ਆਯੂਸ਼
azadi ka amrit mahotsav

ਰਾਸ਼ਟਰੀ ਮਾਨਸਿਕ ਸਿਹਤ ਹੋਮਿਓਪੈਥਿਕ ਖੋਜ ਸੰਸਥਾਨ (NHRIMH), ਕੋੱਟਾਯਮ ਨੇ ਹੋਮਿਓਪੈਥੀ ਵਿੱਚ ਏਆਈ ਦੀ ਜ਼ਿੰਮੇਵਾਰ ਵਰਤੋਂ ‘ਤੇ ਨੈਸ਼ਨਲ ਸੈਮੀਨਾਰ ਦਾ ਆਯੋਜਨ ਕੀਤਾ


ਸੈਮੀਨਾਰ ਵਿੱਚ ਹੋਮਿਓਪੈਥਿਕ ਖੋਜ ਵਿੱਚ ਏਆਈ-ਸੰਚਾਲਿਤ ਕਲੀਨਿਕਲ ਫੈਸਲੇ ਲੈਣ ਵਿੱਚ ਮਦਦ, ਨਿਜੀ ਦੇਖਭਾਲ ਅਤੇ ਨੈਤਿਕ ਫ੍ਰੇਮਵਰਕ ਬਾਰੇ ਚਰਚਾ ਕੀਤੀ ਗਈ

Posted On: 31 AUG 2026 5:44PM by PIB Chandigarh

ਕੇਂਦਰੀ ਹੋਮਿਓਪੈਥੀ ਖੋਜ ਪ੍ਰੀਸ਼ਦ (ਸੀਸੀਆਰਐੱਚ), ਆਯੁਸ਼ ਮੰਤਰਾਲੇ ਦੇ ਤਹਿਤ ਰਾਸ਼ਟਰੀ ਮਾਨਸਿਕ ਸਿਹਤ ਹੋਮਿਓਪੈਥਿਕ ਖੋਜ ਸੰਸਥਾਨ NHRIMH), ਕੋੱਟਾਯਮ ਨੇ ਕਲੀਨਿਕਲ ਅਭਿਆਸ ਅਤੇ ਹੋਮਿਓਪੈਥੀ ਵਿੱਚ ਏਆਈ ਦੀ ਵਰਤੋਂ’ ਵਿਸ਼ੇ ’ਤੇ ਇੱਕ ਨੈਸ਼ਨਲ ਸੈਮੀਨਾਰ ਦਾ ਆਯੋਜਨ ਕੀਤਾ। ‘ਬੁੱਧੀ ਅਤੇ ਜਨੂੰਨ ਦਾ ਸੰਗਮ’ ਵਿਸ਼ੇ ਅਧੀਨ ਆਯੋਜਿਤ ਇਸ ਸੈਮੀਨਾਰ ਵਿੱਚ ਸਿਹਤ ਸੰਭਾਲ ਅਤੇ ਹੋਮਿਓਪੈਥਿਕ ਖੋਜ ਵਿੱਚ ਏਆਈ ਦੇ ਉਭਰ ਰਹੇ ਅਭਿਆਸਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਮਾਹਿਰਾਂ, ਸਿੱਖਿਆ ਸ਼ਾਸਤਰੀਆਂ, ਖੋਜਕਰਤਾਵਾਂ, ਡਾਕਟਰਾਂ, ਪ੍ਰੈਕਟਿਸ਼ਨਰਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।

ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਤਾਪ ਰਾਓ ਜਾਧਵ ਨੇ ਪ੍ਰੋਗਰਾਮ ਨੂੰ ਡਿਜੀਟਲ ਮਾਧਿਅਮ ਨਾਲ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਮੰਤਰੀ ਮਹੋਦਯ ਨੇ ਸਿਹਤ ਸੰਭਾਲ ਵਿੱਚ ਏਆਈ ਦੀ ਵਧ ਰਹੀ ਪ੍ਰਾਸੰਗਿਕਤਾ ਅਤੇ ਵਿਸ਼ੇਸ਼ ਤੌਰ ‘ਤੇ ਹੋਮਿਓਪੈਥੀ ਦੇ ਖੇਤਰ ਵਿੱਚ ਇਸ ਦੇ ਜ਼ਿੰਮੇਵਾਰ ਅਭਿਆਸ ਬਾਰੇ ਜਾਣਕਾਰੀ ਪੂਰਨ ਚਰਚਾਵਾਂ ਦੇ ਮਹੱਤਵ ‘ਤੇ ਜ਼ੋਰ ਦਿੱਤਾ।

ਉਦਘਾਟਨੀ ਸੈਸ਼ਨ ਨੂੰ ਸੀਸੀਆਰਐੱਚ ਦੇ ਡਾਇਰੈਕਟਰ ਜਨਰਲ, ਡਾ. ਸੁਭਾਸ਼ ਕੌਸ਼ਿਕ ਨੇ ਸੰਬੋਧਨ ਕੀਤਾ। ਉਨ੍ਹਾਂ ਨੇ ਸਿਹਤ ਸੰਭਾਲ ਅਤੇ ਖੋਜ ਵਿੱਚ ਏਆਈ ਦੇ ਜ਼ਿੰਮੇਵਾਰ ਅਭਿਆਸ ਨੂੰ ਯਕੀਨੀ ਬਣਾਉਣ ਲਈ ਖੋਜਕਰਤਾਵਾਂ ਅਤੇ ਸਿੱਖਿਆ ਸ਼ਾਸਤਰੀਆਂ ਦੁਆਰਾ ਇਸ ਦੀਆਂ ਸਮਰੱਥਾਵਾਂ ਅਤੇ ਨੈਤਿਕ ਆਯਾਮਾਂ ਦੋਵਾਂ ਨੂੰ ਸਮਝਣ ਦੀ ਲੋੜ ‘ਤੇ ਜ਼ੋਰ ਦਿੱਤਾ।

ਵਿਚਾਰ-ਵਟਾਂਦੇ ਦੌਰਾਨ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਸਿਹਤ ਸੰਭਾਲ ਵਿੱਚ ਏਆਈ ਦੀ ਵਰਤੋਂ ਨੂੰ ਮਨੁੱਖੀ ਦੇਖ-ਰੇਖ, ਵਿਗਿਆਨਕ ਪੁਸ਼ਟੀ, ਡੇਟਾ ਦੀ ਭਰੋਸੇਯੋਗਤਾ ਅਤੇ ਉਚਿਤ ਨੈਤਿਕ ਸੁਰੱਖਿਆ ਉਪਾਵਾਂ ਦਾ ਹੋਣਾ ਲਾਜ਼ਮੀ ਹੈ।

ਇਸ ਮੌਕੇ ‘ਤੇ ਮਨੋਰੋਗ ਅਤੇ ਮਾਨਸਿਕ ਸਿਹਤ ਵਿੱਚ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਹੋਮਿਓਪੈਥਿਕ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਦੇ ਨਾਲ ਨੌਂ ਸਮਝੌਤਾ ਪੱਤਰਾਂ ‘ਤੇ ਹਸਤਾਖਰ ਕੀਤੇ ਗਏ। ਇਸ ਤੋਂ ਇਲਾਵਾ ਅੰਤਰ-ਵਿਸ਼ਾ ਖੋਜ ਅਤੇ ਸੰਸਥਾਗਤ ਸਹਿਯੋਗ ਲਈ ਸੇਵਾਭਾਰਤੀ, ਏੱਟੂਮੰਨੂਰ (Ettumanoor) ਦੇ ਨਾਲ ਵੀ ਇੱਕ ਸਮਝੌਤਾ ਪੱਤਰ ‘ਤੇ ਹਸਤਾਖਰ ਕੀਤੇ ਗਏ।

ਐੱਨਐੱਚਆਰਆਈਐੱਮਐੱਚ ਦੇ ਸਹਾਇਕ ਨਿਦੇਸ਼ਕ (ਹੋਮਿਓਪੈਥੀ) ਅਤੇ ਆਫਿਸ-ਇੰਚਾਰਜ ਡਾ. ਦੇਬਦੱਤ ਨਾਇਕ ਨੇ ਦੱਸਿਆ ਕਿ ਇਸ ਸੈਮੀਨਾਰ ਵਿੱਚ ਪੂਰੇ ਭਾਰਤ ਦੇ ਲਗਭਗ 12 ਹੋਮਿਓਪੈਥਿਕ ਮੈਡੀਕਲ ਕਾਲਜਾਂ ਦੇ ਪ੍ਰਤੀਨਧੀਆਂ ਦੇ ਨਾਲ-ਨਾਲ ਕੇਰਲ ਦੇ ਡਾਕਟਰਾਂ ਅਤੇ ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ। ਇਸ ਨਾਲ ਸਿਹਤ ਸੰਭਾਲ ਅਤੇ ਹੋਮਿਓਪੈਥੀ ਵਿੱਚ ਆਈ ਏਆਈ ‘ਤੇ ਅਕਾਦਮਿਕ ਅਦਾਨ-ਪ੍ਰਦਾਨ ਲਈ ਇੱਕ ਮੰਚ ਮਿਲਿਆ।

ਸੀਸੀਆਰਐੱਚ ਦੇ ਡਾਇਰੈਕਟਰ ਜਨਰਲ ਡਾ. ਕੇ.ਸੀ. ਮੁਰਲੀਧਰਨ, ਨੈਸ਼ਨਲ ਹੋਮਿਓਪੈਥੀ ਕਮਿਸ਼ਨ ਨੇ ਮੈਡੀਕਲ ਅਸੈੱਸਮੈਂਟ ਅਤੇ ਰੇਟਿੰਗ ਬੋਰਡ (ਐੱਮਏਆਰਬੀ) ਦੇ ਸਾਬਕਾ ਪ੍ਰੈਜ਼ੀਡੈਂਟ ਡਾ. ਜਨਾਰਦਨਨ ਨਾਇਰ ਅਤੇ ਐੱਨਐੱਚਆਰਆਈਐੱਮਐੱਚ, ਕੋੱਟਾਯਮ ਦੀ ਖੇਤਰੀ ਵਿਗਿਆਨਕ ਸਲਾਹਕਾਰ ਕਮੇਟੀ ਦੇ ਚੇਅਰਮੈਨ ਪ੍ਰੋ. (ਡਾ.) ਈਸ਼ਵਰ ਦਾਸ ਨੇ ਵੀ ਸਭਾ ਨੂੰ ਸੰਬੋਧਨ ਕੀਤਾ। ਤਕਨੀਕੀ ਪ੍ਰੋਗਰਾਮ ਵਿੱਚ ਚਾਰ ਸੈਸ਼ਨ ਸ਼ਾਮਲ ਸਨ, ਜੋ ਡਾਕਟਰੀ ਫੈਸਲਾ ਸਹਾਇਤਾ ਵਿੱਚ ਏਆਈ, ਹੋਮਿਓਪੈਥੀ ਵਿੱਚ ਏਆਈ ਦੀਆਂ ਐਪਲੀਕੇਸ਼ਨਾਂ ਅਤੇ ਕਲੀਨਿਕਲ ਅਤੇ ਬੁਨਿਆਦੀ ਖੋਜ ਵਿੱਚ AI ਦੇ ਨੈਤਿਕ ਪਹਿਲੂਆਂ 'ਤੇ ਧਿਆਨ ਕੇਂਦ੍ਰਿਤ ਕੀਤਾ ਸੀ।

ਇਹ ਸੈਮੀਨਾਰ ਹੋਮਿਓਪੈਥੀ ਖੋਜ ਅਤੇ ਕਲੀਨਿਕਲ ਅਭਿਆਸਾਂ ਵਿੱਚ ਵਿਗਿਆਨਕ ਨਵੀਨਤਾ, ਅੰਤਰ-ਵਿਸ਼ਾ ਅਧਾਰਿਤ ਸਹਿਯੋਗ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਦੀ ਜ਼ਿੰਮੇਵਾਰ ਵਰਤੋਂ ਪ੍ਰਤੀ ਸੀਸੀਆਰਐੱਚ ਅਤੇ ਐੱਨਐੱਚਆਰਆਈਐੱਮਐੱਚ, ਕੋੱਟਾਯਮ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਪਹਿਲ ਨਾਲ ਅਕਾਦਮਿਕ ਅਤੇ ਖੋਜ ਨੈੱਟਵਰਕ ਨੂੰ ਹੋਰ ਮਜ਼ਬੂਤੀ ਮਿਲਣ ਅਤੇ ਸਿਹਤ ਸੰਭਾਲ ਅਤੇ ਹੋਮਿਓਪੈਥੀ ਵਿੱਚ ਏਆਈ ਦੁਆਰਾ ਪੇਸ਼ ਮੌਕਿਆਂ ਅਤੇ ਚੁਣੌਤੀਆਂ ਬਾਰੇ ਸਾਰਥਕ ਚਰਚਾ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ।

************

ਐੱਸਆਰ/ਐੱਸਵੀ/ਐੱਸਜੀ/ਬਲਜੀਤ ਸਿੰਘ


(Release ID: 2305449) ਵਿਜ਼ੀਟਰ ਕਾਊਂਟਰ : 3