ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਕੇਰਲਾ ਕੌਮੂਦੀ ਦੇ 115ਵੇਂ ਸਥਾਪਨਾ ਦਿਵਸ ਸਮਾਗਮ ਦੀ ਸ਼ਾਨ ਵਧਾਈ


ਉਪ-ਰਾਸ਼ਟਰਪਤੀ ਨੇ ਕਿਹਾ-ਕੇਰਲਾ ਕੌਮੁਦੀ ਦੇ 115 ਸਾਲ ਵਿਸ਼ਵਾਸ, ਹਿੰਮਤ ਅਤੇ ਵਿਚਾਰਾਂ ਦੀ ਸ਼ਕਤੀ ਦਾ ਪ੍ਰਮਾਣ ਹਨ

ਉਪ-ਰਾਸ਼ਟਰਪਤੀ ਨੇ ਏਆਈ ਯੁੱਗ ਵਿੱਚ ਭਰੋਸੇਯੋਗ, ਰਚਨਾਤਮਕ ਅਤੇ ਜ਼ਿੰਮੇਵਾਰ ਪੱਤਰਕਾਰੀ ਦਾ ਸੱਦਾ ਦਿੱਤਾ

ਉਪ-ਰਾਸ਼ਟਰਪਤੀ ਨੇ ਕਿਹਾ-ਪੱਤਰਕਾਰੀ ਦਾ ਉਦੇਸ਼ ਨਾਗਰਿਕਾਂ ਨੂੰ ਸੂਚਿਤ ਕਰਨਾ, ਪ੍ਰੇਰਿਤ ਕਰਨਾ ਅਤੇ ਸਸ਼ਕਤ ਬਣਾਉਣਾ ਹੈ

ਜਨਤਾ ਦਾ ਵਿਸ਼ਵਾਸ ਕਿਸੇ ਵੀ ਅਖ਼ਬਾਰ ਦੀ ਸਭ ਤੋਂ ਵੱਡੀ ਪੂੰਜੀ ਹੈ

Posted On: 30 AUG 2026 12:45PM by PIB Chandigarh

ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ ਅਲਾਪੁਜ਼ਾ ਵਿੱਚ ਕੇਰਲਾ ਕੌਮੁਦੀ ਦੇ 115ਵੇਂ ਸਥਾਪਨਾ ਦਿਵਸ ਸਮਾਗਮ ਦੀ ਸ਼ਾਨ ਵਧਾਈ। ਉਪ-ਰਾਸ਼ਟਰਪਤੀ ਨੇ ਇਸ ਮੌਕੇ ’ਤੇ 115 ਸਾਲਾਂ ਦੇ ਇਸ ਸਫ਼ਰ ਨੂੰ ਵਿਸ਼ਵਾਸ, ਹਿੰਮਤ ਅਤੇ ਵਿਚਾਰਾਂ ਦੀ ਸਥਾਈ ਸ਼ਕਤੀ ਦਾ ਪ੍ਰਮਾਣ ਦੱਸਿਆ।

ਸ਼੍ਰੀ ਸੀ.ਵੀ. ਕੁੰਹੀਰਾਮਨ ਵੱਲੋਂ 1911 ਵਿੱਚ ਸਥਾਪਿਤ ਕੇਰਲਾ ਕੌਮੁਦੀ ਦੀ ਵਿਰਾਸਤ ਨੂੰ ਯਾਦ ਕਰਦਿਆਂ ਉਪ-ਰਾਸ਼ਟਰਪਤੀ ਨੇ ਕਿਹਾ ਕਿ ਇਸ ਅਖ਼ਬਾਰ ਨੇ ਸਮਾਜਿਕ ਜਾਗਰੂਕਤਾ ਅਤੇ ਵਾਂਝੇ ਤੇ ਸ਼ੋਸ਼ਿਤ (ਦੱਬੇ-ਕੁਚਲੇ)ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ।

ਕੇਰਲਮ ਦੇ ਲੋਕਾਂ ਨੂੰ ਉਨ੍ਹਾਂ ਦੇ ਰਾਜ ਦਾ ਨਾਮ ਬਦਲਣ ’ਤੇ ਵਧਾਈ ਦਿੰਦਿਆਂ, ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਯਾਦ ਦਿਵਾਇਆ  ਕਿ ਜਦੋਂ 12 ਅਗਸਤ, 2026 ਨੂੰ ਬਿੱਲ ਪਾਸ ਹੋਇਆ ਸੀ ਉਦੋਂ ਉਹ ਰਾਜ ਸਭਾ ਦੀ ਪ੍ਰਧਾਨਗੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੈਂਬਰਾਂ ਦੀ ਖ਼ੁਸ਼ੀ ਇੱਕ ਇਤਿਹਾਸਕ ਭੁੱਲ ਦੇ ਸੁਧਾਰ ਨੂੰ ਦਰਸਾਉਂਦੀ ਹੈ।

ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਆਦਿ ਸ਼ੰਕਰਾਚਾਰੀਆ ਦਾ ਏਕਤਾ ਦਾ ਸੰਦੇਸ਼, ਸ਼੍ਰੀ ਨਾਰਾਇਣ ਗੁਰੂ ਦਾ ਸਮਾਨਤਾ ਦਾ ਸੰਦੇਸ਼ ਅਤੇ ਮੰਨਥੂ ਪਦਮਨਾਭਨ ਦਾ ਸਿੱਖਿਆ ਵਿੱਚ ਯੋਗਦਾਨ ਭਾਰਤ ਲਈ ਕੇਰਲਮ ਦੇ ਮਹਾਨ ਯੋਗਦਾਨਾਂ ਵਿੱਚ ਸ਼ਾਮਲ ਹੈ ।

ਉਪ-ਰਾਸ਼ਟਰਪਤੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੱਤਰਕਾਰੀ ਭਾਵੇਂ ਪ੍ਰਿੰਟ ਮੀਡੀਆ ਤੋਂ ਟੈਲੀਵਿਜ਼ਨ, ਡਿਜੀਟਲ ਪਲੇਟਫ਼ਾਰਮ, ਸੋਸ਼ਲ ਮੀਡੀਆ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਵੱਲ ਵਧ ਚੁੱਕੀ ਹੋਵੇ, ਪਰ ਭਰੋਸੇਯੋਗ ਜਾਣਕਾਰੀ ਅਤੇ ਪੱਤਰਕਾਰੀ ਦੇ ਨੈਤਿਕ ਮੁੱਲ ਸਭ ਤੋਂ ਉੱਪਰ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਅਖ਼ਬਾਰ ਦੀ ਸਭ ਤੋਂ ਵੱਡੀ ਪੂੰਜੀ ਲੋਕਾਂ ਦਾ ਵਿਸ਼ਵਾਸ ਹੈ, ਜੋ ਸਟੀਕਤਾ (ਸ਼ੁੱਧਤਾ), ਨਿਰਪੱਖਤਾ, ਆਜ਼ਾਦੀ ਅਤੇ ਜਵਾਬਦੇਹੀ ਰਾਹੀਂ ਹਾਸਲ ਕੀਤਾ ਜਾਂਦਾ ਹੈ।

ਰਚਨਾਤਮਕ ਪੱਤਰਕਾਰੀ ਦਾ ਸੱਦਾ ਦਿੰਦੇ ਹੋਏ, ਸ਼੍ਰੀ ਸੀਪੀ ਰਾਧਾਕ੍ਰਿਸ਼ਨਨ ਨੇ ਮੀਡੀਆ ਨੂੰ ਨਵੀਨਤਾ, ਵਿਗਿਆਨਕ ਪ੍ਰਾਪਤੀਆਂ, ਹਮਦਰਦੀ, ਭਾਈਚਾਰਕ ਸੇਵਾ ਅਤੇ ਸਕਾਰਾਤਮਿਕ ਸਮਾਜਿਕ ਤਬਦੀਲੀ ਨੂੰ ਉਜਾਗਰ ਕਰਨ ਦੀ ਅਪੀਲ ਕੀਤੀ। ਇਸ ਦਾ ਉਦੇਸ਼ ਸਮਾਜ ਨੂੰ ਸਿੱਖਿਅਤ ਕਰਨਾ ਅਤੇ ਨਾਗਰਿਕਾਂ ਨੂੰ ਰਾਸ਼ਟਰ ਨਿਰਮਾਣ ਵੱਲ ਪ੍ਰੇਰਿਤ ਕਰਨਾ ਹੈ।

ਉਪ-ਰਾਸ਼ਟਰਪਤੀ ਨੇ ਵਿਕਾਸ ਅਤੇ ਵਾਤਾਵਰਨ ਨਾਲ ਸਬੰਧਿਤ ਚਿੰਤਾਵਾਂ ਪ੍ਰਤੀ ਇੱਕ ਸੰਤੁਲਿਤ ਪਹੁੰਚ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਅਸਲ ਸਮੱਸਿਆਵਾਂ ਦਾ ਹੱਲ ਅਮਲੀ/ਵਿਹਾਰਕ ਉਪਾਵਾਂ ਰਾਹੀਂ ਕਰਨ ਅਤੇ ਹਰ ਮੁੱਦੇ ਦਾ ਸਿਆਸੀਕਰਨ ਕਰਨ ਜਾਂ ਵਿਕਾਸ ਦਾ ਅੰਨ੍ਹੇਵਾਹ ਵਿਰੋਧ ਨਾ ਕਰਨ ’ਤੇ ਜ਼ੋਰ ਦਿੱਤਾ। ਨਦੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਮੇਂ ਸਿਰ ਅਤੇ ਢੁਕਵੇਂ ਉਪਾਵਾਂ ਰਾਹੀਂ ਉਨ੍ਹਾਂ ਦੀ ਡੂੰਘਾਈ ਅਤੇ ਸਿਹਤ ਨੂੰ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਉਮੀਦ ਪ੍ਰਗਟਾਈ ਕਿ ਕੇਰਲਾ ਕੌਮੁਦੀ ਪੱਤਰਕਾਰੀ ਦੀ ਨੀਂਹ ਵਜੋਂ ਸਚਾਈ, ਭਰੋਸੇਯੋਗਤਾ ਅਤੇ ਜਨਤਕ ਵਿਸ਼ਵਾਸ ਨੂੰ ਕਾਇਮ ਰੱਖੇਗਾ ਅਤੇ ਮਲਿਆਲਮ ਪੱਤਰਕਾਰੀ ਦੀ ਇੱਕ ਮਜ਼ਬੂਤ ​​ਆਵਾਜ਼ ਬਣਿਆ ਰਹੇਗਾ।

ਇਸ ਸਮਾਗਮ ਵਿੱਚ ਉਪ-ਰਾਸ਼ਟਰਪਤੀ ਨੇ ਕੇਰਲਾ ਕੌਮੂਦੀ ਸ਼੍ਰੇਸ਼ਠ ਪੁਰਸਕਾਰ ਵੀ ਵੰਡੇ।

ਕੇਰਲਮ ਦੇ ਰਾਜਪਾਲ ਸ਼੍ਰੀ ਰਾਜੇਂਦਰ ਵਿਸ਼ਵਨਾਥ ਅਰਲੇਕਰ, ਕੇਰਲ ਸਰਕਾਰ ਦੇ ਉੱਚ  ਸਿੱਖਿਆ ਮੰਤਰੀ ਸ਼੍ਰੀ ਰੋਜ਼ੀ ਐੱਮ. ਜੌਨ, ਅਲਾਪੁਜ਼ਾ ਦੇ ਵਿਧਾਇਕ ਸ਼੍ਰੀ ਐਡੀ ਥਾਮਸ, ਚਥੰਨੂਰ ਦੇ ਵਿਧਾਇਕ ਸ਼੍ਰੀ ਬੀ.ਬੀ. ਗੋਪਕੁਮਾਰ, ਕੇਰਲਾ ਕੌਮੁਦੀ ਦੇ ਮੁੱਖ ਸੰਪਾਦਕ ਸ਼੍ਰੀ ਦੀਪੂ ਰਵੀ, ਸ਼੍ਰੀ ਨਰਾਇਣ ਧਰਮ ਪਰਿਪਲਨਾ ਯੋਗਮ ਦੇ ਜਨਰਲ ਸਕੱਤਰ ਸ਼੍ਰੀ ਵੈੱਲਾਪੱਲੀ ਨਟੇਸਨ ਅਤੇ ਹੋਰ ਪਤਵੰਤੇ ਸੱਜਣ ਇਸ ਸਮਾਗਮ ਵਿੱਚ ਹਾਜ਼ਰ ਸਨ।

****

ਪੀਆਰ/ਏਐਸਐਮ/ਵੀਐਮਜੇ


(Release ID: 2304884) ਵਿਜ਼ੀਟਰ ਕਾਊਂਟਰ : 6