ਸਿੱਖਿਆ ਮੰਤਰਾਲਾ
azadi ka amrit mahotsav

ਉੱਚ ਸਿੱਖਿਆ ਵਿਭਾਗ ਨੇ 'ਵਿਸ਼ੇਸ਼ ਅਭਿਆਨ 5.0' ਤਹਿਤ 95% ਫਿਜੀਕਲ ਫਾਈਲਾਂ ਅਤੇ 87.5% ਈ-ਫਾਈਲਾਂ ਦੀ ਸਮੀਖਿਆ ਕੀਤੀ


ਵਿਭਾਗ 2 ਤੋਂ 31 ਅਕਤੂਬਰ, 2026 ਤੱਕ 'ਵਿਸ਼ੇਸ਼ ਅਭਿਆਨ 6.0' ਆਯੋਜਿਤ ਕਰਨ ਦੀ ਤਿਆਰੀ ਕਰ ਰਿਹਾ ਹੈ

Posted On: 15 SEP 2026 7:20PM by PIB Chandigarh

ਕੇਂਦਰੀ ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਨੇ 'ਵਿਸ਼ੇਸ਼ ਅਭਿਆਨ 5.0' ਦੇ ਤਹਿਤ  95.2% (2,04,859) ਫਿਜੀਕਲ ਫਾਈਲਾਂ ਅਤੇ 87.46% (62,564) ਈ-ਫਾਈਲਾਂ ਦੀ ਸਮੀਖਿਆ ਕੀਤੀ। ਇਸ ਅਭਿਆਨ ਤਹਿਤ ਦੇਸ਼ ਭਰ ਵਿੱਚ ਲਗਭਗ 1,159 ਸਥਾਨਾਂ ਨੂੰ ਕਵਰ ਕੀਤਾ ਗਿਆ, ਜਿਸ ਨਾਲ ਲੰਬਿਤ ਮਾਮਲਿਆਂ ਨੂੰ ਘਟਾਉਣ, 14,44,839 ਵਰਗ ਫੁੱਟ ਦਫ਼ਤਰੀ ਸਥਾਨਾਂ ਖਾਲੀ ਕਰਨ ਅਤੇ ਰਿਕਾਰਡ ਦੇ ਪ੍ਰਬੰਧਨ ਨੂੰ ਬਿਹਤਰ ਬਣਾਉਣ ਵਿੱਚ ਬਹੁਤ ਮਦਦ ਮਿਲੀ ਹੈ। ਉੱਚ ਸਿੱਖਿਆ ਵਿਭਾਗ ਨੇ ਸਕ੍ਰੈਪ ਵੇਚ ਕੇ ਵੀ 6.89 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕੀਤਾ। 3,312 ਤੋਂ ਵੱਧ ਫਾਈਲਾਂ ਨੂੰ ਡਿਜੀਟਾਈਜ਼ ਕੀਤਾ ਗਿਆ ਅਤੇ 90,629 ਫਿਜੀਕਲ/ਇਲੈਕਟ੍ਰੌਨਿਕ ਫਾਈਲਾਂ ਨੂੰ ਹਟਾ ਦਿੱਤਾ ਜਾਂ ਬੰਦ ਕਰ ਦਿੱਤਾ ਗਿਆ ਹੈ।

ਉੱਚ ਸਿੱਖਿਆ ਵਿਭਾਗ ਹੁਣ 2 ਤੋਂ 31 ਅਕਤੂਬਰ, 2026 ਤੱਕ ਚੱਲਣ ਵਾਲੇ ਵਿਸ਼ੇਸ਼ ਅਭਿਆਨ 6.0 ਵਿੱਚ ਸਰਗਰਮ ਤੌਰ ’ਤੇ ਹਿੱਸਾ ਲੈਣ ਲਈ ਤਿਆਰ ਹੈ। ਇਸ ਅਭਿਆਨ ਦਾ ਉਦੇਸ਼ ਖੁਦਮੁਖਤਿਆਰ ਸੰਸਥਾਵਾਂ ਸਮੇਤ ਸਾਰੇ ਦਫ਼ਤਰਾਂ ਵਿੱਚ ਸਵੱਛਤਾ ਨੂੰ ਉਤਸ਼ਾਹਿਤ ਕਰਨਾ ਹੈ। ਇਸ ਲਈ ਦਫ਼ਤਰਾਂ ਅਤੇ ਕੇਂਦਰ ਤੋਂ ਫੰਡ ਪਾਉਣ ਵਾਲੇ ਉੱਚ ਸਿੱਖਿਆ ਸੰਸਥਾਵਾਂ ਵਿੱਚ ਲੰਬਿਤ ਮਾਮਲਿਆਂ ਨੂੰ ਘੱਟ ਕਰਨਾ, ਸਰਕਾਰੀ ਦਫ਼ਤਰਾਂ ਵਿੱਚ ਸਫਾਈ ਵਿਵਸਥਾ ਨੂੰ ਬਿਹਤਰ ਬਣਾਉਣਾ ਅਤੇ ਕੰਮ ਕਰਨ ਦੇ ਸਥਾਨ ਦੇ ਮਾਹੌਲ ਨੂੰ ਸੁਧਾਰਨਾ ਸ਼ਾਮਲ ਹੈ। 

'ਵਿਸ਼ੇਸ਼ ਅਭਿਆਨ 6.0' ਦੋ ਪੜਾਵਾਂ ਵਿੱਚ: ਤਿਆਰੀ ਦਾ ਪੜਾਅ 15 ਤੋਂ 30 ਸਤੰਬਰ, 2026 ਤੱਕ ਅਤੇ ਉਸ ਤੋਂ ਬਾਅਦ ਲਾਗੂ ਕਰਨ ਦਾ ਪੜਾਅ 2 ਅਕਤੂਬਰ ਤੋਂ 31 ਅਕਤੂਬਰ, 2026 ਤੱਕ ਚਲਾਇਆ ਜਾਵੇਗਾ। ਤਿਆਰੀ ਦੇ ਪੜਾਅ ਦੌਰਾਨ, ਕੇਂਦਰ ਤੋਂ ਫੰਡ ਪ੍ਰਾਪਤ ਸੰਸਥਾਵਾਂ, ਯੂਜੀਸੀ, ਏਆਈਸੀਟੀਈ ਅਤੇ ਉੱਚ ਸਿੱਖਿਆ ਵਿਭਾਗ ਦੇ ਬਿਊਰੋਜ਼ ਦੇ ਪ੍ਰਮੁੱਖ/ਫੈਕਲਟੀ ਵਿਸ਼ੇਸ਼ ਟੀਚਾ ਨਿਰਧਾਰਿਤ ਕਰਨਗੇ, ਲੰਬਿਤ ਮਾਮਲਿਆਂ ਦੀ ਪਛਾਣ ਕਰਨਗੇ ਅਤੇ ਸਫਾਈ ਅਤੇ ਸਥਾਨ ਦੇ ਪ੍ਰਬੰਧਨ ਲਈ ਮੁੱਖ ਖੇਤਰਾਂ ਦੀ ਰੂਪ-ਰੇਖਾ ਤਿਆਰ ਕਰਨਗੇ। ਰਿਕਾਰਡ ਦਾ ਪ੍ਰਬੰਧਨ, ਪੁਰਾਣੇ ਸਮਾਨ ਨੂੰ ਹਟਾਉਣ ਅਤੇ ਦਫ਼ਤਰ ਨੂੰ ਸੁੰਦਰ ਬਣਾਉਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਪਿਛਲੇ ਸਾਲ ਈ-ਕਬਾੜ ਦੇ ਵਿਗਿਆਨਕ ਪ੍ਰਬੰਧਨ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਸੀ ਅਤੇ ਇਸ ਸਾਲ ਦੇ ਅਭਿਆਨ ਵਿੱਚ “ਈ-ਕਬਾੜ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਇਕੱਠਾ ਕਰਨ, ਵੱਖ-ਵੱਖ ਕਰਨ ਅਤੇ ਨਜਿੱਠਣ” ‘ਤੇ ਜ਼ੋਰ ਦਿੱਤਾ ਜਾਵੇਗਾ। 

ਲਾਗੂ ਕਰਨ ਦੇ ਪੜਾਅ ਲੰਬਿਤ ਮਾਮਲਿਆਂ ਨੂੰ ਨਜਿੱਠਣ ‘ਤੇ ਕੇਂਦ੍ਰਿਤ ਹੋਵੇਗਾ, ਜਿਸ ਵਿੱਚ ਜਨਤਾ ਦੀਆਂ ਸ਼ਿਕਾਇਤਾਂ, ਸੰਸਦੀ ਭਰੋਸੇ, ਮੰਤਰਾਲਿਆਂ ਵਿਚਕਾਰ ਗੱਲਬਾਤ ਅਤੇ ਬਹੁਤ ਵਿਸ਼ੇਸ਼ ਵਿਅਕਤੀ ਨਾਲ ਸਬੰਧਿਤ ਮਾਮਲੇ ਸ਼ਾਮਲ ਹਨ। ਇਸ ਵਿੱਚ ਹਿੱਸਾ ਲੈਣ ਵਾਲੇ ਦਫ਼ਤਰਾਂ ਨੂੰ ਪ੍ਰਤੀਦਿਨ ਆਪਣੀ ਪ੍ਰਗਤੀ ਦੀ ਰਿਪੋਰਟ ਦੇਣੀ ਹੋਵੇਗੀ। ਇਸ ਅਭਿਆਨ ਦਾ ਉਦੇਸ਼ ਹੈਸ਼ਟੈਗ #SpecialCampaign6 ਦਾ ਇਸਤੇਮਾਲ ਕਰਕੇ ਸੋਸ਼ਲ ਮੀਡੀਆ ਰਾਹੀਂ ਸਥਿਰਤਾ ਨੂੰ ਉਤਸ਼ਾਹਿਤ ਕਰਨਾ ਅਤੇ ਜਨਤਾ ਦੀ ਵਧੇਰੇ ਭਾਗੀਦਾਰੀ ਨੂੰ ਵੀ ਹੁਲਾਰਾ ਕਰਨਾ ਹੈ।

ਨਵੰਬਰ 2025 ਤੋਂ ਅਗਸਤ 2026 ਤੱਕ ਲੰਬਿਤ ਮਾਮਲਿਆਂ ਦੇ ਨਿਪਟਾਰੇ ਦੇ ਵਿਸ਼ੇਸ਼ ਅਭਿਆਨ ਤਹਿਤ, ਵੱਡੀ ਗਿਣਤੀ ਵਿੱਚ ਜਨਤਾ ਨਾਲ ਜੁੜੇ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ, ਜਿਨ੍ਹਾਂ ਵਿੱਚ 24,126 ਜਨਤਾ ਦੀਆਂ ਸ਼ਿਕਾਇਤਾਂ ਅਤੇ 4,177 ਜਨਤਾ ਦੀਆਂ ਸ਼ਿਕਾਇਤਾਂ ਨਾਲ ਜੁੜੀਆਂ ਅਪੀਲਾਂ ਸ਼ਾਮਲ ਸਨ। 

*****

ਆਰਆਰਟੀਐੱਨ/ਐੱਸਜੇ


(Release ID: 2310786) ਵਿਜ਼ੀਟਰ ਕਾਊਂਟਰ : 2