ਵਿੱਤ ਮੰਤਰਾਲਾ
ਭਾਰਤ ਸਰਕਾਰ ਦੇ ਖਾਤਿਆਂ ਦੀ ਜੁਲਾਈ 2026 ਤੱਕ ਦੀ ਮਾਸਿਕ ਸਮੀਖਿਆ (ਵਿੱਤੀ ਵਰ੍ਹੇ 2026-27)
Posted On:
31 AUG 2026 5:02PM by PIB Chandigarh
ਭਾਰਤ ਸਰਕਾਰ ਦੇ ਜੁਲਾਈ 2026 ਤੱਕ ਦੇ ਮਾਸਿਕ ਖਾਤਿਆਂ ਨੂੰ ਇਕੱਠਾ ਕਰਕੇ ਰਿਪੋਰਟ ਪ੍ਰਕਾਸ਼ਿਤ ਕਰ ਦਿੱਤੀ ਗਈ ਹੈ। ਮੁੱਖ ਬਿੰਦੂ ਹੇਠਾਂ ਦਿੱਤੇ ਗਏ ਹਨ:
ਭਾਰਤ ਸਰਕਾਰ ਨੂੰ ਜੁਲਾਈ 2026 ਤੱਕ 13,06,709 ਕਰੋੜ ਰੁਪਏ (ਵਿੱਤੀ ਵਰ੍ਹੇ 2026-27 ਦੇ ਸਮਰੂਪੀ ਬਜਟ ਅਨੁਮਾਨ ਦੀਆਂ ਕੁੱਲ ਪ੍ਰਾਪਤੀਆਂ ਦਾ 35.8 ਪ੍ਰਤੀਸ਼ਤ) ਪ੍ਰਾਪਤ ਹੋਏ ਹਨ, ਜਿਸ ਵਿੱਚ 8,44,560 ਕਰੋੜ ਰੁਪਏ ਟੈਕਸ ਰੈਵੇਨਿਊ (ਕੇਂਦਰ ਨੂੰ ਪ੍ਰਾਪਤ ਸ਼ੁੱਧ ਰਾਸ਼ੀ), 4,23,013 ਕਰੋੜ ਰੁਪਏ ਨੌਨ-ਟੈਕਸ ਰੈਵੇਨਿਊ ਅਤੇ 39,136 ਕਰੋੜ ਰੁਪਏ ਨੌਨ-ਕ੍ਰੈਡਿਟ ਪੂੰਜੀਗਤ ਪ੍ਰਾਪਤੀਆਂ ਸ਼ਾਮਲ ਹਨ। ਇਸ ਮਿਆਦ ਦੌਰਾਨ ਭਾਰਤ ਸਰਕਾਰ ਦੁਆਰਾ ਰਾਜ ਸਰਕਾਰਾਂ ਨੂੰ ਟੈਕਸਾਂ ਦੇ ਹਿੱਸੇ ਦੇ ਟ੍ਰਾਂਸਫਰ ਦੇ ਰੂਪ ਵਿੱਚ 3,72,354 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ, ਜੋ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ 56,190 ਕਰੋੜ ਰੁਪਏ ਘੱਟ ਹੈ।

ਭਾਰਤ ਸਰਕਾਰ ਦੁਆਰਾ ਕੀਤਾ ਗਿਆ ਕੁੱਲ ਖਰਚ 17,61,853 ਕਰੋੜ ਰੁਪਏ (ਵਰ੍ਹੇ 2026-27) ਦੇ ਸਬੰਧਿਤ ਬਜਟ ਦਾ 32.9 ਪ੍ਰਤੀਸ਼ਤ) ਹੈ, ਜਿਸ ਵਿੱਚੋਂ 13,11,218 ਕਰੋੜ ਰੁਪਏ ਰੈਵੇਨਿਊ ਅਕਾਉਂਟ ‘ਤੇ ਅਤੇ 4,50,635 ਕਰੋੜ ਰੁਪਏ ਕੈਪੀਟਲ ਅਕਾਉਂਟ ‘ਤੇ ਹੈ। ਕੁੱਲ ਰੈਵੇਨਿਊ ਖਰਚ ਵਿੱਚੋਂ 4,26,566 ਕਰੋੜ ਰੁਪਏ ਵਿਆਜ ਅਦਾਇਗੀ ਦੀ ਅਕਾਉਂਟ 'ਤੇ ਅਤੇ 1,53,513 ਕਰੋੜ ਰੁਪਏ ਪ੍ਰਮੁੱਖ ਸਬਸਿਡੀ ਦੀ ਅਕਾਉਂਟ 'ਤੇ ਹਨ।
****
ਐੱਸਆਰ/ਸ੍ਰੀ/ਏਕੇ
(Release ID: 2305454)
ਵਿਜ਼ੀਟਰ ਕਾਊਂਟਰ : 2