ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸਮਾਵੇਸ਼ੀ ਸ਼ਾਸਨ ਅਤੇ ਪ੍ਰਭਾਵਸ਼ਾਲੀ ਲਾਗੂਕਰਨ ’ਤੇ ਚਾਨਣਾ ਪਾਉਣ ਵਾਲਾ ਇੱਕ ਲੇਖ ਸਾਂਝਾ ਕੀਤਾ

Posted On: 18 SEP 2026 1:20PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਬਕਾ ਵਿੱਤ ਅਤੇ ਮਾਲ ਸਕੱਤਰ ਸ਼੍ਰੀ ਹਸਮੁਖ ਅਧੀਆ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਦੱਸਿਆ ਗਿਆ ਹੈ ਕਿ ਦੂਰਦਰਸ਼ੀ ਸੋਚ, ਸਹੀ ਇਰਾਦੇ ਅਤੇ ਸੁਸ਼ਾਸਨ ਕਿਸ ਤਰ੍ਹਾਂ ਭਾਰਤ ਨੂੰ ਤਰੱਕੀ ਦੇ ਨਵੇਂ ਰਾਹ ’ਤੇ ਅੱਗੇ ਵਧਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਲੇਖ ਰਾਸ਼ਟਰ ਨੂੰ ਮਜ਼ਬੂਤ ਬਣਾਉਣ ਵਿੱਚ ਲੋਕ-ਕੇਂਦ੍ਰਿਤ ਨੀਤੀਆਂ ਅਤੇ ਪ੍ਰਭਾਵਸ਼ਾਲੀ ਸ਼ਾਸਨ ਦੇ ਮਹੱਤਵਪੂਰਨ ਯੋਗਦਾਨ ਦੀ ਜਾਣਕਾਰੀ ਪ੍ਰਦਾਨ ਕਰਦਾ ਹੈ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਕੀਤਾ:

ਜਦੋਂ ਗ਼ਰੀਬਾਂ ਅਤੇ ਵਾਂਝੇ ਲੋਕਾਂ ਨੂੰ ਕੇਂਦਰ ਵਿੱਚ ਰੱਖ ਕੇ ਨੀਤੀਆਂ ਬਣਾਈਆਂ ਜਾਂਦੀਆਂ ਹਨ ਅਤੇ ਫ਼ੈਸਲੇ ਜ਼ਮੀਨੀ ਪੱਧਰ ’ਤੇ ਲਾਗੂ ਕੀਤੇ ਜਾਂਦੇ ਹਨ, ਤਾਂ ਸਮਾਜ ਅਤੇ ਰਾਸ਼ਟਰ ਦੋਵਾਂ ਨੂੰ ਮਜ਼ਬੂਤੀ ਮਿਲਦੀ ਹੈ। ਭਾਰਤ ਦੇ ਸਾਬਕਾ ਵਿੱਤ ਅਤੇ ਮਾਲ ਸਕੱਤਰ @adhia03 ਜੀ ਨੇ ਆਪਣੇ ਇਸ ਲੇਖ ਵਿੱਚ ਦੱਸਿਆ ਹੈ ਕਿ ਦੂਰਦਰਸ਼ੀ ਸੋਚ, ਸਹੀ ਇਰਾਦੇ ਅਤੇ ਸੁਸ਼ਾਸਨ ਰਾਹੀਂ ਕਿਵੇਂ ਦੇਸ਼ ਨੂੰ ਤਰੱਕੀ ਦੀ ਨਵੀਂ ਰਾਹ ਮਿਲ ਰਹੀ ਹੈ।

https://www.amarujala.com/india-news/why-narendra-modi-is-successful-management-human-spiritual-qualities-2026-09-18

******

ਐੱਮਜੇਪੀਐੱਸ/ਐੱਸਐੱਸ/ਵੀਜੇ


(Release ID: 2312073) ਵਿਜ਼ੀਟਰ ਕਾਊਂਟਰ : 4