ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਆਟੋ ਕੰਪੋਨੈਂਟ ਉਦਯੋਗ ਨੂੰ ਵਿਸ਼ਵ ਪੱਧਰ 'ਤੇ ਕੰਮ ਕਰਨ ਦਾ ਸੱਦਾ ਦਿੱਤਾ


ਭਾਰਤ ਪ੍ਰਮੁੱਖ ਅਰਥਵਿਵਸਥਾਵਾਂ ਵਿੱਚੋਂ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਬਣਿਆ ਹੋਇਆ ਹੈ; ਆਟੋਮੋਟਿਵ ਸੈਕਟਰ ਨੇ ਦੋਹਰੇ ਅੰਕਾਂ ਦੀ ਮਜ਼ਬੂਤ ​​ਵਿਕਾਸ ਦਰ ਦਰਜ ਕੀਤੀ: ਸ਼੍ਰੀ ਗੋਇਲ

ਭਾਰਤ ਵਿੱਚ ਅਮਰੀਕੀ ਰਾਜਦੂਤ, ਮਾਣਯੋਗ ਸਰਜੀਓ ਗੌੜ, ਨੇ ਕਿਹਾ ਕਿ ਅਮਰੀਕਾ-ਭਾਰਤ ਆਟੋਮੋਟਿਵ ਭਾਈਵਾਲੀ "ਇਤਿਹਾਸਕ ਉੱਚਾਈ" 'ਤੇ ਹੈ; ਭਾਰਤੀ ਆਟੋ ਕੰਪੋਨੈਂਟ ਨਿਰਮਾਤਾਵਾਂ ਨੂੰ ਅਮਰੀਕਾ ਵਿੱਚ ਨਿਵੇਸ਼ ਕਰਨ ਲਈ ਸੱਦਾ ਦਿੱਤਾ

HM ਟ੍ਰੇਡ ਕਮਿਸ਼ਨਰ ਹਰਜਿੰਦਰ ਕੰਗ ਨੇ CETA ਅਧੀਨ ਆਟੋ ਕੰਪੋਨੈਂਟਸ ਲਈ ਟੈਰਿਫ-ਮੁਕਤ ਪਹੁੰਚ ਅਤੇ ਭਾਰਤ-ਯੂਕੇ ਆਟੋਮੋਟਿਵ ਭਾਈਵਾਲੀ ਨੂੰ ਹੋਰ ਮਜ਼ਬੂਤ ​​ਕਰਨ 'ਤੇ ਜ਼ੋਰ ਦਿੱਤਾ

ਸ਼੍ਰੀ ਗੋਇਲ ਨੇ ਆਟੋਮੋਟਿਵ ਸੈਕਟਰ ਸਪਲਾਈ ਚੇਨ ਨੂੰ ਮਜ਼ਬੂਤ ​​ਕਰਨ ਲਈ ਸਰਕਾਰੀ ਪਹਿਲਕਦਮੀਆਂ ਨੂੰ ਉਜਾਗਰ ਕੀਤਾ; ਉਦਯੋਗ ਨੂੰ ਨਵੇਂ ਉਦਯੋਗਿਕ ਪਾਰਕਾਂ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ

ਭਾਰਤ-ਅਮਰੀਕਾ ਕ੍ਰਿਟੀਕਲ ਮਿਨਰਲ ਪਾਰਟਨਰਸ਼ਿਪ ਇੱਕ ਮਜ਼ਬੂਤ ​​ਸਪਲਾਈ ਚੇਨ ਬਣਾਏਗੀ ਅਤੇ ਆਟੋ ਕੰਪੋਨੈਂਟ ਉਦਯੋਗ ਲਈ 500 ਅਰਬ ਡਾਲਰ ਦੇ ਗਲੋਬਲ ਟੀਚੇ ਦਾ ਸਮਰਥਨ ਕਰੇਗੀ: ਸ਼੍ਰੀ ਗੋਇਲ

Posted On: 02 SEP 2026 6:36PM by PIB Chandigarh

ਨਵੀਂ ਦਿੱਲੀ ਵਿੱਚ ਆਟੋਮੋਟਿਵ ਕੰਪੋਨੈਂਟ ਮੈਨੂਫੈਕਚਰਸ ਐਸੋਸੀਏਸ਼ਨ (ਏਸੀਐੱਮਏ) ਦੇ 66ਵੇਂ ਸਲਾਨਾ  ਸੰਮੇਲਨ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਆਟੋ ਕੰਪੋਨੈਂਟ ਉਦਯੋਗ ਨੂੰ ਸਥਾਨਕ ਕਾਰੋਬਾਰਾਂ ਨੂੰ ਗਲੋਬਲ ਕਾਰੋਬਾਰਾਂ ਵਿੱਚ ਬਦਲਣ, ਵਿਕਸਿਤ ਦੇਸ਼ਾਂ ਵਿੱਚ ਨਿਰਮਾਣ ਦਾ ਵਿਸਤਾਰ ਕਰਨ, ਸਪਲਾਈ ਚੇਨ ਨੂੰ ਮਜ਼ਬੂਤ ​​ਕਰਨ ਅਤੇ ਵੈਲਿਊ ਚੇਨ  ਨੂੰ ਅੱਗੇ ਵਧਾਉਣ ਲਈ ਕਿਹਾ ਕਿਉਂਕਿ ਭਾਰਤ ਗਲੋਬਲ ਮਾਰਕਿਟ  ਨਾਲ ਆਪਣੀ ਸ਼ਮੂਲੀਅਤ ਨੂੰ ਡੂੰਘਾ ਕਰਨਾ ਚਾਹੁੰਦਾ ਹੈ।

ਸ਼੍ਰੀ ਗੋਇਲ ਨੇ ਕਿਹਾ ਕਿ ਉਦਯੋਗ ਦਾ ਅੰਤਰਰਾਸ਼ਟਰੀ ਵਪਾਰ ਲਗਭਗ 50 ਬਿਲੀਅਨ ਅਮਰੀਕੀ ਡਾਲਰ ਸੀ, ਜੋ ਕਿ ਆਯਾਤ ਅਤੇ ਨਿਰਯਾਤ ਵਿੱਚ ਬਰਾਬਰ ਵੰਡਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਕਾਰੋਬਾਰ ਉਦੋਂ ਵਧਦੇ-ਫੁੱਲਦੇ ਹਨ ਜਦੋਂ ਉਹ ਵਿਸ਼ਵ ਪੱਧਰ 'ਤੇ ਸੋਚਦੇ ਹਨ, ਅਤੇ ਆਯਾਤ ਕਿਸੇ ਦੇਸ਼ ਦੀ ਆਰਥਿਕ ਤਰੱਕੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ, ਪਰ ਸਪੱਸ਼ਟ ਕੀਤਾ ਕਿ ਇਸਨੂੰ ਆਯਾਤ ਵਧਾਉਣ ਲਈ ਇੱਕ ਦਬਾਅ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ।

ਉਨ੍ਹਾਂ ਕਿਹਾ ਕਿ ਜਦੋਂ ਕਿ ਆਯਾਤ ਅਤੇ ਨਿਰਯਾਤ ਵਿਚਕਾਰ ਪਾੜੇ ਨੂੰ ਘਟਾਉਣ ਦੇ ਵਾਅਦੇ ਕੀਤੇ ਗਏ ਸਨ, ਇਹ ਕੰਮ ਅਜੇ ਸ਼ੁਰੂ ਨਹੀਂ ਹੋਇਆ ਹੈ। ਉਨ੍ਹਾਂ ਨੇ ਏਸੀਐੱਮਏ ਅਤੇ ਇਸਦੇ ਮੈਂਬਰਾਂ ਨੂੰ ਆਉਣ ਵਾਲੇ ਸਾਲਾਂ ਵਿੱਚ ਵੱਡੇ ਪੱਧਰ 'ਤੇ ਅੰਤਰਰਾਸ਼ਟਰੀ ਨਿਵੇਸ਼ ਅਤੇ ਅੰਤਰਰਾਸ਼ਟਰੀ ਵਪਾਰ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ।

ਕੇਂਦਰੀ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਉਦਯੋਗ ਨੂੰ ਸਹਿਯੋਗ ਤੋਂ ਲਾਭ ਹੋਇਆ ਹੈ ਅਤੇ ਉਸਨੇ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਕੀਮਤਾਂ 'ਤੇ ਭਾਰਤ ਵਿੱਚ ਉੱਚ-ਗੁਣਵੱਤਾ ਵਾਲੀਆਂ ਚੀਜ਼ਾਂ ਦਾ ਨਿਰਮਾਣ ਕਰਨ ਦੀ ਸਮਰੱਥਾ ਹਾਸਲ ਕੀਤੀ ਹੈ। ਉਨ੍ਹਾਂ ਨੇ ਉਦਯੋਗ ਨੂੰ ਹੁਣ ਵਿਸ਼ਵ ਪੱਧਰ 'ਤੇ ਆਪਣੇ ਨਿਰਮਾਣ ਦਾ ਦਾਇਰੇ ਦਾ ਵਿਸਤਾਰ ਕਰਨ ਅਤੇ ਵਿਕਸਿਤ ਦੇਸ਼ਾਂ ਵਿੱਚ ਆਪਣੀ ਮੌਜੂਦਗੀ ਸਥਾਪਿਤ ਕਰਨ ਦੀ ਅਪੀਲ ਕੀਤੀ।

ਸ਼੍ਰੀ ਗੋਇਲ ਨੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪਿਛਲੇ ਚਾਰ ਤੋਂ ਪੰਜ ਸਾਲਾਂ ਵਿੱਚ ਹੋਏ ਨੌਂ ਵਪਾਰ ਸਮਝੌਤਿਆਂ ਰਾਹੀਂ ਭਾਰਤ ਦੀ ਬਾਜ਼ਾਰ ਪਹੁੰਚ ਵਧਾਉਣ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਝੌਤਿਆਂ ਵਿੱਚ 38 ਵਿਕਸਿਤ ਦੇਸ਼ ਸ਼ਾਮਲ ਹਨ ਜਿਨ੍ਹਾਂ ਦੀ ਸੰਯੁਕਤ ਜੀਡੀਪੀ 60 ਟ੍ਰਿਲੀਅਨ ਅਮਰੀਕੀ ਡਾਲਰ ਹੈ। ਉਨ੍ਹਾਂ ਦੱਸਿਆ ਕਿ 2014 ਤੋਂ ਪਹਿਲਾਂ ਹਸਤਾਖਰ ਕੀਤੇ ਗਏ ਮੁਕਤ ਵਪਾਰ ਸਮਝੌਤਿਆਂ ਦਾ ਕੁੱਲ ਜੀਡੀਪੀ ਅੱਜ ਦੀਆਂ ਕੀਮਤਾਂ ਵਿੱਚ 10 ਟ੍ਰਿਲੀਅਨ ਅਮਰੀਕੀ ਡਾਲਰ ਸੀ, ਜਦੋਂ ਕਿ ਮੌਜੂਦਾ ਸਰਕਾਰ ਦੇ ਅਧੀਨ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਦਸਤਖਤ ਕੀਤੇ ਗਏ ਨੌਂ ਸਮਝੌਤੇ 60 ਟ੍ਰਿਲੀਅਨ ਅਮਰੀਕੀ ਡਾਲਰ ਦੇ ਸੰਯੁਕਤ ਜੀਡੀਪੀ ਵਾਲੀਆਂ ਅਰਥਵਿਵਸਥਾਵਾਂ ਨੂੰ ਦੋਵੇਂ ਪਾਸੇ ਬਜ਼ਾਰ ਦੀ ਪਹੁੰਚ ਮਿਲਦੀ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਸਮਝੌਤਿਆਂ ਵਿੱਚ ਉੱਚ ਜੀਡੀਪੀ ਅਤੇ ਉੱਚ ਪ੍ਰਤੀ ਵਿਅਕਤੀ ਜੀਡੀਪੀ ਵਾਲੇ ਅਮੀਰ ਦੇਸ਼ ਸ਼ਾਮਲ ਹਨ, ਜੋ ਭਾਰਤੀ ਉਦਯੋਗ ਨੂੰ ਘੱਟ ਮੁਕਾਬਲਾ ਅਤੇ ਵਧੇਰੇ ਪੂਰਕਤਾ ਪ੍ਰਦਾਨ ਕਰਦੇ ਹਨ। ਸ਼੍ਰੀ ਗੋਇਲ ਨੇ ਭਾਰਤ ਦੇ ਮੁਕਤ ਵਪਾਰ ਸਮਝੌਤਿਆਂ ਦੀ ਗੱਲਬਾਤ ਵਿੱਚ ਏਸੀਐੱਮਏ ਦੀ ਭੂਮਿਕਾ ਨੂੰ ਵੀ ਸਵੀਕਾਰ ਕੀਤਾ। ਉਨ੍ਹਾਂ ਕਿਹਾ ਕਿ ਸੰਗਠਨ ਨੇ ਲਗਾਤਾਰ ਭਾਰਤੀ ਆਟੋ ਕੰਪੋਨੈਂਟ ਸੈਕਟਰ ਲਈ ਜ਼ੀਰੋ-ਡਿਊਟੀ ਪਹੁੰਚ ਦੀ ਮੰਗ ਕੀਤੀ ਹੈ ਅਤੇ ਭਾਰਤੀ ਬਜ਼ਾਰ ਦੇ ਪਰਸਪਰ ਖੁੱਲ੍ਹਣ ਦੀ ਵਕਾਲਤ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਉਦਯੋਗ ਦੁਨੀਆ ਦੀਆਂ ਸਭ ਤੋਂ ਵਧੀਆ ਕੰਪਨੀਆਂ ਨਾਲ ਮੁਕਾਬਲਾ ਕਰਨ ਦੇ ਸਮਰੱਥ ਹੈ ਅਤੇ ਵਿਸ਼ਵਵਿਆਪੀ ਮੁਕਾਬਲੇ ਦਾ ਸਾਹਮਣਾ ਕਰਨ ਲਈ ਤਿਆਰ ਹੈ।

ਸੈਸ਼ਨ ਦੇ ਥੀਮ - "ਲਚਕਤਾ ਤੋਂ ਪਰੇ: ਅਨਿਸ਼ਚਿਤਤਾਵਾਂ ਦਾ ਪ੍ਰਬੰਧਨ, ਨਵੇਂ ਰਸਤੇ ਬਣਾਉਣਾ ਅਤੇ ਮਜ਼ਬੂਤ ​​ਸਪਲਾਈ ਚੇਨ ਬਣਾਉਣਾ" ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਇਹ ਥੀਮ ਅਨਿਸ਼ਚਿਤਤਾਵਾਂ, ਚੁਣੌਤੀਆਂ ਅਤੇ ਕਾਫ਼ੀ ਉਥਲ-ਪੁਥਲ ਨਾਲ ਭਰੀ ਦੁਨੀਆ ਵਿੱਚ ਬਹੁਤ ਪ੍ਰਸੰਗਿਕ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਵਿਸ਼ਵ ਪੱਧਰ 'ਤੇ ਉਥਲ-ਪੁਥਲ ਦੇ ਬਾਵਜੂਦ, ਭਾਰਤ ਤਰੱਕੀ ਕਰਦਾ ਰਿਹਾ ਅਤੇ ਦੁਨੀਆ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਿੱਚੋਂ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਬਣਿਆ ਰਿਹਾ।" ਉਨ੍ਹਾਂ ਨੇ ਕਿਹਾ ਕਿ ਆਲੋਚਕ ਜੋ ਮਰਜ਼ੀ ਕਹਿ ਸਕਦੇ ਹਨ, ਪਰ 7.8% ਵਿਕਾਸ ਦਰ ਇੱਕ ਤੱਥ ਹੈ। 

ਵੱਖ-ਵੱਖ ਖੇਤਰਾਂ ਵਿੱਚ ਵਿਕਾਸ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਏਸੀਐੱਮਏ ਦੋਹਰੇ ਅੰਕਾਂ ਦੀ ਦਰ ਨਾਲ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਆਟੋਮੋਟਿਵ ਸੈਕਟਰ ਵੀ ਦੋਹਰੇ ਅੰਕਾਂ ਦੀ ਤੇਜ਼ੀ ਨਾਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ 50 ਲੱਖ ਯਾਤਰੀ ਕਾਰਾਂ ਦੇ ਵਿਕਣ ਦੀ ਉਮੀਦ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਕਾਰਾਂ ਖਰੀਦੀਆਂ ਜਾ ਰਹੀਆਂ ਹਨ, ਨਾ ਕਿ ਸਿਰਫ਼ ਸਟਾਕ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਇਲੈਕਟ੍ਰਿਕ ਵਾਹਨਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਕੁਝ ਇਲੈਕਟ੍ਰਿਕ ਵਾਹਨਾਂ ਦੀ ਉਡੀਕ ਹੁਣ ਛੇ ਮਹੀਨਿਆਂ ਦੀ ਹੈ।

ਉਨ੍ਹਾਂ ਦੱਸਿਆ ਕਿ ਸਟੀਲ ਸੈਕਟਰ ਵੀ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਭਾਰਤ ਮਜ਼ਬੂਤ ​​ਘਰੇਲੂ ਮੰਗ ਦੇ ਕਾਰਨ ਨਿਰਯਾਤ ਨਾਲੋਂ ਵੱਧ ਸਟੀਲ ਆਯਾਤ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਟੋ ਕੰਪੋਨੈਂਟ ਉਦਯੋਗ ਇਸ ਮੰਗ ਨੂੰ ਪੂਰਾ ਕਰਨ ਵਿੱਚ ਮੁੱਖ ਭੂਮਿਕਾ ਨਿਭਾ ਰਿਹਾ ਹੈ।

ਸ਼੍ਰੀ ਗੋਇਲ ਨੇ ਉਦਯੋਗਿਕ ਸਮਰੱਥਾ ਅਤੇ ਸਪਲਾਈ ਲੜੀ ਨੂੰ ਮਜ਼ਬੂਤ ​​ਕਰਨ ਦੇ ਉਦੇਸ਼ ਨਾਲ ਚਲਾਏ ਜਾ ਰਹੇ ਸਰਕਾਰੀ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ । ਉਨ੍ਹਾਂ ਕਿਹਾ ਕਿ ਆਟੋ ਕੰਪੋਨੈਂਟ ਉਦਯੋਗ ਨੂੰ ਉਤਪਾਦਨ ਵਧਾਉਣ ਅਤੇ ਭਾਰਤ ਵਿੱਚ ਲੋੜੀਂਦੇ ਸਟੀਲ ਦਾ ਉਤਪਾਦਨ ਕਰਨ ਲਈ ਵਿਸ਼ੇਸ਼ ਸਟੀਲ ਕੰਪਨੀਆਂ ਨੂੰ ਪ੍ਰਦਾਨ ਕੀਤੀ ਜਾਣ ਵਾਲੀ ਸਹਾਇਤਾ ਸਿੱਧੇ ਤੌਰ 'ਤੇ ਇਸ ਉਦਯੋਗ ਨਾਲ ਸਬੰਧਿਤ ਹੈ।

ਉਨ੍ਹਾਂ ਨੇ ਆਟੋ ਕੰਪੋਨੈਂਟਸ ਲਈ ਟੈਕਨੀਕਲ ਟੈਕਸਟਾਈਲ ਪੀ.ਐਲ.ਆਈ. ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ , ਕਿਉਂਕਿ ਇਸ ਉਦਯੋਗ ਨੂੰ ਟੈਕਨੀਕਲ ਟੈਕਸਟਾਈਲ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੈਮੀਕੰਡਕਟਰ ਉਦਯੋਗ ਨੂੰ ਪ੍ਰਦਾਨ ਕੀਤੀ ਜਾਣ ਵਾਲੀ ਸਹਾਇਤਾ ਦਾ ਉਦੇਸ਼ ਆਟੋ ਕੰਪੋਨੈਂਟਸ ਸਪਲਾਈ ਚੇਨ ਨੂੰ ਮਜ਼ਬੂਤ ​​ਕਰਨਾ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਨਵੇਂ ਉਦਯੋਗਿਕ ਪਾਰਕ ਬਣਾ ਰਹੀ ਹੈ ਅਤੇ 20 ਸਮਾਰਟ ਸ਼ਹਿਰਾਂ ਅਤੇ ਉਦਯੋਗਿਕ ਸ਼ਹਿਰਾਂ 'ਤੇ ਕੰਮ ਪਹਿਲਾਂ ਹੀ ਚੱਲ ਰਿਹਾ ਹੈ। ਉਨ੍ਹਾਂ ਨੇ ਉਦਯੋਗਾਂ ਨੂੰ ਇਨ੍ਹਾਂ ਮੌਕਿਆਂ ਦਾ ਫਾਇਦਾ ਉਠਾਉਣ ਦਾ ਸੱਦਾ ਦਿੱਤਾ ਅਤੇ ਦੂਜੇ ਦੇਸ਼ਾਂ ਨੂੰ ਇਨ੍ਹਾਂ ਪਾਰਕਾਂ ਵਿੱਚ ਆਪਣੇ ਐਨਕਲੇਵ ਸਥਾਪਿਤ ਕਰਨ 'ਤੇ ਵਿਚਾਰ ਕਰਨ ਲਈ ਕਿਹਾ। ਉਨ੍ਹਾਂ ਕਿਹਾ, "ਸ਼ਾਇਦ ਅਸੀਂ ਇਨ੍ਹਾਂ ਵਿੱਚੋਂ ਇੱਕ ਪਾਰਕ ਨੂੰ ਅਮਰੀਕਾ-ਭਾਰਤ ਸਾਂਝੇਦਾਰੀ ਨੂੰ ਸਮਰਪਿਤ ਕਰ ਸਕਦੇ ਹਾਂ। ਹੋ ਸਕਦਾ ਹੈ ਕਿ ਅਸੀਂ ਆਟੋ ਕੰਪੋਨੈਂਟਸ ਲਈ ਵਿਸ਼ੇਸ਼ ਤੌਰ 'ਤੇ ਦੋ, ਤਿੰਨ ਜਾਂ ਪੰਜ ਪਾਰਕ ਬਣਾ ਸਕਦੇ ਹਾਂ । ਅਤੇ ਮੈਂ ਤੁਹਾਡੀਆਂ ਜ਼ਰੂਰਤਾਂ ਅਨੁਸਾਰ ' ਪਲੱਗ ਐਂਡ ਪਲੇ ' ਬੁਨਿਆਦੀ ਢਾਂਚਾ ਤਿਆਰ ਕਰ ਸਕਦਾ ਹਾਂ।"

ਸ਼੍ਰੀ ਗੋਇਲ ਨੇ ਕਿਹਾ ਕਿ ਸੁਧਾਰਾਂ ਅਤੇ ਅੱਗੇ ਦੇ ਸੁਧਾਰ ਉਦਯੋਗ ਦੇ ਸਹਿਯੋਗ ਨਾਲ ਹੀ ਤੇਜ਼ੀ ਨਾਲ ਅੱਗੇ ਵਧ ਸਕਦੇ ਹਨ। ਉਨ੍ਹਾਂ ਕਿਹਾ, "ਅਸੀਂ ਤੁਹਾਡੇ ਵਿਚਾਰ ਚਾਹੁੰਦੇ ਹਾਂ। ਅਸੀਂ ਤੁਹਾਡੇ ਸੁਝਾਅ ਚਾਹੁੰਦੇ ਹਾਂ। ਅਸੀਂ ਤੁਹਾਡੀਆਂ ਮੰਗਾਂ ਜਾਣਨਾ ਚਾਹੁੰਦੇ ਹਾਂ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹੋ, ਤੁਸੀਂ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ, ਅਤੇ ਅਸੀਂ ਤੁਹਾਡੀ ਹੋਰ ਕਿਵੇਂ ਮਦਦ ਕਰ ਸਕਦੇ ਹਾਂ।" ਉਨ੍ਹਾਂ ਕਿਹਾ , "ਅਸੀਂ ਇੱਕ ਅਜਿਹੀ ਸਰਕਾਰ ਹਾਂ ਜੋ ਲੋਕਾਂ ਦੀ ਗੱਲ ਸੁਣਦੀ ਹੈ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੀ ਗੱਲ ਰੱਖੋ।" ਉਨ੍ਹਾਂ ਨੇ ਉਦਯੋਗ ਅਤੇ ਸਰਕਾਰ ਵਿਚਕਾਰ ਨਿਰੰਤਰ ਗੱਲਬਾਤ ਦਾ ਸੱਦਾ ਦਿੱਤਾ।

ਸ਼੍ਰੀ ਗੋਇਲ ਨੇ ਡਾਟਾ ਸੈਂਟਰ ਉਦਯੋਗ ਨਾਲ ਆਪਣੀ ਹਾਲ ਹੀ ਵਿੱਚ ਤਿੰਨ ਘੰਟੇ ਦੀ ਗੱਲਬਾਤ ਦਾ ਜ਼ਿਕਰ ਕੀਤਾ, ਜਿਸ ਵਿੱਚ ਮੁੱਖ ਤੌਰ 'ਤੇ ਸੰਯੁਕਤ ਰਾਜ ਅਮਰੀਕਾ ਤੋਂ ਭਾਰਤ ਵਿੱਚ ਤਬਦੀਲ ਹੋਣ ਵਾਲੀਆਂ ਕੰਪਨੀਆਂ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਭਰੋਸੇਯੋਗ ਭਾਈਵਾਲ ਹਨ ਜੋ ਹਰ ਚੀਜ਼ ਨੂੰ ਹੋਰ ਪ੍ਰਤੀਯੋਗੀ ਬਣਾਉਣ ਵਿੱਚ ਇੱਕ ਦੂਜੇ ਦਾ ਸਮਰਥਨ ਕਰ ਸਕਦੇ ਹਨ।

ਸ਼੍ਰੀ ਗੋਇਲ ਨੇ ਕਿਹਾ ਕਿ ਸਥਿਤੀ ਸਥਿਰ ਹੋਣ ਤੋਂ ਬਾਅਦ ਭਾਰਤ ਜਲਦੀ ਹੀ ਜੀਸੀਸੀ ਅਤੇ ਇਜ਼ਰਾਈਲ ਨਾਲ FTA ਕਰੇਗਾ। ਉਨ੍ਹਾਂ ਕਿਹਾ ਕਿ ਭਾਰਤ ਮਹੱਤਵਪੂਰਨ ਖਣਿਜਾਂ ਤੱਕ ਵਧੇਰੇ ਪਹੁੰਚ ਨੂੰ ਯਕੀਨੀ ਬਣਾਉਣ ਲਈ ਦੁਨੀਆ ਭਰ ਦੇ ਹੋਰ ਦੇਸ਼ਾਂ ਨਾਲ FTA ਵਿੱਚ ਵੀ ਦਾਖਲ ਹੋਵੇਗਾ, ਜੋ ਕਿ ਲਚਕੀਲੇ ਸਪਲਾਈ ਚੇਨਾਂ ਲਈ ਜ਼ਰੂਰੀ ਹਨ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਇੱਕ ਮਹੱਤਵਪੂਰਨ ਖਣਿਜ ਭਾਈਵਾਲੀ ਵਿੱਚ ਭਾਈਵਾਲਾਂ ਵਜੋਂ ਇਕੱਠੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਸੰਯੁਕਤ ਰਾਜ ਅਮਰੀਕਾ ਦੀ ਪੈਕਸ ਸਿਲਿਕਾ ਪਹਿਲਕਦਮੀ ਦਾ ਵੀ ਜ਼ਿਕਰ ਕੀਤਾ, ਜੋ ਸਮਾਨ ਸੋਚ ਵਾਲੇ, ਲੋਕਤੰਤਰੀ, ਨੇਕ ਇਰਾਦੇ ਵਾਲੇ ਅਤੇ ਨਿਰਪੱਖ ਸੋਚ ਵਾਲੇ ਦੇਸ਼ਾਂ ਨੂੰ ਇਹ ਯਕੀਨੀ ਬਣਾਉਣ ਲਈ ਇਕੱਠੇ ਕੰਮ ਕਰਨ ਦੀ ਆਗਿਆ ਦਿੰਦੀ ਹੈ ਕਿ ਕੋਈ ਵੀ ਇੱਕਲਾ ਖੇਤਰ ਵਪਾਰ ਨੂੰ ਹਥਿਆਰ ਵਜੋਂ ਨਾ ਵਰਤ ਸਕੇ।

ਸ਼੍ਰੀ ਗੋਇਲ ਨੇ ਕਿਹਾ ਕਿ ਇਹ ਵਿਕਾਸ ਆਟੋ ਕੰਪੋਨੈਂਟ ਉਦਯੋਗ ਨੂੰ ਇੱਕ ਗਲੋਬਲ ਖਿਡਾਰੀ ਬਣਨ ਵਿੱਚ ਮਦਦ ਕਰਨਗੇ ਕਿਉਂਕਿ ਇਹ 500 ਬਿਲੀਅਨ ਡਾਲਰ ਦਾ ਉਦਯੋਗ ਬਣਨ ਦੇ ਟੀਚੇ ਵੱਲ ਵਧ ਰਿਹਾ ਹੈ।

ਆਪਣੀ ਗੱਲ ਦੀ ਸਮਾਪਤੀ ਤੋਂ ਪਹਿਲਾਂ, ਸ਼੍ਰੀ ਗੋਇਲ ਨੇ ਉਦਯੋਗ ਲਈ ਕੁਝ ਮੁੱਖ ਤਰਜੀਹਾਂ ਬਾਰੇ ਦੱਸਿਆ। ਉਨ੍ਹਾਂ ਨੇ ਉਦਯੋਗ ਨੂੰ ਸਥਾਨਕ ਕਾਰੋਬਾਰਾਂ ਨੂੰ ਗਲੋਬਲ ਕਾਰੋਬਾਰਾਂ ਵਿੱਚ ਬਦਲਣ ਅਤੇ ਉਨ੍ਹਾਂ ਉਤਪਾਦਾਂ ਲਈ ਇੱਕ ਸਰਗਰਮ ਸਵਦੇਸ਼ੀਕਰਣ ਪ੍ਰੋਗਰਾਮ ਸ਼ੁਰੂ ਕਰਨ ਦੀ ਅਪੀਲ ਕੀਤੀ ਜਿਨ੍ਹਾਂ ਨੂੰ ਵਧੇਰੇ ਸਪਲਾਈ ਚੇਨ ਲਚਕਤਾ ਦੀ ਲੋੜ ਹੁੰਦੀ ਹੈ, ਤਾਂ ਜੋ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਭਵਿੱਖ ਵਿੱਚ ਹੋਣ ਵਾਲੀਆਂ ਅਣਕਿਆਸੀਆਂ ਅਤੇ ਗੰਭੀਰ ਘਟਨਾਵਾਂ (ਬਲੈਕ ਸਵਾਨ ਈਵੈਂਟਸ) ਨੂੰ ਘੱਟ ਕੀਤਾ ਜਾ ਸਕੇ।

ਉਨ੍ਹਾਂ ਨੇ ਉਦਯੋਗ ਨੂੰ ਮੁੱਲ ਲੜੀ ਨੂੰ ਅੱਗੇ ਵਧਾਉਣ ਅਤੇ ਏਕੀਕ੍ਰਿਤ ਅਤੇ ਉੱਚ-ਮੁੱਲ ਵਾਲੇ ਹੱਲ ਪ੍ਰਦਾਨ ਕਰਨ ਲਈ ਕਿਹਾ ਜਿਸ ਵਿੱਚ ਚੰਗੀ ਗੁਣਵੱਤਾ ਵਾਲੇ ਉਤਪਾਦ ਸ਼ਾਮਲ ਹੋਣ ਜੋ ਦੁਨੀਆ ਭਰ ਵਿੱਚ ਸਪਲਾਈ ਕੀਤੇ ਜਾ ਸਕਦੇ ਹਨ।

ਸ਼੍ਰੀ ਗੋਇਲ ਨੇ ਸੁਰੱਖਿਆ ਵੱਲ ਵਧੇਰੇ ਧਿਆਨ ਦੇਣ ਦੀ ਮੰਗ ਕਰਦੇ ਹੋਏ ਕਿਹਾ ਕਿ ਉਦਯੋਗ ਨੂੰ ਸੁਰੱਖਿਆ ਚਿੰਤਾਵਾਂ ਨੂੰ ਪੂਰੀ ਤਰ੍ਹਾਂ ਸਰਕਾਰ 'ਤੇ ਨਹੀਂ ਛੱਡਣਾ ਚਾਹੀਦਾ।

ਕੇਂਦਰੀ ਮੰਤਰੀ ਨੇ ਕਿਹਾ ਕਿ ਤਕਨਾਲੋਜੀ ਨੂੰ ਆਟੋ ਕੰਪੋਨੈਂਟ ਸੈਕਟਰ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਣੀ ਚਾਹੀਦੀ ਹੈ, ਜਿਸ ਵਿੱਚ ਬਿਹਤਰ ਗੁਣਵੱਤਾ ਨਿਯੰਤਰਣ ਅਤੇ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਸ਼ਾਮਲ ਹੈ। ਉਨ੍ਹਾਂ ਨੇ ਅਨੁਕੂਲਿਤ ਵਾਹਨਾਂ ਦਾ ਵੀ ਜ਼ਿਕਰ ਕੀਤਾਓ, ਜੋ ਅਮਰੀਕਾ ਅਤੇ ਯੂਰਪ ਵਿੱਚ ਤੇਜ਼ੀ ਨਾਲ ਪ੍ਰਸਿੱਧ ਹੋ ਰਹੇ ਹਨ, ਅਤੇ ਬਿਹਤਰ ਸੁਰੱਖਿਆ ਵਿਸ਼ੇਸ਼ਤਾਵਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਵਾਹਨਾਂ ਦੀ ਸਕ੍ਰੈਪਿੰਗ ਬਾਰੇ, ਸ਼੍ਰੀ ਗੋਇਲ ਨੇ ਕਿਹਾ ਕਿ ਉਦਯੋਗ ਅਤੇ ਸਰਕਾਰ ਨੂੰ ਮਿਲ ਕੇ ਕੰਮ ਕਰਨਾ ਪਵੇਗਾ ਤਾਂ ਜੋ ਨਵੇਂ ਵਾਹਨ ਖਰੀਦਣ ਵਾਲਿਆਂ ਲਈ ਪੁਰਾਣੇ ਵਾਹਨਾਂ ਦੀ ਸਕ੍ਰੈਪਿੰਗ ਨੂੰ ਇੱਕ ਲਾਭਦਾਇਕ ਅਤੇ ਵਿਵਹਾਰਕ ਵਿਕਲਪ ਬਣਾਇਆ ਜਾ ਸਕੇ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਟੀਚਾ ਸਰਕਾਰ ਅਤੇ ਨਿੱਜੀ ਖੇਤਰ ਦੇ ਸਾਂਝੇ ਯਤਨਾਂ ਰਾਹੀਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਮੁੱਲ ਅਤੇ ਪ੍ਰੋਤਸਾਹਨ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਦਯੋਗ ਨੂੰ ਅਪੀਲ ਕੀਤੀ ਹੈ ਕਿ ਉਹ ਅੱਗੇ ਆਉਣ ਅਤੇ ਵਾਹਨਾਂ ਨੂੰ ਸਕ੍ਰੈਪ ਕਰਨ 'ਤੇ ਉਨ੍ਹਾਂ ਲਈ ਉਚਿਤ ਕੀਮਤਾਂ ਪ੍ਰਦਾਨ ਕਰਨ, ਜਿਸ ਨਾਲ ਨਵੇਂ ਵਾਹਨਾਂ ਲਈ ਇੱਕ ਵੱਡਾ ਬਜ਼ਾਰ ਬਣ ਸਕੇ।

ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਮਾਣਯੋਗ  ਸਰਜੀਓ ਗੋਰ ਨੇ ਆਟੋਮੋਟਿਵ ਖੇਤਰ ਵਿੱਚ ਵਧ ਰਹੇ ਅਮਰੀਕਾ-ਭਾਰਤ ਸਹਿਯੋਗ 'ਤੇ ਚਾਨਣਾ ਪਾਇਆ ਅਤੇ ਕਿਹਾ ਕਿ ਇਹ ਸਬੰਧ "ਇਤਿਹਾਸਕ ਸਿਖਰ 'ਤੇ ਹੈ।" ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ "ਮਿਲ ਕੇ ਗਤੀਸ਼ੀਲਤਾ ਦੇ ਭਵਿੱਖ ਨੂੰ ਆਕਾਰ ਦੇ ਰਹੇ ਹਨ।" ਉਨ੍ਹਾਂ ਨੇ ਭਾਰਤ ਦੇ ਆਟੋ ਕੰਪੋਨੈਂਟ ਉਦਯੋਗ ਨੂੰ ਅਮਰੀਕਾ ਦੀ ਸਪਲਾਈ ਚੇਨ ਲਚਕਤਾ ਨੂੰ ਮਜ਼ਬੂਤ ​​ਕਰਨ ਵਿੱਚ ਇੱਕ ਭਰੋਸੇਮੰਦ ਅਤੇ ਵਧਦੀ ਸੂਝਵਾਨ ਭਾਈਵਾਲ ਵਜੋਂ ਦਰਸਾਇਆ। ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ ਇੱਕ ਨਿਰਪੱਖ, ਪਰਸਪਰ ਅਤੇ ਆਪਸੀ ਲਾਭਦਾਇਕ ਵਪਾਰਕ ਸਬੰਧਾਂ ਵੱਲ ਕੰਮ ਕਰ ਰਹੀਆਂ ਹਨ ਅਤੇ ਦੋਵਾਂ ਸਰਕਾਰਾਂ ਵਿਚਕਾਰ ਹੋਈ ਵਪਾਰਕ ਸਮਝ ਸਮੇਤ ਹੋਈ ਪ੍ਰਗਤੀ ਨੂੰ ਉਜਾਗਰ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ, ਮਹੀਨੇ ਦੇ ਅੰਤ ਵਿੱਚ ਸੰਯੁਕਤ ਰਾਜ ਅਮਰੀਕਾ ਦਾ ਦੌਰਾ ਕਰਨਗੇ, ਜਿਸ ਵਿੱਚ ਸੰਯੁਕਤ ਰਾਜ ਅਮਰੀਕਾ ਵੱਲੋਂ G20 ਗੱਲਬਾਤ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ।

ਸ਼੍ਰੀ ਗੌੜ ਨੇ ਫਾਰਮਾਸਿਊਟੀਕਲ,  ਮਿਲਟਰੀ ਸੇਲਸ ਅਤੇ ਅਭਿਆਸਾਂ, ਆਈ.ਟੀ., ਡੇਟਾ ਸੈਂਟਰਾਂ ਅਤੇ ਸਪੇਸ ਦੇ ਖੇਤਰਾਂ ਵਿੱਚ ਸਹਿਯੋਗ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪੈਕਸ ਸਿਲਿਕਾ ਘੋਸ਼ਣਾ ਪੱਤਰ ਨੂੰ ਇੱਕ ਰੈਗੂਲੇਟਰੀ ਢਾਂਚੇ ਵੱਲ ਇੱਕ ਮਹੱਤਵਪੂਰਨ ਕਦਮ ਦੱਸਿਆ ਜੋ ਨਵੀਨਤਾ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਕਿਹਾ ਕਿ ਭਾਰਤ ਸ਼ਾਮਲ ਹੋਣ ਲਈ ਸੱਦਾ ਦਿੱਤੇ ਗਏ ਪਹਿਲੇ ਦੇਸ਼ਾਂ ਵਿੱਚੋਂ ਇੱਕ ਸੀ। ਉਨ੍ਹਾਂ ਨੇ ਭਾਰਤ ਦੇ ਆਟੋਮੋਟਿਵ ਈਕੋਸਿਸਟਮ ਵਿੱਚ ਅਮਰੀਕੀ ਕੰਪਨੀਆਂ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਭਾਰਤੀ ਕੰਪਨੀਆਂ (ਜਿਵੇਂ ਕਿ ਭਾਰਤ ਫੋਰਜ, ਸੁੰਦਰਮ ਕਲੇਟਨ, ਅਤੇ ਮਹਿੰਦਰਾ) ਦੀ ਮੌਜੂਦਗੀ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਭਾਰਤੀ ਆਟੋ ਕੰਪੋਨੈਂਟ ਨਿਰਮਾਤਾਵਾਂ ਨੂੰ ਗ੍ਰੀਨਫੀਲਡ ਅਸੈਂਬਲੀ, ਖੋਜ ਅਤੇ ਵਿਕਾਸ ਕੇਂਦਰਾਂ ਅਤੇ ਵੰਡ ਨੈੱਟਵਰਕਾਂ ਰਾਹੀਂ ਸੰਯੁਕਤ ਰਾਜ ਅਮਰੀਕਾ ਵਿੱਚ ਨਿਵੇਸ਼ ਕਰਨ ਦੇ ਮੌਕਿਆਂ 'ਤੇ ਵਿਚਾਰ ਕਰਨ ਲਈ ਸੱਦਾ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਸੰਯੁਕਤ ਰਾਜ ਅਮਰੀਕਾ ਵਿੱਚ 24 ਬਿਲੀਅਨ ਡਾਲਰ ਦੇ ਨਵੇਂ ਨਿਵੇਸ਼ ਦੇ ਨਾਲ ਦੁਨੀਆ ਭਰ ਦੇ ਅਮਰੀਕੀ ਦੂਤਾਵਾਸਾਂ ਦੀ ਅਗਵਾਈ ਕੀਤੀ ।

ਆਪਣੇ ਭਾਸ਼ਣ ਵਿੱਚ, ਦੱਖਣੀ ਏਸ਼ੀਆ ਲਈ ਵਪਾਰ ਕਮਿਸ਼ਨਰ ਅਤੇ ਪੱਛਮੀ ਭਾਰਤ ਲਈ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਹਰਜਿੰਦਰ ਕੰਗ ਨੇ ਭਾਰਤ-ਯੂਕੇ ਦੇ ਮਜ਼ਬੂਤ ​​ਸਬੰਧਾਂ 'ਤੇ ਚਾਨਣਾ ਪਾਇਆ ਅਤੇ ਕਿਹਾ ਕਿ ਆਟੋਮੋਟਿਵ ਅਤੇ ਭਵਿੱਖ ਦੀ ਗਤੀਸ਼ੀਲਤਾ ਯੂਕੇ ਦੀਆਂ ਆਧੁਨਿਕ ਨਿਰਮਾਣ ਸਮਰੱਥਾਵਾਂ ਦੇ ਕੇਂਦਰ ਵਿੱਚ ਹਨ । ਉਨ੍ਹਾਂ ਨੇ ਭਾਰਤ-ਯੂਕੇ ਵਿਜ਼ਨ 2035, ਯੂਕੇ ਦੀ ਆਧੁਨਿਕ ਉਦਯੋਗਿਕ ਰਣਨੀਤੀ ਅਤੇ ਭਾਰਤ-ਯੂਕੇ ਸੀਈਟੀਏ (ਜੋ ਕਿ 15 ਜੁਲਾਈ 2026 ਤੋਂ ਲਾਗੂ ਹੁੰਦਾ ਹੈ) ਦਾ ਹਵਾਲਾ ਦਿੱਤਾ। ਉਨ੍ਹਾਂ ਦੱਸਿਆ ਕਿ ਯੂਕੇ ਦੇ 99% ਅਤੇ ਭਾਰਤ ਦੀਆਂ 90% ਟੈਰਿਫ ਲਾਈਨਾਂ 'ਤੇ ਡਿਊਟੀਆਂ ਨੂੰ ਜ਼ੀਰੋ ਜਾਂ ਕਾਫ਼ੀ ਘਟਾ ਦਿੱਤਾ ਗਿਆ ਹੈ , ਅਤੇ ਵਪਾਰ ਅਤੇ ਕਾਰੋਬਾਰ ਦੀ ਸਹੂਲਤ ਲਈ ਕਸਟਮ ਅਤੇ ਸਰਹੱਦੀ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਸੀਈਟੀਏ ਸਪਲਾਈ ਚੇਨਾਂ ਨੂੰ ਮਜ਼ਬੂਤ ​​ਕਰੇਗਾ ਅਤੇ ਸਾਂਝੇ ਉੱਦਮਾਂ ਅਤੇ ਭਾਈਵਾਲੀ ਨੂੰ ਉਤਸ਼ਾਹਿਤ ਕਰੇਗਾ, ਜਿਸ ਨਾਲ ਆਟੋ ਕੰਪੋਨੈਂਟ ਨਿਰਮਾਤਾਵਾਂ ਨੂੰ ਇੱਕ ਦੂਜੇ ਦੇ ਬਜ਼ਾਰਾਂ ਵਿੱਚ ਬਿਨਾਂ ਟੈਰਿਫ ਦੇ ਆਪਣੇ ਉਤਪਾਦ ਵੇਚਣ ਦੀ ਆਗਿਆ ਮਿਲੇਗੀ। ਉਨ੍ਹਾਂ ਨੇ ਉੱਨਤ ਇੰਜੀਨੀਅਰਿੰਗ, ਨਵੀਨਤਾ, ਅਤੇ ਜ਼ੀਰੋ-ਐਮਿਸ਼ਨ ਵਾਹਨ ਤਕਨਾਲੋਜੀ (ਜਿਵੇਂ ਕਿ ਇਲੈਕਟ੍ਰਿਕ ਮੋਟਰਾਂ, ਬੈਟਰੀਆਂ, ਹਾਈਡ੍ਰੋਜਨ ਹੱਲ, ਹਲਕੇ ਭਾਰ ਵਾਲੇ ਕੰਪੋਜ਼ਿਟ, ਅਤੇ ਸਾਫਟਵੇਅਰ-ਅਧਾਰਿਤ ਵਾਹਨ ਪ੍ਰਣਾਲੀਆਂ) ਵਿੱਚ ਯੂਕੇ ਦੀਆਂ ਸ਼ਕਤੀਆਂ ਨੂੰ ਵੀ ਉਜਾਗਰ ਕੀਤਾ।

*****

ਅਭਿਸ਼ੇਕ/ਗਰਿਮਾ/ਏਕੇ


(Release ID: 2306977) ਵਿਜ਼ੀਟਰ ਕਾਊਂਟਰ : 11