ਸਿੱਖਿਆ ਮੰਤਰਾਲਾ
ਕੇਂਦਰੀ ਸਿੱਖਿਆ ਮੰਤਰੀ ਨੇ ਨਵੀਂ ਦਿੱਲੀ ਵਿੱਚ ਐੱਨਸੀਈਆਰਟੀ ਦੇ 66ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਸ਼ਿਰਕਤ ਕੀਤੀ
ਆਓ ਅਸੀਂ ਐੱਨਸੀਈਆਰਟੀ ਨੂੰ ਹੋਰ ਨਵੀਨਤਾਕਾਰੀ, ਸਮਾਵੇਸ਼ੀ, ਖੋਜ-ਮੁਖੀ ਅਤੇ ਭਵਿੱਖ ਲਈ ਤਿਆਰ ਬਣਾਈਏ - ਸ਼੍ਰੀ ਪ੍ਰਹਿਲਾਦ ਜੋਸ਼ੀ
ਐੱਨਸੀਈਆਰਟੀ ਸਕੂਲr ਸਿੱਖਿਆ ਨੂੰ ਬਦਲਣ ਅਤੇ ਸਾਡੇ ਬੱਚਿਆਂ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ - ਕੇਂਦਰੀ ਸਿੱਖਿਆ ਮੰਤਰੀ
Posted On:
01 SEP 2026 5:35PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਐੱਨਸੀਈਆਰਟੀ ਨੇ ਛੇ ਦਹਾਕਿਆਂ ਤੋਂ ਵੱਧ ਸਮੇਂ ਤੋਂ ਭਾਰਤੀ ਸਿੱਖਿਆ ਪ੍ਰਣਾਲੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਖਾਸ ਕਰਕੇ ਆਪਣੀਆਂ ਪਾਠ-ਪੁਸਤਕਾਂ, ਸਿੱਖਿਆ-ਸਮੱਗਰੀ ਅਤੇ ਪਾਠਕ੍ਰਮ ਢਾਂਚੇ ਰਾਹੀਂ। ਸ਼੍ਰੀ ਪ੍ਰਹਿਲਾਦ ਜੋਸ਼ੀ ਨਵੀਂ ਦਿੱਲੀ ਵਿੱਚ ਐੱਨਸੀਈਆਰਟੀ ਹੈੱਡਕੁਆਰਟਰ ਵਿਖੇ ਆਯੋਜਿਤ ਐੱਨਸੀਈਆਰਟੀ ਦੇ 66ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਬੋਲ ਰਹੇ ਸਨ।

ਕੇਂਦਰੀ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਨੇ ਸਕੂਲ ਸਿੱਖਿਆ ਵਿੱਚ ਸੁਧਾਰਾਂ ਲਈ ਇੱਕ ਢਾਂਚਾ ਪ੍ਰਦਾਨ ਕੀਤਾ ਹੈ, ਜਿਸ ਵਿੱਚ ਸੰਪੂਰਨ ਵਿਕਾਸ, ਰਚਨਾਤਮਕਤਾ, ਆਲੋਚਨਾਤਮਕ ਸੋਚ, ਅਨੁਭਵੀ ਸਿੱਖਿਆ ਅਤੇ ਯੋਗਤਾ-ਅਧਾਰਿਤ ਸਿੱਖਿਆ 'ਤੇ ਜ਼ੋਰ ਦਿੱਤਾ ਗਿਆ ਹੈ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਐੱਨਸੀਈਆਰਟੀ ਦੀ ਸਕੂਲੀ ਸਿੱਖਿਆ ਲਈ ਰਾਸ਼ਟਰੀ ਪਾਠਕ੍ਰਮ ਢਾਂਚਾ (ਐੱਨਸੀਐੱਫ-ਐੱਫਐੱਸ) 2022, ਸਕੂਲ ਸਿੱਖਿਆ ਲਈ ਰਾਸ਼ਟਰੀ ਪਾਠਕ੍ਰਮ ਢਾਂਚਾ (ਐੱਨਸੀਐੱਫ-ਐੱਸਈ) 2023 ਅਤੇ ਪਹਿਲੀ ਤੋਂ 9ਵੀਂ ਕਲਾਸ ਲਈ ਨਵੀਆਂ ਪਾਠ ਪੁਸਤਕਾਂ ਦੇ ਵਿਕਾਸ 'ਤੇ ਕੰਮ ਨੂੰ ਉਜਾਗਰ ਕੀਤਾ। ਬਹੁ-ਭਾਸ਼ਾਈ ਸਿੱਖਿਆ ਪ੍ਰਤੀ ਐੱਨਸੀਈਆਰਟੀ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਦੱਸਿਆ ਕਿ ਸੰਵਿਧਾਨ ਦੀ 8ਵੀਂ ਅਨੁਸੂਚੀ ਵਿੱਚ ਸੂਚੀਬੱਧ ਸਾਰੀਆਂ 22 ਭਾਸ਼ਾਵਾਂ ਵਿੱਚ ਪਹਿਲੀ ਤੋਂ ਅੱਠਵੀਂ ਕਲਾਸ ਲਈ ਪਾਠ ਪੁਸਤਕਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ, ਨਾਲ ਹੀ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ 121 ਪ੍ਰਾਇਮਰੀ ਪਾਠ ਪੁਸਤਕਾਂ, ਜਿਨ੍ਹਾਂ ਵਿੱਚ 93 ਕਬਾਇਲੀ ਭਾਸ਼ਾਵਾਂ ਸ਼ਾਮਲ ਹਨ, ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਨਵੀਆਂ ਪਾਠ ਪੁਸਤਕਾਂ ਭਾਰਤ ਦੀ ਵਿਰਾਸਤ ਨਾਲ ਜੋੜਦੇ ਹੋਏ, ਭਾਰਤੀ ਗਿਆਨ ਪ੍ਰਣਾਲੀਆਂ ਨੂੰ ਪਾਠ ਪੁਸਤਕਾਂ ਵਿੱਚ ਜੋੜ ਕੇ ਪੂਰੀ ਪਹਿਲ ਨੂੰ ਵਧੇਰੇ ਆਕਰਸ਼ਕ ਅਤੇ ਢੁਕਵਾਂ ਬਣਾ ਰਹੀਆਂ ਹਨ।
ਸ਼੍ਰੀ ਜੋਸ਼ੀ ਨੇ ਸਿੱਖਿਆ ਅਤੇ ਸਮਾਜ ਵਿੱਚ ਆਰਟਿਫੀਸ਼ੀਅਲ ਇੰਟੈਲੀਜੈਂਸ ਦੀ ਵਧਦੀ ਭੂਮਿਕਾ ਨੂੰ ਦੇਖਦੇ ਹੋਏ, ਐੱਨਸੀਈਆਰਟੀ ਨੂੰ ਆਪਣੀ ਖੋਜ ਵਿਧੀ ਅਤੇ ਤਕਨਾਲੋਜੀ ਦੀ ਵਰਤੋਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਸਿੱਖਿਆਰਥੀਆਂ ਨੂੰ ਡਿਜੀਟਲ ਸਾਖਰਤਾ, ਏਆਈ ਜਾਗਰੂਕਤਾ, ਆਲੋਚਨਾਤਮਕ ਸੋਚ, ਸਮੱਸਿਆ-ਹੱਲ ਅਤੇ ਨਵੀਨਤਾ ਦੇ ਹੁਨਰਾਂ ਨਾਲ ਲੈਸ ਕਰਨ ਦੇ ਨਾਲ-ਨਾਲ ਢੁਕਵੀਆਂ ਪਾਠਕ੍ਰਮ ਗਤੀਵਿਧੀਆਂ, ਮਨੋ-ਸਮਾਜਿਕ ਸਹਾਇਤਾ ਅਤੇ ਅਧਿਆਪਕ ਸਿਖਲਾਈ ਰਾਹੀਂ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਵੱਲ ਪੂਰਾ ਧਿਆਨ ਦੇਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਰੋਬੋਟਿਕਸ ਲਰਨਿੰਗ ਸੈਂਟਰ, ਟ੍ਰਾਂਸਲੇਸ਼ਨ ਲੈਬ ਅਤੇ ਐਡਵਾਂਸਡ ਟੈਲੀਵਿਜ਼ਨ ਸਟੂਡੀਓ ਦੇ ਉਦਘਾਟਨ 'ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਸਹੂਲਤਾਂ ਤਕਨਾਲੋਜੀ-ਅਧਾਰਿਤ ਸਿੱਖਿਆ, ਭਾਰਤੀ ਭਾਸ਼ਾਵਾਂ ਵਿੱਚ ਸਿੱਖਿਆ ਅਤੇ ਵਿਦਿਅਕ ਸਮੱਗਰੀ ਦੇ ਵਿਕਾਸ ਦਾ ਸਮਰਥਨ ਕਰਨਗੀਆਂ। ਉਨ੍ਹਾਂ ਕਿਹਾ ਕਿ ਐੱਨਸੀਈਆਰਟੀ ਦੇ ਵਿਕਾਸ ਦੇ ਅਗਲੇ ਪੜਾਅ ਨੂੰ ਮੌਜੂਦਾ ਸੰਸਥਾਗਤ ਅਨੁਭਵ ਦਾ ਲਾਭ ਲੈਂਦੇ ਹੋਏ ਉੱਭਰ ਰਹੀਆਂ ਵਿਦਿਅਕ ਜ਼ਰੂਰਤਾਂ ਨੂੰ ਸੰਬੋਧਨ ਕਰਨਾ ਚਾਹੀਦਾ ਹੈ।


ਰੋਬੋਟਿਕਸ ਅਤੇ ਟ੍ਰਾਂਸਲੇਸ਼ਨ ਲੈਬਸ ਅਤੇ ਇੱਕ ਅੱਪਗ੍ਰੇਡ ਟੀਵੀ ਸਟੂਡੀਓ ਤੋਂ ਇਲਾਵਾ, ਕੇਂਦਰੀ ਮੰਤਰੀ ਨੇ ਨਵੇਂ ਬਣੇ ਗੇਟ ਨੰਬਰ 2 ਦੇ ਨਾਲ ਲੱਗਦੇ ਕੈਂਪਸ ਅਤੇ ਇੱਕ ਥੀਮ ਪਾਰਕ ਦਾ ਉਦਘਾਟਨ ਵੀ ਕੀਤਾ। ਇਸ ਮੌਕੇ 'ਤੇ ਐੱਨਸੀਈਆਰਟੀ ਵਿਖੇ 'ਵਨਸਪਤੀ ਅਤੇ ਜੀਵ-ਜੰਤੂ' ਸਿਰਲੇਖ ਵਾਲੀ ਇੱਕ ਕੌਫੀ ਟੇਬਲ ਬੁੱਕ ਵੀ ਜਾਰੀ ਕੀਤੀ ਗਈ।

ਸ਼੍ਰੀ ਜੋਸ਼ੀ ਨੇ ਜਸ਼ਨਾਂ ਦੇ ਹਿੱਸੇ ਵਜੋਂ ਆਯੋਜਿਤ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ, ਜਿਸ ਵਿੱਚ ਪਾਠਕ੍ਰਮ ਢਾਂਚਾ ਵਿਕਾਸ, ਜਾਦੂਈ ਪਿਟਾਰਾ ਅਤੇ ਪੀਐੱਮ ਈ-ਵਿਦਿਆ, ਦੀਕਸ਼ਾ ਅਤੇ ਈ-ਜਾਦੁਈ ਪਿਟਾਰਾ ਵਰਗੇ ਡਿਜੀਟਲ ਸਿੱਖਿਆ ਪਲੈਟਫਾਰਮਾਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਐੱਨਸੀਈਆਰਟੀ ਦੀਆਂ ਪਹਿਲਕਦਮੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ।
ਇਸ ਮੌਕੇ ਭਾਰਤੀ ਭਾਸ਼ਾ ਸਮਿਤੀ ਦੇ ਚੇਅਰਮੈਨ ਡਾ. ਚਾਮੂ ਕ੍ਰਿਸ਼ਨ ਸ਼ਾਸਤਰੀ, ਐੱਨਸੀਈਆਰਟੀ ਦੇ ਡਾਇਰੈਕਟਰ ਪ੍ਰੋ. ਦਿਨੇਸ਼ ਪ੍ਰਸਾਦ ਸਕਲਾਨੀ ਅਤੇ ਸਿੱਖਿਆ ਮੰਤਰਾਲੇ ਅਤੇ ਐੱਨਸੀਈਆਰਟੀ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
*****
ਆਰਆਰਟੀਐੱਨ/ਏਕੇ
(Release ID: 2306966)
ਵਿਜ਼ੀਟਰ ਕਾਊਂਟਰ : 8