ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਜਨਮ ਅਸ਼ਟਮੀ ’ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ


ਪ੍ਰਧਾਨ ਮੰਤਰੀ ਨੇ ਭਗਵਾਨ ਸ੍ਰੀ ਕ੍ਰਿਸ਼ਨ ਨੂੰ ਦੈਵੀ ਸ਼ਕਤੀ ਦੇ ਰੂਪ ਵਿੱਚ ਚੇਤੇ ਕਰਦਿਆਂ ਇੱਕ ਸੁਭਾਸ਼ਿਤਮ ਸਾਂਝਾ ਕੀਤਾ

Posted On: 04 SEP 2026 10:31AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਨਮ ਅਸ਼ਟਮੀ ਦੇ ਸ਼ੁਭ ਮੌਕੇ ’ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਇੱਕ ਸੁਭਾਸ਼ਿਤਮ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਭਗਵਾਨ ਪ੍ਰਤੀ ਆਪਣੀ ਡੂੰਘੀ ਸ਼ਰਧਾ ਪ੍ਰਗਟ ਕੀਤੀ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟਾਂ ਦੀ ਇੱਕ ਲੜੀ ਵਿੱਚ ਸਾਂਝਾ ਕੀਤਾ: 

"ਤੁਹਾਨੂੰ ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਭਗਵਾਨ ਸ੍ਰੀ ਕ੍ਰਿਸ਼ਨ ਦੇ ਦੈਵੀ ਸੰਦੇਸ਼ਾਂ ਵਿੱਚ ਨਿਰਸਵਾਰਥ ਕਾਰਜ ਦੀ ਸ਼ਾਨਦਾਰ ਪ੍ਰੇਰਨਾ ਸ਼ਾਮਲ ਹੈ, ਜਿਸ ਨੇ ਮਨੁੱਖਤਾ ਦਾ ਨਿਰੰਤਰ ਮਾਰਗ-ਦਰਸ਼ਨ ਕੀਤਾ ਹੈ। ਉਨ੍ਹਾਂ ਦੀ ਭਗਤੀ ਅਤੇ ਪੂਜਾ ਨੂੰ ਸਮਰਪਿਤ ਇਹ ਸ਼ੁਭ ਮੌਕਾ ਹਰ ਕਿਸੇ ਦੇ ਜੀਵਨ ਵਿੱਚ ਸਕਾਰਾਤਮਕ ਊਰਜਾ ਅਤੇ ਤਾਕਤ ਭਰੇ, ਇਹੋ ਕਾਮਨਾ ਹੈ। ਜੈ ਸ੍ਰੀ ਕ੍ਰਿਸ਼ਨ!"

"वसुदेवसुतं देवं कंसचाणूरमर्दनम्।

देवकीपरमानन्दं कृष्णं वन्दे जगद्गुरुम्॥"

ਮੈਂ ਵਾਸੁਦੇਵ ਦੇ ਪੁੱਤਰ, ਕੰਸ ਅਤੇ ਚਾਨੂਰ ਦਾ ਨਾਸ਼ ਕਰਨ ਵਾਲੇ, ਮਾਤਾ ਦੇਵਕੀ ਨੂੰ ਪਰਮ ਆਨੰਦ ਦੇਣ ਵਾਲੇ, ਬ੍ਰਹਮਤਾ ਦੀ ਮੂਰਤ ਅਤੇ ਜਗਤ ਗੁਰੂ ਭਗਵਾਨ ਸ੍ਰੀ ਕ੍ਰਿਸ਼ਨ ਨੂੰ ਪ੍ਰਣਾਮ ਕਰਦਾ ਹਾਂ।

**************

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2307065) ਵਿਜ਼ੀਟਰ ਕਾਊਂਟਰ : 3