਇੱਕ ਮਜ਼ਬੂਤ ਅਧਾਰ ਹੈ, ਜਿੱਥੇ ਹਰ ਸਾਲ ਲਗਭਗ 25,000 ਇੰਜੀਨੀਅਰਿੰਗ ਵਿਦਿਆਰਥੀ ਗ੍ਰੈਜੂਏਟ ਹੁੰਦੇ ਹਨ। ਇਸ ਨਾਲ ਟੈਲੀਕੌਮ ਮੈਨੂਫੈਕਚਰਿੰਗ ਜ਼ੋਨ ਲਈ ਜ਼ਰੂਰੀ ਤਕਨਾਲੌਜੀ ਅਤੇ ਕੁਸ਼ਲ ਕਾਰਜਬਲ ਦੀ ਉਪਲਬਧਤਾ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ।

ਟੀਐੱਮਜ਼ੈੱਡ ਨੂੰ ਟੈਲੀਕੌਮ ਮੈਨੂਫੈਕਚਰਿੰਗ ਦੇ ਛੇ ਪ੍ਰਮੁੱਖ ਕਾਰਜ ਖੇਤਰਾਂ (ਵਰਟੀਕਲਸ) ਨੂੰ ਕਵਰ ਕਰਨ ਵਾਲੇ ਇੱਕ ਸੰਪੂਰਨ ਈਕੋਸਿਸਟਮ ਦੇ ਰੂਪ ਵਿੱਚ ਯੋਜਨਾਬੱਧ ਕੀਤਾ ਜਾ ਰਿਹਾ ਹੈ। ਸ਼੍ਰੀ ਸਿੰਧੀਆ ਨੇ ਕਿਹਾ ਕਿ ਭਾਰਤ ਸਰਕਾਰ, ਮੱਧ ਪ੍ਰਦੇਸ਼ ਸਰਕਾਰ ਅਤੇ ਸਾਰੇ ਸਬੰਧਿਤ ਵਿਭਾਗ ਨਿਵੇਸ਼ਕਾਂ ਨੂੰ ਗਵਾਲੀਅਰ ਵਿੱਚ ਆਪਣੀਆਂ ਮੈਨੂਫੈਕਚਰਿੰਗ ਯੂਨਿਟਾਂ ਸਥਾਪਿਤ ਕਰਨ ਲਈ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।

ਗਵਾਲੀਅਰ ਵਿੱਚ ਏਸ਼ੀਆ ਦੇ ਪਹਿਲੇ ਟੈਲੀਕੌਮ ਮੈਨੂਫੈਕਚਰਿੰਗ ਜ਼ੋਨ (ਟੀਐੱਮਜ਼ੈੱਡ) ਦੀ ਸਥਾਪਨਾ ਸ਼ਹਿਰ ਦੇ ਉਦਯੋਗਿਕ ਵਿਕਾਸ ਵਿੱਚ ਇੱਕ ਨਵਾਂ ਅਧਿਆਏ ਜੋੜਦੀ ਹੈ ਅਤੇ ਸ਼੍ਰੀਮੰਤ ਮਾਧਵਰਾਓ ਸਿੰਧੀਆ ਕਾਊਂਟਰ ਮੈਗਨੈੱਟ ਸਿਟੀ ਦੇ ਉਦਯੋਗਿਕ ਦ੍ਰਿਸ਼ਟੀਕੋਣ ਅਤੇ ਵਿਰਾਸਤ ਨੂੰ ਅੱਗੇ ਵਧਾਉਂਦੀ ਹੈ।

ਸ਼੍ਰੀ ਸਿੰਧੀਆ ਨੇ ਇਹ ਵੀ ਐਲਾਨ ਕੀਤਾ ਕਿ ਗਵਾਲੀਅਰ ਦੇ ਆਪਣੇ ਦੋ ਦਿਨਾਂ ਦੌਰੇ ਤੋਂ ਬਾਅਦ, ਉਹ 22 ਸਤੰਬਰ ਨੂੰ ਟੈਲੀਕੌਮ ਜ਼ੋਨ ਦੇ ਨਿਵੇਸ਼ਕਾਂ ਦੇ ਨਾਲ ਇੱਕ ਰੋਡਸ਼ੋਅ ਵਿੱਚ ਹਿੱਸਾ ਲੈਣ ਲਈ ਬੰਗਲੁਰੂ ਜਾਣਗੇ।

     

ਦੂਰ ਸੰਚਾਰ ਵਿਭਾਗ ਦੇ ਸੋਸ਼ਲ ਮੀਡੀਆ ਹੈਂਡਲ:

            X - https://x.com/DoT_India

 Insta- https://www.instagram.com/department_of_telecom?igsh=MXUxbHFjd3llZTU0YQ==

       Fb - https://www.facebook.com/DoTIndia

      Youtube: https://youtube.com/@departmentoftelecom?si=DALnhYkt89U5jAaa

*****

ਐੱਨਜੇ/ਏਆਰਜੇ/ਬਲਜੀਤ


(Release ID: 2312942) ਵਿਜ਼ੀਟਰ ਕਾਊਂਟਰ : 9