ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਸੀਏਕਿਊਐੱਮ ਨੇ ਐੱਚਐੱਸਪੀਸੀਬੀ ਦੁਆਰਾ ਆਪਣੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਦਾ ਗੰਭੀਰ ਨੋਟਿਸ ਲਿਆ; ਸਮੀਖਿਆ ਮੀਟਿੰਗ ਵਿੱਚ ਸਪਸ਼ਟੀਕਰਣ ਮੰਗਿਆ ਗਿਆ

Posted On: 09 SEP 2026 12:39PM by PIB Chandigarh

ਵਾਯੂ ਗੁਣਵੱਤਾ ਪ੍ਰਬੰਧਨ ਕਮਿਸ਼ਨ (CAQM) ਦੇ ਚੇਅਰਮੈਨ ਸ੍ਰੀ ਰਾਜੇਸ਼ ਵਰਮਾ ਦੀ ਪ੍ਰਧਾਨਗੀ ਹੇਠ 8 ਸਤੰਬਰ 2026 ਨੂੰ ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ (HSPCB) ਦੇ ਨਾਲ ਦਿੱਲੀ-ਐੱਨਸੀਆਰ (Delhi-NCR) ਅਤੇ ਨਾਲ ਲੱਗਦੇ ਖੇਤਰਾਂ ਵਿੱਚ ਕਮਿਸ਼ਨ ਦੇ ਕਾਨੂੰਨੀ ਨਿਰਦੇਸ਼ਾਂ ਦੀ ਪਾਲਣਾ ਬਾਰੇ ਇੱਕ ਸਮੀਖਿਆ ਮੀਟਿੰਗ ਆਯੋਜਿਤ ਕੀਤੀ ਗਈ। ਇਨ੍ਹਾਂ ਕਾਨੂੰਨੀ ਨਿਰਦੇਸ਼ਾਂ ਵਿੱਚ 500 ਵਰਗ ਮੀਟਰ ਜਾਂ ਉਸ ਤੋਂ ਵੱਧ ਦੇ ਪਲਾਟ ਏਰੀਆ ਵਿੱਚ ਸਥਿਤ ਸਾਰੇ ਨਿਰਮਾਣ ਅਤੇ ਵਿਕਾਸ ਪ੍ਰੋਜੈਕਟਾਂ ਦਾ ਰਜਿਸਟ੍ਰੇਸ਼ਨ ਅਤੇ ਧੂੜ ਰੋਕਥਾਮ ਉਪਾਵਾਂ ਦੀ ਦੂਰ-ਦੁਰਾਡੇ ਤੋਂ ਨਿਗਰਾਨੀ ਕਰਨ ਲਈ ਰਾਜ/ਜੀਐੱਨਸੀਟੀਡੀ ਵੈੱਬ ਪੋਰਟਲ ‘ਤੇ ਕਾਰਜਸ਼ੀਲ ਵੀਡੀਓ ਨਿਗਰਾਨੀ ਪ੍ਰਣਾਲੀਆਂ ਦੀ ਸਥਾਪਨਾ ਕਰਨਾ ਜ਼ਰੂਰੀ ਹੈ।

CAQM 2024 ਤੋਂ HSPCB ਦੇ ਵੈੱਬ ਪੋਰਟਲ ਰਾਹੀਂ ਨਿਰਮਾਣ ਅਤੇ ਢਾਹੇ ਜਾਣ ਵਾਲੀਆਂ ਥਾਵਾਂ ਦੇ ਨਮੂਨੇ-ਆਧਾਰਿਤ ਰਿਮੋਟ ਨਿਗਰਾਨੀ ਕੀਤੀ ਜਾ ਰਹੀ ਹੈ। ਨਿਗਰਾਨੀ ਦੌਰਾਨ ਕਈ ਖਾਮੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚੋਂ ਅਧੂਰੇ/ਨਾਕਾਫੀ ਵੈੱਬ-ਕੈਮਰਾ ਲਿੰਕ, ਗਲਤ ਯੂਜ਼ਰ ਆਈਡੀ/ਪਾਸਵਰਡ, ਮੋਬਾਈਲ ਐਪਲੀਕੇਸ਼ਨ ਇਨਸਟੌਲ ਕਰਨ ਲਈ ਪ੍ਰੇਰਿਤ ਕਰਨ ਵਾਲੇ ਲਿੰਕ, ਕੰਮ ਨਾ ਕਰਨ ਵਾਲੇ ਵੈੱਬ ਲਿੰਕ ਅਤੇ ਸਫਲ ਲੌਗਇਨ ਦੇ ਬਾਵਜੂਦ ਕੈਮਰਿਆਂ ਦਾ ਆਫਲਾਈਨ ਰਹਿਣਾ ਸ਼ਾਮਲ ਹੈ। ਇਨ੍ਹਾਂ ਖਾਮੀਆਂ ਬਾਰੇ ਜਾਣਕਾਰੀ ਸਮੇਂ-ਸਮੇਂ ‘ਤੇ HSPCB ਨੂੰ ਜ਼ਰੂਰੀ ਸੁਧਾਰਾਤਮਕ ਕਾਰਵਾਈ ਲਈ ਦਿੱਤੀ ਗਈ ਹੈ।

CAQM ਵੱਲੋਂ HSPCB ਪੋਰਟਲ ਰਾਹੀਂ 19 ਜੂਨ 2026 ਤੋਂ 22 ਜੂਨ 2026 ਤੱਕ ਕੀਤੀ ਗਈ ਰਿਮੋਟ ਨਿਗਰਾਨੀ ਦੌਰਾਨ ਇਹ ਦੇਖਿਆ ਗਿਆ ਕਿ ਪਾਨੀਪਤ ਵਿੱਚ ਰਜਿਸਟਰਡ 213 ਸਰਗਰਮ ਨਿਰਮਾਣ ਅਤੇ ਢਾਹੇ ਜਾਣ ਵਾਲੇ (ਸੀ ਐਂਡ ਡੀ) ਸਥਾਨਾਂ, ਸੋਨੀਪਤ ਵਿੱਚ 457, ਫਰੀਦਾਬਾਦ ਵਿੱਚ 168, ਗੁਰੂਗ੍ਰਾਮ (ਉੱਤਰ) ਵਿੱਚ 691 ਅਤੇ ਗੁਰੂਗ੍ਰਾਮ (ਦੱਖਣੀ) ਵਿੱਚ 484 ਸਾਈਟਾਂ ਸਥਾਨਾਂ ਵਿੱਚੋਂ ਜ਼ਿਆਦਾਤਰ ਸਥਾਨਾਂ ‘ਤੇ ਵੈੱਬ-ਕੈਮਰਾਂ ਲਿੰਕ ਕੰਮ ਨਹੀਂ ਕਰ ਰਹੇ ਸਨ। ਫਰੀਦਾਬਾਦ ਵਿੱਚ ਸਿਰਫ਼ 4, ਗੁਰੂਗ੍ਰਾਮ (ਉੱਤਰ) ਵਿੱਚ 6 ਅਤੇ ਗੁਰੂਗ੍ਰਾਮ (ਦੱਖਣੀ) ਵਿੱਚ 5 ਸਾਈਟਾਂ 'ਤੇ ਹੀ ਵੈੱਬ-ਕੈਮਰਾਂ ਲਿੰਕ ਕੰਮ ਕਰ ਰਹੇ ਸਨ। ਇਨ੍ਹਾਂ ਨਤੀਜਿਆਂ ਬਾਰੇ ਜਾਣਕਾਰੀ 8 ਜੁਲਾਈ 2026 ਨੂੰ HSPCB ਨੂੰ ਦਿੱਤੀ ਗਈ ਸੀ।

CAQM ਨੇ ਪਹਿਲਾਂ ਵੀ HSPCB ਨੂੰ ਪੋਰਟਲ ਰਾਹੀਂ ਪ੍ਰਭਾਵਸ਼ਾਲੀ ਰਿਮੋਟ ਨਿਗਰਾਨੀ ਲਈ ਇੱਕ ਸਮਰਪਿਤ ਟੀਮ ਤਾਇਨਾਤ ਕਰਨ ਦੀ ਸਲਾਹ ਦਿੱਤੀ ਸੀ। ਹਾਲਾਂਕਿ, ਨਾ ਤਾਂ ਅਜਿਹੀ ਕੋਈ ਟੀਮ ਤਾਇਨਾਤ ਕੀਤੀ ਗਈ ਅਤੇ ਨਾ ਹੀ ਕੋਈ ਠੋਸ ਸੁਧਾਰ ਦੇਖਣ ਨੂੰ ਮਿਲਿਆ। ਵੈੱਬ-ਕੈਮਰਾ ਲਿੰਕਾਂ ਦੇ ਕੰਮ ਨਾ ਕਰਨ ਨਾਲ ਨਿਰਮਾਣ ਅਤੇ ਢਾਹੇ ਜਾਣ ਵਾਲੇ ਸਥਾਨਾਂ ਦੀ ਪ੍ਰਭਾਵਸ਼ਾਲੀ ਰਿਮੋਟ ਨਿਗਰਾਨੀ ਅਤੇ ਧੂੜ ਰੋਕਥਾਮ ਉਪਾਵਾਂ ਦੀ ਤਸਦੀਕ ਲਈ ਵੈੱਬ ਪੋਰਟਲ ਦਾ ਮੂਲ ਉਦੇਸ਼ ਹੀ ਅਸਫ਼ਲ ਹੋ ਗਿਆ ਹੈ।

ਕਮਿਸ਼ਨ ਨੇ ਲਗਾਤਾਰ ਜਾਰੀ ਬੇਨਿਯਮੀਆਂ ਅਤੇ HSPCB ਦੁਆਰਾ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਇਸ ਮਾਮਲੇ ਨੂੰ ਕਮਿਸ਼ਨ ਦੇ ਨਿਰਦੇਸ਼ਾਂ ਦੇ ਲਾਗੂ ਕਰਨ ਲਈ ਜ਼ਿੰਮੇਵਾਰ ਮਨੋਨੀਤ ਅਥਾਰਿਟੀ ਦੁਆਰਾ ਜਾਣ-ਬੁੱਝ ਕੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਵਜੋਂ ਮੰਨਿਆ ਹੈ। CAQM ਨੇ HSPCB ਨੂੰ ਸਮੀਖਿਆ ਮੀਟਿੰਗ ਲਈ ਬੁਲਾਇਆ, ਤਾਂ ਜੋ ਉਹ ਜ਼ਰੂਰੀ ਜਾਣਕਾਰੀ, ਵਿਸਤ੍ਰਿਤ ਜਵਾਬ ਅਤੇ ਉਸ ਨੂੰ ਜਾਰੀ ਕੀਤੇ ਗਏ ਨੋਟਿਸਾਂ ਬਾਰੇ ਇੱਕ ਰਿਪੋਰਟ ਪੇਸ਼ ਕਰਨ, ਜਿਸ ਵਿੱਚ ਪਾਲਣਾ ਦੀ ਪੂਰੀ ਸਥਿਤੀ ਦੱਸੀ ਗਈ ਹੋਵੇ। ਆਪਣੇ ਜਵਾਬ ਵਿੱਚ, HSPCB ਨੇ ਕਮਿਸ਼ਨ ਨੂੰ ਪਾਲਣਾ ਦੀ ਸਥਿਤੀ ਅਤੇ CAQM ਦੇ ਕਾਨੂੰਨੀ ਨਿਰਦੇਸ਼ਾਂ ਦੇ ਲਾਗੂ ਕਰਨ ਦੀ ਦਿਸ਼ਾ ਵਿੱਚ ਚੁੱਕੇ ਗਏ ਕਦਮਾਂ ਬਾਰੇ ਜਾਣੂ ਕਰਵਾਇਆ।

ਇਸ ਤੋਂ ਇਲਾਵਾ, ਸਮੀਖਿਆ ਮੀਟਿੰਗ ਦੌਰਾਨ, HSPCB ਨੂੰ ਕਮਿਸ਼ਨ ਵੱਲੋਂ ਜਾਰੀ ਸਾਰੇ ਹੁਕਮਾਂ/ਕਾਨੂੰਨੀ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਕਰਨ ਅਤੇ ਨਿਰਮਾਣ ਅਤੇ ਢਾਹੇ ਜਾਣ ਵਾਲੇ ਸਥਾਨਾਂ ਦੀ ਪ੍ਰਭਾਵੀ ਅਤੇ ਨਿਰਵਿਘਨ ਰਿਮੋਟ ਨਿਗਰਾਨੀ ਯਕੀਨੀ ਬਣਾਉਣ ਲਈ ਪਾਲਣਾ ਨਾ ਕਰਨ ਵਾਲੇ ਸਥਾਨਾਂ ਨੂੰ ਬੰਦ ਕਰਨ ਸਮੇਤ ਜ਼ਰੂਰੀ ਸੁਧਾਰਾਤਮਕ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਬੰਧਿਤ ਅਧਿਕਾਰੀਆਂ ਨੂੰ ਨਿਗਰਾਨੀ ਅਤੇ ਲਾਗੂ ਕਰਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਦਾ ਵੀ ਨਿਰਦੇਸ਼ ਦਿੱਤਾ ਗਿਆ ਤਾਂ ਜੋ ਨਿਰਮਾਣ ਅਤੇ ਢਾਹੇ ਜਾਣ ਵਾਲੇ ਸਥਾਨਾਂ ‘ਤੇ ਨਿਰਧਾਰਤ ਧੂੜ ਰੋਕਥਾਮ ਉਪਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ। 

ਕਮਿਸ਼ਨ ਨੇ ਦੁਹਰਾਇਆ ਕਿ NCR ਵਿੱਚ ਹਵਾ ਪ੍ਰਦੂਸ਼ਣ ਦੀ ਰੋਕਥਾਮ ਅਤੇ ਉਸ ਨੂੰ ਘੱਟ ਕਰਨ ਲਈ ਸਬੰਧਿਤ ਏਜੰਸੀਆਂ ਦੁਆਰਾ ਉਸ ਦੇ ਕਾਨੂੰਨੀ ਨਿਰਦੇਸ਼ਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਬਹੁਤ ਮਹੱਤਵਪੂਰਨ ਹੈ। CAQM ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਬੰਧਿਤ ਏਜੰਸੀਆਂ ਨੂੰ CAQM ਦੁਆਰਾ ਜਾਰੀ ਆਦੇਸ਼ਾਂ/ਕਾਨੂੰਨੀ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਪ੍ਰਭਾਵਸ਼ਾਲੀ ਜ਼ਮੀਨੀ ਲਾਗੂ ਕਰਨ ਲਈ ਨਿਗਰਾਨੀ ਅਤੇ ਲਾਗੂ ਕਰਨ ਵਿਧੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਕਮਿਸ਼ਨ ਪਾਲਣਾ 'ਤੇ ਨੇੜਿਓਂ ਨਿਗਰਾਨੀ ਕਰਨਾ ਜਾਰੀ ਰੱਖੇਗਾ ਅਤੇ ਖੇਤਰ ਵਿੱਚ ਹਵਾ ਪ੍ਰਦੂਸ਼ਣ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਘਟਾਉਣ ਲਈ ਜ਼ਰੂਰੀ ਉਪਾਅ ਕਰੇਗਾ।

*****

ਵੀਐੱਮ/ਜੀਐੱਸ/ਐੱਸਕੇ/ਸ਼ੀਨਮ ਜੈਨ


(Release ID: 2308661) ਵਿਜ਼ੀਟਰ ਕਾਊਂਟਰ : 4