ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ ਮਹਾਰਾਸ਼ਟਰ ਵਿੱਚ ਚੌਕ-ਕਰਜਤ ਰੇਲਵੇ ਸੈਕਸ਼ਨ ਦੇ ਦੋਹਰੀਕਰਨ ਲਈ 497 ਕਰੋੜ ਰੁਪਏ ਦੀ ਲਾਗਤ ਨੂੰ ਮਨਜ਼ੂਰੀ ਦਿੱਤੀ
ਪਨਵੇਲ-ਚੌਕ-ਕਰਜਤ ਰਸਤੇ ’ਤੇ ਯਾਤਰੀ ਅਤੇ ਮਾਲ ਢੋਆ-ਢੁਆਈ ਦੀ ਸਮਰੱਥਾ ਵਧਾਉਣ ਲਈ 10.86 ਕਿੱਲੋਮੀਟਰ ਦਾ ਦੋਹਰੀਕਰਨ ਪ੍ਰੋਜੈਕਟ
Posted On:
18 SEP 2026 11:21AM by PIB Chandigarh
ਰੇਲਵੇ ਨੇ ਮਹਾਰਾਸ਼ਟਰ ਵਿੱਚ ਰੇਲ ਸਮਰੱਥਾ ਵਧਾਉਣ ਅਤੇ ਰੇਲ ਸੰਚਾਲਨ ਵਿੱਚ ਸੁਧਾਰ ਲਿਆਉਣ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ, 497 ਕਰੋੜ ਰੁਪਏ ਦੀ ਲਾਗਤ ਨਾਲ ਮੱਧ ਰੇਲਵੇ ਦੇ ਚੌਕ-ਕਰਜਤ ਰੇਲਵੇ ਸੈਕਸ਼ਨ (10.86 ਕਿੱਲੋਮੀਟਰ) ਦੇ ਦੋਹਰੀਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰੋਜੈਕਟ ਰੇਲਵੇ ਨੈੱਟਵਰਕ ਦੀ ਸਮਰੱਥਾ ਵਧਾਉਣ ਦੇ ਉਦੇਸ਼ ਨਾਲ ਦੋਹਰੀਕਰਨ, ਤੀਹਰੀਕਰਨ, ਚੌਗੁਣੀਕਰਨ, ਫਲਾਈਓਵਰ ਅਤੇ ਬਾਈਪਾਸ ਕਾਰਜਾਂ ਦੇ ਤਹਿਤ ਮਨਜ਼ੂਰ ਕੀਤਾ ਗਿਆ ਹੈ।
ਚੌਕ-ਕਰਜਤ ਸੈਕਸ਼ਨ ਪਨਵੇਲ-ਚੌਕ-ਕਰਜਤ ਰੂਟ ਦਾ ਹਿੱਸਾ ਹੈ, ਜੋ ਯਾਤਰੀ ਅਤੇ ਮਾਲ ਆਵਾਜਾਈ ਦੋਵਾਂ ਲਈ ਇੱਕ ਮਹੱਤਵਪੂਰਨ ਕਾਰੀਡੋਰ ਹੈ। ਇਸ ਸੈਕਸ਼ਨ ਨੂੰ ਦੁੱਗਣਾ ਕਰਨ ਨਾਲ ਮੌਜੂਦਾ ਸਿੰਗਲ-ਲਾਈਨ ਸੈਕਸ਼ਨ ’ਤੇ ਵਾਧੂ ਸਮਰੱਥਾ ਮੁਹੱਈਆ ਹੋਵੇਗੀ ਅਤੇ ਰੇਲਗੱਡੀਆਂ ਦੀ ਆਵਾਜਾਈ ਵਿੱਚ ਸੁਧਾਰ ਹੋਵੇਗਾ।
ਪ੍ਰੋਜੈਕਟ ਪੂਰਾ ਹੋਣ ’ਤੇ, ਇਸ ਸੈਕਸ਼ਨ ਤੋਂ ਰੋਜ਼ਾਨਾ ਦੋਵਾਂ ਦਿਸ਼ਾਵਾਂ ਵਿੱਚ ਪੰਜ ਵਾਧੂ ਯਾਤਰੀ ਰੇਲਗੱਡੀਆਂ ਦੇ ਚੱਲਣ ਦੀ ਉਮੀਦ ਹੈ। ਇਸ ਪ੍ਰੋਜੈਕਟ ਤੋਂ ਪ੍ਰਤੀ ਸਾਲ 18.35 ਮਿਲੀਅਨ ਟਨ ਵਾਧੂ ਮਾਲ ਢੋਆ-ਢੁਆਈ ਦੀ ਆਵਾਜਾਈ ਦੀ ਉਮੀਦ ਹੈ। ਇਸ ਨਾਲ ਮਾਲ-ਗੱਡੀਆਂ ਦੀ ਦੇਰੀ ਨੂੰ ਘਟਾਉਣ ਵਿੱਚ ਵੀ ਮਦਦ ਮਿਲੇਗੀ।
ਚੌਕ-ਕਰਜਤ ਸੈਕਸ਼ਨ ਦਾ ਦੋਹਰੀਕਰਨ ਭਾਰਤੀ ਰੇਲਵੇ ਵੱਲੋਂ ਰੇਲਵੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਸਮਰੱਥਾ ਵਧਾਉਣ ਅਤੇ ਯਾਤਰੀ ਅਤੇ ਮਾਲ ਢੋਆ-ਢੁਆਈ ਵਿੱਚ ਸੁਧਾਰ ਕਰਨ ’ਤੇ ਨਿਰੰਤਰ ਧਿਆਨ ਕੇਂਦਰਿਤ ਕਰਨ ਨੂੰ ਦਰਸਾਉਂਦਾ ਹੈ।
*****
ਧਰਮਿੰਦਰ ਤਿਵਾੜੀ/ਡਾ.ਨਯਨ ਸੋਲੰਕੀ/ਮਾਨਿਕ ਸ਼ਰਮਾ
(Release ID: 2312069)
ਵਿਜ਼ੀਟਰ ਕਾਊਂਟਰ : 7