ਕੋਲਾ ਮੰਤਰਾਲਾ
azadi ka amrit mahotsav

ਤਾਰਾ (ਸੋਧਿਆ ਹੋਇਆ) ਕੋਲਾ ਬਲਾਕ ਦੀ ਨਿਲਾਮੀ ਨਾਲ ਜੁੜੇ ਤੱਥ

Posted On: 11 SEP 2026 12:40PM by PIB Chandigarh

ਹਾਲ ਹੀ ਵਿੱਚ ਮੀਡੀਆ ਵਿੱਚ ਤਾਰਾ ਕੋਲਾ ਬਲਾਕ ਦੀ ਨਿਲਾਮੀ ਨੂੰ ਲੈ ਕੇ ਰਿਪੋਰਟਾਂ ਆਈਆਂ ਹਨ। ਇਹ ਰਿਪੋਰਟਾਂ ਗੁੰਮਰਾਹਕੁੰਨ ਹਨ ਅਤੇ ਇਨ੍ਹਾਂ ਵਿੱਚ ਅਧੂਰੀ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਰਿਪੋਰਟਾਂ ਵਿੱਚ 2023 ਤੋਂ ਬਾਅਦ ਹੋਈਆਂ ਉਨ੍ਹਾਂ ਮਹੱਤਵਪੂਰਨ ਘਟਨਾਕ੍ਰਮਾਂ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ ਹੈ, ਜਿਨ੍ਹਾਂ ਦੇ ਕਾਰਨ ਅੰਤ ਵਿੱਚ 2026 ਵਿੱਚ ਤਾਰਾ (ਸੋਧਾ ਹੋਇਆ) ਕੋਲਾ ਬਲਾਕ ਦੀ ਨਿਲਾਮੀ ਹੋਈ। 

 ਤੱਥ ਇਹ ਹੈ ਕਿ 2023 ਵਿੱਚ 7ਵੇਂ ਪੜਾਅ ਦੇ ਤਹਿਤ ਪੇਸ਼ ਕੀਤੇ ਗਏ ਤਾਰਾ ਕੋਲਾ ਬਲਾਕ ਨੂੰ ਵਪਾਰਕ ਕੋਲਾ ਮਾਈਨ ਦੀ ਨਿਲਾਮੀ ਤੋਂ ਹਟਾਇਆ ਗਿਆ ਸੀ, ਕਿਉਂਕਿ ਛਤੀਸਗੜ੍ਹ ਸਰਕਾਰ ਤੋਂ ਪੱਤਰ ਮਿਲਿਆ ਸੀ ਕਿ ਹਸਦੇਵ ਅਰਣਡ ਇਲਾਕੀਆਂ ਦਾ ਕੋਲਾ ਬਲਾਕਾਂ ਨੂੰ ਵਪਾਰਕ ਕੋਲਾ ਮਾਈਨ ਨਿਲਾਮੀ ਤੋਂ ਬਾਹਰ ਰੱਖਿਆ ਜਾਵੇ। 

ਇਸ ਅਨੁਸਾਰ, ਹਸਦੇਵ ਅਰਣਡ ਇਲਾਕੇ ਦੇ ਉਹ ਕੋਲਾ ਬਲਾਕ ਜੋ ਲੇਮਰੂ ਹਾਥੀ ਕੌਰੀਡੋਰ ਦੇ ਦਾਇਰੇ ਵਿੱਚ ਆ ਰਹੇ ਸਨ, ਉਨ੍ਹਾਂ ਨੇ ਵਪਾਰਕ ਕੋਲਾ ਮਾਈਨ ਨਿਲਾਮੀ ਤੋਂ ਬਾਅਦ ਦੇ ਪੜਾਵਾਂ ਵਿੱਚ ਪੇਸ਼ ਨਹੀਂ ਕੀਤਾ ਗਿਆ।

ਹਾਲਾਂਕਿ, 11.12.2025 ਨੂੰ ਛਤੀਸਗੜ੍ਹ ਸਰਕਾਰ ਨਾਲ ਤਾਰਾ ਕੋਲਾ ਬਲਾਕ ਨੂੰ ਸ਼ਾਮਲ ਕਰਨ ਲਈ ਇੱਕ ਪੱਤਰ ਮਿਲਿਆ, ਜਿਸ ਵਿੱਚ ਕਿਹਾ ਗਿਆ ਸੀ ਕਿ “ਇਹ ਕੋਲਾ ਬਲਾਕ ਲੇਮਰੂ ਹਾਥੀ ਕੌਰੀਡੋਰ ਦੇ ਬਾਹਰ ਹੈ ਅਤੇ ਇਸ ਨੂੰ ਨਿਲਾਮੀ ਦੇ ਅਗਲੇ ਪੜਾਅ ਵਿੱਚ ਪੇਸ਼ ਕੀਤਾ ਜਾ ਸਕਦਾ ਹੈ।”

ਇਸ ਤੋਂ ਬਾਅਦ, ਲੇਮਰੂ ਹਾਥੀ ਕੌਰੀਡੋਰ ਦੇ ਪ੍ਰਭਾਵ ਵਾਲੇ ਖੇਤਰ ਨੂੰ ਹਟਾ ਕੇ ਇਸ ਕੋਲਾ ਬਲਾਕ ਨੂੰ ਵਪਾਰਕ ਕੋਲਾ ਮਾਈਨ ਨਿਲਾਮੀ ਦੇ 15ਵੇਂ ਦੌਰ ਵਿੱਚ ਨਿਲਾਮੀ ਲਈ ਰੱਖਿਆ ਗਿਆ ਅਤੇ ਇਸ ਦੀ ਸਫਲਤਾਪੂਰਨ ਨਿਲਾਮੀ ਕੀਤੀ ਗਈ। 

ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਇਸ ਕੋਲਾ ਬਲਾਕ ਵਿੱਚ ਬਜ਼ਾਰ ਨੇ ਕਾਫੀ ਦਿਲਚਸਪੀ ਦਿਖਾਈ ਹੈ। 15ਵੇਂ ਦੌਰ ਵਿੱਚ ਇਸ ਕੋਲਾ ਬਲਾਕ ਲਈ ਕੁੱਲ 9 ਬੋਲੀਆਂ ਮਿਲੀਆਂ। 37.50 ਪ੍ਰਤੀਸ਼ਤ ਦੀ ਆਮਦਨ ਦੀ ਹਿਸੇਦਾਰੀ ‘ਤੇ ਇਸ ਬਲਾਕ ਦੀ ਨਿਲਾਮੀ ਕੀਤੀ ਗਈ ਹੈ। ਉਮੀਦ ਹੈ ਕਿ ਇਹ ਕੋਲਾ ਬਲਾਕ ਰਾਜ ਲਈ ਪ੍ਰਤੀ ਸਾਲ 1200 ਕਰੋੜ ਰੁਪਏ ਤੋਂ ਜ਼ਿਆਦਾ ਦਾ ਮਾਲੀਆ ਪੈਦਾ ਕਰਨਗੇ ਅਤੇ 8000 ਤੋਂ ਜ਼ਿਆਦਾ ਲੋਕਾਂ ਲਈ ਰੁਜ਼ਗਾਰ ਪੈਦਾ ਕਰੇਗਾ।

ਉੱਪਰ ਦਿੱਤੀ ਗਈ ਜਾਣਕਾਰੀ ਨਾਲ ਇਹ ਸਪਸ਼ਟ ਹੈ ਕਿ ਛੱਤੀਸਗੜ੍ਹ ਸਰਕਾਰ ਦੀਆਂ ਚਿੰਤਾਵਾਂ ‘ਤੇ ਵਿਚਾਰ ਕਰਨ ਤੋਂ ਬਾਅਦ ਜੁਲਾਈ 2023 ਵਿੱਚ ਤਾਰਾ ਕੋਲਾ ਬਲਾਕ ਨੂੰ ਨਿਲਾਮੀ ਤੋਂ ਬਾਹਰ ਰੱਖਿਆ ਗਿਆ ਸੀ। ਰਾਜ ਸਰਕਾਰ ਦੇ 11.12.2025 ਦੇ ਪੱਤਰ ਅਤੇ ਸੀਐੱਮਪੀਡੀਆਈਐੱਲ ਦੁਆਰਾ ਬਲਾਕ ਦੀ ਸਰਹੱਦ ਵਿੱਚ ਸੋਧ ਤੋਂ ਬਾਅਦ ਹੀ ਇਸ ਦੀ ਮੁੜ ਨਿਲਾਮੀ ‘ਤੇ ਵਿਚਾਰ ਕੀਤਾ ਗਿਆ। ਇਸ ਲਈ, ਇਨ੍ਹਾਂ ਰਿਪੋਰਟਾਂ ਵਿੱਚ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਅਤੇ ਉਨ੍ਹਾਂ ਮਹੱਤਵਪੂਰਨ ਘਟਨਾਕ੍ਰਮਾਂ ਨੂੰ ਨਜ਼ਰਅੰਦਾਜ ਕੀਤਾ ਗਿਆ ਹੈ, ਜਿਨ੍ਹਾਂ ਦੇ ਕਾਰਨ ਤਾਰਾ (ਸੋਧ ਹੋਇਆ) ਕੋਲਾ ਬਲਾਕ ਦੀ ਨਿਲਾਮੀ ਹੋਈ। 

 

*****

ਸ਼ੁਹੈਬ ਟੀ/ ਸ਼ੀਨਮ ਜੈਨ


(Release ID: 2309184) ਵਿਜ਼ੀਟਰ ਕਾਊਂਟਰ : 2