ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਭਾਰਤ ਨੇ ਮੈਡੀਕਲ, ਨਰਸਿੰਗ ਅਤੇ ਸਹਾਇਕ ਸਿਹਤ ਕਰਮਚਾਰੀਆਂ ਨੂੰ ਵਧਾਉਣ 'ਤੇ ਜ਼ੋਰ ਦਿੱਤਾ; WHO RC79 ਵਿੱਚ ਪੇਂਡੂ, ਕਬਾਇਲੀ ਅਤੇ ਵਾਂਝੀ ਆਬਾਦੀ ਲਈ ਮਾਹਰ ਸਿਹਤ ਸੇਵਾਵਾਂ ਤੱਕ ਬਰਾਬਰ ਪਹੁੰਚ ਪ੍ਰਤੀ ਵਚਨਬੱਧਤਾ ਦੁਹਰਾਈ


ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ.ਪੀ. ਨੱਡਾ ਨੇ 79ਵੇਂ WHO ਰੀਜ਼ਨਲ ਕਮੇਟੀ ਸੈਸ਼ਨ ਵਿੱਚ ਮੰਤਰੀ ਪੱਧਰੀ ਰਾਉਂਡ ਟੇਬਲ ਮੀਟਿੰਗ ਨੂੰ ਸੰਬੋਧਨ ਕੀਤਾ

2014 ਤੋਂ ਬਾਅਦ ਮੈਡੀਕਲ ਕਾਲਜਾਂ ਦੀ ਗਿਣਤੀ ਦੁੱਗਣੀ ਤੋਂ ਵੱਧ; ਐੱਮਬੀਬੀਐੱਸ ਅਤੇ ਪੀਜੀ ਸੀਟਾਂ ਵਿੱਚ 175% ਤੋਂ ਵੱਧ ਦਾ ਵਾਧਾ: ਸ਼੍ਰੀ ਜੇ.ਪੀ. ਨੱਡਾ

ਡਬਲਿਊਐੱਚਓ ਦੱਖਣੀ-ਪੂਰਬੀ ਏਸ਼ੀਆ ਖੇਤਰ ਨੇ ਮਾਹਰ ਸਿਹਤ ਸੇਵਾਵਾਂ ਵਿੱਚ ਸਮਾਨਤਾ ‘ਤੇ ਦਿਲੀ ਐਲਾਨਨਾਮੇ ਨੂੰ ਮਨਜ਼ੂਰੀ ਦਿੱਤੀ

WHO ਨੇ ਮਾਤ੍ਰ ਸਿਹਤ ਅਤੇ ਗੈਰ-ਸੰਚਾਰੀ ਰੋਗਾਂ ਦੇ ਪ੍ਰਬੰਧਨ ਵਿੱਚ ਭਾਰਤ ਦੀ ਨਿਰੰਤਰ ਮੋਹਰੀ ਭੂਮਿਕਾ ਨੂੰ ਮਾਨਤਾ ਦਿੱਤੀ; ਦੋ WHO ਦੱਖਣੀ-ਪੂਰਬੀ ਏਸ਼ੀਆ ਖੇਤਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ

Posted On: 08 SEP 2026 7:01PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਸ਼੍ਰੀ ਜਗਤ ਪ੍ਰਕਾਸ਼ ਨੱਡਾ, ਤਿਮੋਰ-ਲੇਸਤੇ ਵਿੱਚ ਵਿਸ਼ਵ ਸਿਹਤ ਸੰਗਠਨ (WHO) ਦੇ ਦੱਖਣੀ-ਪੂਰਬੀ ਏਸ਼ੀਆ ਰੀਜ਼ਨਲ ਕਮੇਟੀ (RC 79) ਦੇ 79ਵੇਂ ਸੈਸ਼ਨ ਦੌਰਾਨ ਆਯੋਜਿਤ “ਸਿਹਤ ਲਈ ਮਨੁੱਖੀ ਸਰੋਤ: ਮਾਹਰ ਦੇਖਭਾਲ ਵਿੱਚ ਸਮਾਨਤਾ” ਵਿਸ਼ੇ ‘ਤੇ ਮੰਤਰੀ ਪੱਧਰੀ ਰਾਉਂਡ ਟੇਬਲ ਮੀਟਿੰਗ ਵਿੱਚ ਸ਼ਾਮਲ ਹੋਏ। ਰਾਉਂਡ ਟੇਬਲ ਵਿੱਚ WHO ਦੇ ਦੱਖਣੀ-ਪੂਰਬੀ ਏਸ਼ੀਆ ਖੇਤਰ ਦੇ ਮੈਂਬਰ ਦੇਸ਼ਾਂ ਦੇ ਸਿਹਤ ਮੰਤਰੀਆਂ ਅਤੇ ਸੀਨੀਅਰ ਪ੍ਰਤੀਨਿਧੀਆਂ ਨੇ ਸਿਹਤ ਕਾਮਿਆਂ ਦੀ ਸਮਰੱਥਾ ਵਧਾਉਣ ਅਤੇ ਮਾਹਰ ਸਿਹਤ ਸੇਵਾਵਾਂ ਤੱਕ ਸਮਾਨ ਪਹੁੰਚ ਯਕੀਨੀ ਬਣਾਉਣ ‘ਤੇ ਵਿਚਾਰ-ਵਟਾਂਦਰਾਂ ਕੀਤਾ। 

ਰਾਉਂਡ ਟੇਬਲ ਵਿੱਚ ਆਪਣੇ ਸੰਬੋਧਨ ਵਿੱਚ ਜੇ.ਪੀ. ਨੱਡਾ ਨੇ ਜ਼ੋਰ ਦਿੱਤਾ ਕਿ ਮਾਹਰ ਦੇਖਭਾਲ ਤੱਕ ਸਮਾਨ ਪਹੁੰਚ ਯੂਨੀਵਰਸਲ ਹੈਲਥ ਕਵਰੇਜ (ਯੂਐੱਚਸੀ) ਕਰਨ ਦਾ ਅਣਖਿੱੜਵਾ ਹਿੱਸਾ ਹੈ ਅਤੇ ਇਸ ਦੇ ਲਈ ਸਿਹਤ ਕਾਮਿਆਂ ਦੀ ਸਿੱਖਿਆ ਅਤੇ ਟ੍ਰੇਨਿੰਗ, ਉਨ੍ਹਾਂ ਦੀ ਨਿਯੁਕਤੀ, ਉਨ੍ਹਾਂ ਨੂੰ ਆਪਣੇ ਅਹੁਦੇ ‘ਤੇ ਕਾਇਮ ਰੱਖਣ ਅਤੇ ਟਿਕਾਊ ਨਵੇਂ ਪੇਸ਼ੇਵਰ ਕੰਮਾਂ ਨੂੰ ਸ਼ਾਮਲ ਕਰਨ ਵਾਲੇ ਵਿਆਪਕ ਦ੍ਰਿਸ਼ਟੀਕੋਣ ਦੀ ਜ਼ਰੂਰਤ ਹੈ। 

ਕੇਂਦਰੀ ਸਿਹਤ ਮੰਤਰੀ ਨੇ ਸਿਹਤ ਸੇਵਾਵਾਂ ਨਾਲ ਜੁੜੀਆਂ ਕਰਮਚਾਰੀਆਂ ਦੀ ਸਮਰੱਥਾ ਵਧਾਉਣ ਅਤੇ ਮਾਹਰ ਵਜੋਂ ਪੇਂਡੂ, ਕਬਾਇਲੀ, ਘੱਟ ਸੁਵਿਧਾ ਵਾਲੇ ਅਤੇ ਵੰਚਿਤ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਮਾਹਰ ਸਿਹਤ ਸੇਵਾ ਤੱਕ ਪਹੁੰਚ ਵਧਾਉਣ ਵਿੱਚ ਭਾਰਤ ਦੀ ਮਹੱਤਵਪੂਰਨ ਪ੍ਰਗਤੀ ਬਾਰੇ ਦੱਸਿਆ। 

ਸ਼੍ਰੀ ਨੱਡਾ ਨੇ ਕਿਹਾ ਕਿ ਭਾਰਤ ਸਰਕਾਰ ਨੇ ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ ਅਤੇ ਮੌਜੂਦਾ ਸਰਕਾਰੀ ਮੈਡੀਕਲ ਕਾਲਜਾਂ ਦੇ ਅਪਗ੍ਰੇਡੇਸ਼ਨ ਰਾਹੀਂ ਮੈਡੀਕਲ ਐਜੂਕੇਸ਼ਨ ਦੇ ਬੁਨਿਆਦੀ ਢਾਂਚੇ ਦਾ ਬਹੁਤ ਵਿਸਤਾਰ ਕੀਤਾ ਹੈ, ਜਿਸ ਦੇ ਨਤੀਜੇ ਵਜੋਂ ਮੈਡੀਕਲ ਦੀ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਸੀਟਾਂ ਬਹੁਤ ਵੱਧ ਗਈਆਂ ਹਨ। 

2014 ਤੋਂ, ਦੇਸ਼ ਵਿੱਚ ਮੈਡੀਕਲ ਕਾਲਜਾਂ ਦੀ ਗਿਣਤੀ 387 ਤੋਂ ਵੱਧ ਕੇ 858 ਹੋ ਗਈ ਹੈ, ਜੋ ਕਿ 121.71 ਪ੍ਰਤੀਸ਼ਤ ਦਾ ਵਾਧਾ ਹੈ। ਇਸ ਹੀ ਮਿਆਦ ਦੌਰਾਨ, ਐੱਮਬੀਬੀਐੱਸ ਦੀਆਂ ਸੀਟਾਂ 51,348 ਤੋਂ ਵੱਧ ਕੇ 1,42,464 ਹੋ ਗਈਆਂ ਹਨ, ਜੋ ਕਿ 177.45 ਪ੍ਰਤੀਸ਼ਤ ਦਾ ਵਾਧਾ ਹੈ, ਜਦੋਂ ਕਿ ਪੋਸਟ ਗ੍ਰੈਜੂਏਟ ਦੀਆਂ ਸੀਟਾਂ ਦੀ ਗਿਣਤੀ 31,185 ਤੋਂ ਵੱਧ ਕੇ 86,287 ਹੋ ਗਈ ਹੈ, ਜੋ ਕਿ 176.69 ਪ੍ਰਤੀਸ਼ਤ ਦਾ ਵਾਧਾ ਹੈ। 

ਮੰਤਰੀ ਨੇ ਪੋਸਟ ਗ੍ਰੈਜੂਏਟ ਸਮਰੱਥਾ ਦੇ ਟੀਚਾਬੱਧ ਵਿਸਥਾਰ ਦੀ ਵੀ ਚਰਚਾ ਕੀਤੀ। ਮੈਡੀਕਲ ਸੀਟਾਂ ਵਧਾਉਣ ਦੀਆਂ ਯੋਜਨਾਵਾਂ ਦਾ ਸਤੰਬਰ 2025 ਵਿੱਚ ਵਿਸਥਾਰ ਕੀਤਾ ਗਿਆ ਸੀ, ਜਿਸ ਦਾ ਟੀਚਾ 2028-29 ਤੱਕ 10,000 ਵਾਧੂ ਪੋਸਟ ਗ੍ਰੈਜੂਏਟ ਸੀਟਾਂ ਪੈਦਾ ਕਰਨਾ ਹੈ। ਇਸ ਵਿੱਚ ਵੰਚਿਤ ਇਲਾਕਿਆਂ ਅਤੇ ਮਾਹਰ ਮੈਡੀਕਲ ਜ਼ਰੂਰਤਾ ਵਾਲੇ ਖੇਤਰਾਂ ਵਰਗੇ ਐਮਰਜੈਂਸੀ ਮੈਡੀਸਨ, ਜੇਰੀਆਟ੍ਰਿਕਸ, ਮਨੋਵਿਗਿਆਨ ਅਤੇ ਫੈਮਿਲੀ ਮੈਡੀਸਨ ਨੂੰ ਤਰਜੀਹ ਦਿੱਤੀ ਗਈ ਹੈ। 

ਮਜ਼ਬੂਤ ਅਤੇ ਵਿਭਿੰਨ ਸਿਹਤ ਸੇਵਾਵਾਂ ਨਾਲ ਜੁੜੇ ਕਰਮਚਾਰੀਆਂ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਨੱਡਾ ਨੇ ਦੱਸਿਆ ਕਿ ਮੌਜੂਦਾ ਮੈਡੀਕਲ ਕਾਲਜਾਂ ਨਾਲ 157 ਨਵੇਂ ਨਰਸਿੰਗ ਕਾਲਜ ਖੋਲ੍ਹੇ ਜਾ ਰਹੇ ਹਨ। ਇਨ੍ਹਾਂ ਸੰਸਥਾਨਾਂ ਤੋਂ ਹਰ ਸਾਲ ਲਗਭਗ 15,700 ਨਰਸਿੰਗ ਗ੍ਰੈਜੂਏਟ ਤਿਆਰ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ, ਉਨ੍ਹਾਂ ਜ਼ਿਲ੍ਹਿਆਂ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਚੰਗੀ ਅਤੇ ਕਿਫਾਇਤੀ ਨਰਸਿੰਗ ਸਿੱਖਿਆ ਤੱਕ ਪਹੁੰਚ ਬਿਹਤਰ ਬਣਾਉਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਜਿੱਥੇ ਇਸ ਦੀ ਘਾਟ ਹੈ। 

ਉਨ੍ਹਾਂ ਇਹ ਵੀ ਦੱਸਿਆ ਕਿ ਨੈਸ਼ਨਲ ਨਰਸਿੰਗ ਐਂਡ ਮਿਡਵਾਈਫਰੀ ਕਮਿਸ਼ਨ ਐਕਟ, 2023 ਦੇ ਤਹਿਤ 10 ਮੁੱਖ ਵਿਸ਼ੇਸ਼ਤਾਵਾਂ ਵਿੱਚ 'ਨਰਸ ਪ੍ਰੈਕਟੀਸ਼ਨਰ ਪ੍ਰੋਗਰਾਮ' ਸ਼ੁਰੂ ਕੀਤੇ ਗਏ ਹਨ।

ਕੇਂਦਰੀ ਮੰਤਰੀ ਨੇ ਸਹਿਯੋਗੀ ਅਤੇ ਸਿਹਤ ਸੇਵਾ ਕਰਮਚਾਰੀਆਂ ਨੂੰ ਵਧਾਉਣ ਦੇ ਭਾਰਤ ਦੇ ਯਤਨਾਂ ਬਾਰੇ ਵੀ ਦੱਸਿਆ। ਸਰਕਾਰ ਨੇ ਰਾਸ਼ਟਰੀ ਸਹਿਯੋਗ ਅਤੇ ਸਿਹਤ ਸੇਵਾ ਪੇਸ਼ੇਵਰ ਕਮਿਸ਼ਨ ਐਕਟ, 2021 ਅਤੇ 2024 ਵਿੱਚ ਨੈਸ਼ਨਲ ਕਮਿਸ਼ਨ ਦੀ ਸਥਾਪਨਾ ਰਾਹੀਂ 5 ਵਰ੍ਹਿਆਂ ਵਿੱਚ 1,00,000 ਸਹਿਯੋਗੀ ਅਤੇ ਸਿਹਤ ਸੇਵਾ ਪੇਸ਼ੇਵਰਾਂ ਨੂੰ ਤਿਆਰ ਕਰਨ ਦਾ ਐਲਾਨ ਕੀਤਾ ਹੈ। ਇਹ ਕਮਿਸ਼ਨ 57 ਵਿਭਿੰਨ ਸਹਿਯੋਗੀ ਅਤੇ ਸਿਹਤ ਸੇਵਾ ਪੇਸ਼ਿਆਂ ਨੂੰ ਯੋਜਨਾਬੱਧ ਰੈਗੂਲੇਟਰੀ ਢਾਂਚੇ ਦੇ ਅਧੀਨ ਲਿਆਉਂਦਾ ਹੈ।

ਸ਼੍ਰੀ ਨੱਡਾ ਨੇ ਜਾਂਚ, ਸ਼ੁਰੂਆਤੀ ਪਛਾਣ ਅਤੇ ਰੈਫਰਲ ਸੇਵਾਵਾਂ ਸਮੇਤ ਵਿਆਪਕ ਪ੍ਰਾਈਮਰੀ ਹੈਲਥਕੇਅਰ ਦੇਣ ਵਿੱਚ ‘ਆਯੁਸ਼ਮਾਨ ਆਰੋਗਯ ਮੰਦਿਰਾਂ’ ਦੀ ਭੂਮਿਕਾ ‘ਤੇ ਜ਼ੋਰ ਦਿੱਤਾ। ‘ਆਯੁਸ਼ਮਾਨ ਆਰੋਗਯ ਸ਼ਿਵਿਰ’ ਵੰਚਿਰ ਭਾਈਚਾਰਿਆਂ ਤੱਕ ਵੀ ਜਾਂਚ ਅਤੇ ਮਾਹਰ ਸਲਾਹ ਮਸ਼ਵਰੇ ਦੀਆਂ ਸੁਵਿਧਾਵਾਂ ਪਹੁੰਚਾਉਂਦੇ ਹਨ। 

ਉਨ੍ਹਾਂ ਨੇ ਮਾਹਰ ਅਤੇ ਰੈਫਰਲ ਸੇਵਾਵਾਂ ਪ੍ਰਦਾਨ ਕਰਨ ਵਿੱਚ ਕਮਿਊਨਿਟੀ ਹੈਲਥ ਸੈਂਟਰ ਅਤੇ ਪ੍ਰਥਮ ਰੈਫਰਲ ਇਕਾਈਆਂ ਦੀ ਭੂਮਿਕਾ ਦੀ ਵੀ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ, ਮੁਸ਼ਕਿਲ ਇਲਾਕਿਆਂ ਵਿੱਚ ਮਾਹਰਾਂ ਦੀ ਉਪਲਬਧਤਾ ਅਤੇ ਉਨ੍ਹਾਂ ਨੂੰ ਬਣਾਏ ਰੱਖਣ ਲਈ ਪ੍ਰਤੀਯੋਗੀ ਮਿਹਨਤਾਨਾ, ਮੁਸ਼ਕਿਲ ਇਲਾਕਿਆਂ ਲਈ ਭੱਤਾ, ਵਿਸ਼ੇਸ਼ ਸੇਵਾਵਾਂ ਦੀ ਇਨ-ਸੋਰਸਿੰਗ, ਪ੍ਰਦਰਸ਼ਨ- ਅਧਾਰਿਤ ਪ੍ਰੋਤਸਾਹਨ ਅਤੇ ਨਿਸ਼ਚਿਤ-ਮਿਆਦ ਦੀ ਨਿਯੁਕਤੀ ਸਮੇਤ ਕਈ ਲਚਕਦਾਰ ਤਰੀਕੇ ਆਪਣਾ ਰਿਹਾ ਹੈ। 

ਕੇਂਦਰੀ ਮੰਤਰੀ ਨੇ ਜ਼ੋਰ ਦਿੱਤਾ ਕਿ ਭਾਰਤ ਭੂਗੋਲਿਕ ਰੁਕਾਵਟਾਂ ਨੂੰ ਦੂਰ ਕਰਨ ਅਤੇ ਮਾਹਰ ਸੇਵਾਵਾਂ ਤੱਕ ਪਹੁੰਚ ਵਧਾਉਣ ਲਈ ਡਿਜੀਟਲ ਹੈਲਥ ਟੈਕਨਾਲੌਜੀ ਦੀ ਵਰਤੋਂ ਕਰ ਰਿਹਾ ਹੈ। eSanjeevani ਅਤੇ ਆਭਾ-ਅਧਾਰਿਤ ਡਿਜੀਟਲ ਸਿਹਤ ਰਿਕਾਰਡ ਵਰਗੇ ਪਲੈਟਫਾਰਮ ਵਿਸ਼ੇਸ਼ ਤੌਰ ‘ਤੇ ਦੂਰ-ਢਰਾਡੇ ਅਤੇ ਵੰਚਿਤ ਖੇਤਰਾਂ ਦੀ ਆਬਾਦੀ ਲਈ ਟੈਲੀਕੰਸਲਟੇਸ਼ਨ, ਰੈਫਰਲ ਅਤੇ ਦੇਖਭਾਲ ਦੀ ਨਿਰੰਤਰਤਾ ਨੂੰ ਅਸਾਨ ਬਣਾ ਰਹੇ ਹਨ।

ਸ਼੍ਰੀ ਨੱਡਾ ਨੇ ਦੱਸਿਆ ਕਿ ਭਾਰਤ ਦਾ ਦ੍ਰਿਸ਼ਟੀਕੋਣ ਇੱਕ ਵਿਸ਼ਾਲ, ਵਧੇਰੇ ਵਿਭਿੰਨਤਾ ਵਾਲਾ ਅਤੇ ਭੂਗੋਲਿਕ ਤੌਰ 'ਤੇ ਪੂਰੀ ਤਰ੍ਹਾਂ ਫੈਲਿਆ ਹੋਇਆ ਸਿਹਤ ਕਾਰਜਬਲ ਨੂੰ ਤਿਆਰ ਕਰਨਾ ਹੈ, ਜਿਸ ਵਿੱਚ ਵੰਚਿਤ ਖੇਤਰਾਂ ਅਤੇ ਜਿਨ੍ਹਾਂ ਖੇਤਰਾਂ ਵਿੱਚ ਮਾਹਰਾਂ ਦੀ ਘਾਟ ਹੈ, ਉਨ੍ਹਾਂ ‘ਤੇ ਲਗਾਤਾਰ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਉਪਾਅ ਵਿਸ਼ੇਸ਼ ਦੇਖਭਾਲ ਵਿੱਚ ਸਮਾਨਤਾ ਨੂੰ ਹੁਲਾਰਾ ਦੇਣ ਲਈ ਟੀਮ-ਅਧਾਰਿਤ ਅਤੇ ਦੇਖਭਾਲ ਦੀ ਨਿਰੰਤਰਤਾ ਵਾਲੇ ਨਜ਼ਰੀਏ ਨੂੰ ਦਰਸਾਉਂਦਾ ਹੈ। 

RC79 ਦਾ ਇੱਕ ਮੁੱਖ ਨਤੀਜਾ WHO ਦੱਖਣੀ-ਪੂਰਬੀ ਏਸ਼ੀਆ ਖੇਤਰ ਦੇ ਮੈਂਬਰ ਦੇਸ਼ਾਂ ਦੇ ਸਿਹਤ ਮੰਤਰੀਆਂ ਦੁਆਰਾ "ਸਿਹਤ ਲਈ ਮਨੁੱਖੀ ਸਰੋਤਾਂ ਬਾਰੇ ਦਿਲੀ ਐਲਾਨਨਾਮਾ: ਵਿਸ਼ੇਸ਼ ਦੇਖਭਾਲ ਵਿੱਚ ਸਮਾਨਤਾ" ਨੂੰ ਅਪਣਾਉਣਾ ਸੀ।

ਇਸ ਐਲਾਨਨਾਮੇ ਰਾਹੀਂ, ਮੈਂਬਰ ਦੇਸ਼ਾਂ ਨੇ ਸਿਹਤ ਕਰਮਚਾਰੀਆਂ ਦੀ ਘਾਟ, ਉਨ੍ਹਾਂ ਦੇ ਅਸਮਾਨ ਵੰਡ ਅਤੇ ਵਿਸ਼ੇਸ਼ ਦੇਖਭਾਲ ਦੀ ਵੱਧ ਰਹੀ ਜ਼ਰੂਰਤ ਨੂੰ ਪੂਰਾ ਕਰਨ ਲਈ ਕਈ ਤਰ੍ਹਾਂ ਦੇ ਠੋਸ ਕਦਮ ਚੁੱਕਣ ਦਾ ਵਾਅਦਾ ਕੀਤਾ ਹੈ।

ਇਹ ਐਲਾਨਨਾਮਾ ਸਿਹਤ ਕਰਮਚਾਰੀਆਂ ਦੀ ਪਲਾਨਿੰਗ, ਸਿੱਖਿਆ ਅਤੇ ਫੰਡਿੰਗ ਨੂੰ ਮੌਜੂਦਾ ਅਤੇ ਭਵਿੱਖ ਦੀ ਆਬਾਦੀ, ਬਿਮਾਰੀਆਂ ਦੇ ਪੈਟਰਨ ਅਤੇ ਸਿਹਤ ਐਂਮਰਜੈਂਸੀ ਦੀ ਸਥਿਤੀ ਦੀ ਤਿਆਰੀ ਨੂੰ ਜ਼ਰੂਰਤਾਂ ਦੇ ਹਿਸਾਬ ਨਾਲ ਢਾਲਣ ‘ਤੇ ਜ਼ੋਰ ਦਿੱਤਾ। ਇਸ ਵਿੱਚ ਮਾਹਰ ਸਿਹਤ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਪੇਂਡੂ ਅਤੇ ਘੱਟ ਸੁਵਿਧਾ ਵਾਲੇ ਇਲਾਕੀਆਂ ਲਈ ਆਕਰਸ਼ਿਤ ਕਰਨ, ਭਰਤੀ ਕਰਨ, ਤਾਇਨਾਤ ਕਰਨ, ਉਨ੍ਹਾਂ ਨੂੰ ਆਪਣੇ ਕੰਮ ਬਣਾਏ ਰੱਖਣ ਅਤੇ ਉਨ੍ਹਾਂ ਦੇ ਕੰਮ ਬਿਹਤਰ ਬਣਾਉਣ ਲਈ ਨੀਤੀਆਂ ਬਣਾਉਣ ਦੀ ਵੀ ਗੱਲ ਕਹੀ ਗਈ ਹੈ ਅਤੇ ਇਸ ਦੇ ਲਈ WHO ਦੇ ਸਿਹਤ ਕਰਮਚਾਰੀਆਂ ਦੀ ਅੰਤਰਰਾਸ਼ਟਰੀ ਭਰਤੀ ‘ਤੇ ਗਲੋਬਲ ਕੋਡ ਆਫ ਪ੍ਰੈਕਟਿਸ ਦੀ ਪਾਲਣਾ ਕਰਨ ਨੂੰ ਕਿਹਾ ਗਿਆ ਹੈ। 

 ਇਸ ਤੋਂ ਇਲਾਵਾ, ਇਹ ਐਲਾਨਨਾਮਾ ਮੌਜੂਦਾ ਕਰਮਚਾਰੀਆਂ ਦੀ ਬਿਹਤਰ ਵਰਤੋਂ ਕਰਨ ‘ਤੇ ਜ਼ੋਰ ਦਿੰਦਾ ਹੈ, ਜਿਸ ਵਿੱਚ ਕੰਮ ਦੀ ਵੰਡ, ਮਾਰਗਦਰਸ਼ਨ, ਰੋਟੇਸ਼ਨਲ ਆਉਟਰੀਚ ਅਤੇ ਮਾਹਰਾਂ ਦੇ ਦੌਰੇ ਵਾਲੇ ਪ੍ਰੋਗਰਾਮ ਸ਼ਾਮਲ ਹਨ। ਇਸ ਵਿੱਚ ਰਵਾਇਤੀ, ਪੂਰਕ ਅਤੇ ਏਕੀਕ੍ਰਿਤ ਮੈਡੀਸਨ ਦੇ ਯੋਗ ਅਤੇ ਰਜਿਸਟਰਡ ਡਾਕਟਰਾਂ ਨਾਲ ਸਹਿਯੋਗ ਕਰਨਾ ਵੀ ਸ਼ਾਮਲ ਹੈ। 

ਮੈਬਰ ਦੇਸ਼ਾਂ ਨੇ ਤਰਜੀਹੀ ਸਿਹਤ ਦੇਖਭਾਲ ਟੀਮਾਂ, ਮਾਹਰ ਆਉਟਰੀਚ ਸੇਵਾਵਾਂ, ਟੈਲੀਕੰਸਲਟੇਸ਼ਨ ਨੈੱਟਵਰਕ ਅਤੇ ਤਾਲਮੇਲ ਵਾਲੇ ਰੈਫਰਲ ਹਸਪਤਾਲਾਂ ਰਾਹੀਂ ਏਕੀਕ੍ਰਿਤ ਰੈਫਰਲ ਪ੍ਰਣਾਲੀਆਂ ਅਤੇ ਨਿਰੰਤਰ ਦੇਖਭਾਲ ਕਰਨ ਲਈ ਵੀ ਵਚਨਬੱਧਤਾ ਜਤਾਈ ਹੈ।

 ਇਸ ਐਲਾਨਨਾਮੇ ਵਿੱਚ ਜਨਤਕ ਸਿਹਤ ਕਰਮਚਾਰੀਆਂ ਦੀ ਕੁਸ਼ਲਤਾ ਅਤੇ ਜ਼ਰੂਰੀ ਜਨਤਕ ਸਿਹਤ ਕੰਮਾਂ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਟੈਲੀਮੈਡੀਸਨ, ਟੈਲੀਕੰਸਲਟੇਸ਼ਨ ਅਤੇ ਏਆਈ ਅਧਾਰਿਤ ਨੈਦਾਨਿਕ ਉਪਕਰਣ ਸਮੇਤ ਡਿਜੀਟਲ ਸਿਹਤ ਤਕਨਾਲੋਜੀਆਂ ਨੂੰ ਸੁਰੱਖਿਅਤ ਅਤੇ ਸਮਾਨ ਤੌਰ ‘ਤੇ ਅਪਣਾਉਣ ਵਿੱਚ ਤੇਜ਼ੀ ਲਿਆਉਣ ‘ਤੇ ਜ਼ੋਰ ਦਿੱਤਾ ਗਿਆ ਹੈ, ਤਾਂ ਜੋ ਪੇਂਡੂ, ਦੂਰ-ਢਰਾਡੇ ਅਤੇ ਵੰਚਿਤ ਆਬਾਦੀ ਲਈ ਵਿਸ਼ੇਸ਼ ਸੇਵਾਵਾਂ ਤੱਕ ਪਹੁੰਚ ਨੂੰ ਵਧਾਇਆ ਜਾ ਸਕੇ।

ਇਹ ਨਵੀਂ ਤਰ੍ਹਾਂ ਦੀ ਸਰਵਿਸ ਡਿਲੀਵਰੀ ਮਾਡਲ ਨੂੰ ਵੀ ਹੁਲਾਰਾ ਦਿੰਦਾ ਹੈ, ਜਿਸ ਵਿੱਚ ਮੋਬਾਈਲ ਅਤੇ ਆਉਟਰੀਚ ਮਾਹਰ ਟੀਮਾਂ ਅਤੇ ਭਾਈਚਾਰੇ-ਅਧਾਰਿਤ ਵਿਸ਼ੇਸ਼ ਦੇਖਭਾਲ ਸ਼ਾਮਲ ਹਨ। ਇਸ ਦੇ ਨਾਲ ਹੀ ਇਸ ਵਿੱਚ ਰਵਾਇਤੀ, ਪੂਰਕ ਅਤੇ ਏਕੀਕ੍ਰਿਤ ਮੈਡੀਸਨ ਸੇਵਾਵਾਂ ਨੂੰ ਵੀ ਜੋੜਿਆ ਗਿਆ ਹੈ।

ਮੈਂਬਰ ਦੇਸ਼ਾਂ ਨੇ ਵਰਕਫੋਰਸ ਵਿਕਾਸ, ਬਹੁ-ਅਨੁਸ਼ਾਸਨੀ ਟੀਮਾਂ, ਭਾਈਚਾਰਾ-ਅਧਾਰਿਤ ਸੇਵਾਵਾਂ ਅਤੇ ਬਿਹਤਰ ਰੈਫਰਲ ਸਿਸਟਮ ਰਾਹੀਂ ਸਾਰੇ ਪੱਧਰਾਂ 'ਤੇ ਸਿਹਤ ਪ੍ਰਣਾਲੀਆਂ ਵਿੱਚ ਗੰਭੀਰ ਬਿਮਾਰੀਆਂ ਵਿੱਚ ਆਰਾਮ ਦੇਣ ਵਾਲੀਆਂ ਦੇਖਭਾਲਾਂ ਨੂੰ ਸ਼ਾਮਲ ਕਰਨ ‘ਤੇ ਵੀ ਸਹਿਮਤੀ ਵਿਅਕਤ ਕੀਤੀ। 

ਐਲਾਨਨਾਮੇ ਵਿੱਚ ਕੈਂਸਰ, ਦਿਲ ਸਬੰਧੀ ਦੇਖਭਾਲ, ਸਦਮਾ, ਮਾਤ੍ਰ ਅਤੇ ਨਵਜੰਮੇ ਸ਼ਿਸ਼ੂ ਦੀ ਦੇਖਭਾਲ, ਮਾਨਸਿਕ ਸਿਹਤ, ਜੇਰੀਆਟ੍ਰਿਕ ਦੇਖਭਾਲ ਅਤੇ ਪੁਨਰਵਾਸ ਦੇਖਭਾਲ ਸਮੇਤ ਉੱਚ-ਪ੍ਰਾਥਮਿਕਤਾ ਵਾਲੀਆਂ ਮਾਹਰ ਸੇਵਾਵਾਂ ਲਈ ਰਾਸ਼ਟਰੀ ਸਮਰੱਥਾ ਵਧਾਉਣ 'ਤੇ ਜ਼ੋਰ ਦਿੱਤਾ ਗਿਆ ਹੈ। ਇਸ ਵਿੱਚ ਸਬੂਤ-ਅਧਾਰਿਤ ਨੀਤੀ-ਨਿਰਮਾਣ ਵਿੱਚ ਸਹਾਇਤਾ ਲਈ ਰਾਸ਼ਟਰੀ ਸਿਹਤ ਕਾਰਜਬਲ ਸੂਚਨਾ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦਾ ਵੀ ਸੱਦਾ ਦਿੱਤਾ ਗਿਆ। 

ਖੇਤਰੀ ਸਹਿਯੋਗ ਦੀ ਮਹੱਤਤਾ ਨੂੰ ਸਵੀਕਾਰ ਕਰਦੇ ਹੋਏ, ਮੈਂਬਰ ਦੇਸ਼ਾਂ ਨੇ ਸੂਚਨਾ ਦੇ ਅਦਾਨ-ਪ੍ਰਦਾਨ, ਸੰਯੁਕਤ ਸਿਖਲਾਈ, ਕਲੀਨਿਕਲ ਮਾਰਗਦਰਸ਼ਨ ਅਤੇ ਖੇਤਰੀ ਸਹਿਯੋਗ ਨੂੰ ਪਹੁੰਚਯੋਗ ਬਣਾਉਣ ਦੀ ਵਚਨਬੱਧ ਵਿਅਕਤ ਕੀਤੀ, ਜਿਸ ਵਿੱਚ ਸਿਹਤ ਪੇਸ਼ੇਵਰ ਰੈਗੂਲੇਟਰਾਂ ਅਤੇ ਨੀਤੀ ਨਿਰਮਾਤਾਵਾਂ ਦੇ ਇੱਕ ਖੇਤਰੀ ਨੈੱਟਵਰਕ ਰਾਹੀਂ ਸਹਿਯੋਗ ਵੀ ਸ਼ਾਮਲ ਹੈ। 

ਦਿਲੀ ਐਲਾਨਨਾਮੇ ਵਿੱਚ ਮੁੱਢਲੀ ਸਿਹਤ ਦੇਖਭਾਲ ਨੂੰ ਮਜ਼ਬੂਤ ਕਰਨ ਸਬੰਧੀ 2023 ਦੇ ਦਿੱਲੀ ਐਲਾਨਨਾਮੇ ਦੇ ਤਹਿਤ ਕੀਤੀਆਂ ਗਈਆਂ ਵਚਨਬੱਧਤਾਵਾਂ ਨੂੰ ਦੁਹਰਾਇਆ ਗਿਆ ਹੈ ਅਤੇ ਇਸ ਖੇਤਰ ਵਿੱਚ ਤੇਜ਼ੀ ਨਾਲ ਹੋ ਰਹੇ ਜਨਸੰਖਿਆ ਅਤੇ ਮਹਾਮਾਰੀ ਵਿਗਿਆਨ ਸਬੰਧੀ ਬਦਲਾਅ, ਗੁੰਝਲਦਾਰ ਸਥਿਤੀਆਂ ਦੇ ਵਧਦੇ ਬੋਝ ਅਤੇ ਮਾਹਰ ਸਿਹਤ ਕਰਮਚਾਰੀਆਂ ਦੀ ਲਗਾਤਾਰ ਘਾਟ ਅਤੇ ਅਸਮਾਨ ਵੰਡ ਦਾ ਸਮਾਧਾਨ ਕੀਤਾ ਗਿਆ ਹੈ।  

ਮੈਂਬਰ ਦੇਸ਼ਾਂ ਨੇ ਵਿਸ਼ਵ ਸਿਹਤ ਸੰਗਠਨ ਤੋਂ ਤਕਨੀਕੀ ਸਹਾਇਤਾ, ਸਮਰੱਥਾ ਵਧਾਉਣ, ਨੀਤੀਗਤ ਮਾਰਗਦਰਸ਼ਨ ਅਤੇ ਮਜ਼ਬੂਤ ​​ਖੇਤਰੀ ਸਹਿਯੋਗ ਵਿਧੀਆਂ ਰਾਹੀਂ ਵਚਨਬੱਧਤਾਵਾਂ ਦੇ ਲਾਗੂ ਕਰਨ ਵਿੱਚ ਸਹਾਇਤਾ ਕਰਨ ਦਾ ਸੱਦਾ ਦਿੱਤਾ।

ਭਾਰਤ ਨੇ ਸਮਾਨ ਤੌਰ ‘ਤੇ ਵਿਸ਼ੇਸ਼ ਦੇਖਭਾਲ ਤੱਕ ਪਹੁੰਚ ਯਕੀਨੀ ਬਣਾਉਣ, ਯੂਨੀਵਰਸਲ ਹੈਲਥ ਕਵਰੇਜ ਨੂੰ ਵਧਾਉਣ ਅਤੇ ਦੱਖਣੀ-ਪੂਰਬੀ ਏਸ਼ੀਆ ਖੇਤਰ ਵਿੱਚ ਸਾਰੀਆਂ ਲਈ ਸਿਹਤ ਦੇ ਟੀਚੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਵਜੋਂ ਦਿਲੀ ਐਲਾਨਨਾਮਾ ਨੂੰ ਅਪਣਾਏ ਜਾਣ ਦਾ ਸੁਆਗਤ ਕੀਤਾ। ਭਾਰਤ ਨੇ ਐਲਾਨਨਾਮੇ ਦੀਆਂ ਵਚਨਬੱਧਤਾਵਾਂ ਨੂੰ ਠੋਸ ਕਾਰਵਾਈ ਵਿੱਚ ਬਦਲਣ ਲਈ ਮੈਂਬਰ ਦੇਸ਼ਾਂ ਅਤੇ ਡਬਲਿਉਐੱਚਓ ਨਾਲ ਮਿਲ ਕੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ।

ਇਸ ਤੋਂ ਇਲਾਵਾ, WHO ਦੀ ਖੇਤਰੀ ਕਮੇਟੀ ਦੇ 79ਵੇਂ ਸੈਸ਼ਨ ਵਿੱਚ, ਜਨਤਕ ਸਿਹਤ ਦੇ ਮਹੱਤਵਪੂਰਨ ਖੇਤਰਾਂ ਵਿੱਚ ਦੇਸ਼ ਦੀ ਨਿਰੰਤਰ ਉਪਲਬਧੀਆਂ ਨੂੰ ਮਾਨਤਾ ਦਿੰਦੇ ਹੋਏ ਭਾਰਤ ਨੂੰ WHO ਦੇ ਦੱਖਣੀ-ਪੂਰਬੀ ਏਸ਼ੀਆਂ ਖੇਤਰ ਦੇ 2 ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। 

ਭਾਰਤ ਨੂੰ ਪਿਛਲੇ ਦਹਾਕੇ ਵਿੱਚ ਮਾਵਾਂ ਅਤੇ ਨਵਜੰਮੇ ਬੱਚਿਆਂ ਵਿੱਚ ਟੈਟਨਸ ਦੀ ਖੇਤਰੀ ਪੱਧਰ ‘ਤੇ ਖਾਤਮੇ ਦੀ ਸਥਿਤੀ ਬਣਾਏ ਰੱਖਣ ਅਤੇ ਮੁੱਢਲੀ ਸਿਹਤ ਦੇਖਭਾਲ ਰਾਹੀਂ ਗੈਰ-ਸੰਚਾਰੀ ਬਿਮਾਰੀਆਂ ਨਾਲ ਨਜਿੱਠਣ ਵਿੱਚ ਮੋਹਰੀ ਭੂਮਿਕਾ ਲਈ ਮਾਨਤਾ ਮਿਲੀ ਹੈ। ਇਸ ਵਿੱਚ ਹਾਈਪਰਟੈਨਸ਼ਨ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਪ੍ਰੋਟੋਕੋਲ-ਅਧਾਰਿਤ ਇਲਾਜ ਦੇ ਦਾਇਰੇ ਵਿੱਚ ਲਿਆਉਣ ਲਈ ਰਾਸ਼ਟਰੀ ਟੀਚਿਆਂ ਨੂੰ ਪ੍ਰਾਪਤ ਕਰਨਾ ਵੀ ਸ਼ਾਮਲ ਹੈ।

ਇਹ ਸਨਮਾਨ ਪ੍ਰਾਥਮਿਕ ਸਿਹਤ ਸੇਵਾ, ਬਿਮਾਰੀ ਦੀ ਰੋਕਥਾਮ, ਸ਼ੁਰੂਆਤੀ ਪਛਾਣ ਅਤੇ ਜ਼ਰੂਰੀ ਸਿਹਤ ਸਮੱਸਿਆਵਾਂ ਦੇ ਅਸਰਦਾਰ ਪ੍ਰਬੰਧਨ ਨੂੰ ਮਜ਼ਬੂਤ ਕਰਨ ਪ੍ਰਤੀ ਭਾਰਤ ਦੀ ਲਗਾਤਾਰ ਵਚਨਬੱਧਤਾ ਨੂੰ ਦਰਸਾਉਂਦਾ ਹੈ। 

ਕੇਂਦਰੀ ਸਿਹਤ ਮੰਤਰੀ ਨੇ ਇਹ ਸਨਮਾਨ ਦੇਸ਼ ਭਰ ਦੇ ਉਨ੍ਹਾਂ ਫਰੰਟਲਾਈਨ ਸਿਹਤ ਕਰਮਚਾਰੀਆਂ ਨੂੰ ਸਮਰਪਿਤ ਕੀਤੇ, ਜਿਨ੍ਹਾਂ ਦੀ ਅਟੁੱਟ ਵਚਨਬੱਧਤਾ ਅਤੇ ਸਮਰਪਿਤ ਸੇਵਾ ਨੇ ਭਾਰਤ ਦੀ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਸਿਹਤ ਦੇ ਬਿਹਤਰ ਨਤੀਜਿਆਂ ਵਿੱਚ ਯੋਗਦਾਨ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਭਾਰਤ ਸਰਕਾਰ ਸਿਹਤ ਬੁਨਿਆਦੀ ਢਾਂਚਾ, ਮਨੁੱਖੀ ਸਰੋਤ, ਤਰਜੀਹੀ ਸਿਹਤ ਸੇਵਾ, ਡਿਜੀਟਲ ਸਿਹਤ ਅਤੇ ਸਿਹਤ ਪ੍ਰਣਾਲੀ ਦੀ ਮਜ਼ਬੂਤੀ ਵਿੱਚ ਨਿਵੇਸ਼ ਰਾਹੀਂ ਯੂਨੀਵਰਸਲ ਹੈਲਥ ਕਵਰੇਜ ਨੂੰ ਵਧਾਉਣ ਲਈ ਵਚਨਬੱਧ ਹੈ। 

*****

ਐੱਸਆਰ/ ਬਲਜੀਤ ਸਿੰਘ

HFW/ HFM addresses ministerial roundtable at 79RC /8 September 2026/1


(Release ID: 2308370) ਵਿਜ਼ੀਟਰ ਕਾਊਂਟਰ : 4