ਵਿੱਤ ਮੰਤਰਾਲਾ
azadi ka amrit mahotsav

ਡੀਐੱਫਐੱਸ ਨੇ 6ਵੇਂ ਆਲ ਇੰਡੀਆ ਆਫੀਸ਼ੀਅਲ ਲੈਂਗੂਏਜ ਕਾਨਫਰੰਸ ਅਤੇ ਹਿੰਦੀ ਦਿਵਸ 'ਤੇ 2025-26 ਲਈ 'ਰਾਜਭਾਸ਼ਾ ਕੀਰਤੀ' ਅਧੀਨ ਪਹਿਲਾ ਇਨਾਮ ਜਿੱਤਿਆ


ਇਹ ਪੁਰਸਕਾਰ 2025-26 ਦੌਰਾਨ ਆਫੀਸ਼ੀਅਲ ਲੈਂਗੂਏਜ ਹਿੰਦੀ ਦੇ ਬਿਹਤਰੀਨ ਲਾਗੂ ਕਰਨ ਅਤੇ ਨਵੀਨਤਾਕਾਰੀ ਉਪਲਬਧੀਆਂ ਲਈ ਦਿੱਤਾ ਗਿਆ

Posted On: 14 SEP 2026 7:28PM by PIB Chandigarh

ਰਾਜਭਾਸ਼ਾ ਦੇ ਖੇਤਰ ਵਿੱਚ ਸਾਲ 2025-26 ਦੌਰਾਨ ਸ਼ਾਨਦਾਰ ਲਾਗੂਕਰਨ ਅਤੇ ਨਵੀਨਤਾਕਾਰੀ ਉਪਲਬਧੀਆਂ ਲਈ ਵਿੱਤੀ ਸੇਵਾ ਵਿਭਾਗ ਨੂੰ ‘ਰਾਜਭਾਸ਼ਾ ਕੀਰਤੀ’ (300 ਤੋਂ ਘੱਟ ਕਾਮਿਆਂ ਵਾਲੇ ਮੰਤਰਾਲਿਆਂ/ਵਿਭਾਗਾਂ ਦੀ ਸ਼੍ਰੇਣੀ ਵਿੱਚ) ਤਹਿਤ ਪ੍ਰਥਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 

ਇਹ ਪੁਰਸਕਾਰ ਗ੍ਰਹਿ ਮੰਤਰਾਲੇ ਦੇ ਰਾਜਭਾਸ਼ਾ ਵਿਭਾਗ ਦੁਆਰਾ ਆਯੋਜਿਤ 6ਵੇਂ ਆਲ ਇੰਡੀਆ ਆਫੀਸ਼ੀਅਲ ਲੈਂਗੂਏਜ ਕਾਨਫਰੰਸ ਅਤੇ ਹਿੰਦੀ ਦਿਵਸ ਦੌਰਾਨ ਪ੍ਰਦਾਨ ਕੀਤਾ ਗਿਆ। ਇਸ ਕਾਨਫਰੰਸ ਦੀ ਪ੍ਰਧਾਨਗੀ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੀਤੀ। ਇਹ ਸੰਮੇਲਨ 14-15 ਸਤੰਬਰ 2026 ਨੂੰ ਵਾਸ਼ੀ, ਨਵੀਂ ਮੁਬੰਈ ਸਥਿਤ ਸੀਆਈਡੀਸੀਓ ਪ੍ਰਦਰਸ਼ਨੀ ਕੇਂਦਰ ਵਿੱਚ ਆਯੋਜਿਤ ਹੋਇਆ। 

ਵਿੱਤੀ ਸੇਵਾ ਵਿਭਾਗ ਵੱਲੋਂ ਇਹ ਵੱਕਾਰੀ ਪੁਰਸਕਾਰ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਤੋਂ ਵਧੀਕ ਸਕੱਤਰ ਸ਼੍ਰੀ ਹਰਿ ਹਰ ਮਿਸ਼ਰਾ ਨੇ ਸਵੀਕਾਰ ਕੀਤਾ। ਇਸ ਕਾਨਫਰੰਸ ਵਿੱਚ ਦੇਸ਼ ਭਰ ਦੇ ਵੱਖ-ਵੱਖ ਮੰਤਰਾਲਿਆਂ/ਵਿਭਾਗਾਂ ਅਤੇ ਰਾਜਭਾਸ਼ਾ ਦੇ ਖੇਤਰ ਵਿੱਚ ਕਾਰਜਸ਼ੀਲ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। 

ਰਾਜਭਾਸ਼ਾ ਵਿਭਾਗ ਦੁਆਰਾ ਪ੍ਰਦਾਨ ਕੀਤਾ ਗਿਆ ਇਹ ਪੁਰਸਕਾਰ ਵਿੱਤੀ ਸੇਵਾਵਾਂ ਵਿਭਾਗ ਨੂੰ ਸਾਲ 2025-26 ਵਿੱਚ ਰਾਜਭਾਸ਼ਾ ਹਿੰਦੀ ਦੇ ਸ਼ਾਨਦਾਰ ਲਾਗੂਕਰਨ, ਪ੍ਰਭਾਵਸ਼ਾਲੀ ਵਰਤੋਂ ਅਤੇ ਨਵੀਨਤਾਕਾਰੀ ਉਪਲਬਧੀਆਂ ਲਈ ਪ੍ਰਦਾਨ ਕੀਤਾ ਗਿਆ ਹੈ। ਰਾਜ ਭਾਸ਼ਾ ਦੇ ਪ੍ਰਭਾਵਸ਼ਾਲੀ ਲਾਗੂਕਰਨ, ਵਿਭਾਗ ਵਿੱਚ ਹਿੰਦੀ ਦੀ ਵਿਆਪਕ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਦਫ਼ਤਰੀ ਕੰਮਾਂ ਵਿੱਚ ਹਿੰਦੀ ਦੇ ਨਵੀਨਤਾਕਾਰੀ ਅਤੇ ਰਚਨਾਤਮਕ ਵਰਤੋਂ ਦੀ ਦਿਸ਼ਾ ਵਿੱਚ ਕੀਤੇ ਗਏ ਜ਼ਿਕਰਯੋਗ ਯਤਨਾਂ ਲਈ ਇਹ ਵੱਕਾਰੀ ਸਨਮਾਨ ਪ੍ਰਦਾਨ ਕੀਤਾ ਗਿਆ। 

 

 ***************

ਐੱਸਆਰ/ਏਡੀ/ਐੱਸਜੇ


(Release ID: 2310419) ਵਿਜ਼ੀਟਰ ਕਾਊਂਟਰ : 4