ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ 4 ਸਤੰਬਰ ਨੂੰ ਚੰਡੀਗੜ੍ਹ ਦਾ ਦੌਰਾ ਕਰਨਗੇ

Posted On: 03 SEP 2026 2:38PM by PIB Chandigarh

ਭਾਰਤ ਦੇ ਉਪ-ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਐੱਕਸ-ਆਫ਼ਿਸਿਓ ਚਾਂਸਲਰ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ 4 ਸਤੰਬਰ, 2026 ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਦੌਰਾ ਕਰਨਗੇ।

ਆਪਣੀ ਫੇਰੀ ਦੌਰਾਨ ਉਪ-ਰਾਸ਼ਟਰਪਤੀ ਐੱਸਏਆਈਐੱਫ/ਸੀਆਈਐੱਲ (ਸੋਫਿਸਟੀਕੇਟਿਡ ਐਨਾਲਿਟੀਕਲ ਇੰਸਟਰੂਮੈਂਟ ਫੈਸਿਲਿਟੀ/ਸੈਂਟਰਲ ਇੰਸਟਰੂਮੈਂਟੇਸ਼ਨ ਲੈਬਾਰਟਰੀਜ਼) ਵਿਖੇ ਐਡਵਾਂਸਡ ਇੰਸਟਰੂਮੈਂਟੇਸ਼ਨ ਫੈਸਿਲਿਟੀ ਦਾ ਉਦਘਾਟਨ ਕਰਨਗੇ।

ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਪੰਜਾਬ ਯੂਨੀਵਰਸਿਟੀ ਟੈੱਕ ਇਨੋਵੇਸ਼ਨ ਫੋਰਮ ਦਾ ਉਦਘਾਟਨ ਵੀ ਕਰਨਗੇ, ਜੋ ਯੂਨੀਵਰਸਿਟੀ ਦੇ ਖੋਜ, ਨਵੀਨਤਾ ਅਤੇ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ​​ਕਰਨ ਵੱਲ ਇੱਕ ਵੱਡਾ ਕਦਮ ਹੈ।

*************

ਪੀਆਰ/ ਏਐੱਸਐੱਮ/ ਵੀਐੱਮ


(Release ID: 2306384) ਵਿਜ਼ੀਟਰ ਕਾਊਂਟਰ : 7