ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਦਿੱਲੀ ਦੇ ਸਾਕੇਤ ਵਿੱਚ ਮੈਕਸ ਸਮਾਰਟ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ
ਇਹ ਨਵੀਂ ਸਹੂਲਤ ਹਸਪਤਾਲ ਚੇਨ ਦੁਆਰਾ ਜਨਤਕ ਸੇਵਾ ਦੇ 25 ਵਰ੍ਹਿਆਂ ਦੀ ਯਾਤਰਾ ਵਿੱਚ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਹੈ
ਇਸ ਨਵੀਂ ਸਹੂਲਤ ਨਾਲ ਅਤਿ-ਆਧੁਨਿਕ ਮੈਡੀਕਲ ਸੇਵਾਵਾਂ ਹੋਰ ਵਧਣਗੀਆਂ, ਜਿਸ ਨਾਲ ਵਧੇਰੇ ਲੋਕਾਂ ਨੂੰ ਲਾਭ ਹੋਵੇਗਾ
Posted On:
03 SEP 2026 6:03PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਦਿੱਲੀ ਦੇ ਸਾਕੇਤ ਵਿੱਚ ਮੈਕਸ ਸਮਾਰਟ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ।


ਐਕਸ 'ਤੇ ਇੱਕ ਪੋਸਟ ਵਿੱਚ, ਗ੍ਰਹਿ ਮੰਤਰੀ ਨੇ ਕਿਹਾ, "ਦਿੱਲੀ ਦੇ ਸਾਕੇਤ ਵਿੱਚ ਮੈਕਸ ਸਮਾਰਟ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ। ਇਹ ਨਵੀਂ ਸਹੂਲਤ ਹਸਪਤਾਲ ਚੇਨ ਦੁਆਰਾ ਜਨਤਕ ਸੇਵਾ ਦੇ 25 ਵਰ੍ਹਿਆਂ ਦੀ ਯਾਤਰਾ ਵਿੱਚ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਹੈ; ਇਸ ਚੇਨ ਨੇ ਇਕੱਲੇ ਪਿਛਲੇ ਸਾਲ ਵਿੱਚ ਹੀ 3.60 ਲੱਖ ਲੋਕਾਂ ਨੂੰ 244 ਕਰੋੜ ਰੁਪਏ ਦੀਆਂ ਅਤਿ-ਆਧੁਨਿਕ ਮੁਫਤ ਮੈਡੀਕਲ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਇਸ ਨਵੀਂ ਸਹੂਲਤ ਨਾਲ ਅਜਿਹੀਆਂ ਸੇਵਾਵਾਂ ਹੋਰ ਵਧਣਗੀਆਂ ਅਤੇ ਹੋਰ ਲੋਕਾਂ ਨੂੰ ਵੀ ਲਾਭ ਹੋਵੇਗਾ।"
****
ਆਰਕੇ/ਆਰਆਰ/ਪੀਆਰ/ਪੀਐੱਸ /ਏਕੇ
(Release ID: 2306965)
ਵਿਜ਼ੀਟਰ ਕਾਊਂਟਰ : 4