ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਵਧਦੇ ਮੌਕਿਆਂ ਨਾਲ ਭਾਰਤੀਆਂ ਦੇ ਵੱਡੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਸਮਰੱਥ ਬਣਾਉਣ ਦੀ ਕਹਾਣੀ ਦੱਸਣ ਵਾਲਾ ਲੇਖ ਸਾਂਝਾ ਕੀਤਾ ਹੈ

Posted On: 17 SEP 2026 2:31PM by PIB Chandigarh

 ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੈਡਮਿੰਟਨ ਦੀ ਦਿੱਗਜ ਖਿਡਾਰੀ ਸੁਸ਼੍ਰੀ ਪੀ. ਵੀ. ਸਿੰਧੂ ਦਾ ਇੱਕ ਲੇਖ ਸਾਂਝਾ ਕੀਤਾ। ਇਸ ਵਿੱਚ ਪਿਛਲੇ 12 ਵਰ੍ਹਿਆਂ ਵਿੱਚ ਭਾਰਤੀਆਂ ਦੀ ਨਵੀਂ ਪੀੜ੍ਹੀ ਲਈ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਮੌਕਿਆਂ ਅਤੇ ਰਾਹਾਂ ਦੇ ਵਿਸਤਾਰ ਦੀ ਕਹਾਣੀ ’ਤੇ ਚਾਨਣਾ ਪਾਇਆ ਗਿਆ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਇਹ ਲੇਖ ਰੇਖਾਂਕਿਤ ਕਰਦਾ ਹੈ ਕਿ ਭਾਰਤ ਵਿੱਚ ਪ੍ਰਤਿਭਾ ਦੀ ਕਦੇ ਕੋਈ ਕਮੀ ਨਹੀਂ ਰਹੀ ਹੈ ਅਤੇ ਵਧ ਰਹੇ ਮੌਕੇ ਭਾਰਤੀਆਂ ਨੂੰ ਨਾ ਸਿਰਫ਼ ਵੱਡੇ ਸੁਪਨੇ ਦੇਖਣ ਵਿੱਚ ਸਮਰੱਥ ਬਣਾ ਰਹੇ ਹਨ, ਸਗੋਂ ਉਨ੍ਹਾਂ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਵਿੱਚ ਵੀ ਸਮਰੱਥ ਬਣਾ ਰਹੇ ਹਨ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਪੋਸਟ ਕੀਤਾ:

“ਭਾਰਤ ਵਿੱਚ ਪ੍ਰਤਿਭਾ ਦੀ ਕਦੇ ਕੋਈ ਕਮੀ ਨਹੀਂ ਰਹੀ। ਕਮੀ ਅਕਸਰ ਮੌਕਿਆਂ ਅਤੇ ਵੱਡੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਰਾਹਾਂ ਦੀ ਰਹੀ ਹੈ।”

ਆਪਣੇ ਡੂੰਘੀ ਸੂਝ-ਬੂਝ ਵਾਲੇ ਲੇਖ ਵਿੱਚ, @PVSindhu1 ਇਸ ਗੱਲ ’ਤੇ ਚਾਨਣਾ ਪਾਉਂਦੀ ਹੈ ਕਿ ਪਿਛਲੇ 12 ਵਰ੍ਹਿਆਂ ਵਿੱਚ ਕਿਵੇਂ ਤਬਦੀਲੀ ਆਈ ਹੈ। ਇਸ ਨਾਲ ਭਾਰਤੀਆਂ ਦੀ ਇੱਕ ਨਵੀਂ ਪੀੜ੍ਹੀ ਨਾ ਸਿਰਫ਼ ਵੱਡੇ ਸੁਪਨੇ ਦੇਖਣ ਵਿੱਚ ਸਮਰੱਥ ਹੋਈ ਹੈ, ਸਗੋਂ ਉਨ੍ਹਾਂ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਵਿੱਚ ਵੀ ਸਮਰੱਥ ਹੋਈ ਹੈ।

 

****

ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਐੱਸ


(Release ID: 2311492) ਵਿਜ਼ੀਟਰ ਕਾਊਂਟਰ : 3