ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ.ਪੀ ਨੱਡਾ ਨੇ ਨਜਫਗੜ੍ਹ ਪੇਂਡੂ ਸਿਹਤ ਸਿਖਲਾਈ ਕੇਂਦਰ ਦੇ ਕੰਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ


ਕੰਮ ਨੂੰ ਸਮੇਂ ਸਿਰ ਪੂਰਾ ਕਰਨ ਅਤੇ ਜਾਂਚ ਤੇ ਇਲਾਜ, ਵਿਦਿਅਕ ਅਤੇ ਸਿਖਲਾਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਦਾ ਨਿਰਦੇਸ਼ ਦਿੱਤਾ

Posted On: 31 AUG 2026 4:38PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਸ਼੍ਰੀ ਜੇ.ਪੀ ਨੱਡਾ ਨੇ ਅੱਜ ਪੇਂਡੂ ਸਿਹਤ ਸਿਖਲਾਈ ਕੇਂਦਰ, ਨਜਫਗੜ੍ਹ ਦੀ ਪ੍ਰਗਤੀ ਮੁਲਾਂਕਣ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਕੇਂਦਰ ਵਿੱਚ ਮਰੀਜ਼ਾਂ ਦੀ ਦੇਖਭਾਲ, ਬੁਨਿਆਦੀ ਢਾਂਚੇ, ਮਨੁੱਖੀ ਸਰੋਤਾਂ, ਅਕਾਦਮਿਕ ਗਤੀਵਿਧੀਆਂ ਅਤੇ ਡਿਜੀਟਲ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੀਤੀਆਂ ਗਈਆਂ ਪਹਿਲਕਦਮੀਆਂ ਨੂੰ ਲਾਗੂ ਕਰਨ ਦੀ ਸਮੀਖਿਆ ਕੀਤੀ।

13 ਅਪ੍ਰੈਲ, 2026 ਨੂੰ ਹੋਈ ਮੀਟਿੰਗ ਤੋਂ ਬਾਅਦ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ, ਸ਼੍ਰੀ ਨੱਡਾ ਨੇ ਸਾਰੀਆਂ ਸਬੰਧਿਤ ਏਜੰਸੀਆਂ ਅਤੇ ਸੰਸਥਾਵਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਚੱਲ ਰਹੇ ਕੰਮਾਂ ਨੂੰ ਸਮੇਂ ਸਿਰ ਪੂਰਾ ਕਰਨ ਅਤੇ ਯੋਜਨਾਬੱਧ ਪਹਿਲਕਦਮੀਆਂ ਦੇ ਤਾਲਮੇਲ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ। ਉਨ੍ਹਾਂ ਨੇ ਨਿਰਧਾਰਿਤ ਕੰਮਾਂ ਦੀ ਸਖਤ ਨਿਗਰਾਨੀ, ਮਨੁੱਖੀ ਸਰੋਤਾਂ ਅਤੇ ਉਪਕਰਣਾਂ ਦੀ ਸਮੇਂ ਸਿਰ ਉਪਲਬਧਤਾ ਅਤੇ ਗੁਣਵੱਤਾ ਵਾਲੇ ਮਰੀਜ਼ਾਂ ਦੀ ਦੇਖਭਾਲ ਅਤੇ ਡਾਕਟਰੀ ਸਿਖਲਾਈ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਕੇਂਦਰ ਦਾ ਆਉਟਪੇਸ਼ੈਂਟ ਵਿਭਾਗ (ਓਪੀਡੀ) ਅਤੇ ਐਮਰਜੈਂਸੀ ਸੇਵਾਵਾਂ ਪੂਰੀ ਤਰ੍ਹਾਂ ਕਾਰਜਸ਼ੀਲ ਹਨ, ਨਾਲ ਹੀ ਹੋਰ ਸਹਾਇਤਾ ਸਹੂਲਤਾਂ ਵੀ ਹਨ, ਜਿਨ੍ਹਾਂ ਵਿੱਚ ਇੱਕ ਐਂਟੀ-ਰੇਬੀਜ਼ ਟੀਕਾਕਰਣ ਕੇਂਦਰ, ਸੱਪ ਦੇ ਡੰਗਣ ਦਾ ਇਲਾਜ ਕੇਂਦਰ ਅਤੇ ਇੱਕ ਜਨ ਔਸ਼ਧੀ ਕੇਂਦਰ, ਇੱਕ ਕੇਂਦਰੀ ਨਸਬੰਦੀ ਸੇਵਾ ਵਿਭਾਗ (ਸੀਐੱਸਐੱਸਡੀ), ਇੱਕ ਟੈਸਟਿੰਗ ਪ੍ਰਯੋਗਸ਼ਾਲਾ ਅਤੇ ਐਂਬੂਲੈਂਸ ਸੇਵਾਵਾਂ ਸ਼ਾਮਲ ਹਨ। ਇੱਕ ਛੋਟਾ ਸਰਜਰੀ ਕਮਰਾ ਵੀ ਕਾਰਜਸ਼ੀਲ ਹੈ।

ਪੇਂਡੂ ਸਿਹਤ ਸਿਖਲਾਈ ਕੇਂਦਰ, ਨਜਫਗੜ੍ਹ ਨੂੰ ਮੈਡੀਕੋ-ਲੀਗਲ ਐਗਜ਼ਾਮੀਨੇਸ਼ਨ ਅਤੇ ਪੋਸਟਮਾਰਟਮ ਰਿਪੋਰਟਿੰਗ-ਮੇਡਲੀਪ ਆਰ ਨਾਲ ਵੀ ਜੋੜਿਆ ਗਿਆ ਹੈ, ਜਿਸ ਨਾਲ ਮਰੀਜ਼ਾਂ ਦੇ ਇਲੈਕਟ੍ਰੌਨਿਕ ਰਿਕਾਰਡ ਤੱਕ ਪਹੁੰਚ ਪ੍ਰਾਪਤ ਹੁੰਦੀ ਹੈ। ਇਹ ਕੇਂਦਰ ਆਯੁਸ਼ਮਾਨ ਭਾਰਤ ਅਧੀਨ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ-ਪੀਐੱਮ-ਜੇਏਵਾਈ ਯੋਜਨਾ ਨਾਲ ਵੀ ਜੋੜਿਆ ਗਿਆ ਹੈ, ਜੋ ਯੋਗ ਲਾਭਪਾਤਰੀਆਂ ਲਈ ਸੇਵਾਵਾਂ ਤੱਕ ਪਹੁੰਚ ਦੀ ਸਹੂਲਤ ਦਿੰਦਾ ਹੈ। ਪੇਂਡੂ ਸਿਹਤ ਸਿਖਲਾਈ ਕੇਂਦਰ ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰਾਂ ਲਈ ਰਾਸ਼ਟਰੀ ਗੁਣਵੱਤਾ ਭਰੋਸਾ ਪ੍ਰਮਾਣੀਕਰਣ ਪ੍ਰਾਪਤ ਕਰਨ ਅਤੇ ਇੱਕ ਮਾਡਲ ਪ੍ਰਾਇਮਰੀ ਸਿਹਤ ਕੇਂਦਰ ਬਣਨ ਵੱਲ ਵਧ ਰਿਹਾ ਹੈ।

ਔਸਤਨ, ਇਹ ਪੇਂਡੂ ਸਿਹਤ ਸਿਖਲਾਈ ਕੇਂਦਰ ਮਹੀਨਾਵਾਰ ਲਗਭਗ 47,000 ਬਾਹਰੀ (ਓਪੀਡੀ) ਮਰੀਜ਼ਾਂ ਦੇ ਸਲਾਹ-ਮਸ਼ਵਰੇ ਅਤੇ 9,000 ਐਮਰਜੈਂਸੀ ਮਾਮਲਿਆਂ ਨੂੰ ਸੰਭਾਲਦਾ ਹੈ, ਜਿਸ ਵਿੱਚ ਅਗਸਤ 2026 ਵਿੱਚ 221 ਲਘੂ ਪ੍ਰਕਿਰਿਆਵਾਂ ਕੀਤੀਆਂ ਗਈਆਂ ਸਨ। ਟੀਬੀ (ਟਿਊਬਰਕਲੋਸਿਸ) ਮੁਕਤ ਭਾਰਤ ਮੁਹਿੰਮ ਦੇ ਹਿੱਸੇ ਵਜੋਂ, ਟੀਬੀ ਦੇ ਲੱਛਣਾਂ ਦੀ ਜਾਂਚ ਨੂੰ ਨਿਯਮਿਤ ਬਾਹਰੀ (ਓਪੀਡੀ) ਮਰੀਜ਼ਾਂ ਅਤੇ ਪ੍ਰਾਇਮਰੀ ਸਿਹਤ ਕੇਂਦਰ ਮੈਡੀਕਲ ਜਾਂਚ ਸਲਾਹ-ਮਸ਼ਵਰਿਆਂ ਵਿੱਚ ਸ਼ਾਮਲ ਕੀਤਾ ਗਿਆ ਹੈ।

ਪੇਂਡੂ ਸਿਹਤ ਸਿਖਲਾਈ ਕੇਂਦਰ, ਸਫਦਰਜੰਗ ਹਸਪਤਾਲ, ਅਟਲ ਬਿਹਾਰੀ ਵਾਜਪਾਈ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਿਜ਼ (ਏਬੀਵੀਆਈਐੱਮਐੱਸ), ਡਾ. ਆਰਐੱਮਐੱਲ ਹਸਪਤਾਲ ਅਤੇ ਨੈਸ਼ਨਲ ਇੰਸਟੀਟਿਊਟ ਆਫ਼ ਮਲੇਰੀਆ ਰਿਸਰਚ (ਐੱਨਆਈਐੱਮਆਰ) ਸਮੇਤ ਹੋਰ ਕੇਂਦਰੀ ਸਰਕਾਰੀ ਸੰਸਥਾਵਾਂ ਨਾਲ ਸਹਿਯੋਗ ਕਰ ਰਿਹਾ ਹੈ, ਤਾਂ ਜੋ ਇਲਾਜ ਨਾਲ ਸਬੰਧਿਤ ਮਨੁੱਖੀ ਸਰੋਤਾਂ, ਸਿਖਲਾਈ, ਡਿਜੀਟਲ ਸਿਸਟਮ ਖਰੀਦ ਅਤੇ ਡਾਕਟਰੀ ਖੋਜ ਨੂੰ ਮਜ਼ਬੂਤ ਕੀਤਾ ਜਾ ਸਕੇ। ਇਹ ਕੇਂਦਰ ਵੰਨ ਨੇਸ਼ਨ ਵੰਨ ਸਬਸਕ੍ਰਿਪਸ਼ਨ (ਓਐੱਨਓਐੱਸ) ਪਹਿਲਕਦਮੀ ਵਿੱਚ ਵੀ ਸ਼ਾਮਲ ਹੈ।

 

ਸਮੀਖਿਆ ਮੀਟਿੰਗ ਦੌਰਾਨ, ਸ਼੍ਰੀ ਨੱਡਾ ਨੇ ਕਿਹਾ ਕਿ ਆਰਐੱਚਟੀਸੀ ਨਜਫਗੜ੍ਹ ਵਿਖੇ ਕਲੀਨਿਕਲ ਪ੍ਰਬੰਧਨ ਅਤੇ ਸੇਵਾਵਾਂ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਪ੍ਰਗਤੀ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਪੇਂਡੂ ਸਿਹਤ ਸਿਖਲਾਈ ਕੇਂਦਰ, ਨਜਫਗੜ੍ਹ ਨੂੰ ਮਰੀਜ਼ਾਂ ਦੀ ਦੇਖਭਾਲ, ਡਾਕਟਰੀ ਸਿੱਖਿਆ, ਨਰਸਿੰਗ ਅਤੇ ਸਹਾਇਕ ਸਿਹਤ ਸਿਖਲਾਈ ਅਤੇ ਭਾਈਚਾਰਕ-ਮੁਖੀ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਇੱਕ ਕੇਂਦਰ ਵਜੋਂ ਵਿਕਸਿਤ ਕਰਨ ਲਈ ਤਾਲਮੇਲ ਅਤੇ ਸਮੇਂ ਸਿਰ ਕਾਰਵਾਈ ਦੀ ਲੋੜ ਹੈ।

ਸਮੀਖਿਆ ਮੀਟਿੰਗ ਵਿੱਚ ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲੀਲਾ ਸ੍ਰੀਵਾਸਤਵ; ਕੇਂਦਰੀ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਡਾ. ਲਵਨੀਸ਼ ਜੀ. ਕ੍ਰਿਸ਼ਨਾ; ਸੰਯੁਕਤ ਸਕੱਤਰ ਸ਼੍ਰੀ ਸੌਰਭ ਜੈਨ, ਡਾ. ਮਨਸ਼ਵੀ ਕੁਮਾਰ ਅਤੇ ਜੀ.ਐੱਸ. ਚਿਤ੍ਰਾ, ਨਾਲ ਹੀ ਵਰਧਮਾਨ ਮਹਾਵੀਰ ਮੈਡੀਕਲ ਕਾਲਜ ਅਤੇ ਸਫਦਰਜੰਗ ਹਸਪਤਾਲ ਦੇ ਡਾਇਰੈਕਟਰ ਡਾ. ਕਵਿਤਾ ਰਾਣੀ ਸ਼ਰਮਾ; ਪੇਂਡੂ ਸਿਹਤ ਸਿਖਲਾਈ ਕੇਂਦਰ-ਆਰਐੱਚਟੀਸੀ ਨਜਫਗੜ੍ਹ ਦੇ ਡਾਇਰੈਕਟਰ ਡਾ. ਬੀ.ਕੇ. ਕੁੰਡੂ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

*****

ਐੱਸਆਰ/ਏਕੇ

HFW/ HFM Reviews progress of RHTC, Najafgarh/31 August 2026/1


(Release ID: 2305446) ਵਿਜ਼ੀਟਰ ਕਾਊਂਟਰ : 4