ਸਿੱਖਿਆ ਮੰਤਰਾਲਾ
azadi ka amrit mahotsav

ਸਿੱਖਿਆ ਮੰਤਰਾਲੇ ਨੇ ਐੱਨਐੱਮਐੱਮਐੱਸਐੱਸ 2026-2027 ਸਕੌਲਰਸ਼ਿਪ ਐਪਲੀਕੇਸ਼ਨਾਂ ਦੀ ਅੰਤਿਮ ਮਿਤੀ 30 ਸਤੰਬਰ, 2026 ਤੱਕ ਵਧਾਈ


Posted On: 01 SEP 2026 6:25PM by PIB Chandigarh

ਨੈਸ਼ਨਲ ਮੀਨਜ਼ ਕਮ ਮੈਰਿਟ ਸਕੌਲਰਸ਼ਿਪ ਸਕੀਮ (ਐੱਨਐੱਮਐੱਮਐੱਸਐੱਸ) 2026-27 ਲਈ ਚੁਣੇ ਹੋਏ ਹੋਣਹਾਰ ਵਿਦਿਆਰਥੀਆਂ ਦੁਆਰਾ ਨੈਸ਼ਨਲ ਸਕੌਲਰਸ਼ਿਪ ਪੋਰਟਲ (ਐੱਨਐੱਸਪੀ) ‘ਤੇ ਐਪਲੀਕੇਸ਼ਨਾਂ ਜਮ੍ਹਾਂ ਕਰਨ ਦੀ ਅੰਤਿਮ ਮਿਤੀ 30 ਸਤੰਬਰ, 2026 ਤੱਕ ਵਧਾ ਦਿੱਤੀ ਗਈ ਹੈ। ਵਿਸਤਾਰਿਤ ਸਮੇਂ ਸੀਮਾ ਇਸ ਤਰ੍ਹਾਂ ਹੈ:

 

ਵੇਰਵੇ

ਵਧਾਈਆਂ ਗਈਆਂ ਸਮਾਂ-ਸੀਮਾਵਾਂ

ਐਪਲੀਕੇਸ਼ਨ ਜਮ੍ਹਾਂ ਕਰਨ ਦੀ ਆਖਰੀ ਮਿਤੀ

30.09.2026

INO ਵੈਰੀਫਿਕੇਸ਼ਨ ਦੀ ਆਖਰੀ ਮਿਤੀ (L1)

15.10.2026

DNO ਵੈਰੀਫਿਕੇਸ਼ਨ ਦੀ ਆਖਰੀ ਮਿਤੀ (L2)

31.10.2026

 

ਐੱਨਐੱਸਪੀ ਪੋਰਟਲ ‘ਤੇ ਵਿਦਿਆਰਥੀਆਂ ਦੁਆਰਾ ਐਪਲੀਕੇਸ਼ਨਾਂ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ 1 ਜੂਨ, 2026 ਤੋਂ ਸ਼ੁਰੂ ਹੋ ਗਈ ਹੈ। ਇਸ ਪ੍ਰੋਜੈਕਟ ਵਰ੍ਹੇ, ਯਾਨੀ 2026-27 ਵਿੱਚ, ਚੁਣੇ ਹੋਏ ਵਿਦਿਆਰਥੀਆਂ ਨੂੰ ਐੱਨਐੱਸਪੀ ‘ਤੇ ਇੱਕ ਵਾਰ ਰਜਿਸਟ੍ਰੇਸ਼ਨ (ਓਟੀਆਰ) ਕਰਵਾਉਣਾ ਹੋਵੇਗਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਚੁਣੀ ਹੋਈ ਸਕੌਲਰਸ਼ਿਪ ਯੋਜਨਾ ਲਈ ਅਪਲਾਈ ਕਰਨਾ ਹੋਵੇਗਾ।

ਕੇਂਦਰੀ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੁਆਰਾ ਲਾਗੂਕਰਨ ਰਾਸ਼ਟਰੀ ਸਾਧਨ-ਸਹਿ-ਯੋਗਤਾ ਸਕੌਲਰਸ਼ਿਪ ਯੋਜਨਾ ਦੇ ਤਹਿਤ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਕੌਲਰਸ਼ਿਪ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਜੋ ਪ੍ਰਾਇਮਰੀ ਪੱਧਰ ਯਾਨੀ ਕਲਾਸ ਅੱਠਵੀਂ ਤੋਂ ਬਾਅਦ ਵਿਦਿਆਰਥੀਆਂ ਦੇ ਸਕੂਲ ਛੱਡਣ ਤੋਂ ਰੋਕਿਆ ਜਾ ਸਕੇ ਅਤੇ ਉਨ੍ਹਾਂ ਨੂੰ ਹਾਇਰ ਸੈਕੰਡਰੀ ਪੱਧਰ ਯਾਨੀ ਕਲਾਸ 12ਵੀਂ ਤੱਕ ਆਪਣੀ ਸਕੂਲੀ ਸਿੱਖਿਆ ਪੂਰੀ ਕਰਨ ਲਈ ਪ੍ਰੋਤਸਾਹਿਤ ਕੀਤਾ ਜਾ ਸਕੇ।

ਇਸ ਯੋਜਨਾ ਦੇ ਤਹਿਤ ਕਲਾਸ ਨੌਵੀਂ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਹਰ ਸਾਲ ਇੱਕ ਲੱਖ ਨਵੀਆਂ ਸਕੌਲਰਸ਼ਿਪਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਜੋ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੁਆਰਾ ਆਯੋਜਿਤ ਸਕੌਲਰਸ਼ਿਪ ਪ੍ਰੀਖਿਆ ਪਾਸ ਕਰਦੇ ਹਨ। ਵਿਦਿਆਰਥੀ ਦੇ ਅਕਾਦਮੀ ਪ੍ਰਦਰਸ਼ਨ ਦੇ ਅਧਾਰ ‘ਤੇ ਇਹ ਸਕੌਲਰਸ਼ਿਪ ਕਲਾਸ 10ਵੀਂ ਤੋਂ 12ਵੀਂ ਤੱਕ ਨਵੀਨੀਕਰਣ ਰਾਹੀਂ ਜਾਰੀ ਰਹਿੰਦੀ ਹੈ। ਇਹ ਯੋਜਨਾ ਸਿਰਫ਼ ਰਾਜ ਸਰਕਾਰ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਸਥਾਨਕ ਸੰਸਥਾ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ‘ਤੇ ਲਾਗੂ ਹੁੰਦੀ ਹੈ। ਸਕੌਲਰਸ਼ਿਪ ਦੀ ਰਾਸ਼ੀ ਪ੍ਰਤੀ ਵਿਦਿਆਰਥੀ ਪ੍ਰਤੀ ਵਰ੍ਹੇ 12,000 ਰੁਪਏ ਹੈ।

ਐੱਨਐੱਮਐੱਮਐੱਸਐੱਸ ਸਕੌਲਰਸ਼ਿਪਸ ਚੁਣੇ ਹੋਏ ਵਿਦਿਆਰਥੀਆਂ ਦੇ ਬੈਂਕ ਖਾਤਿਆਂ ਵਿੱਚ ਜਨਤਕ ਵਿੱਤੀ ਪ੍ਰਬੰਧਨ ਪ੍ਰਣਾਲੀ (ਪੀਐੱਫਐੱਮਐੱਸ) ਰਾਹੀਂ ਡੀਬੀਟੀ ਮੋਡ ਦਾ ਪਾਲਣ ਕਰਦੇ ਹੋਏ ਇਲੈਕਟ੍ਰੌਨਿਕ ਟ੍ਰਾਂਸਫਰ ਦੁਆਰਾ ਸਿੱਧਾ ਵੰਡਿਆ ਜਾਂਦਾ ਹੈ। ਸਕੌਲਰਸ਼ਿਪ ਪ੍ਰਾਪਤ ਕਰਨ ਲਈ ਯੋਗਤਾ ਮਿਆਰਾਂ ਵਿੱਚ ਮਾਤਾ-ਪਿਤਾ ਦੀ ਸਲਾਨਾ ਆਮਦਨ 3.50 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ ਅਤੇ ਸਕੌਲਰਸ਼ਿਪ ਲਈ ਚੋਣ ਪ੍ਰੀਖਿਆ ਵਿੱਚ ਬੈਠਣ ਲਈ ਕਲਾਸ ਸੱਤਵੀਂ ਦੀ ਪ੍ਰੀਖਿਆ ਵਿੱਚ ਘੱਟੋ-ਘੱਟ 55% ਅੰਕ ਜਾਂ ਬਰਾਬਰ ਗ੍ਰੇਡ ਹੋਣਾ ਜ਼ਰੂਰੀ ਹੈ (ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਦੇ ਵਿਦਿਆਰਥੀਆਂ ਲਈ 5% ਦੀ ਛੋਟ)।

ਐੱਨਐੱਮਐੱਮਐੱਸਐੱਸ ਨੂੰ ਨੈਸ਼ਨਲ ਸਕੌਲਰਸ਼ਿਪ ਪੋਰਟਲ (ਐੱਨਐੱਸਪੀ) ਰਾਹੀਂ ਲਾਗੂ ਕੀਤਾ ਜਾਂਦਾ ਹੈ- ਜੋ ਭਾਰਤ ਸਰਕਾਰ ਦੁਆਰਾ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਕੌਲਰਸ਼ਿਪ ਯੋਜਨਾਵਾਂ ਲਈ ਇੱਕ ਹੀ ਸਥਾਨ ‘ਤੇ ਸਾਰੀਆਂ ਸੁਵਿਧਾਵਾਂ ਉਪਲਬਧ ਕਰਵਾਉਣ ਵਾਲਾ ਮੰਚ ਹੈ। 31.08.2026 ਤੱਕ, 79,398 ਨਵੇਂ ਅਤੇ 1,87,208 ਨਵੀਨੀਕਰਣ ਐਪਲੀਕੇਸ਼ਨਾਂ ਜਮ੍ਹਾਂ ਕੀਤੀਆਂ ਜਾ ਚੁੱਕਿਆਂ ਹਨ।

ਸਾਰੇ ਯੋਗ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵਿਸਤਾਰਿਤ ਸਮੇਂ ਸੀਮਾ ਦੇ ਅੰਦਰ ਨੈਸ਼ਨਲ ਸਕੌਲਰਸ਼ਿਪ ਪੋਰਟਲ (ਐੱਨਐੱਸਪੀ) ‘ਤੇ ਆਪਣੀ ਸਕੌਲਰਸ਼ਿਪ ਐਪਲੀਕੇਸ਼ਨ ਪੂਰੀ ਕਰਨ। ਜਿਨ੍ਹਾਂ ਵਿਦਿਆਰਥੀਆਂ ਨੇ ਪਹਿਲਾਂ ਹੀ ਆਪਣੀਆਂ ਐਪਲੀਕੇਸ਼ਨਾਂ ਜਮ੍ਹਾਂ ਕਰਵਾ ਦਿੱਤੀਆਂ ਹਨ, ਉਨ੍ਹਾਂ ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਐਪਲੀਕੇਸ਼ਨਾਂ ਸਬੰਧੀ ਸੰਸਥਾਨ/ਜ਼ਿਲ੍ਹਾ/ਰਾਜ ਨੋਡਲ ਅਧਿਕਾਰੀਆਂ ਦੁਆਰਾ ਤਸਦੀਕ ਕੀਤੇ ਗਏ ਹੋਣ।

ਐੱਨਐੱਸਪੀ ਪੋਰਟਲ ‘ਤੇ ਚੁਣੇ ਹੋਏ ਵਿਦਿਆਰਥੀਆਂ ਦੀਆਂ ਸਕੌਲਰਸ਼ਿਪ ਐਪਲੀਕੇਸ਼ਨਾਂ ਦੀ ਤਸਦੀਕ ਦੇ ਦੋ ਪੱਧਰ ਹਨ: ਪਹਿਲਾ ਪੱਧਰ (ਐੱਲ1) ਸੰਸਥਾਨ ਨੋਡਲ ਅਧਿਕਾਰੀ (ਆਈਐੱਨਓ) ਦੁਆਰਾ ਅਤੇ ਦੂਜਾ ਪੱਧਰ (ਐੱਲ2) ਜ਼ਿਲ੍ਹਾ ਨੋਡਲ ਅਧਿਕਾਰੀ (ਡੀਐੱਨਓ) ਦੁਆਰਾ। ਆਈਐੱਨਓ ਦੁਆਰਾ ਐੱਲ1 ਪੱਧਰ ਦੀ ਤਸਦੀਕ ਦੀ ਅੰਤਿਮ ਮਿਤੀ 15.10.2026 ਹੈ ਅਤੇ ਡੀਐੱਨਓ ਦੁਆਰਾ ਐੱਲ 2 ਪੱਧਰ ਦੀ ਤਸਦੀਕ ਦੀ ਆਖਰੀ ਮਿਤੀ 31.10.2026 ਹੈ।

*****

ਆਰਆਰਟੀਐੱਨ/ਏਕੇ


(Release ID: 2305878) ਵਿਜ਼ੀਟਰ ਕਾਊਂਟਰ : 2